Friday, 10 February 2012

Sarbjit Singh Ghuman Dal Khalsa Meets Families Of Shaheeds

DAL KHALSA'S SARBJIT SINGH GHUMAN IS MEETING THE FAMILIES OF SHAHEEDS HERE HE IS SEEN WITH THE MOTHER OF SHAHEED BALJINDER SINGH CHOWKIMAAN - MATA DALBIR KAUR ..
ਸ਼ਹੀਦਾਂ ਦੇ ਘਰ ਵੱਲ ਫੇਰੀ-੨
by Sarbjit Singh Ghuman on Wednesday, February 8, 2012 at 10:32am ·

ਜੂਨ ੧੯੮੪ ਨੂੰ ਦਰਬਾਰ ਸਾਹਿਬ ਵਿਖੇ ਜੂਝਕੇ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕਰਨ ਦਾ ਪ੍ਰੋਜੈਕਟ ਜਦ ਦਲ ਖਾਲਸਾ ਨੈ ਹੱਥਾਂ ਵਿਚ ਲਿਆ ਤਾਂ ਮੈਨੂੰ ਚਾਅ ਚੜ੍ਹ ਗਿਆਂ ਕਿ ਹੁਣ ਇਸ ਬਹਾਨੇ ਉਨਾਂ ਧਰਮੀ ਸੂਰਬੀਰਾਂ ਦੈ ਘਰੀਂ ਜਾਣ ਦਾ ਮੌਕਾ ਮਿਲੇਗਾ ਜਿਹੜੇ ਕਿ ਹਰਿ ਕੇ ਦੁਆਰ ਮਰੇ ਤੇ ਆਪਣਾ ਆਉਣਾ-ਜਾਣਾ ਸਫਲ ਕਰ ਗਏ। ੨੦੦੫ ਵਿਚ ਇਹ ਕੰਮ ਸ਼ੁਰੂ ਕੀਤਾ ਹੀ ਸੀ ਕਿ ਹਕੂਮਤ ਦੀ ਨਿਗਾਹ ਸੱਵਲੀ ਹੋ ਗਈ। ਦਲ਼ ਖਾਲਸਾ ਵਲੋਂ ਘੱਲੂਘਾਰੇ ਦੀ ਯਾਦ ਵਿਚ ਅੰਮ੍ਰਿਤਸਰ ਵਿਚ ਸ਼ਹੀਦੀ ਮਾਰਚ ਕੀਤਾ ਗਿਆ ਸੀ ਜਿਸਤੋਂ ਸਰਕਾਰ ਖਿਝੀ ਹੋਈ ਸੀ ਕਿ ਇਹ ਸੰਤ ਭਿੰਡਰਾਂਵਾਲੇ ਤੇ ਹੋਰ ਸ਼ਹੀਦਾਂ ਦੀ ਗੱਲ ਕਰਦੇ ਆ,,੮ ਜੂਨ ੨੦੦੫ ਨੂਮ ਸਵੇਰੇ ਕਨਸੋਆਂ ਮਿਲਣ ਲੱਗ ਪਈਆਂ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਪਟਿਆਂਲੇ ਯੂਨੀਵਰਸਿਟੀ ਕੋਲੋਂ ਗ੍ਰਿਫਤਾਰ ਹੋ ਗਿਆ ਹੈ..