Tuesday, 20 March 2012

Bhai Balwant Singh Ji Rajoana

ਭਾਈ ਬਲਵੰਤ ਸਿੰਘ ਦੀ ਸ਼ਹਾਦਤ ਦੀ ਨਹੀ ਕੌਮ ਨੂੰ ਉਨਾਂ ਦੀ ਅਗਵਾਈ ਦੀ ਲੋੜ ਹੈ...
ਭਾਈ ਬਲਵੰਤ ਸਿੰਘ ਦੀ ਸ਼ਹਾਦਤ ਦੀ ਨਹੀ ਕੌਮ ਨੂੰ ਉਨਾਂ ਦੀ ਅਗਵਾਈ ਦੀ ਲੋੜ ਹੈ...

.ਆਖਰ ਹੋਰ ਕਿੰਨੇ ਕੁ ਹਨ ਜਿਹੜੇ ਉਨਾਂ ਵਾਂਗ ਦਿਲ਼ੀ ਦਰਬਾਰ ਨੂੰ ਇੰਝ ਨੰਗੇ ਧੜ ਲਲਕਾਰ ਸਕਣ!....

ਕੱਲ ਦੇ ਅਦਾਲਤੀ ਫੈਸਲੇ ਮਗਰੋਂ ਭਾਈ ਰਾਜੋਆਂਣਾ ਦੀ ਫਾਂਸੀ ਪੱਕੀ ਹੁੰਦੀ ਜਾਪਦੀ ਹੈ।ਕੱਲ ਜਦ ਪਟਿਆਲਾ ਜੇਲ ਦੇ ਅਧਿਕਾਰੀਆਂ ਦਾ ਜਵਾਬ ਅਦਾਲਤ ਵਿਚ ਪੇਸ਼ ਕੀਤਾ ਗਿਆਂ ਕਿ ਉਹ, ਚੰਡੀਗੜ੍ਹ ਪ੍ਰਸ਼ਾਂਸ਼ਨ ਅਧੀਨ ਆਂਉਦੇ ਬੇਅੰਤੇ ਕੇਸ ਲਈ ,ਭਾਈ ਬਲਵੰਤ ਸਿੰਘ ਨੂੰ,ਫਾਂਸੀ ਨਹੀ ਦੇ ਸਕਦੇ ਤਾਂ ਅਦਾਲਤ ਨੇ ਹਾਈਕੋਰਟ ਦਾ ਇਕ ਹੋਰ ਫੈਸਲੇ ...ਦਾ ਹਵਾਲਾ ਦਿੰਦਿਆਂ ਉਨਾਂ ਦੀ ਦਲ਼ੀਲ ਖਾਰਿਜ ਕਰਦਿਆਂ ੩੧ ਮਾਰਚ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਦੀ ਹਿਦਾਇਤ ਦੁਹਰਾਈ। ਇੰਝ ਕਾਨੂੰਨੀ ਤੌਰ ਤੇ ਭਾਂਈ ਰਾਜੋਆਣਾ ਦੀ ਫਾਂਸੀ ੩੧ ਮਾਰਚ ਨੂੰ ਹੋ ਜਾਣ ਦੇ ਆਸਾਰ ਬਣੇ ਹੋਏ ਹਨ।ਕੋਈ ਕ੍ਰਿਸ਼ਮਾ ਹੀ ਭਾਈ ਰਾਜੋਆਣਾ ਬਚਾਅ ਸਕਦਾ ਹੈ।