Wednesday, 30 January 2013

Jathedar Rajoana & Khalistan


KHALISTAN ZINDABAD


ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ॥
ਖਾਲਸਾ ਜੀ , ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦਾ ਇਹ ਅਦਾਲਤੀ ਬਿਆਨ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾ ਇਹ ਵੀਰਜੀ ਦਾ ਅਦਾਲਤ ਵਿਚ 17 ਸਾਲ ਪਹਿਲਾਂ ਦਿੱਤਾ ਗਿਆ ਪਹਿਲਾਂ ਇਕਬਾਲੀਆ ਬਿਆਨ ਹੈ ਇਸ ਬਿਆਨ ਵਿਚ ਵੀ ਵੀਰਜੀ ਨੇ ਸਾਫ਼ ਲਿਖਿਆ ਕਿ “ਸਾਡਾ ਇਸ ਸੰਵਿਧਾਨ ਤੋਂ ਵਿਸ਼ਵਾਸ ਉਠ ਗਿਆ ਸੀ” ਇਹ ਬਿਆਨ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਵੀਰਜੀ ਅੱਜ ਤੋਂ 17 ਸਾਲ ਪਹਿਲਾਂ ਜਿਸ ਸਟੈਂਡ ਤੇ ਖੜ੍ਹੇ ਸੀ ਅੱਜ ਵੀ ਉਥੇ ਹੀ ਖੜ੍ਹੇ ਹਨ ।ਜਦ ਵੀਰਜੀ ਆਪਣੀ ਕੌਮ ਦੇ ਦਰਦ ਨੂੰ ਦੁਸ਼ਮਣ ਦੀ ਕਚਹਿਰੀ ਵਿਚ ਦੁਸ਼ਮਣ ਦੇ ਮੱਥੇ ਤੇ ਕਾਤਲ ਹੋਣ ਦੀ ਕਹਾਣੀ ਲਿਖ ਰਹੇ ਸੀ ਉਸ ਵਕਤ ਬਿਲਕੁਲ ਇੱਕਲੇ ਸੀ ।ਪਰ ਇੱਕਲੇ ਹੀ ਦੁਸ਼ਮਣ ਦੀ ਕਚਹਿਰੀ ਵਿਚ ਸਿੱਖੀ ਕਦਰਾਂ ‐ਕੀਮਤਾਂ ਨੂੰ ਸਮਰਪਿਤ ਰਹੇ ।ਸਾਡੀਆਂ ਪੰਥਕ ਕਹਾਉਣ ਵਾਲੀਆਂ ਪਾਰਟੀਆਂ, ਜਥੇਬੰਦੀਆਂ ਨੇ ਕਦੇ ਵੀ ਇਸ ਸੱਚ ਦੇ ਰਾਹੀ ਦੀ ਸਾਰ ਨਹੀਂ ਸੀ ਲਈ ।ਇਸ ਨੂੰ ਇਹਨਾਂ ਪੰਥਕ ਕਹਾਉੰਦੀਆਂ ਜਥੇਬੰਦੀਆਂ ,ਪਾਰਟੀਆਂ ਦੀ ਸੋਚ ਦੀ ਤਰਾਸਦੀ ਹੀ ਕਹੀ ਜਾਵੇਗੀ ਕਿ ਇਹ ਜਥੇਬੰਦੀਆਂ ਉਸ ਇਨਸਾਨ ਨੂੰ ਪੰਥਕ ਨਹੀਂ ਮੰਨਦੀਆਂ ਜੋ ਇਹਨਾਂ ਦੀ ਜਥੇਬੰਦੀ ਦਾ ਮੈਂਬਰ ਨਾ ਹੋਵੇ ,ਪਾਰਟੀ ਦਾ ਮੈਂਬਰ ਨਾ ਹੋਵੇ ਫਿਰ ਬੇਸੱਕ ਉਹ ਇਨਸਾਨ ਕਿੰਨਾ ਹੀ ਸਿੱਖ ਸ਼ੰਘਰਸ ,ਸਿੱਖੀ ਕਦਰਾਂ ਕੀਮਤਾਂ ਨੂੰ ਕਿੰਨਾਂ ਵੀ ਸਮਰਪਿਤ ਕਿਉਂ ਨਾ ਹੋਵੇ ।