ਬਾਦਲ ਤੇ ਮੱਕੜ ਆਰਐਸਐਸ ਅੱਗੇ ਝੁਕੇ – ਦਲ ਖਾਲਸਾ
January 16th, 2013
ਅੰਮ੍ਰਿਤਸਰ, 15 ਜਨਵਰੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁੰਭ ਮੇਲੇ ਉਤੇ ਸਿੱਖ ਪ੍ਰਦਰਸ਼ਨੀ ਲਾਉਣ ਦੇ ਫੈਸਲੇ ਬਾਰੇ ਦਲ ਖਾਲਸਾ ਨੇ ਆਖਿਆ ਹੈ ਕਿ ਇਸ ਸਿੱਖ ਸੰਸਥਾ ਨੂੰ ਹੁਣ ਈਦ ਅਤੇ ਕ੍ਰਿਸਮਸ ਮੌਕੇ ਵੀ ਸਿੱਖਾਂ ਨਾਲ ਸਬੰਧਤ ਸਾਹਿਤ ਦੀ ਪ੍ਰਦਰਸ਼ਨੀ ਅਤੇ ਲੰਗਰ ਲਾਉਣ ਲਈ ਮਤਾ ਪਾਸ ਕਰ ਲੈਣਾ ਚਾਹੀਦਾ ਹੈ।
ਦਲ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਮਨਜਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਮਜਬੂਰ ਕਰਕੇ ਕੁੰਭ ਦੇ ਮੇਲੇ ਉਤੇ ਪ੍ਰਦਰਸ਼ਨੀ ਲਾਉਣ ਦੇ ਹੱਕ ਵਿਚ ਮਤਾ ਪਾਸ ਕਰਨ ਲਈ ਜ਼ੋਰ ਪਾਇਆ ਹੈ। ਉਨ੍ਹਾਂ ਦੱਸਿਆ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਤਿੰਨ ਸੀਨੀਅਰ ਮੈਂਬਰਾਂ ਨੇ ਇਸ ਮਤੇ ਦੇ ਵਿਰੋਧ ਵਿਚ ਸਟੈਂਡ ਲਿਆ ਸੀ ਪਰ ਇਸ ਦੇ ਬਾਵਜੂਦ ਜਥੇਦਾਰ ਮੱਕੜ ਡਟੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਕਿਆਂ ਨੇ ਰਾਜਨੀਤਿਕ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਿੰਦੂਤਵੀ ਤਾਕਤਾਂ (ਭਾਜਪਾ) ਦੇ ਅਧੀਨ ਕੀਤਾ ਹੀ ਹੋਇਆ ਹੈ, ਹੁਣ ਉਨ੍ਹਾਂ ਆਰ.ਐਸ.ਐਸ ਦਾ ਕੁੰਭ ਦੇ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਪ੍ਰਵਾਨ ਕਰਕੇ ਸ਼੍ਰੋਮਣੀ ਕਮੇਟੀ ਦੀ ਅੱਡਰੀ ਪਛਾਣ ਅਤੇ ਇਸ ਦੀ ਖੁਦਮੁਖਤਿਆਰੀ ਨੂੰ ਵੀ ਦਾਅ ਉਤੇ ਲਾ ਦਿੱਤਾ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਕਿ ਕੁੰਭ ਦੇ ਮੇਲੇ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਇਕ ਪ੍ਰਦਰਸ਼ਨੀ ਅਤੇ ਲੰਗਰ ਲਾਏ ਜਾ ਰਹੇ ਹਨ, ਦਾ ਹਵਾਲਾ ਦਿੰਦਿਆਂ ਟਿੱਪਣੀ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਇਸੇ ਤਰ੍ਹਾਂ ਦੀ ਪ੍ਰਦਰਸ਼ਨੀ ਈਦ ਮੌਕੇ ਜਾਮਾ ਮਸਜਿਦ ਅਤੇ ਕ੍ਰਿਸਮਸ ਮੌਕੇ ਗੋਆ ਦੇ ਸਭ ਤੋਂ ਵੱਡੇ ਗਿਰਜਾਘਰ ਵਿਖੇ ਲਾਉਣ ਦਾ ਮਤਾ ਵੀ ਪਾਸ ਕਰ ਹੀ ਲੈਣਾ ਚਾਹੀਦਾ ਹੈ।
Amritsar/Ludhiana, Punjab (January 15,
2013): Opposing participation of the Shiromani Gurdwara Parbandhak
Committee (SGPC) in the Kumbh mela, the Dal Khalsa has slammed SGPC
President Avtar Singh Makkar for succumbing to the pressure from the
Shiromani Akali Dal Badal on this issue. SAD (Badal) is the ruling party
in Punjab that runs a coalition government Bhartiya Janta Party (BJP),
that has it’s ideological base in Hindutva ideology. It is notable that
SGPC is currently under the control of SAD (Badal).
Party General Secretary Manjinder Singh
and spokesperson Kanwarpal Singh asked Makkar would the SGPC organize
similar exhibitions during Eid and Christmas also.
They said the “inefficient and
incompetent” President of the SGPC took this decision despite three
members of the executive committee opposing it in the meeting .
“They reportedly said after making the
SGPC an extension counter of the Shiromani Akali Dal Badal, Chief
Minister Partkash Singh Badal and party chief and Deputy Chief Minister
Sukhbir Singh Badal had now mortgaged the SGPC’s authority to Hindutva
forces” reports Punjab News Line (PNL).
“Taking a dig at Avtar Singh Makkar,
they said the flip-flop in decision to display books on Sikh history
instead of taking part in the mela was taken after the SGPC faced strong
criticism from Sikh groups. “Makkar has been reduced to a puppet”, they
rued” it adds.
“Quoting Makkar that the idea behind
this move was to acquaint people of all faiths who take part in the
Kumbh Mela about Sikhism and the valour of Sikh gurus and warriors, the
leaders of Sikh hardliner group wondered what stopped the SGPC for
resolving to display the same exhibition for people who takes part at
Jama Masjid and Ajmer Sharif Dargah during the Eid festival and historic
Cathedral in Goa on November 25” the PNL news report reads furhter.
Tagged with: Avtar Singh Makkar, Dal Khalsa, Kanwar Pal Singh Bittu, Kumbh Mela, SGPCEmail This Post