Monday, 20 February 2012

DAL KHALSA'S SARBJIT SINGH GHUMAN WITH THE FAMILY OF SIKH FREEDOM FIGHTER SHAHEED BHAI BHUPINDER SINGH PAPHI


 
 
DAL KHALSA'S SARBJIT SINGH GHUMAN WITH THE FAMILY OF SIKH FREEDOM FIGHTER SHAHEED BHAI BHUPINDER SINGH PAPHI ਸ਼ਹੀਦਾਂ ਦੇ ਘਰ ਵੱਲ ਫੇਰੀ ਭਾਗ-੪(ਸਰਬਜੀਤ ਸਿੰਘ ਘੁਮਾਣ ੯੭੮੧੯-੯੧੬੨੨)
ਅੱਜ ਸਾਰਾ ਦਿਨ ਉਸ ਸਿੰਘ ਦੇ ਪਰਿਵਾਰ ਦੇ ਲੇਖੇ ਲੱਗ ਗਿਆ ਜਿਸਨੇ ਸੰਤੋਖੇ ਕੈਟ ਨੂੰ ਸੋਧਿਆ ਸੀ,,ਸਭ ਨੂੰ ਪਤਾ ਹੈ ਕਿ ਸੰਤੋਖਾ ਕੈਟ ਇਜ਼ਹਾਰ ਆਲਮ ਦਾ ਪਾਲਿਆ ਉਹ ਗੁੰਡਾ ਸੀ ਜਿਸਨੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀ ਛੱਡੀ,,,ਜਦੋਂ ਉਸਨੂੰ ਭਾਈ ਭੁਪਿੰਦਰ ਸਿੰਘ ਪੱਪੀ ਨੇ ਘਰ ਜਾਕੇ ਠੋਕਿਆ ਤਾਂ ਨਾਲ ਭਾਈ ਪੱਪੀ ਦਾ ਭਰਾ ਭਾਈ ਜਤਿੰਦਰ ਸਿੰਘ ਸੁੱਖੀ ਵੀ ਸੀ,ਸੈਕੜੇ ਸਿੱਖਾਂ ਨੂੰ ਕਤਲ ਕਰਨ ਵਾਲਾ ਸੰਤੋਖਾ ਕੈਟ ਠੋਕਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜੇ ਲੋਕ ਸੰਤੋਖੇ ਨੂੰ ਜਾਣਦੇ ਨੇ ਉਨਾਂ ਨੂੰ ਹੀ ਪਤਾ ਕਿ ਉਹ ਕੀ ਸ਼ੈ ਸੀ,,ਕਈ ਯਭਲੀਆਂ ਮਾਰਦੇ ਹੁੰਦੇ ਬਈ ਭਾਪੇ ਡਰਪੋਕ ਨੇ,ਇਹੋ ਜਿਹੀਆਂ ਜਾਤੀਪਾਤੀ ਫੁਕਰੀਆਂ ਵਾਲੇ ਭੁਲ ਜਾਂਦੇ ਨੇ ਦਸ ਗੁਰੂ ਸਾਹਿਬਾਨ ਬੇਦੀ,ਤ੍ਰੇਹਣ,ਭੱਲੇ ਤੇ ਸੋਢੀ ਸਨ ਜੋ ਭਾਪਿਆਂ ਦੀਆਂ ਹੀ ਗੋਤਾ ਹਨ,,ਇਹ ਲਿਖਣ ਨੂੰ ਜੀ ਨਹੀ ਕਰਦਾ ਸੀ ਪਰ ਦੁਖੀ ਹੋਇਆਂ ਲਿਖ ਰਿਹਾ ਹਾਂ ਕਿ ਭਾਪਿਆਂ ਦੀ ਭੰਡੀ ਕਰਨ ਵੇਲੇ ਅਸੀ ਭੁਲ ਜਾਂਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਵੀ ਫਿਰ ਇਹੀ ਸਨ!!!ਖੈਰ ਇਨਾਂ ਕੌੜੇ ਸ਼ਬਦਾਂ ਲਈ ਮਾਫੀ ਮੰਗਕੇ ਗੱਲ ਅੱਗੇ ਤੋਰਦਾ ਹਾਂ,,ਦਰਸਾਰ ਸਾਹਿਬ ਦੇ ਕੋਲ ਹੀ ਛੱਤੀ ਖੂਹੀ ਚੌਂਕ ਵਿਚ ਭਾਈ ੱਪਪੀ ਦਾ ਪਰਿਵਾਰ ਰਹਿੰਦਾ ਸੀ,,ਇਹ ਪਰਿਵਾਰ ਸੰਤਾਂ ਦਾ ਪੱਕਾ ਸਮਰਥਕ ਪਰਿਵਾਰ ਸੀ,,ਪੱਪੀ ਤੇ ਉਸਦੇ ਭਰਾ ਸੁੱਖੀ ਨੂੰ ਸੰਤ ਬਹੁਤ ਪਿਆਰ ਕਰਦੇ ਸੀ ਤੇ ਅਕਸਰ ਹੀ ਕਹਿ ਦਿੰਦੇ ਸੀ ਕਿ ਮਾਤਾ ਤੂੰ ਤੀਜੇ ਪੁਤ ਬੌਬੀ ਨੂੰ ਪਾਲ ਲੈ,ਇਹ ਤਾਂ ਹੁਣ ਮੇਰੇ ਹੋਗੇ,,ਪੱਪੀ ਨੇ ਸੰਤਾਂ ਦੇ ਕਹਿਣ ਤੇ ਕਈ ਐਕਸ਼ਨ ਕੀਤੇ ਜਿਸ ਕਰਕੇ ਸੰਤ ਉਸਦਾ ਬਹੁਤ ਪਿਆਰ ਕਰਦੇ ਸੀ,,ਇਸਦਾ ਸਬੂਤ ਸੰਤਾਂ ਦੇ ਲੈਕਚਰਾਂ ਵਿਚੋਂ ਵੀ ਮਿਲਦਾ ਹੈ,,ਸੰਤਾਂ ਦੇ ਲੈਕਚਰਾਂ ਦੀ ਕਿਤਾਬ"ਸਿੰਘ ਗਰਜ਼" ਦੇ ਪੰਨਾ ੨੪੦ ਤੇ ਸੰਤਾਂ ਦੀ ਦੀਵਾਨ ਹਾਲ ਮੰਜੀ ਸਾਹਿਬ ਵਿਖੇ ੧੬-੭ ੧੯੮੩ ਨੂੰ ਕੀਤੀ ਤਕਰੀਰ ਵਿਚ ਸੰਤ ਭੁਪਿੰਦਰ ਸਿੰਘ ਪੱਪੀ ਦੀ ਝੂਠੇ ਕੇਸਾਂ ਵਿਚ ਗ੍ਰਿਫਤਾਰੀ ਦੀ ਨਿਖੇਧੀ ਕਰਦੇ ਨੇ,,ਪਤਾ ਕਿੰਨੇ ਕੇਸ ਪਾਏ ਸੀ,,ਸੰਤ ਕਹਿੰਦੇ ਹੁੰਦੇ ਸੀ ਕਿ ਪੱਪੀ ਦੀ ਉਮਰ ੧੭ ਸਾਲ ਆ ਤੇ ਕੇਸ ਵੀ ਪੁਲਿਸ ਨੇ ੧੭ ਹੀ ਪਾਏ ਆ,ਪਰ ਉਹ ਸੂਰਮਾ ਤਰੀਕ ਤੇ ਲਿਆਦਾ ਗਿਆ ਤਾਂ ਹੱਥਕੜੀਆਂ ਵਿਚੋਂ ਹੱਥ ਕੱਢਕੇ ਪੁਲਿਸ ਹਿਰਾਸਤ ਵਿਚੌ ਭੱਜਕੇ ਦਰਬਾਰ ਸਾਹਿਬ ਆਗਿਆਂ,,ਸੰਤ ਬੜੇ ਖੁਸ਼ ਹੋਏ ਕ੍ਿਹਹਦੇ, " ਆਂਹ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ੨ ਕੇਸਾਂ ਵਿਚ ੪ ਸਾਲ ਜੇਲ ਬੈਠੇ ਰਹੇ ਤੇ ਆਹ ਸਾਡਾ ਸ਼ੇਰ ਪੱਪੀ ਦੇਖਲੋ,੧੭ ਕੇਸਾਂ ਵਿਚ,ਸਿਰਫ ੧੭ ਦਿਨ ਅੰਦਰ ਰਿਹਾ ਤੇ ਸਤਾਰਵੇ ਦਿਨ ਭੱਜ ਆਇਆਂ ਨਾਲੇ ੧੩ ਪੁਲਸੀਏ ਮੁਅਤਲ ਕਰਾਤੇ" ਇੰਝ ਸੱੰਤ ਪੱਪੀ ਤੇ ਖੁਸ਼ ਸੀ,,ਪੁਲਿਸ ਪੱਪੀ ਨੂੰ ਫੜ੍ਹਨਾ ਚਾਹੁੰਦੀ ਸੀ ਤੇ ਸੰਤਾਂ ਨੇ ਪੱਪੀ ਨੂੰ ਆਪਣੇ ਕਮਰੇ ਵਿਚ ਹੀ ਆਸਣ ਲਵਾ ਦਿਤਾ,,ਇਸਤੇ ਕੁਝ ਸਿੰਘਾਂ ਨੇ ਪੱਪੀ ਨਾਲ ਖਾਰ ਖਾਣ ਲੱਗਪੇ,,ਇਕ ਦਿਨ ਭਾਈ ਉਜਲ ਸਿੰਘ ਨਾਂ ਦੇ ਸਿੰਘ ਨਾਲ ਪੱਪੀ ਦੀ ਤਕਰਾਰ ਹੋ ਗਈ,,,ਮਗਰੋਂ ਇਸ ਬਾਰੇ ਸੰਤਾਂ ਦੇ ਕਹਿਣ ਤੇ ਜਦ ਪੱਪੀ ਦੇ ਪਿਤਾ ਸਰਦਾਰ ਦਿਲਾਵਰ ਸਿੰਘ ਭਾਈ ਉਜਲ ਸਿੰਘ ਕੋਲ ਗਏ ਤਾਂ ਉਹ ਅਗੋਂ ਹੱਤੀ ਪੈਗਿਆਂ ਤੇ ਪੱਪੀ ਦੇ ਪਿਤਾ ਦੀ ੱਪਗ ਲੱਥ ਗਈ,ਲੰਗਰ ਹਾਲ ਕੋਈ ਇਸ ਕੁਟਮਾਰ ਕਰਕੇ ਸ.ਦਿਲਾਵਰ ਸਿੰਘ ਸ਼ਰਮਿਮਧੇ ਜਿਹੇ ਸੰਤਾਂ ਕੋਲ ਆਏ ਤਾਂ ਰਾਹ ਵਿਚ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਰੋਕਦੇ ਰਹੇ ਪਰ ਪੱਪੀ ਦੀ ਮਾਤਾ ਨੇ ਸਾਰਾ ਹਾਲ ਸੰਤਾਂ ਨੂੰ ਸੁਣਾ ਦਿਤਾ ਕਿ ਤੁਹਾਡੀ ਗੱਲ ੰੰਨਕੇ ਅਸੀ ਤਾਂ ਮਾਫੀ ਮੰਗਣ ਗਏ ਸਾਂ ਪਰ ਅਗੋਂ ਆਹ ਹਾਲ ਕੀਤਾ,ਭਾਈ ਉਜਲ ਸਿੰਘ ਨੇ,,ਸੰ ਰੋਹ ਵਿਚ ਆਗਏ..