ਇਸ ਖਬਰ ਬਾਰੇ ਸਾਰਾ ਦਿਨ ਚਰਚਾ ਚੱਲਦੀ ਰਹੀ,ਉਸੇ ਸ਼ਾਮ ,ਪੁਲਸੀਆਂ ਦੀ ਇਕ ਵੱਡੀ ਧਾੜ ਨੇ ਦਲ ਖਾਲਸਾ ਦਫਤਰ ਤੇ ਛਾਪਾ ਮਾਰਕੇ ਮੈਨੂੰ ਤੇ ਮੇਰੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ..੩ ਦਿਨ ਮਾਲ ਮੰਡੀ ਬੁਚੜਖਾਨੇ ਵਿਚ ਰਿਮਾਂਡ ਕੱਟਣ ਮਗਰੋਂ ਸਾਨੂੰ ਅੰਮ੍ਰਿਤਸਰ ਜੇਲ ਭੇਜ ਦਿਤਾ ਗਿਆ ਜਿਥੇ ਸਾਡੇ ੪ ਹੋਰ ਸਾਥੀ ਵੀ ਸਨ,,ਫਿਰ ਗਰਮੀਆਂ-ਗਰਮੀਆਂ ਜੇਲ ਦੇ ਨਜ਼ਾਰੇ ਲਏ..ਅੰਦਰ ਬੈਠਿਆਂ ਸਦਾ ਇਹੀ ਵਿਚਾਰਾਂ ਚੱਲਦੀਆਂ ਰਹੀਆਂ ਕਿ ਸ਼ਹੀਦੀ ਡਾਇਰੈਕਟਰੀ ਜਰੂਰ ਤਿਆਰ ਕਰਨੀ ਹੈ..ਜੇਲੋਂ ਨਿਕਲਕੇ ਸਾਡੀ ਟੀਮ ਨੇ ਫਿਰ ਕੰਮ ਸ਼ੁਰੂ ਕਰ ਲਿਆ..ਮੇਰੇ ਨਾਲ ਮੇਰਾ ਦੋਸਤ ਗੁਰਪਰੀਤ ਸਿੰਘ ਮੁਲਾਂਪੁਰ ਹੁੰਦਾ ਸੀ,ਉਹਦੇ ਮੋਟਰਸਾਈਕਲ ਤੇ ਅਸੀਂ ਸ਼ਹੀਦਾ ਦੇ ਘਰਾਂ ਵਿਚ ਜਾਣਾ ਸ਼ੁਰੂ ਕਰ ਦਿਤਾ…ਹੁਣ ਮੇਰਾ ਯਾਰ ਗੁਰਪਰੀਤ ਸਿੰਘ ਬੱਬਰ ਆਪਣੇ ਹੋਰ ਸਾਥੀਆਂ ਨਾਲ ਨਾਭਾ ਜੇਲ ਵਿਚ ਨਜ਼ਰਬੰਦ ਹੈ ਜਦਕਿ ਮੈਂ ੨੦੦੭ ਤੋਂ ੨੦੧੦ ਤੱਕ ਨਾਤਭਾ ਜੇਲ ਰਹਿਕੇ ਬਰੀ ਹੋਗਿਆਂ ਹਾਂ,,,ਖੈਰ ਸ਼ਹੀਦੀ ਡਾਇਰੈਕਟਰੀ ਦਾ ਪਹਿਲਾ ਐਡੀਸ਼ਨ ਭਾਈ ਗੁਰਦਾਸ ਹਾਲ,ਅੰਮ੍ਰਿਤਸਰ ਵਿਚ ੯ ਜੂਨ ੨੦੦੬ ਨੂੰ ਜਾਰੀ ਕੀਤਾ ਗਿਆ,,ਇਸ ਮੌਕੇ ਸਾਰੇ ਸ਼ਹੀਦਾ ਦੇ ਪਰਿਵਾਰ ਸੱਦਕੇ ਅਸੀ,ਉਾਂਂ ਦਾ ਮਾਣ-ਸਨਮਾਨ ਕੀਤਾ,,ਇਸ ਸ਼ਹੀਦੀ ਸਮਾਗਮ ਮੌਕੇ ਸਟੇਜ ਤੋਂ ਹਰ ਸ਼ਹੀਦ ਦਾ ਪੂਰਾ ਇਤਿਹਾਸ ਮੈਂ ਬੋਲਿਆ.ਤਕਰੀਬਨ ੬ ਘੰਟੇ ਚੱਲੇ ਇਸ ਸ਼ਹੀਦੀ ਸਮਾਗਮ ਵਿਚ ਸੰਗਤ ਇਕ ਇਕ ਸ਼ਹੀਦ ਦੇ ਵੇਰਵੇ ਸਤਿਕਾਰ ਸਹਿਤ ਸੁਣਦੀ ਰਹੀ,,ਉਹ ਦਿਨ ਮੇਰੀ ਜਿੰਦਗੀ ਦਾ ਸਭ ਤੋਂ ਬੇਹਤਰੀਨ ਦਿਨ ਸੀ..