ਸਿੱਖ ਕੌਮ ਵਲੌਂ ਆਪਣੇ ਤੌਰ ਤੇ ਭਾਈ ਸਾਹਿਬ ਦੀ ਫਾਂਸੀ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਸਾਂਝੇ ਤੌਰ ਤੇ ਕੋਈ ਉਦਮ ਨਹੀ ਹੋਇਆਂ।ਧੜੇਬਾਜ਼ੀ ਕਰਕੇ ਹੁਣ ਸਿਰਫ ਅਕਾਲ ਤਖਤ ਸਾਹਿਬ ਤੋਂ ਦਿਤਾ ਪ੍ਰੋਗਰਾਮ ਹੀ ਕੋਈ ਰੰਗ ਲਿਆ ਸਕਦਾ ਹੈ ਕਿਉਂਕਿ ਪੰਥਕ ਧਿਰਾਂ ਇਸ ਮਾਮਲੇ ਤੇ ਦੁਵਿਧਾ ਵਿਚ ਹਨ।ਲੋਕਾਂ ਦੀ ਰਾਏ ਤਾਂ ਭਾਈ ਸਾਹਿਬ ਦੀ ਫਾਂਸੀ ਨਾ ਹੋਣ ਦੇ ਹੱਕ ਵਿਚ ਹੈ ਕਿ ਬਚਾਅ ਕੀਤਾ ਜਾਵੇ।ਪਰ ਨਾ ਤਾਂ ਇਹ ਪੰਥਕ ਿਧਰਾਂ ਕਿਸੇ ਵੀ ਤਰਾਂ ਕਾਨੂੰਨੀ ਜਾਂ ਕਿਸੇ ਹੋਰ ਤਰੀਕੇ ਨਾਲ ਭਾਈ ਸਾਹਿਬ ਨੂੰ ਬਚਾ ਸਕਦੀਆਂ ਹਨ ਤੇ ਨਾ ਹੀ ਭਾਈ ਰਾਜੋਆਂਣਾ ਦੀ ਇੱਛਾਂ ਦੇ ਖਿਲਾਫ ਜਾਣਾ ਚਾਹੁੰਦੀਆਂ ਹਨ। ਭਾਈ ਰਾਜੋਆਂਣਾ ਖਾਲਿਸਤਾਨੀ ਸੰਘਰਸ਼ ਨੂੰ ਬਲ ਦੇਣ ਤੇ ਕੌੰਮ ਦੀ ਚੜ੍ਹਦੀ ਕਲਾ ਲਈ ਜਾਨ ਦੀ ਬਾਜ਼ੀ ਲਾ ਰਿਹਾ ਹੋਵੇ ਤੇ ਉਸ ਵਕਤ ਖੁਲਿਸਤਾਨੀ ਲੋਕ ਕੀ ਕਹਿਕੇ ਉਨਾਂ ਨੂੰ ਰੋਕਣ??ਫਿਰ ਗੱਲ ਉਠੇਗੀ ਕਿ ਇਹ ਲੋਕ ਖੁਦ ਕੁਝ ਕਰਦੇ ਨਹੀ ਤੇ ਜੇ ਭਾਈ ਰਾਜੋਆਣਾ ਨੇ ਆਂਪਣੇ ਖੂਨ ਦੀ ਆਹੂਤੀ ਦੇਕੇ ਕੌਮ ਨੂੰ ਜਗਾਉਣਾ ਚਾਹਿਆ ਹੈ ਤਾਂ ਰੋਕਣ ਤੁਰ ਪੇ..ਜਥੇਦਾਰ ਸਾਹਿਬ ਨੇ ਤਾਂ ਭਾਈ ਰਾਜੋਆਣਾ ਨੂੰ ਸ਼ਹੀਦੀ ਬਾਣਾ ਵੀ ਦੇ ਆਂਦਾਂ ਤੇ ਪੰਜ ਜਥੇਦਾਰਾਂ ਦੀ ਮੀਟੰਗ ਵੀ ਬੁਲਾ ਲਈ,ਇਹ ਕੀ ਚੱਕਰ ਹੈ,ਜੇ ਜਥੇਦਾਰਾਂ ਨੇ ਮੀਟਿੰਗ ਵਿਚ ਕੋਈ ਹੋਰ ਫੈਸਲਾ ਕਰਨਾ ਹੋਇਆਂ ਫਿਰ ਸ਼ਹੀਦੀ ਬਾਣਾ ਦੇਣ ਦੀ ਕੀ ਲੋੜ ਸੀ,ਇਕ ਮੁਲਾਕਤ ਜਥੇਦਾਰਾਂ ਨੂੰ ਇਸ ਮੀਟੰਗ ਮਗਰੋਂ ਭਾਈ ਸਾਹਿਬ ਕਰਨੀ ਪੈਣੀ ਹੈ,ਕੀ ਜੇ ਸ਼ਹੀਦੀ ਬਾਣਾ ਦੇਣਾ ਹੀ ਸੀ,ਉਦੋਂ ਨਹੀ ਸੀ ਦੇ ਹੁੰਦਾ!ਦਰਅਸਲ ਭੰਬਲਭੂਸਾ ਪੈਦਾ ਹੋਇਆ ਪਿਆ ਹੈ..ਹੁਣ ਕੋਈ ਪਾਠ ਕਰਨ ਦੇ ਸੁਨੇਹੇ ਦੇ ਰਿਹਾ ਹੈ,ਕੋਈ ਅਰਦਾਸ ਕਰਨ ਦੇ,,ਗੁਰੂ ਨਾਨਕ ਸਾਹਿਬ ਨੇ ਬਾਣੀ ਵਿਚ ਸਪੱਸ਼ਟ ਕਿਹਾ ਹੈ ਕਿ ਮੰਤਰਾਂ ਦੇ ਜਾਪ ਜਾਂ ਅਰਦਾਸਾਂ ਨਾਲ"ਕੋਈ ਮੁਗਲ ਅੰਨ੍ਹਾ" ਨਹੀ ਸੀ ਹੋਇਆਂ,ਸਿਖੀ ਵਿਚ ਕਰਮ ਕਰਨ ਦੀ ਹਿਦਾਇਤ ਹੈ,ਬਾਣੀ ਤਾਂ ਅਸੀ ਆਪਣੇ ਆਂਪ ਨੂੰ ਸਿੱਖ ਵਿਚਾਰਧਾਰਾ ਨੂੰ ਸਮਝਣ-ਸਮਝਾਉਣ ਤੇ ਆਤਮਕ ਸ਼ੁਧੀ ਲਈ ਪੜ੍ਹਦੇ ਹਾਂ,ਪਰ ਕਈ ਸਾਧ ਬਾਬੇ ਕਹਿੰਦੇ ਜੀ ਐਨੇ ਪਾਠ ਕਰੋ,ਕੀ ਇਨਾਂ ਪਾਠਾਂ ਨਾਲ ਭਾਈ ਰਾਜੋਆਣਾ ਨੇ ਛੁੱਟ ਜਾਣਾ ਹੈ? ਸਥਿਤੀ ਇਹ ਹੈ ਕਿ ਇਕ ਪਾਸੇ ਭਾਈ ਰਾਜੋਆਂਣਾ ਨੈ ਜਿਸ ਦ੍ਰਿੜਤਾ ਤੇ ਬੇਮਿਸਾਲ ਦਲੇਰੀ ਨਾਲ ਹੱਕ ਸੱਚ ਦੀ ੱਗਲ ਕਰਦਿਆਂ ਫਾਂਸੀ ਦਾ ਫੈਸਲਾ ਲਿਆ ਹੈ ਉਹਦੀਆਂ ਸਿਫਤਾਂ ਹੋ ਰਹੀਆਂ ਹਨ ਪਰ ਦੂਜੇ ਪਾਸੇ ਹਰ ਸਿੱਖ ਇਹ ਵੀ ਚਾਹੁੰਦਾ ਹੈ ਕਿ ਇਹ ਫਾਸੀ ਹੋਣੀ ਨਹੀ ਚਾਹੀਦੀ।