ਪਹਿਲਾਂ ਤਾਂ ਭਾਈ ਉਜਲ ਸਿੰਘ ਨੂੰ ਉਥੌਂ ਭਜਾਇਆ ਤੇ ਕਿਹਾ ਕਿ ਮੇਰੇ ਮੱਥੇ ਨਾ ੱਲਗੇ..ਫਿਰ ਜ਼ਜ਼ਬਾਤੀ ਹੋਕੇ ਕਹਿੰਦੇ, "ਦਿਲਾਵਰ ਸਿੰਘ ਜੀ,ਪੱਗ ਤੁਹਾਡੀ ਨਹੀ,ਮੇਰੀ ੱਲਥੀ ਹੈ,,ਮੈਨੂੰ ਮਾਫ ਕਰਨਾ,,ਤੇ ਆਹ ਲਵੋ,ਮੈਂ ਇੰਨਾ ਈ ਕਰ ਸਕਦਾ ਹਾਂ" ਨਾਲ ਹੀ ਸੰਤਾਂ ਨੇ ਆਪਣੇ ਸਿਰ ਦੀ ਦਸਤਾਰ ਲਾਹਕੇ ਸ.ਦਿਲਾਵਰ ਸਿੰਘ ਦੇ ਸਿਰ ਤੇ ਟਿਕਾਤੀ,,ਗੀਝੇ ਵਿਚੋਂ ਜਿੰਨੇ ਨੋਟ ਨਿਕਲੇ ਸਾਰੇ ਹੀ ਦਸਤਾਰ ਵਿਚ ਅੜੂੰਗ ਦਿਤੇ,ਨਾਲੇ ਪਰਲ-ਪਰਲ ਹੰਝੂ ਵਗੀ ਜਾਣ,ਸੰਤ ਬਹਾ ਜ਼ਜ਼ਬਾਤੀ ਹੋਏ,ਖੜ੍ਹੇ ਲੋਕ ਸਾਰੇ ਹੈਰਾਨ ਸੀ ਕਿ ਸੰਤ ਐਨੇ ਜ਼ਜ਼ਬਾਤੀ ਹੋਗੇ,,( ਮੈਂ ਉਸ ਦਸਤਾਰ ਦੇ ਦਰਸ਼ਨ ਕਰਨ ਵੇਲੇ ਜ਼ਜ਼ਬਾਤੀ ਹੋਗਿਆਂ ਕਿਉਂਕਿ ਪਰਿਵਾਰ ਨੇ ਉਹ ਨੀਲੀ ਦਸਤਾਰ ਜਿਉਂ ਦੀ ਤਿਊ ਰੱਖੀ ਹੋਈ ਹੈ)...ਖੈਰ ਸਮਾਂ ਬੀਤਦਾ ਗਿਆਂ,,ਜੂਨ ੧੯੮੪ ਨੂੰ ਭਾਈ ਪੱਪੀ ਵੀ ਹੋਰਨਾਂ ਸਿੰਘਾਂ ਵਾਂਗ ਗ੍ਰਿਫਤਾਰ ਹੋਗਿਆ,,ਜੋਧਪੁਰ ਜੇਲ ਵਿਚ ਕੈਦ ਸੂਰਮੇ ਨੂੰ ਉਸ ਵੇਲੇ ਅੱਗ ੱਲਗ ਗਈ ਜਦ ਸੁਣਿਆਂ ਕਿ ਪਰਿਵਾਰਕ ਮੈਂਬਰਾਂ ਉਤੇ ਸੰਤੋਖੇ ਕੈਟ ਨੇ ਕਹਿਰ ਢਿਹਆ ਹੈ,,ਭਾਈ ੱਪਪੀ ਦੀ ਮਾਤਾ,ਭਰਾ,ਪਿਤਾ ਇਥੌ ਤੱਕ ਕਿ ਨੌਜਵਾਨ ਬੀ.ਏ.