Thursday, 16 February 2012

ਅਮਰ ਸ਼ਹੀਦ,ਸੰਤ ਗਿਆਨੀ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪਿਛਲੀ ਸਦੀ ਦਾ ਮਹਾਨ ਵਰਤਾਰਾ ਸਨ

MAHAN SHAHEED SANT JARNAIL SINGH JI KHALSA BHINDRANWALE ,THE GREATEST SIKH OF THE 20TH CENTURY- BY SARBJIT SINGH GHUMAN - DAL KHALSA PANJAB
ਅਮਰ ਸ਼ਹੀਦ,ਸੰਤ ਗਿਆਨੀ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪਿਛਲੀ ਸਦੀ ਦਾ ਮਹਾਨ ਵਰਤਾਰਾ ਸਨ....ਉਹ ਕੋਈ ੧੮ਵੀ ਸਦੀ ਦੀ ਰੂਹ ਸੀ ਜੋ ੨੦ਵੀਂ ਸਦੀ ਵਿਚ ਵਿਚਰ ਰਹੀ ਸੀ.ਸਿੱਖੀ ਸਿਦਕ ਦੇ ਸਹਾਰੇ,ਜੂਨ ੧੯੮੪ ਨੂੰ ਉਹ ਜਿਤ ਗਏ ਤੇ ਭਾਰਤੀ ਹਕੂਮਤ ਬੇਹਿਸਾਬ ਅਸਲੇ ਬਾਰੂਦ ਦੇ ਹੁੰਦਿਆਂ ਵੀ ਹਾਰ ਗਈ..ਭਾਰਤੀ ਖੁਫੀਆਂ ਏਜੰਸੀਆਂ ਦੀ ਅੰਨ੍ਹੀ ਤਾਕਤ ਤੇ ਯਕੀਨ ਕਰਨ ਵਾਲੀ ਭਾਰਤੀ ਹਕੂਮਤ ਅਜੇ ਵੀ ਹੱਕੀਬੱਕੀ ਹੈ ਕਿ ਉਹ "ਬੰਦਾ "ਉਸ ਤੋਂ ਝੁਕਾਇਆ ਕਿਉਂ ਨਹੀ ਗਿਆ? ਕੀ ਜਾਣੇ ਕਿ ਸਿਰਫ"ਬੰਦੇ" ਹੀ ਨਹੀ ਝੁਕਦੇ ਹੁੰਦੇ! ਸੰਤ ਜਰਨੈਲ ਸਿੰਘ ਨੇ ਭਾਰਤੀ ਹਕੂਮਤ ਨੂੰ ਅਸਲ ਸਿੱਖੀ ਦੇ ਦਰਸ਼ਨ ਦੀਦਾਰੇ ਕਰਵਾਏ ਤੇ ਇਹ ਸੱਚ ਨੂੰ ਦੁਨੀਆਂ ਸਾਹਮਣੇ ਸਥਾਪਤ ਕੀਤਾ ਕਿ ਸਿੱਖ ਭਾਰਤ ਅੰਦਰ ਕੈਦ ਹੈ,ਤੇ ਸਿੱਖ ਆਪਣੀ ਆਜ਼ਾਦੀ ਲਈ ਲੜਨ ਲਈ ਤਿਆਰ-ਬਰ ਤਿਆਂਰ ਹੈ,ਤੇ ਸਿੱਖ ਉਨਾਂ ਚਿਰ ਕਦੇ ਵੀ ਚੈਨ ਨਾਲ ਨਹੀ ਬੈਠੇਗਾ ਜਦ ਤੱਕ ਗੁਲਾਮੀ ਦੇ ਸੰਗਲ਼ ਟੁੱਟ ਨਹੀ ਜਾਂਦੇ,,,ਸੰਤਾਂ ਨੇ ਇਸ ਹਕੀਕਤ ਨੂੰ ਨਸ਼ਰ ਕੀਤਾ ਕਿ ਸਿੱਖੀ ਤੇ ਸਿੱਖਾਂ ਦੇ ਘਾਣ ਲਈ ਸਾਰੇ ਭਾਰਤ ਦਾ ਹਿੰਦੂ ਇਕ ਪਲੈਟਫਾਰਮ ਤੇ ਖੜ੍ਹਾ ਹੈ.ਸੰਤਾਂ ਨੇ ਸਿੱਖਾਂ ਨੂੰ ਜਚਾ ਦਿਤਾ ਕਿ ਸਿੱਖੀ ਤੇ ਸਿੱਖ ਤਾਂਹੀ ਬਚਣਗੇ ਜੇ ਖਾਲਿਸਤਾਨ ਬਣੇਗਾ...ਸੰਤਾਂ ਦੇ ਬੋਲ ਸਦਾ ਹੀ ਸਿਖ ਚੇਤਨਾ ਨੂੰ ਟੁੰਬਦੇ ਰਹਿਣਗੇ," ਦਰਬਾਰ ਸਾਹਿਬ ਦੇ ਹਮਲੇ ਨਾਲ ਖਾਲਿਸਤਾਨ ਦੀ ਨੀਂਹ ਰੱਖ ਦਿਤੀ ਜਾਵੇਗੀ"