ਫਾਂਸੀ ਤੋਂ ਤਾਂ ਫਿਰ ਉਸ ਹਕੂਮਤ ਅੱਗੇ ਲਿਲਕੜੀਆਂ ਕੱਢਕੇ ਹੀ ਬਚਾਇਆਂ ਜਾ ਸਕਦਾ ਹੈ ਜਿਸ ਬਾਰੇ ਭਾਈ ਰਾਜੋਆਣਾ ਤੇ ਹੁਣ ਸਿੱਖ ਕੌਮ ਵੀ ਮੰਨਦੀ ਹੈ ਕਿ ਉਥੇ ਕੋਈ ਇਨਸਾਫ ਨਹੀ ਹੁੰਦਾ।ਪ੍ਰ ਭੁਲਰ ਦਾ ਮਾਲਾ ਸਭ ਦੇ ਸਾਹਮਣੇ ਹੈ,ਸਾਰੀ ਕੌਮ ਨੇ ਦਿਲ਼ੀ ਦਰਬਾਰ ਮੂਹਰੇ ਲਿਲਕੜੀਆਂ ਕੱਢੀਆਂ ਕਿ ਰਿਹਾਈ ਕਰੋ ਪਰ ਨਾ ਇਹ ਦੋਹਾਈ ਕਿਸੇ ਨੇ ਸੁਣੀ ਹੈ ਤੇ ਨਾ ਰਿਹਾਈ ਹੋਈ ਹੈ।ਦਿਲੀ ਦਰਬਾਰ ਹੱਸਦਾ ਹੈ ਕਿ ਆਹੀ ਸੀ ਜਿਹੜੀ ਕੌਮਖਾਲਿਸਤਾਨ ਮੰਗਦੀ ਹੈ,ਆਹੀ ਨੇ ਉਹ ਖਾੜਕੂ ਜਿਹੜੇ ਦਿਲੀ ਨਾਲ ਟੱਕਰ ਲੈਣ ਨਿਤਰੇ ਸੀ??ਭੂਲਰ ਸਾਹਿਬ ਗੱਲ ਤਾਂ ਲਾਂਭੇ ਰਹੀ ਅਗਲਿਆਂ ਨੇ ਭਾਈ ਹਵਾਰੇ ਦੀ ਉਮਰ ਕੈਦ ਖਿਲਾਫ ਵੀ ਅਦਾਲਤੀ ਚਾਰਾਜੋਈ ਤੇਜ ਕਰ ਦਿਤੀ ੍ਹੈ ਕਿ ਇਸਦੀ ਫਾਸੀ ਬਹਾਲ ਰੱਖੀ ਜਾਵੇ।ਦਰਅਸਲ ਦਿਲੀ ਵਾਲੇ ਹਰ ਜੁਝਾਰੂ ਨੂੰ ਫਾਂਸੀ ਦੀ ਸਜ਼ਾ ਸੁਣਾਕੇ ਪੂਰੀ ਕੌਮ ਨੂੰ ਝੁਕਾਂਉਦੇ ਨੇ ਕਿ ਜੈ ਇਸ ਸਿੰਘ ਦੀ ਜਾਨ ਚਾਹੀਦੀ ਹੈ ਫਿਰ ਕਰੋ ਮਿੰਨਤਾਂ,ਕੌੰਮ ਲਈ ਮਰਨ-ਮਾਰਨ ਨਿਕਲੇ ਜੁਝਾਰੀਆਂ ਨੂੰ ਕੀ ਫਰਕ ਪੈਂਦਾ ੍ਹੈ ਕਿ ਫਾਸੀ ਨਾਲ ਜਾਨ ਗਈ ਕਿਮੁਕਾਬਲੇ ਵਿਚ ਸ਼ਹਾਦਤ ਮਿਲੀ? ਪਰ ਜਿਸ ਯੋਧੇ ਨੂੰ ਖਾੜਕੂ ਬਣਨ ਮੌਕੇ ਮੌਤ ਦਾ ਡਰ ਡੁਕਰ ਨਹੀ ਹੁੰਦਾ ਉਸਨੂੰ ਸਾਡੇ ਮਹੌਲ ਵਿਚੋਂ ਜੁਝਾਰੂ ਨੂੰ ਜੀਣ ਦੀ ਭੂਖ ਪੈਦਾ ਹੁੰਦੀ ਹੈ..