ਦੀ ਵਿਦਿਆਰਥਣ ਭੈਣ ਨੂੰ ਵੀ ਕੈਟ ਸੰਤੋਖੇ ਨੇ ਅਗਵਾ ਕਰਕੇ ਨਜਾਇਜ ਪੁਲਿਸ ਹਿਰਾਸਤ ਵਿਚ ਰੱਖਿਆ,,ਭਾਈ ੱਪਪੀ ਦੇ ਭਰਾ ਬੌਬੀ ਦਾ ਤਾਂ ਉਹ ਬੁਰਾ ਹਾਲ ਖੀਤਾ ਕਿ ਨਮਕ ਮੰਡੀ ਬਾਜ਼ਾਰ ਵਿਚ ਕੈਟ ਸੰਤੋਖੇ ਨੇ ਉਸਨੂੰ ਸ਼ਰੇ ਬਾਜ਼ਾਰ ਭਜਾ ਭਜਾ ਕੁੱਟਿਆ,,ਸੀਤਾ ਰਾਮ ਨਾਂ ਦੇ ਬੁਚੜ ਪੁਲਸੀਏ ਨੇ ਵੀ ਕਹਿਰ ਢਾਹਿਆ..ਜੋਧਪੁਰ ਜੇਲ ਵਿਚ ਬੈਠੇ ਸਾਰੇ ਸਿੰਘ ਦੁਖੀ ਸਨ ਕਿ ਤੜੈ ਹੋਏ ਸ਼ੇਰਾਂ ਦੀ ਕੋਈ ਵਾਹ ਨਹੀ ਚੱਲਦੀ,,ਖੈਰ ਜਦੋਂ ਜੋਧਪੁਰ ਜੇਲ ਵਿਚੌ ਸ਼ਿੰਘਾਂ ਦੀਆਂ ਰਿਹਾਈਆਂ ਹੋਈਆਂ ਤਾਂ ਕਿਸੇ ਨੇ ਸੰਤੋਖੇ ਨੂੰ ਦੱਸਿਆਂ," ਸੁਣਿਆ,ਪੱਪੀ ਜੋਧਪੁਰੋਂ ਆਗਿਆ"..ਉਹ ਘਬਰਾ ਗਿਆ, "ਹੈ! ਕਦੋਂ" ਕੈਟ ਨੇ ਆਪਣੀਆਂ ਕਰਤੂਤਾਂ ਦੀ ਮਾਫੀ ਮੰਗਣ ਲਈ ਪੱਪੀ ਦੇ ਘਰ ਗੇੜਾ ਮਾਰਿਆ..ਬੈਠਾ ਕਹਿੰਦਾ ਰਿਹਾ, " ਗਲਤੀ ਹੋਗੀ,," ਪਰ ਪੱਪੀ ਨੇ ਗੱਲ ਦਿਲ ਵਿਚ ਰੱਖੀ,,ਉਧਰ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ,ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਤੇ ਭਾਈ ਹਰਜਿੰਦਰ ਸਿੰਘ ਜਿੰਦੇ ਵਰਗੇ ਸਾਰੇ ਸਿੰਘ ਖਬਰ ਉਡੀਕ ਰਹੇ ਸਨ ਕਿ ਉਹ ਭਾਗਾਂ ਵਾਲ ਦਿਨ ਆਗਿਆਂ ਜਦੋਂ ਸ਼ਾਮ ਨੂੰ ਅਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਸਥਿਤ ਘਰ ਵਿਚ ਜਾਕੇ ਭਾਈ ਭੁਪਿੰਦਰ ਸਿੰਘ ਪੱਪੀ ਤੇ ਦੂਜੇ ਭਰਾ ਜਤਿੰਦਰ ਸਿੰਘ ਸੁਖੀ ਨੇ ਸੰਤੋਖਾ ਠੋਕ ਤਾ,,,,ਮੌਕੇ ਤੇ ਸੰਤੋਖੇ ਦੀ ਘਰਵਾਲੀ ਨੇ ਸੁਖੀ ਨੂੰ ਜੱਫਾ ਮਾਰਲਿਆਂ ਜਿਸ ਕਰਕੇ ਉਹ ਵੀ ਰਗੜੀ ਗਈ..