ਵੀਰਜੀ ਦੀ ਸੋਚ ਸੀ ਅਤੇ ਹੈ ਕਿ ਜਦੋਂ ਅਸੀਂ ਹਥਿਆਰ ਚੁੱਕਦੇ ਹਾਂ ਤਾਂ ਅਸੀਂ ਸੰਵਿਧਾਨ ਤੋਂ ਬਾਗੀ ਹੋ ਕੇ ਚੁੱਕਦੇ ਹਾਂ ਤਾਂ ਸਾਨੂੰ ਗ੍ਰਿਫਤਾਰ ਹੋਣ ਦੀ ਸੂਰਤ ਵਿਚ ਸੰਵਿਧਾਨ ਵਿਚ ਵਿਸ਼ਵਾਸ ਹੈ ਕਹਿਣ ਨਾਲੋਂ ਸਾਨੂੰ ਅਦਾਲਤ ਵਿਚ ਆਪਣੀ ਸੋਚ ਰੱਖਣੀ ਚਾਹੀਦੀ ਹੈ ਆਪਣਾ ਸ਼ੰਘਰਸ ਰੱਖਣਾ ਚਾਹੀਦਾ ਹੈ ਤਾਂ ਹੀ ਸਾਨੂੰ ਮੰਜ਼ਿਲ ਦੀ ਪ੍ਰਾਪਤੀ ਹੋਵੇਗੀ ।ਵੀਰਜੀ ਅੱਜ 17 ਸਾਲ ਬਾਅਦ ਵੀ ਅਦਾਲਤ ਵਿਚ ਆਪਣਾ ਕੌਮੀ ਪੱਖ ਹੀ ਰੱਖ ਰਹੇ ਹਨ।
੧ਓ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ,
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ।
ਰਾਜ ਕਰੇਗਾ ਖਾਲਸਾ
ਮਾਨਯੋਗ ਸ਼ੈਸਨ ਜੱਜ ਸਾਹਿਬ ਮੈ ਆਪਣੇ ਬਾਰੇ ਕੁਝ ਕਹਿਣਾ ਚਾਹੁੰਦਾ ਹਾ। ਮੈ ਖਾਲਿਸਤਾਨ ਦੀ ਲੜਾਈ ਦਾ ਨਿਮਾਣਾ ਜਿਹਾ ਸਿਪਾਹੀ ਹਾਂ। ਮੈ ਪਿਛਲੇ ਸਮੇ ਸਿੱਖਾ ਤੇ ਹੋਏ ਅਤਿੱਆਚਾਰ ਨੂੰ ਅੱਖੀ ਦੇਖਿਆ ਅਤੇ ਪਿੰਡੇ ਤੇ ਹਢਾਇਆ ਹੈ। ਪਿਛਲੇ ਸਮੇਂ ਦੌਰਾਨ ਸਿੱਖਾ ਨਾਲ ਬਹੁਤ ਵਧੀਕੀਆ ਹੋਈਆ ਹਨ। ਸਿੱਖਾ ਦੀ ਸਰਵ-ਉਚ ਅਦਾਲਤ ‘ ਸ੍ਰੀ ਅਕਾਲ ਤਖ਼ਤ ਸਾਹਿਬ , ਨੂੰ ਢਹਿ ਢੇਰੀ ਕਰ ਦਿੱਤਾ ਗਿਆ , ਹਜ਼ਾਰਾ ਭੈਣਾਂ ਅਤੇ ਬਜੁਰਗਾਂ ਦੀ ਬੇਪਤੀ ਕੀਤੀ ਗਈ। ਇਸ ਜੁਲਮ ਦੇ ਖਿਲਾਫ ਲੜਦੇ ਹੋਏ ਮੇਰੇ ਹਜ਼ਾਰਾਂ ਵੀਰ ਸ਼ਹੀਦ ਹੋ ਗਏ ਹਨ ਇਹ ਸਾਰਾ ਅੱਤਿਆਚਾਰ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਇਕ ਸੋਚੀ ਸਮਝੀ ਸਾਜ਼ਿਸ ਦੇ ਅਧੀਨ ਕੀਤਾ ਗਿਆ । ਸਿੱਖਾ ਦੀ ਨਸਲਕੁਸੀ ਕਰਨ ਵਾਲੇ ਸਰਕਾਰੀ ਅਧਿਕਾਰੀਆ ਨੂੰ ਉੱਚੇ ਖਿਤਾਬਾ ਨਾਲ ਸਨਮਾਨਿਆ ਗਿਆ । ਇਹ ਸਾਰਾ ਕੁਝ ਬੇਅੰਤ ਸਿੰਘ ਅਤੇ ਉਸ ਦੀ ਜਾਲਮ ਜੁਡਲੀ ਨੇ ਕੀਤਾ। ਇਹ ਸਾਰਾ ਕੁਝ ਦੇਖਣ ਤੋ ਬਾਅਦ ਸਾਡਾ ਸੰਵਿਧਾਨ ਤੋਂ ਵਿਸ਼ਵਾਸ ਉਠ ਗਿਆ । ਕਿਉਕਿ ਹਿੰਦੋਸਤਾਨ ਦੀਆ ਅਦਾਲਤਾਂ ਇਹ ਸਭ ਕੁਝ ਚੁੱਪ-ਚਾਪ ਦੇਖਦੀਆ ਰਹੀਆ । ਹੰਕਾਰੀ ਪੁਰਸ ਬੇਅੰਤ ਸਿੰਘ ਤਾਕਤ ਦੇ ਨਸ਼ੇ ਵਿਚ ਚੂਰ ਹੋ ਕੇ ਆਪਣੇ ਆਪ ਨੂੰ ਸਿੱਖ ਗੁਰੂ ਸ਼ਹਿਬਾਨਾ ਦੇ ਬਰਾਬਰ ਸਮਝਣ ਲੱਗ ਪਿਆ ਸੀ। ਇਸ ਤੋਂ ਬਾਅਦ ਹੀ ਅਸੀਂ ਉਸ ਨੂੰ ਮਾਰਨ ਦਾ ਫੈਸਲਾ ਕੀਤਾ ਸੀ। ਜਿਸ ਦਾ ਮੈਨੂੰ ਕੋਈ ਅਫ਼ਸੋਸ ਨਹੀ ਹੈ। ਮੈਨੂੰ ਇਸ ਹਿੰਦੋਸਤਾਨ ਦੀ ਸਰਕਾਰ ਅਤੇ ਅਦਾਲਤ ਤੋਂ ਇਨਸਾਫ ਦੀ ਕੋਈ ਉਮੀਦ ਨਹੀ ਹੈ। ਜੇਕਰ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨਾ ਨੂੰ ਮਾਰਨ ਵਾਲੇ ਨੂੰ ਮਾਰਨਾ ਗੁਨਾਹ ਹੈ ਤਾਂ ਇਹ ਗੁਨਾਹ ਅਸੀਂ ਕੀਤਾ ਹੈ। ਮੈਨੂੰ ਅਦਾਲਤ ਦੀ ਕੋਈ ਵੀ ਸਜ਼ਾ ਖਿੱੜੇ ਮੱਥੇ ਪਰਵਾਨ ਹੈ। ਖਾਲਸੇ ਦੀਆ ਸ਼ਾਨਦਾਰ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਮੇਰੀ ਜੱਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਕੌਮ ਦੀ ਅਜ਼ਾਦੀ ਲਈ ਆਖਰੀ ਦਮ ਤੱਕ ਲੜਦੀ ਰਹੇਗੀ।
ਬਲਵੰਤ ਸਿੰਘ ਰਾਜੋਆਣਾ
ਖਾਲਿਸਤਾਨ ‐ ਜਿੰਦਾਬਾਦ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ --- ਅਮਰ ਰਹੇ
ਭਾਈ ਦਿਲਾਵਰ ਸਿੰਘ ---ਅਮਰ ਰਹੇ
ਖ਼ਾਲਿਸਤਾਨ ------ ਜਿੰਦਾਬਾਦ
ਭਾਈ ਦਿਲਾਵਰ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