ਮਗਰੋਂ ਭਾਈ ਦਲਜੀਤ ਸਿੰਘ,ਭਾਈ ਨਰੈਣ ਸਿੰਘ ਤੇ ਹੋਰ ਵੀਰ ਕਹਿੰਦੇ ਕਿ ਇਹ ਸਾਰਾ ਕੁਝ ਲਿਖ ਵੀ..ਇਹ ਲੇਖ,"ਸ਼ਹੀਦੀ ਡਾਇਰੈਕਟਰੀ ਕਿਵੇਂ ਬਣੀ?" ਦੇ ਅਨੁਵਾਨ ਹੇਠ ਮੇਰੀ ਕਿਤਾਬ," ਜੁ ਲਰੈ ਦੀਨ ਕੇ ਹੇਤ" ਵਿਚ ਛਪ ਚੁੱਕਾ ਹੈ…

ਸ਼ਹੀਦੀ ਡਾਇਰੈਕਟਰੀ ਲਈ ਸ਼ਹੀਦਾਂ ਦੇ ਘਰੀਂ ਜਾਣ ਮੌਕੇ ਬੜੇ ਤਜ਼ਰਬੇ ਹੋਏ..ਇਕ ਅਜਿਹਾ ਭਰਾ ਵੀ ਟੱਕਰਿਆਂ ਜਿਹੜਾ ਸਾਡੇ ਮੂਹਰੇ ਹੀ ਆਪਣੇ ਸ਼ਹੀਦ ਭਰਾ ਬਾਰੇ ਕਹਿ ਰਿਹਾ ਸੀ ਕਿ," ਜੀ ਸਾਨੂੰ ਤਾਂ ਪੱਟਤਾ ਉਹਨੇ.ਹੁਣ ਬਾਦਲ ਦਲ ਨਾਲ ਹੱਥ ਮਿਲੇ ਤਾਂ ਜਾਕੇ ਸਾਹ ਅਇਆ" ਮੈਂ ਉਸ ਘਰ ਦਾ ਪਾਣੀ ਦਾ ਗਲਾਸ ਟੇਬਲ ਤੇ ਟਿਕਾਇਆ ਤੇ ਜਾਣਕਾਰੀ ਨੋਟ ਕਰਕੇ ਵਾਪਸ ਆਗਿਆ,ਜਦ ਸ਼ਹੀਦੀ ਡਾਇਰੈਕਟਰੀ ਜਾਰੀ ਕਰਨੀ ਸੀ,ਉਹਨੂੰ ਸਪੈਸ਼ਲ ਸੱਦਾ ਪੱਤਰ ਦਿਤਾ ਕਿ ਆ ਦੇਖ,ਕੌਮ ਦੀ ਨਜ਼ਰ ਵਿਚ ਉਸ ਯੋਧੇ ਦੀ ਕੀ ਹਸਤੀ ਹੈ? ਇਸ ਰੱਜੇ-ਪੁਜੇ ਭਰਾ ਦੀਆਂ ਗੱਲਾਂ ਉਦੋਂ ਹੋਰ ਵੀ ਚੁਭੀਆਂ ਜਦ ਮੈਂ ਭਾਈ ਅਜਾਇਬ ਸਿੰਘ ਮਹਾਂਕਾਲ ਦੇ ਘਰ ਗਿਆ,,ਇਹ ਉਹੀ ਸੂਰਮਾ ਹੈ ਜਿਸਨੇ ਫਿਰੋਜਪੁਰ ਜਿਲੇ ਦੇ ਪਿੰਡ ਗੁਰੂ ਹਰਿਸਹਾਏ ਦੇ ਥਾਣੇਦਾਰ ਬਿਛੂ ਰਾਮ ਨੂੰ ਠੋਕਿਆ ਸੀ। ਬਿਛੂਰਾਮ ਨੈ ਇਕ ਗੁਰਸਿੱਖ ਦੀ ਦਾਹੜੀ ਮੁੰਨਤੀ ਤੇ ਕਹਿੰਦਾ, "ਜਾਹ! ਝਾਕੇ ਭਿੰਡਰਾਂਵਾਲੇ ਨੂੰ ਦਿਖਾਦੇ,ਕਰ ਲਵੇ ਜਿਹੜਾ ਕੁਛ ਕਰ ਹੁੰਦਾ ਉਹਤੋਂ"…ਇਹ ਗੱਲ ੧੯੮੩ ਦੇ ਅਪਰੈਲ ਮਹੀਨੇ ਦੀ ਆ,,ਬੱਸ ਫਿਰ ਕੀ ਸੀ,ਜਦ ਸੰਤਾਂ ਨੇ ਇਹ ਗੱਲ ਸਟੇਜ ਤੋਂ ਕਹੀ ਤਾਂ ਭਾਈ ਅਜਾਇਬ ਸਿੰਘ ਪੱਖੋਪੁਰ, ਭਾਈ ਜਰਨੈਲ ਸਿੰਘ ਬੂਹ, ਭਾਈ ਰਸਾਲ ਸਿੰਘ ਆਰਫਕੇ ਮੋਟਰਸਾਈਕਲ ਤੇ ਗੁਰੁ ਹਰਸਹਾਏ ਪੁਜੇ ਤੇ ਉਸ ਥਾਣੇਦਾਰ ਦਾ ਡੰਡਾ ਡੁੱਕ ਦਿਤਾ..੧੮ ਦਸੰਬਰ ੧੯੮੩ ਦੀਆਂ ਜਲੰਧਰ ਰੇਡੀਓ ਦੀਆਂ ਖਬਰਾਂ ਸਨ, " ਗੁਰੁ ਹਰਸਹਾਏ ਦੇ ਥਾਣੇਦਾਰ ਬਿਛੂਰਾਮ ਨੂੰ ੩ ਅਣਪਛਾਤੇ ਬੰਦਿਆਂ ਨੇ ਗੋਲੀ ਮਾਰਕੇ ਹਲਾਕ ਕਰ ਦਿੱਤਾ।"

ਜਦ ਇਸ ਭਾਈ ਅਜਾਇਬ ਸਿੰਘ ਮਹਾਂਕਾਲ਼ ਦੇ ਘਰ ਗਿਆਂ ਤਾਂ ਕੱਚਾ ਘਰ,ਸ਼ਤੀਰੀਆਂ ਲਮਕਣ ਤੇ ਨਿਆਣੇ ਲਿਬੜੇ-ਤਿਬੜੇ,,ਜਦ ਸ਼ਹੀਦ ਸਿੰਘ ਦੀਆਂ ਗੱਲਾਂ ਚੱਲੀਆਂ ਤਾਂ ਉਹਦੀ ਭਰਾ-ਭਰਜਾਈ ਯਾਦ ਕਰਕੇ ਭਾਵੁਕ ਹੋਗੇ। ਮੇਰਾ ਸਵਾਲ ਸੀ," ਵੀਰ ਦਾ ਵਿਆਹ ਹੋਇਆਂ ਸੀ,ਨਿਆਣੇ?"ਭਰਜਾਈ ਕਹਿੰਦੀ," ਵੀਰਾ,ਕਿਥੇ ਵਿਆਹ ਹੋਇਆ ਉਹਦਾ,ਮੇਰਾ ਆਪਣਾ ਵਿਆਹ ਉਸਦੀ ਸ਼ਹੀਦੀ ਤੋਂ ਬਾਅਦ ਵਿਚ ਹੋਇਆ,ਪਰ ਉਹਦੀਆਂ ਸਿਫਤਾਂ ਸਾਰਾ ਪਿੰਡ ਕਰਦਾ, ਮੇਰਾ ਤਾਂ ਦਿਲ ਕਰਦਾ ਕਿ ਹਾਏ ਮੈ ਉਹਨੂੰ ਦੇਖ ਸਕਦੀ,ਪਰ ਕਿਸਮਤ,,ਜੇ ਉਹਦਾ ਵਿਆਹ ਹੋਇਆ ਹੁੰਦਾ,ਨਿਆਣੇ ਹੁੰਦੇ ਤਾਂ ਜਿਥੇ ਆਹ ਸਾਡੇ ਰੁਖੀ-ਮਿੱਸੀ ਖਾਈ ਜਾਂਦੇ ਆਂ,ਉਹ ਵੀ ਖਾਈ ਜਾਂਦੇ।ਆਖਰ ਨੂਮ ਸਾਰੀ ਚੀਜ ਵਿਚ ਉਹਦਾ ਬਰਾਬਰ ਹਿੱਸਾ ਆ"….ਮੈਂ ਰੋਣਹਾਕਾ ਹੋਗਿਆਂ ਕਿ ਖਿਥੈ ਆਹ ਲੋਕ ਨੇ ਜਿਹੜੇ ਕੱਖਾਂ ਦੀ ਕੁਲੀ ਵਿਚ ਵੀ ਸ਼ਹੀਦ ਭਰਾ ਦਾ ਹਿਸਾ ਮੰਨੀ ਬੈਠੇ ਨੇ ਤੇ ਕਿਥੇ ਉਹ ਕੋਠੀ-ਕਾਰ ਵਾਲਾ,ਜਿਹੜਾਂ ਕਹਿੰਦਾ ਕਿ ਸਾਨੂੰ ਤਾਂ ਜੀ ਪੱਟਤਾ ਉਹਨੇ! ਤੇਰੇ ਰੰਗ ਨਿਆਰੇ!

