Wednesday, 2 May 2012
DAL KHALSA,PANTHIC SEVA LEHAR & AKALI DAL PANCH PARDANI SUBMIT 1984 SIKH GENOCIDE MEMORIAL PROPOSALS & REPORT TO THE SGPC
DAL KHALSA,PANTHIC SEVA LEHAR & AKALI DAL PANCH PARDANI SUBMIT 1984 SIKH GENOCIDE MEMORIAL PROPOSALS & REPORT TO THE SGPC
Dal Khalsa's Kanwarpal Singh Bittu,Satnam Singh Poanta Sahib,Baba Baljit Singh Daduwal - Panthic Seva Lehar,Bhai Mokham Singh - Khalsa Action Committee hand over report.
ਦਲ ਖਾਲਸਾ, ਸ਼੍ਰੋ ਅਕਾਲੀ ਦਲ (ਪੰਚ ਪ੍ਰਧਾਨੀ), ਪੰਥਕ ਸੇਵਾ ਲਹਿਰ ਅਤੇ ਖਾਲਸਾ ਐਕਸ਼ਨ ਕਮੇਟੀ ਵਲੋਂ
ਗਠਿਤ 4 ਮੈਂਬਰੀ ’ਸਾਕਾ ਦਰਬਾਰ ਸਾਹਿਬ ਪੈਨਲ’ ਨੇ ਜੂਨ 1984 ਘਲੂਘਾਰੇ ਦੀ ਸ਼ਹੀਦੀ ਯਾਦਗਾਰ ਕਿਥੇ ਤੇ
ਕਿਸ ਤਰਾਂ ਦੀ ਹੋਵੇ ਸਬੰਧੀ ਆਪਣੀ ਰਿਪੋਰਟ ਅੱਜ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸੌਂਪੀ
ਅੰਮ੍ਰਿਤਸਰ 2ਮਈ (ਜਸਬੀਰ ਸਿੰਘ ਪੱਟੀ) ਦਲ ਖਾਲਸਾ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਤੇ ਕੰਵਰਪਾਲ ਸਿੰਘ, ਪੰਥਕ ਸੇਵਾ ਲਹਿਰ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਮੋਹਕਮ ਸਿੰਘ ਨੇ ਜਥੇਦਾਰ ਮੱਕੜ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਰੀਬ 30 ਮਿੰਟ ਮੁਲਾਕਾਤ ਕੀਤੀ ਅਤੇ ਪੰਥਕ ਪੈਨਲ ਵਲੋਂ ਵਿਸਥਾਰ ਨਾਲ ਤਿਆਰ ਕੀਤੀ ਰਿਪੋਰਟ ਸੌਂਪੀ। ਜਥੇਦਾਰ ਮੱਕੜ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਰਿਪੋਰਟ ਨੂੰ ਸ਼੍ਰੋਮਣੀ ਕਮੇਟੀ ਦੀ ਭਲਕੇ ਹੋਣ ਜਾ ਰਹੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।
ਸਾਕਾ ਨੀਲਾ ਤਾਰਾ ਦੌਰਾਨ ਬਾਰੇ ਸ੍ਰੀ ਦਰਬਾਰ ਸਾਹਿਬ ਯਾਦਗਾਰ ਕਮੇਟੀ ਮੈਂਬਰ ਜਿਨਾਂ ਵਿੱਚ ਗੁਰਤੇਜ ਸਿੰਘ, ਅਜਮੇਰ ਸਿੰਘ, ਪ੍ਰੋ. ਜਗਮੋਹਨ ਸਿੰਘ, ਏ. ਆਰ. ਦਰਸ਼ੀ ਸ਼ਾਮਿਲ ਹਨ ਵਲੋਂ 37 ਸਫਿਆਂ ਦੀ ਤਿਆਰ ਕੀਤੀ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜੂਨ 1984 ਦੀ ਜੰਗ ਵਿੱਚ ਸ਼ਹੀਦ ਹੋਏ ਸਿੰਘ-ਸੂਰਮੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖ਼ਸ਼ ਸਿੰਘ ਵਾਂਗ ਹੀ ਕੌਮ ਦੇ ਮਿਸਾਲੀ ਸ਼ਹੀਦ ਹਨ। ਇਸ ਲਈ ਇਹਨਾਂ ਸ਼ਹੀਦਾਂ ਵਾਂਗ ਹੀ ਇਹਨਾਂ ਦੀ ਯਾਦਗਾਰ ਵੀ ਅਜਿਹੀ ਮਿਸਾਲੀ ਹੋਣੀ ਚਾਹੀਦੀ ਹੈ, ਜਿਹੜੀ ਉਹਨਾਂ ਦੀ ਸੂਰਮਗਤੀ ਤੇ ਸਿਦਕ-ਜਲਾਲ ਨੂੰ ਪੂਰਨਤਾ ਸਹਿਤ ਰੂਪਮਾਨ ਕਰਦੀ ਹੋਵੇ। ਯਾਦਗਾਰ ਦਾ ਸਥਾਨ ਤੇ ਢਾਂਚਾ ਇਸ ਗੱਲ ਨੂੰ ਸਾਹਮਣੇ ਰੱਖ ਕੇ ਹੀ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟ ਵਿੱਚ ਲਿਖਿਆ ਹੈ ਕਿ ਇਹਨਾਂ ਅਮਰ ਸ਼ਹੀਦਾਂ ਦੀ ਯਾਦਗਾਰ ਅਜਿਹੀ ਥਾਂ ਉ¤ਤੇ ਅਤੇ ਅਜਿਹੇ ਨਮੂਨੇ ਦੀ ਬਣਾਈ ਜਾਵੇ ਜਿਸ ਵਿੱਚੋਂ ਸੂਰਮਗਤੀ-ਭਰੀ ਜੰਗ ਦੇ ਪਿੱਛੇ ਕੰਮ ਕਰਦੀ ਸਪਿਰਿਟ ਅਤੇ ਸ਼ਹਾਦਤ ਦਾ ਜਜ਼ਬਾ ਰੂਪਮਾਨ ਹੁੰਦਾ ਹੋਵੇ ਅਤੇ ਨਾਲ ਹੀ ਇਹ ਵੇਖਣ ਵਾਲਿਆਂ ਦੇ ਮਨਾਂ ਉ¤ਤੇ ਇਹਨਾਂ ਸ਼ਹਾਦਤਾ ਦੇ ਹਾਣ ਦਾ ਬੀਰ-ਰਸੀ ਪ੍ਰਭਾਵ ਪੈਦਾ ਹੋਵੇ।
ਰਿਪੋਰਟ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਯਾਦਗਾਰ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਹੋਵੇ ਜੋ ਕਿ 1984 ਦੀ ਜੰਗ ਦਾ ਕੇਂਦਰ ਸੀ ਅਤੇ ਜਿਥੇ ਸੰਤ ਜਰਨੈਲ ਸਿੰਘ ਅਤੇ ਸਾਥੀ ਸਿੰਘਾਂ ਦੀ ਸ਼ਾਹਦਤ ਹੋਈ। ਰਿਪੋਰਟ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਮਹਾਰਾਜਾ ਸ਼ੇਰ ਸਿੰਘ ਦੀ ਡਿਓੜੀ ਜਿਥੇ ਦਰਬਾਰ ਸਾਹਿਬ ਹਮਲੇ ਦੌਰਾਨ ਲੱਗੀਆਂ ਗੋਲੀਆਂ ਦੇ ਅੱਜ ਵੀ ਨਿਸ਼ਾਨ ਮੌਜੂਦ ਹਨ ਨੂੰ ਜਿਉ ਦਾ ਤਿਉ ਸਾਂਭਿਆ ਜਾਵੇ ਅਤੇ ਪਹਿਲ ਦੇ ਆਧਾਰ ਉਤੇ ਇਸ ਸਥਾਨ ਨੂੰ ਯਾਦਗਾਰ ਲਈ ਚੁਣਿਆ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰਪਾਲ ਸਿੰਘ ਨੇ ਦੱਸਿਆ ਕਿ ਇਹ ਰਿਪੋਰਟ ਪੰਥਕ ਪੈਨਲ ਨੇ ਕਈ ਮਹੀਨਿਆਂ ਦੀ ਮੇਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਆਮ ਸਿੱਖ ਸੰਗਤਾਂ ਅਤੇ ਸ਼ਹੀਦ ਪਰਿਵਾਰਾਂ ਦੀ ਲਿਖਤੀ ਰਾਏ ਵੀ ਲਈ ਗਈ ਸੀ ਜੋ ਰਿਪੋਰਟ ਦੇ ਨਾਲ ਨੱਥੀ ਕੀਤੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਪੰਥਕ ਪੈਨਲ ਵਲੋਂ ਸ਼੍ਰੋਮਣੀ ਕਮੇਟੀ ਦੀ ਬਣਾਈ ਪੰਜ ਮੈਂਬਰੀ ਸਬ-ਕਮੇਟੀ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਡਾ ਜਸਪਾਲ ਸਿੰਘ ਨੂੰ ਪਿਛਲੀ 27 ਜੁਲਾਈ ਨੂੰ ਪਹਿਲੀ ਆਰਜੀ ਰਿਪੋਰਟ ਸੌਂਪ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਨੂੰ ਮੁਕੰਮਲ ਰਿਪੋਰਟ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪਿਛਲੀ 6 ਜੂਨ ਨੂੰ ਕੌਮ ਨਾਲ ਵਾਅਦਾ ਕੀਤਾ ਗਿਆ ਸੀ ਜਿਸਨੂੰ ਵਫਾ ਕਰਨ ਦਾ ਸਮਾ ਆ ਗਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਇਸ ਵਾਰ 6 ਜੂਨ ਨੂੰ ਸ਼ਹੀਦੀ ਯਾਦਗਾਰ ਦਾ ਨੀਹ ਪੱਥਰ ਰੱਖ ਦਿਤਾ ਜਾਵੇਗਾ।
ਰਿਪੋਰਟ ਵਿੱਚ ਸ਼ਹੀਦੀ ਯਾਦਗਾਰ ਬਣਾਉਣ ਲਈ ਚਲੀ ਮੁਹਿੰਮ ਸਬੰਧੀ ਮੁਕੰਮਲ ਜਾਣਕਾਰੀ ਇਸ ਰਿਪੋਰਟ ਵਿੱਚ ਦਰਜ ਹੈ। ਰਿਪੋਰਟ ਵਿੱਚ ਯਾਦਗਾਰ ਬਣਾਉਣ ਲਈ ਸੁਝਾਏ ਗਏ ਸਥਾਨ ਦੀਆਂ ਤਸਵੀਰਾਂ ਵੀ ਨਾਲ ਨੱਥੀ ਕੀਤੀਆਂ ਗਈਆਂ ਹਨ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇਸ ਰੀਪੋਰਟ ਮਿਲਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਜਲਦੀ ਹੀ ਯਾਦਗਾਰ ਬਣਾ ਦਿੱਤੀ ਜਾਵੇਗੀ ਅਤੇ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਯਾਦਗਾਰ ਸਬੰਧੀ ਵਿਚਾਰ ਚਰਚਾ ਵੀ ਹੋਵੇਗੀ।
ਸ਼ਹੀਦੀ ਯਾਦਗਾਰ ਬਾਰੇ ਫੈਸਲਾ ਅੱਜ : ਮੱਕੜ
ਸ਼੍ਰੋਮਣ੍ਯੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅੱਜ ਭਰਵੇ ਪੱਤਰਕਾਰ ਸੰਮੇਲਨ ਦੌਰਾਣ ਐਲਾਣ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੋਜੀ ਹਮਲੇ ਦੀ ਯਾਦਗਾਰ ਬਾਰੇ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ ਅੱਜ 3 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿਚ ਅਹਿਮ ਫੈਸਲਾ ਲਿਆ ਜਾਵੇਗਾ। ਅੱਜ ਇਥੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕਂਡਰੀ ਸਕੂਲ ਦੀ ਨਵੀ ਇਮਾਰਤ ਦੇ ਨੀਹ ਪਥਰ ਰਖਣ ਲਈ ਕਰਵਾਏ ਇਕ ਸੰਖੇਪ ਪਰ ਵਿਸ਼ੇਸ਼ ਸਮਾਗਮ ਤੋ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸ੍ਰ ਮੱਕੜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਹੋਏ ਜੂਨ 1984 ਦੇ ਫੋਜ਼ੀ ਹਮਲੇ ਦੀ ਯਾਦਗਾਰ ਬਾਰੇ 3 ਮਈ ਨੂੰ ਹੋਣ ਵਾਲੀ ਅਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ ਤੇ ਫੈਸਲਾ ਪੰਥਕ ਭਾਵਨਾਵਾਂ ਦੇ ਅਨਕੂਲ ਹੀ ਲਿਆ ਜਾਵੇਗਾ। ਸ੍ਰ ਮੱਕੜ ਦੇ ਵਿਦੇਸ਼ ਦੋਰੇ ਬਾਰੇ ਇਹ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰ ਮੱਕੜ ਨੇ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਦੋਰੇ ਦਾ ਮੁਖ ਮੰਤਵ ਫਰਾਂਸ ਵਿਚ ਸਿੱਖਾਂ ਦੀ ਦਸਤਾਰ ਤੇ ਲਗੀ ਪਾਬੰਦੀ ਬਾਰੇ ਯੂ ਐਨ ਓ ਵਿਚ ਅਵਾਜ ਬੁ¦ਦ ਕਰਨਾ ਸੀ। ਉਨ੍ਹਾਂ ਕਿਹਾ ਕਿ ਸਾਲ 2009 ਵਿਚ ਯੁਨਾਈਟਿਡ ਸਿੱਖ ਫੈਡਰੇਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਇਸ ਮਸਲੇ ਬਾਰੇ ਯੂ ਐਨ ਓ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਫੈਸਲੇ ਤੇ ਫਰਾਂਸ ਨੇ ਇਹ ਕਹਿ ਕੇ ਮਨੰਣ ਤੋ ਇਨਕਾਰ ਕਰ ਦਿਤਾ ਸੀ ਕਿ ਉਹ ਯੁਰਪੀਅਨ ਯੂਨੀਅਨ ਦੀ ਯੂਰਪੀਅਨ ਕੋਰਟ ਦੇ ਫੈਸਲੇ ਨੂੰ ਮਨੰਣ ਦਾ ਪਾਬੰਦ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਫਰਾਂਸ ਨੇ ਸਿੱਧੇ ਤੋਰ ਤੇ ਯੂ ਐਨ ਓ ਦੇ ਗਠਨ ਪਿਛੇ ਕੰਮ ਕਰਦੀ ਭਾਵਨਾ ਦਾ ਮਜਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਯੂਰੀਪੀਅਨ ਕੋਰਟ ਸਿਰਫ 17 ਦੇਸ਼ਾਂ ਦੀ ਕੋਰਟ ਹੈ ਜਦ ਕਿ ਯੂ ਐਨ ਓ 170 ਦੇਸ਼ਾਂ ਦੇ ਲੌਕਾਂ ਦੇ ਜਜਬਾਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਫਰਾਂਸ ਜੋ ਕਿ ਯੂ ਐਨ ਓ ਦੇ ਗਠਨ ਲਈ ਮੋਢੀ ਮੈਬਰ ਹੈ ਵਲੋ ਹੀ ਯੂ ਐਨ ਓ ਦੇ ਫੈਸਲੇ ਦੀ ਅਣਦੇਖੀ ਕਰਨਾ ਬੇਹਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇਸ ਮਾਮਲੇ ਤੇ ਫਰਾਂਸ ਸਰਕਾਰ ਤੇ ਦਬਾਅ ਬਨਾਉਣਾ ਚਾਹੀਦਾ ਹੈ। ਅਨੰਦ ਮੈਰਿਜ ਐਕਟ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਸ੍ਰ ਮੱਕੜ ਨੇ ਕਿਹਾ ਕਿ ਇਸ ਬਾਰੇ ਸਰਕਾਰ ਗੰਭੀਰ ਨਹੀ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਪਾਰਲੀਮੈਟ ਦੇ ਬਜਟ ਸ਼ੈਸ਼ਨ ਵਿਚ ਇਸ ਨੂੰ ਕਾਨੂੰਨ ਦਾ ਰੂਪ ਦੇਣ ਲਈ ਬਿਲ ਜਰੂਰ ਪੇਸ਼ ਕਰਦੀ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ੍ਰੀ ਦਰਬਾਰਸਾਹਿਬ ਦੇ ਹੈਡ ਗੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਮੁਖ ਅਰਦਾਸੀਆ ਗਿਆਨੀ ਕੁਲਵਿੰਦਰ ਸਿੰਘ , ਸਕਤੱਰ ਸ੍ਰ ਦਿਲਮੇਘ ਸਿੰਘ, ਸ੍ਰ ਮਨਜੀਤ ਸਿੰਘ,ਪਰਮਜੀਤ ਸਿੰਘ,ਸੁਖਦੇਵ ਸਿੰਘ ਭੂਰਾ ਕੋਹਨਾ;,ਸ੍ਰੀ ਦਰਬਾਰ ਸਾਹਹਿਬ ਦੇ ਮੈਨੇਜਰ ਸ੍ਰ ਹਰਬੰਸ ਸਿੰਘ ਮੱਲੀ, ਪੇਡਾ ਦੇ ਚੈਅਰਮੈਨ ਭਾਈ ਮਨਜੀਤ ਸਿੰਘ,ਹਰਜਾਪ ਸਿੰਘ ਆਦਿ ਹਾਜਰ ਸਨ।