ਇਸ ਮਗਰੋਂ ਦੋਵੇ ਸਿੰਘ ਸੰਘਰਸ਼ ਵਿਚ ਸਿਧੇ ਕੁਦ ਪਏ..ਪੁਲਿਸ ਨੇ ਪਰਿਵਾਰ ਦਾ ਬਹੁਤ ਬੁਰਾ ਹਾਲ ਕੀਤਾ,,੮ ਸਾਲ ਇਹ ਪਰਿਵਾਰ ਅਮ੍ਰਿਸਤਰੋਂ ਭੱਜਕੇ ਬੰਿਠੰਡੇ ਬੈਠਾ ਰਿਹਾ..ਇਧਰ ਸ਼ੰਘਰਸ਼ ਦੌਰਾਨ ਇਕ ਵਾਰ ਫਰੀਦਕੋਟ ਪੁਲਿਸ ਨੇ ਭਾਈ ਪੱਪੀ ਨੂੰ ਕਾਬੂ ਕਰ ਲਿਆ ਸੀ ਪਰ ਸਿੰਘਾਂ ਨੇ ਪੁਲਿਸ ਕੋਲੌ ਹਮਲਾ ਕਰਕੇ ਛੁਡਵਾ ਲਿਆ,,ਉਹ ਲਗਾਤਰ ਸੰਘਰਸ਼ ਵਿਚ ਯੋਗਦਾਨ ਪਾਂਉਦਾ ਰਿਹਾ..ਅੰਤ ਭੇਤੀਆਂ ਨੇ ਪੁਲਿਸ ਨਾਲ ਰਲਕੇ ਗੋਂਦ ਗੁੰਦੀ,ਪਰਿਵਾਰ ਨੂੰ ਯਕੀਨ ਹੈ ਕਿ ਇਹ ਖਮਮ ਭਾਈ ਮਨਜੀਤ ਸਿੰਘ ਨੇ ਕਰਵਾਇਆਂ,,ਰਈਏ ਵਿਚ ਭਾਈ ੱਪਪੀ ਨੂੰ ਘੇਰਾ ਪੈਗਿਆ ਤਾਂ ਉਨਾਂ ਜਿੰਦਾ ਹੱਥ ਆਉਣ ਦੀ ਥਾਂ ਸਾਇਨਾਈਡ ਖਾ ਲਈ,,ਦੂਜੇ ਭਰਾ ਜਤਿੰਦਰ ਸਿੰਘ ਸੁਖੀ ਦੀ ਅੱਜਤੱਕ ਕੋਈ ਉਘ-ਸੁਘ ਨਹੀ ਨਿਕਲੀ,,,ਹੁਣ ਇਹ ਪਰਿਵਾਰ ਬੀਤੇ ਦੀਆਂ ਯਾਦਾਂ ਨੂੰ ਹਿਕ ਨਾਲ ਲਾਈ ਦਰਬਾਰ ਸਾਹਿਬ ਦੇ ਕੋਲ ਜੀਵਨ ਗੁਜਾਰਾ ਕਰ ਰਿਹਾ ਹੈ,,ਪਰਿਵਾਰ ਦੀ ਆਮਦਨ ਦਾ ਸਾਧਨ ਇਕ ਗੋਲੀਆਂ-ਪਕੌੜੀਆਂ ਤੇ ਹੋਰ ਨਿਕਸੁਕ ਦੀ ਦੁਕਾਨ ਹੈ,,ਬੌਬੀ ਦੇ ਬੱਚਿਆਂ ਦੀ ਪੜਾਈ ਦੀਆਂ ਫੀਸਾਂ ਵੀ ਨਹੀ ਦੇ ਹੁੰਦੀਆਂ,,ਜਦ ਮੈਨੂੰ ਪਤਾ ਲੱਗਾ ਕਿ ਸੰਤੋਖੇ ਕੈਟ ਵਰਗੇ ਗੁੰੰਡੇ ਨੂੰ ਠੋਕਣ ਵਾਲਿਆਂ ਦਾ ਪਰਿਵਾਰ ਇਸ ਹਾਲਤ ਵਿਚ ਹੈ ਤਾਂ ਹੰਭਲਾ ਮਾਰਿਆਂ,,ਮੇਰੇ ਕੋਲ ਡਾ.ਅਵਤਾਰ ਸਿੰਘ ਦੇ ਭੇਜੇ ੩੯੨੯੨ ਰੁਪਈਆਂ ਵਿਚੋਂ ੧੦-੧੦ ਹਜਾਰ ਤਾਂ ਮੈਂ ਪਿੰਡ ਚੌਕੀਮਾਨ ਵਾਲੀਆਂ ੩ ਬੀਬੀਆਂ ਨੂੰ ਦੇ ਆਇਆਂ ਸੀ,ਮੇਰੇ ਕੋਲ ਉਸ ਵਿਚੋਂ ੯ ਹਜਾਰ ਪਿਆ ਸੀ, ੨੦ ਹਜਾਰ ਰੁਪਈਆ ਕੁਦਰਤੀ ਮੇਰੇ ਵੀਰ ਸੁਖਵਿੰਦਰ ਸਿੰਘ ਨੇ ਭੇਜਤਾ,,ਬੱਸ ਫੇਰ ਗੱਲ ਬਣਗੀ,,ਜਾਕੇ ਭੁਪਿੰਦਰ ਸਿੰਘ ਪੱਪੀ ਦੇ ਭਤੀਜੈ-ਭਤੀਜੀ ਦੇ ਸਕੂਲ ਦੀ ੬-੬ ਮਹੀਨੇ ਤੋਂ ਡਿਊ ਪਈ ਫੀਸ ਦੇ ਦਿਤੀ,,ਕੁਲ ਫੀਸ ੨੪੩੪੦ ਰੁਪਏ ਦੇ ਦਿਤੀ ਹੈ,ਇਕ ਭਤੀਜੀ ਛੋਟੀ ਹੈ ਜਿਸਦੀ ਐਡਮਿਸ਼ਨ ਅਪਰੈਲ ਵਿਚ ਕਰਵਾਉਣੀ ੍ਹੈ,ਉਦੋਂ ਤੱਕ ਕੋਈ ਨਾ ਕੋਈ ਵੀਰ ਮੱਦਦ ਭੇਜ ਹੀ ਦੇਵੇਗਾ,,ਇਹ ਲਿਖਣ ਦਾ ਭਾਵ ਇਹ ਹੈ ਕਿ ਤੁਸੀ ਜੋ ਪੰਜੀ-ਦਸੀ ਭੇਜਦੇ ਹੋ,ਉਹ ਵੀਰੋ ਬਿਲਕੁਲ ਸਹੀ ਥਾਂ ਤੇ ਜਾਂਦਾ ਹੈ..ਇਸ ਪਰਿਵਾਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ,,ਮਾਤਾ ਕਹਿੰਦੀ ਕਿ ਇਕ ਵਾਰ ੰ, "ਮੈ ਸ਼ਹੀਦਾ ਵਾਲੇ ਗੁਰਦੂਆਰੇ ਗਈ ਤਾਂ ਇਕ ਸਿੰਘ ਕਹਿੰਦਾ-ਮਾਤਾ ਤੇਰੇ ਪੁਤਾਂ ਨੇ ਜਦ ਸੰਤੋਖੁ ਨੂੰ ਮਾਰਿਆ,ਉਦਣ ਹਜਾਰਾਂ ਮਾਵਾਂ ਨੇ ਗਿਓ ਦੇ ਦੀਵੇ ਬਾਲੇ ਜਿੰਨਾਂ ਨੂੰ ਸੰਤੋਖੇ ਨੇ ਦੁਖੀ ਕੀਤਾ ਸੀ..ਮਾਤਾ ਕਹਿੰਦੀ,,ਮੈਨੂੰ ਮੇਰੇ ਪੁਤ ਤੇ ਐਨਾ ਫਖਰ ਆਇਆਂ ਕਿ ਸਾਰੇ ਰਾਹ ਮੈਂ ਖੁਸ਼-ਖੁਸ਼ ਆਈ.. ਇਸ ਪਰਿਵਾਰ ਦੇ ਮੋਬਾਈਲ ਨੰਬਰ..ਇਹ ਹਨ..੯੯੧੫੦-੫੦੯੭੯....੯੯੮੮੩-੫੮੦੦੩

Mobile Number Of The Family ਇਸ ਪਰਿਵਾਰ ਦੇ ਮੋਬਾਈਲ ਨੰਬਰ..ਇਹ ਹਨ..99150-50979,,99883-58003