ਸ਼ਹੀਦੀ ਡਾਇਰੈਕਰਟਰੀ ਲਈ ਸਫਰ ਦੌਰਾਨ ਲੁਧਿਆਣੇ ਜਿਲੇ ਦੇ ਪਿੰਡ ਚੌਕੀਮਾਨ ਵਿਚ ਸ਼ਹੀਦ ਬਲਜਿੰਦਰ ਸਿੰਘ ਦੇ ਘਰ ਜਾਕੇ ਉਸਦੀ ਮਾਤਾ ਦਲਬੀਰ ਕੌਰ ਨੂੰ ਮਿਲਣਾ ਵੀ ਮੇਰੀ ਜਿੰਦਗੀ ਦੀ ਪ੍ਰਾਪਤੀ ਹੈ। ਉਹਨੂੰ ਚਾਅ ਚੜ੍ਹ ਗਿਆ ਕਿ ਕੋਈ ਉਹਦੇ ਸ਼ਹੀਦ ਪੁਤ ਦੀ ਗੱਲ ਕਰਨ ਵਾਲਾ ਆਇਆ ਹੈ..ਕਹਿੰਦੀ "ਪੁਤ ਰਹਿਣਾ ਤਾਂ ਉਹਨੇ ਹੈ ਹੀ ਨਹੀ ਸੀ,ਇਕ ਦਿਨ ਸਾਰਿਆਂ ਨੇ ਜਾਣਾ ਈ ਆਂ,ਪਰ ਮੈਨੂੰ ਖੁਸ਼ੀ ਆ ਕਿ ਕੌਮ ਦੇ ਲੇਖੇ ਲਗ ਗਿਆ" ਬਲਜਿੰਦਰ ਸਿੰਘ ੧੭ ਸਾਲ ੫ ਮਹੀਨੇ ਦਾ ਸੀ ਜਦ ਦਰਬਾਰ ਸਾਹਿਬ ਵਿਖੇ ਜੂਝਕੇ ਸ਼ਹੀਦੀ ਪਾਈ..ਘਰ ਚਿੱਠੀ ਪਾਤੀ ਕਿ ਮੈਨੂੰ ਇਥੇ ਬਹੁਤ ਵਧੀਆ ਨੌਕਰੀ ਮਿਲ ਗਈ ਹੈ..ਸਚਮੁਚ " ਵਧੀਆ ਨੌਕਰੀ ਸੀ,ਸਭ ਤੋਂ ਵਧੀਆ ਨੌਕਰੀ,ਧਰਮ ਹੇਤ ਸੀਸ ਵਾਰਨ ਦੀ ਨੌਕਰੀ" ਕਿਡੀ ਸੋਚ ਹੈ ਸਿੱਖੀ ਦੀ….ਇਸ ਸ਼ਹੀਦ ਬਾਰੇ ਜਦ"ਸਿਖ ਸ਼ਹਾਦਤ' ਵਿਚ ਛਪਿਆ ਤਾਂ ਲੋਕ ਕਹਿਣ ਕਿ ਜੀ ਸਾਰੀ ਕਹਾਣੀ ਲਿਖੋ..ਪਰ ਉਹਦੀ ਕਹਾਣੀ ਹੈ ਹੀ ਇਹੀ ਕਿ ਵਛ੍ਹਦੀ ਜਵਾਨੀ ਦੇ ਦਿਨਾਂ ਵਿਚ,ਜਦੋਂ ਮੁੰਡੇ-ਕੁੜੀਆਂ ਸੌ ਨਖਰੇ ਕਰਦੇ ਨੇ ਤੇ ਦੁਨੀਆਵੀ ਰੰਗ ਤਮਾਸ਼ੇ ਮਾਣਦੇ ਨੇ,.ਉਹ ਉਸ ਉਮਰੇ ਸੀਸ ਕੌਮ ਲੇਖੇ ਲਾ ਗਿਆ…ਮਾਤਾ ਤੇ ਪਿਤਾ ਜੀ ਦੋਵੇਂ ਜਣੇ ਉਹ ਡਿੱਗਪੂੰ-ਡਿਗਪੂੰ ਕਰਦੇ ਘਰ ਵਿਚ ਰਹਿੰਦੇ ਸੀ.ਮੈਂ ਗਿਆ ਤਾਂ ਇਕ ਵਾਰ ਲਈ ਸੀ ਪਰ ਰਿਸ਼ਤਾ ਸਦਾ ਲਈ ਬਣ ਗਿਆ…ਜਦ ਵੀ ਉਧਰ ਕਿਸੇ ਕੰਮ ਜਾਣਾ ਤਾਂ ਗੇੜਾ ਜਰੂਰ ਮਾਰਨਾ,ਚਾਅ ਚੜ੍ਹ ਜਾਣਾ ਮਾਤਾ ਨੂੰ….ਰੁਖੀ-ਮਿੱਸੀ ਧੱਕੇ ਨਾਲ ਛਕਾਉਣੀ..ਬਛੀਆਂ ਈ ਗੱਲਾਂ ਕਰਨੀਆਂ..ਮੈਂ ਬਾਰ ਅੰਦਰ ਕੁਝ ਦੋਸਤਾਂ ਨੂੰ ਕਿਹਾ ਤਾਂ ਅਸੀਂ ਇਕ ਇੰਤਜਾਮ ਕਰ ਦਿਤਾ ਕਿ ਹਰ ਮਹੀਨੇ ਥੋੜੀ ਬਹੁਤੀ ਮਦਦ ਮਾਤਾ ਨੂੰ ਦਿਤੀ ਜਾਵੇ..ਮੈਂ ਗਾਹੇ-ਬਗਾਹੇ ਜਾਕੇ ਜਦ ਮੱਦਦ ਦੇਣੀ ਤਾਂ ਮਾਂ ਨੇ ਭਾਵੁਕ ਹੋ ਜਾਣਾ." ਬਲਜਿੰਦਰ" ਫੇਰ ਉਹਨੇ ਰੋ ਪੈਣਾ,,ਵਰ੍ਹਾਂਉਦੇ ਨੇ ਖੁਦ ਰੋ ਪੈਣਾ,,ਪਤਾ ਨਹੀ ਕਿੰਨੀ ਵਾਰ ਮਾਂ-ਪੁਤ ਉਸ ਕੱਚੇ ਘਰ ਵਿਚ ਰੋਏ ਹੋਵਾਂਗੇ,,,ਤੁਰਨੋਂ ਆਹਰੀ ਬਾਪੂ ਕੋਲ ਬੈਠਾ ਡੁਸਕਦਾ,,ਉਫ!