ਫਿਰ ਅਸੀ ,ਭਾਈ ਰਾਜੋਆਣਾ ਦੀ ਫਾਂਸੀ ਬਿਲਕੁਲ ਨਹੀ ਹੋਣੀ ਚਾਹੀਦੀ ਕਿਉਂਕਿ ਕੌਮ ਨੂੰ ਵਾਕਿਆਂ ਹੀ ਅਜਿਹੇ ਸਿੱਖ ਦੀ ਲੋੜ ਹੈ ਜੋ ਦਿੱਲੀ ਮੂਹਰੇ ਨਾ ਖੁਦ ਝੁਕਣ ਨੂੰ ਤਿਆਰ ਹੈ ਨਾ ਕੌਮ ਨੂੰ ਇਸ ਜਲਲਤ ਵਿਚ ਧੱਕਣਾ ਚਾਹੁੰਦਾ ਹੈ ਕਿ ਮੈਨੂੰ ਬਚਾਓ। ਇਸ ਕਰਕੇ ਉਸਨੇ ਬਚਾਅ ਦੇ ਸਾਰੇ ਰਾਹ ਖੁਦ ਬੰਦ ਕਰ ਦਿਤੇ ਹਨ ਕਿਉਂਕਿ ਪ੍ਰੋ.ਭੁਲਰ ਵਾਲੇ ਮਾਮਲੇ ਤੋਂ ਦੁਖੀ ਹੋਕੇ ਉਨਾਂ ਚਿੱਠੀ ਵੀ ਲਿਖੀ ਸੀ ਕਿ ਜਿਸ ਭਾਈ ਰਾਜੋਆਣੇ ਨੇ ਇਸ ਤਰਾਂ ਹਕੂਮਤ ਨੂੰ ਸਮਜਕੇ ਲਲਕਾਰਿਆਂ ਹੈ,ਜੋ ਹਰ ਪੱਖੌਂ ਸਪੱਸ਼ਟ ਹੈ ਉਸਦੀ ਅਗਵਾਈ ਦੀ ਸਾਨੂੰ ਬਹੁਤ ਲੋੜ ਹੈ,ਉਹ ਉਨਾਂ ਨੂੰ ਸ਼ਾਂਨਦਾਰ ਅਗਵਾਈ ਕਰਨ ਦੇ ਸਮਰੱਥ ਹੈ ਜੋ ਅਦਾਲਤਾਂ ਵਿਚ ਜਾਕੇ ਆਂਪਣੀ ਕੀਤੀ-ਕਹੀ ਤੋਂ ਪਲਟ ਜਾਂਦੇ ਹਨ..ਪਰ ਲੋਕ ਜਾਂ ਤਾਂ ਉਨਾਂ ਬਾਦਲਕਿਆਂ ਤੋਂ ਕਿਸੇ ਕ੍ਰਿਸ਼ਮੇ ਦੀ ਆਸ ਕਰ ਰਹੇ ਨੇ ਜਿਹੜੇ ਕਿ ਅਕਾਲਤ ਤਖਤ ਸਾਹਿਬ ਤੇ ਹੋਰ ਹਰ ਸਿਖ ਸੰਸਥਾਂ ਦਾ ਭਾਰਤੀਕਰਨ ਕਰ ਰਹੇ ਹਨ ਜਾਂ ਉਨਾਂ ਜਥੇਬੰਦੀਆਂ ਤੋਂ ਜਿੰਨਾਂ ਵਿਚ ਅੱਜ ਕੋਈ ਬਲ ਨਹੀ ਰਿਹਾ ਤੇ ਚਾਹੁੰਦੀਆਂ ਹੋਈਆਂ ਵੀ ਮਨਭਾਂਉਦੀ ਗੱਲ ਨਹੀ ਕਰ ਸਕਦੀਆਂ।ਆਗੂਆਂ ਤੋਂ ਕੋਈ ਆਸ ਨਹੀ ਬੇਮੁਹਾਰਾ ਜੋਸ਼ ਆਪੋਧਾਪ ਕਰੀ ਜਾ ਰਿਹਾ ਹੈ।ਭਾਈ ਸਾਹਿਬ ਨੂੰ ਕਿਵੇਂ ਬਚਾਈਏ ਜੇ ਉਨਾਂ ਦੀ ਸ਼ਹਾਦਤ ਸਾਡੇ ਸੰਘਰਸ਼ ਨੂੰ ਕੋਈ ਹੁਲਾਰਾ ਦੇਣ ਜੋਗੀ ਹੁੰਦੀ ਹੋਰ ਗੱਲ ਸੀ ਪਰ ਹੁਣ ਤਾਂ ਸਪੱਸ਼ਟ ਹੈ ਕਿ ਉਨਾਂ ਦੀ ਫਾਸ਼ੀ ਮਗਰੋਂ ਵੀ ਕੁਝ ਨਹੀ ਹੋਣਾ,,ਇਸ ਹਕੀਕਤ ਨੂੰ ਲਲਕਾਰਿਆਂ ਜਾਂ ਦਬਕਿਆਂ ਨਾਲ ਨਹੀ ਢਕਿਆ ਜਾ ਸਕਦਾ ਕਿ ਭੜਕੇ ਹੋਏ ਜ਼ਜ਼ਬਾਤਾਂ ਦੇ ਬਾਵਜੂਦ ਦਿੱਲੀ ਨੂੰ ਕੋਈ ਫਿਕਰ ਨਹੀ ਹੈ।ਅਸਲ ਵਿਚ ਭਾਈ ਸਾਹਿਬ ਦੀ ਸ਼ਹਾਦਤ ਦੀ ਨਹੀ ਕੌਮ ਨੂੰ ਉਨਾਂ ਦੀ ਅਗਵਾਈ ਦੀ ਲੋੜ ਹੈ//ਗੱਲ ਫਿਰ ਉਹੀ ਹੈ ਕਿ ਸਿੱਖ ਕੌਮ ਭਾਈ ਰਾਜੋਆਣਾ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਦਿੱਲੀ ਦਰਬਾਰ ਮੂਹਰੇ ਝੂਕਣਾ ਪੈਣਾ ਹੈ ਤੇ ਜਾਨ ਦੀ ਭੀਖ ਮੰੰਗਣੀ ਪੈਣੀ ਹੈ ਜਿਸ ਲਈ ਕੋਈ ਵੀ ਤਿਆਂਰ ਨਹੀ ਹੋਵੇਗਾ।ਦੂਜਾ ਤਰੀਕਾ ਭਾਈ ਸਾਹਿਬ ਦੇ ਫੈਸਲੇ ਵਿਚ ਉਹ ਖਾਲਿਸਤਾਨੀ ਲਹਿਰ ਪੈਦਾ ਕਰਨ ਦਾ ਹੈ ਜੋ ਕਿ ਸਾਨੂੰ ਕੌਮ ਦੀ ਆਂਜ਼ਾਦੀ ਵੱਲ ਲਿਜਾਵੇ,ਪਰ ਅਫਸੋਸ ਕਿ ਅੱਜ ਦੂਰ ਦੂਰ ਤੱਕ ਕੋਈ ਨਹੀ ਦਿਸਦਾ ਜਿਸ ਤੋਂ ਆਸ ਕਰੀਏ ਕਿ ਉਹ ਇਸ ਫਰੰਟ ਤੇ ਅਗਵਾਈ ਦੇ ਸਕਦਾ ਹੈ।ਭਾਈ ਸਾਹਿਬ ਨੇ ਕੌਮ ਨੂੰ ਜਗਾ ਦਿਤਾ ਹੈ ਕਿ ਭਾਈ ਆਂਪਣੇ ਕੌਮੀ ਫਰਜ਼ ਪਛਾਣੋ{
By:--Sarbjit Singh Ghuman- DAL KHALSA http://www.facebook.com/profile.php?id=100000170524429