ਫੇਰ ਹਕੂਮਤ ਨੈ ਆਪਣਾ ਕਹਿਰ ਵਪਰਾਤਾ..ਮੇਰੇ ਤੇ ਝੂਠਾ ਕੇਸ ਪਾਕੇ ਜੇਲ ਵਿਚ ਸੁਟ ਦਿਤਾ,,ਮੇਰਾ ਆਪਣਾ ਖਲਜਗਣ ਈ ਐਨਾ ਹੋਗਿਆ ਕਿ ਮੇਰੀ ਬੇਵੱਸੀ ਹੋ ਗਈ//ਹਰ ਵੇਲੇ ਜੇਲ ਵਿਚ ਆਂਹ ਿਗੱਲ ਦਿਲ-ਦਿਮਾਗ ਵਿਚ ਘੁੰਮੀ ਜਾਵੇ ਕਿ ਜੇਹੜੀ ਮਾਂ ਹਰ ਮਹੀਨੇ ਮੈਨੂੰ ਉਡੀਕਦੀ ਐ,ਉਹ ਕੀ ਕਰੂ? ਹੋਰ ਸ਼ਹੀਦ ਪਰਿਵਾਰ ਜਿੰਨਾਂ ਨੂੰ ਪਹਿਲੀਆਂ ਤਰੀਕਾਂ ਵਿਚ ਆਸ ਹੁੰਦੀ ਸੀ ਕਿ "ਘੁਮਾਣ" ਆਊਗਾ..ਉਹ ਕੀ ਕਰਨਗੇ??

ਫਿਰ ਗੁਸਾ ਆਵੇ ਕਿ ਇਨਾਂ ਪਰਿਵਾਰਾਂ ਦਾ ਬਾਹਰਲੇ ਦੋਸਤਾਂ ਨਾਲ ਸਿੱੱਧਾ ਸੰਪਰਕ ਕਿਉਂ ਨਾ ਕਰਵਾਇਆ? ਮਾਂ ਵਿਚਾਰੀ ਪੀ.ਸੀ.ਓ. ਤੋਂ ਫੋਨ ਕਰ ਕਰ ਹੰਭ ਗਈ ਪਰ ਮੇਰਾ ਨੰਬਰ ਤਾਂ ਬੰਦ ਸੀ..ਫੇਰ ਪਤਾ ਨਹੀ ਕਿਵੇਂ ਮਾਤਾ ਮੇਰੇ ਫਿਮਡ ਪੁਜੀ ਤਾਂ ਭਾਪਾ ਜੀ ਤੋਂ ਸੁਣਕੇ ਹੈਰਾਨ-ਪਰੇਸ਼ਾਨ ਹੀ ਹੋਗੀ,,,ਅਗਲੇ ਦਿਨ ਤਰੀਕ ਤੇ ਆ ਖੜ੍ਹੀ ਲੁਧਿਆਣੇ,,ਮੈ ਗੁਸੇ ਹੋਵਾਂ ਤਾਂ ਕਹਿੰਦੀ,ਪੁੱਤ ਮੈਥੋਂ ਰਹਿ ਨਹੀ ਹੋਇਆ….ਖੈਰ ਕਿਸੇ ਨੂੰ ਕਿਹ ਸੁਣਕੇ ਫਿਰ ਮਾਤਾ ਦਾ ਕੋਈ ਇੰਤਜਾਮ ਕੀਤਾ..ਜੇਲ੍ਹੋਂ ਬਾਹਰ ਨਿਕਲਕੇ ਦੇਖਿਆ ਤਾਂ ਹਰ ਕੋਈ ਦੂਰ ਹੋਗਿਆ ਲੱਗਿਆ ਕਿ ਕੋਈ ਪੰਗਾ ਈ ਨਾ ਪੈਜੇ..ਬਾਕੀ ਪਰਿਵਾਰਾਂ ਨਾਲੌਂ ਮੈਨੂੰ ਮਾਨਾਂ ਵਾਲੀ ਮਾਤਾ ਦਾ ਜਿਆਦਾ ਆਵੇ ਕਿ ਕਰਾਂਗਾ? ਕੀ ਕਹਾਂਗਾਂ? ਤੇ ਮੈਂ ਮਾਤਾ ਨੂੰ ਜੇਲੋਂ ਆਕੇ ਨਾ ਮਿਲਣ ਗਿਆ,ਨਾ ਨਵਾਂ ਨੰਬਰ ਦਿਤਾ..ਖਪਦੀ ਰਹੀ ਹੋਣੀ ਹੈ,,ਪਰ ਕੀ ਕਰਾਂ,ਕੋਈ ਹੱਥ ਈ ਨਹੀ ਪੈਂਦਾ,,ਫਿਰ ਜਿਦਣ ਆਂਹ ਮਾਨਾਂਵਾਲੀਆਂ ਵਾਲੀਆਂ ਬੀਬੀਆਂ ਦੀ ਦਾਸਤਾਨ ਪੜ੍ਹਕੇ ਕੈਨੇਡਾ ਤੋਂ ਡਾ.ਅਵਤਾਰ ਸਿੰਘ ਨੇ ਪੈਸੇ ਭੇਜੇ ਮੈਂ ਠੂਹ ਦੇਣੇ ਮਾਤਾ ਕੋਲ ਜਾ ਵੱਜਾ..

ਜਦ ਮਾਸਟਰ ਮੁਕੰਦ ਸਿੰਘ ਨੇ ਅੰਦਰ ਜਾਕੇ ਆਵਾਜ ਮਾਰੀ ਤਾਂ ਮਾਤਾ ਮੈਨੂੰ ਦੇਖਕੇ ਇਕ ਦਮ ਸੁੰਨ ਜਿਹੀ ਹੋ ਗਈ,ਫਿਰ ਜੱਫੀ ਵਿਚ ਲੈਕੇ ਕਹੀ ਜਾਵੇ "ਮੈਂ ਨ੍ਹੀ ਬੋਲਣਾ ਤੇਰੇ ਨਾ,.ਆਗਿਆ ਹੁਣ.ਮੂੰਹ ਚੱਕਕੇ,ਕਿੰਨਾ ਯਾਦ ਕਰਦੀ ਰਹੀ,ਨਾ ਫੋਨ ਕੀਤਾ,ਨਾ ਮਿਲਣ ਆਇਆਂ,ਕੀ ਕਰਾਂ ਮੈਂ,ਤੇਰਾ ਬਾਪੂ ਵੀ ਨਹੀ ਰਿਹਾ,",ਤ ਬੱਸ ਫਿਰ ਅਸੀ ਰੋ ਪਏ,,ਮੇਰੇ ਨਾਲ ਗਏ ਅਮਨਿੰਦਰ ਸਿੰਘ ਮੰਡਿਆਣੀ ਤੇ ਸਰਵਕਾਰ ਸਿੰਘ ਲੁਧਿਆਣਾ ਹੈਰਾਨ ਕਿ ਮਾਤਾ ਕਿੰਨਾ ਪਿਆਰ ਕਰਦੀ ਆ,,ਫਿਰ ਕਹਿੰਦੀ, " ਬੈਠ,ਮੈ ਚਾਹ ਬਣਾਵਾਂ,,," ਉਹ ਰਸੋਈ ਵਿਚ ਚਾਹ ਬਣਾਉਣ ਗਈ ਤਾਂ ਮੈਂ ਕੋਲ ਈ ਜਾ ਬੈਠਾ,ਪਤਾ ਨਹੀ ਕਿੰਨੀਆਂ ਕੁ ਗੱਲਾਂ ਕੀਤੀਆਂ,ਕਿੰਨੇ ਕੁ ਉਲਾਂਭੇ ਦਿਤੇ,,,,ਸੁਣਦਾ ਰਿਹਾ,ਨੀਵੀ ਪਾਕੇ,,ਇਹ ਸਾਡੀ ਸਾਰਿਆਂ ਦੀ ਨੀਵੀ ਹੈ, ਜੋ ਸ਼ਹੀਦਾਂ ਦੀਆਂ ਮਾਂਵਾਂ ਦਾ ਧਿਆਨ ਨ੍ਹੀ ਰੱਖ ਰਹੇ,,,ਕੀ ਚਾਹੁੰਦੀਆਂ ਨੇ ਇਹ ਮਾਵਾਂ,ਬੱਸ ਐਨੀ ਗੱਲ ਕਿ ਕੋਈ ਉਨਾਂ ਦੇ ਪੁਤਾਂ ਦੀ ਗੱਲ ਕਰੇ,,ਪਰ ਯਾਰੋ,ਆਪਣੇ ਕੋਲ ਟੈਮ ਈ ਨਹੀ,,ਪੈਸਾ ਸੈਕੰਡਰੀ ਗੱਲ ਹੈ,ਵੱਡੀ ਗੱਲ ਇਨਾਂ ਪਰਿਵਾਰਾਂ ਨਾਲ ਰਾਬਤਾ ਹੈ,,ਜਦ ਮੈਂ ਪੈਸੇ ਦੇਣੇ ਚਾਹੇ ਤਾਂ ਮਾਤਾ ਲਵੇ ਨਾ,,ਮੈਂ ਕਿਹਾ ਬੀਬੀ,ਪੈਸੇ ਫੜ ਤੇ ਫੋਟੋ ਖਿਚਾਅ! ਇਸ ਫੋਟੋ ਨੂੰ ਦੇਖਕੇ ਕਿਸੇ ਹੋਰ ਦਾ ਵੀ ਹੌਂਸਲਾ ਪਵੇਗਾ ਡਾ.ਅਵਤਾਰ ਸਿੰਘ ਵਾਂਗ ਸ਼ਹੀਦ ਪਰਿਵਾਰਾਂ ਦੀ ਸਾਰ ਲੈਣ ਦਾ"

ਚਾਹ ਦੇ ਨਾਲ ਬੀਬੀ ਨੇ ਗਜਰੇਲਾ ਕੱਢ ਲਿਆਂਦਾ..ਮੈ ਕਾਹਲ ਕਰਾਂ ਕਿ ਅੱਗੇ ਭਗਤ ਰਵਿਦਾਸ ਜੀ ਦੇ ਸਬੰਧ ਵਿਚ ਨਗਰ ਕੀਰਤਨ ਤੇ ਵੀ ਹਾਜਿਰੀ ਭਰਨੀ ਐ ਤੇ ਇਕ ਦੋ ਹੋਰ ਸ਼ਹੀਦਾਂ ਦੇ ਘਰੀ ਵੀ ਜਾਣਾ ਹੈ..ਬੀਬੀ ਦੀਆਂ ਗੱਲਾਂ ਮੁਕੀਆਂ ਨਹੀ ਸੀ,,ਫਿਰ ਮਿਲਣ ਦਾ ਵਾਦਾ ਕਰਕੇ ਤੁਰਨ ਲੱਗਾ ਤਾਂ ਕਹਿੰਦੀ," ਆਪਦਾ ਨੰਬਰ ਨਾ ਦੇਹ,ਮੇਰਾ ਤਾਂ ਲੈਜਾ, ਫੋਨ ਤਾਂ ਕਰ ਲਿਆ ਕਰ"..ਮੈਂ ਲਿਖ ਲਿਆ-੯੮੭੨੯-੭੧੩੫੫….

ਮੋਟਰਸਾਈਕਲਾਂ ਤੇ ਗੱਲਾਂ ਕਰਦੇ ਅਸੀ ਤੁਰ ਪਏ। ਸਰਵਕਾਰ ਸਿੰਘ ਕਹਿੰਦਾ,ਵੀਰ,ਆਪਾਂ ਹਰ ਹਫਤੇ ਕਿਸੇ ਪਰਿਵਾਰ ਕੋਲ ਚੱਲਿਆ ਕਰੀਏ..ਮੈਂ ਕਿਹਾ ਮਿਤਰਾ ਬਹੁਤ ਪਰਿਵਾਰ ਨੇ,ਬਹੁਤ ਬੰਦੇ ਚਾਹੀਦੇ ਨੇ,,ਆਓ,ਰਲਮਿਲਕੇ ਇਨਾਂ ਪਰਿਵਾਰਾਂ ਦਾ ਸਹਾਰ ਬਣੀਏ..ਤਾਂਹੀ ਹੋਰਾਂ ਦਾ ਹੌਂਸਲਾ ਪਵੇਗਾ ਨਾਂ ਕੌਮ ਲਈ ਸਿਰ ਵਾਰਨ ਦਾ..