Monday, 4 February 2013

ਭਾਈ ਰਾਜੋਆਣਾ ਨੂੰ ਦੋ ਕੇਸਾਂ ’ਚ ਪਟਿਆਲਾ ਅਦਾਲਤ ’ਚ ਕੀਤਾ ਪੇਸ਼

ਦਾਮਿਨੀ ਦੇ ਬਲਾਤਕਾਰੀ ਤੇ ਕਾਤਲ ਰਾਤੋ ਰਾਤ ਗ੍ਰਿਫ਼ਤਾਰ, ਪਰ ਘੱਟ ਗਿਣਤੀਆਂ ਦੇ ਕਾਤਲ ਤੇ ਬਲਾਤਕਾਰੀ ਅਜੇ ਵੀ ਐਸ਼ਾ ਕਰਦੇ ਨੇ : ਭਾਈ ਰਾਜੋਆਣਾ
ਪਟਿਆਲਾ, 4 ਫਰਵਰੀ (ਗੁਰਨਾਮ ਸਿੰਘ ਅਕੀਦਾ): ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਥਿਤ ਬੰਬ ਕਾਂਡ ਵਿਚ ਫਾਸੀਂ ਦੀ

ਸਜਾ ਤਹਿਤ ਪਟਿਆਲਾ ਜੇਲ ਦੀ ਕੋਠੀ ਨੰਬਰ 16 ਵਿਚ ਬੰਦ ਸਿਰਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅੱਜ ਪਟਿਆਲਾ ਦੀਆਂ ਦੋ ਵੱਖ ਵੱਖ ਅਦਾਲਤਾਂ ਵਿਚ ਪੇਸ਼ੀ ਸੀ ਜਿਸ ਤਹਿਤ ਭਾਰੀ ਸੁਰਖਿਆ ਹੇਠ ਪਟਿਆਲਾ ਪੁਲਸ ਨੇ ਅੱਜ ਮਾਨਯੋਗ ਅਦਾਲਤ ਵਿਚ ਭਾਈ ਰਾਜੋਆਣਾ ਨੂੰ ਪੇਸ਼ ਕੀਤਾ ਗਿਆ ਜਿਥੇ ਕਿ ਰਾਜਪੁਰਾ ਸਿਟੀ ਵਿਚ ਦਰਜ ਹੋਏ ਕੇਸ ਐਫ ਆਰ ਆਈ ਨੰਬਰ 116-22/12/95 ਅਧੀਨ ਧਾਰਾ 3,4,5 ਐਕਪਲੋਸਿਵ ਐਕਟ ਵਿਚ ਮਾਨਯੋਗ ਐਡਿਸਨਲ ਐਡਿਸਨਲ ਜ਼ਿਲਾ ਅਤੇ ਸੈਸ਼ਨ ਜੱਜ ਮਾਨਯੋਗ ਸੰਜੀਵ ਬੇਰੀ ਦੀ ਅਦਾਲਤ ਵਿਚ ਸਿਰਦਾਰ ਰਾਜੋਆਣਾ ਨੇ ਆਪਣਾ ਲਿਖਤੀ ਬਿਆਨ ਦਿਤਾ ਜਿਸ ਤਹਿਤ ਮਾਨਯੋਗ ਅਦਾਲਤ ਨੇ ਅਗਲੀ ਪੇਸ਼ੀ 6 ਫਰਵਰੀ ਦੀ ਪਾਈ ਹੈ ਜਦ ਦੂਜੇ ਕੇਸ ਜੋ ਕਿ ਸਦਰ ਥਾਣਾ ਪਟਿਆਲਾ ਵਿਚ ਐਫ ਆਈ ਆਰ ਨੰਬਰ 302/95 ਅਧੀਨ ਧਾਰਾ 25, 54,59 ਨਜਾਇਜ ਅਸਲਾ ਰੱਖਣ ਦੇ ਦੋਸ਼ ਵਿਚ ਦਰਜ ਹੈ ਉਸ ਵਿਚ ਮਾਨਯੋਗ ਸੰਜੀਵ ਬੇਰੀ ਦੀ ਆਦਲਤ ਨੇ ਅਗਲੀ ਪੇਸ਼ੀ 16 ਫਰਵੀਰ ਪਾਈ ਹੈ। ਸਿਰਦਾਰ ਭਾਈ ਰਾਜੋਆਣਾ ਨੇ ਅੱਜ ਜੋ ਆਪਣਾ ਲਿਖਤ ਬਿਆਨ ਮਾਨਯੋਗ ਅਦਾਲਤ ਵਿਚ ਜੱਜ ਸਾਹਿਬਾਨ ਦੇ ਨਾਮ ਤੇ ਪੇਸ਼ ਕੀਤਾ ਉਸ ਵਿਚ ਭਾਰਤ ਵਿਚ ਘੱਟ ਗਿਣਤੀਆਂ ਤੇ ਹੁੰਦੇ ਜੁਲਮ ਦੀ ਮੂੰਹ ਬੋਲਦੀ ਤਸਵੀਰ ਭਾਈ ਰਾਜੋਆਣਾ ਨੇ ਪੇਸ਼ ਕੀਤੀ ਹੈ, ਉਸ ਵਿਚ ਦਾਮਨੀ ਦਿਲੀ ਗੈਂਗ ਰੇਪ ਨਾਲ ਭਾਈ ਰਾਜੋਆਣਾ ਨੇ ਘੱਟ ਗਿਣਤੀਆਂ ਨਾਲ ਹੋ ਰਹੇ ਜੁਲਮਾਂ ਦੀ ਤੁਲਨਾਂ ਕਰਦੇ ਹੋਏ ਭਾਰਤੀ ਨਿਆਂ ਪ੍ਰਣਾਲੀ ਸਮੇਤ ਸਾਰੇ ਸਿਸਟਮ ਤੇ ਬਹੁਤ ਵੱਡੀ ਸੱਟ ਮਾਰੀ ਹੈ, ਉਸ ਵਿਚ ਇਹ ਵੀ ਨਹੀਂ ਹੈ ਕਿ ਭਾਈ ਰਾਜੋਆਣਾ ਨੇ ਕਿਸੇ ਨੂੰ ਨਿਜੀ ਤੌਰ ਦੇ ਭੰਡਿਆ ਹੋਵੇ ਉਸ ਨੇ ਸਾਰੇ ਹਿੰਦੂਸਤਾਨ ਦੇ ਸਿਸਟਮ ਨੂੰ ਪੱਖਵਾਦੀ ਕਰਾਰ ਦਿਤਾ ਹੈ। ਭਾਈ ਰਾਜੋਆਣਾ ਦਾ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਪੱਤਰ ਹੂ-ਬ-ਹੂ ਇਸ ਤਰ੍ਹਾਂ ਦਾ ਲਿਖਿਆ ਗਿਆ ਹੈ ‘‘ ੴ ! ਸਤਿਕਾਰਯੋਗ ਜੱਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਸ ਦੇਸ਼ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਸਰਬ ਉਚ ਅਦਾਲਤ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਕੇ ਹਜਾਰਾਂ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਹੈ, ਉਸ ਦੇਸ਼ ਦੀ ਕਿਸੇ ਵੀ ਅਦਾਲਤ ਵਿਚ ਅਤੇ ਜਿਹੜਾ ਕਨੂੰਨ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਤੇ ਲਾਗੂ ਨਹੀਂ ਹੁੰਦਾ ਉਸ ਕਾਨੂੰਨੀ ਸਿਸਟਮ ਵਿਚ ਮੇਰਾ ਕੋਈ ਭਰੋਸਾ ਨਹੀਂ ਹੈ। ਇਸ ਦੇਸ਼ ਦੀ ਕਿਸੇ ਵੀ ਅਦਾਲਤੀ ਕਾਰਵਾਈ ਦਾ ਮੈਂ ਹਿਸਾ ਨਹੀਂ ਬਣਨਾ ਚਾਹੁੰਦਾ। ਜੱਜ ਸਾਹਿਬ, ਇਸ ਦੇਸ਼ ਦੇ ਹੁਕਮਰਾਨਾਂ ਦੇ, ਕਾਨੂੰਨੀ ਪ੍ਰਬੰਧ ਦੇ, ਨਿਆਇਕ ਸਿਸਟਮ ਦੇ ਦੋਹਰੇ ਮਾਪਦੰਡਾ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਅੱਜ ਦੇਸ਼ ਦੀ ਰਾਜਧਾਨੀ ਵਿਚ ਇਕ ਲੜਕੀ ਦਾਮਨੀ ਨੂੰ ਬਲਾਤਕਾਰ ਕਰਕੇ ਕਤਲ ਕਰ ਦਿਤਾ ਜਾਂਦਾ ਹੈ ਤਾਂ ਦੇਸ਼ ਦੀ ਸੁਮਰੀਮ ਕੋਰਟ ਦੇ ਜੱਜ ਇਹ ਟਿਪਣੀ ਕਰਦੇ ਹਨ ਕਿ ਦੇਸ਼ ਦੀ ਰਾਜਧਾਨੀ ਵਿਚ ਔਰਤਾਂ ਸੁਰਖਿਅਤ ਨਹੀਂ ਹਨ, ਦੇਸ਼ ਦੇ ਹੁਕਮਰਾਨ ਸਖਤ ਕਾਨੂੰਨ ਬਨਾਉਣ ਦੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੇ ਦਾਅਵੇ ਕਰਦੇ ਹਨ। ਪੁਲਿਸ ਪ੍ਰਸ਼ਾਸ਼ਨ ਵਲੋਂ ਰਾਤ ਸਮੇਂ ਵਾਪਰੀ ਇਸ ਘਟਨਾਂ ਦੇ ਦੋਸ਼ੀਆਂ ਨੂੰ ਤੁਰੰਤ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਨਿਰਸੰਦੇਹ ਕਿਸੇ ਦੀ ਵੀ ਬੇਟੀ ਨਾਲ ਘਟੀ ਅਜਿਹੀ ਘਟਨਾਂ ਕਿਸੇ ਵੀ ਸਭਿਆਕ ਸਮਾਜ ਦੇ ਮੱਥੇ ਤੇ ਲੱਗੇ ਹੋਏ ਇਸ ਕ¦ਕ ਵਾਂਗ ਹੈ। ਮੇਰੀ ਪੂਰੀ ਹਮਦਰਦੀ ਬਲਾਤਕਾਰ ਤੋਂ ਬਾਅਦ ਕਤਲ ਹੋਈ ਉਸ ਲੜਕੀ ਦੇ ਪਰਵਾਰ ਨਾਲ ਹੈ। ਸਮੁੱਚੇ ਦੇਸ਼ ਵਾਸੀਆਂ ਵਾਂਗ ਮੇਰੀ ਵੀ ਇਹ ਇੱਛਾ ਹੈ ਕਿ ਅਜਿਹੇ ਘਿਨਾਉਣੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਹੀ ਚਾਹੀਦੀ ਹੈ। ਪਰ ਜਜ ਸਾਹਿਬ ਇਸ ਦੇਸ਼ ਦੇ ਇਨਾਂ ਮਕਾਰ ਹੁਕਮਰਾਨਾਂ ਦੀਆਂ ਗੱਲਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੇ ਖੁੱਦ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਲਈ ਜਿੰਮੇਵਾਰ ਹੋਣ, ਜਿਹੜੇ ਖੁੱਦ ਸਿੱਖਾਂ ਦੀਆਂ ਹਜਾਰਾਂ ਧੀਆਂ, ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦੇਣ ਦੇ ਲਈ ਜਿੰਮੇਵਾਰ ਹੋਣ, ਜਿਨ੍ਹਾਂ ਦੇ ਆਪਣੇ ਖੁੱਦ ਦੇ ਹੱਥ ਹਜਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਣ। ਇਨ੍ਹਾਂ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਨਚੱਣ ਵਾਲੇ ਪੁਲਸ ਪ੍ਰਸ਼ਾਸ਼ਨ ਦੀ ਨਿਰਪੱਖਤਾ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ, ਜਿਹੜਾ ਇਕ ਰਾਤ ਦੇ ਹਨੇਰੇ ਵਿਚ ਦਾਮਨੀ ਬਲਾਤਕਾਰ ਅਤੇ ਕਤਲ ਦੀ ਘਟਨਾ ਜਿੰਮੇਵਾਰ ਦੋਸ਼ੀਆਂ ਨੂੰ ਤਾਂ ਰਾਤੋ ਰਾਤ ਹੀ ਬਿਹਾਰ ਵਿਚ ਜਾਕੇ ਗ੍ਰਿਫਤਾਰ ਕਰ ਲਿਆਉਦਾ ਹੈ ਪਰ ਤਿੰਨ ਦਿਨ ਦਿਲੀ ਦੀਆਂ ਗਲੀਆਂ ੍ਯਵਿਚ ਦਿਨ ਦੇ ਉਜਾਲੇ ਵਿਚ ਸਿੱਖਾਂ ਦੀਆਂ ਧੀਆਂ, ਭੈਣਾ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੱਢ ਕੇ ਉਨ੍ਹਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਨੋਚ ਨੋਚ, ਕੋਹ ਕੋਹ ਕੇ ਮਾਰਿਆ ਜਾਂਦਾ ਹੈ,। ਸਿੱਖਾਂ ਦੀਆਂ ਧੀਆਂ, ਭੈਣਾਂ ਚੀਖ ਚੀਖ ਕੇ ਪੁਲਸ ਪ੍ਰਸਾਸ਼ਨ ਤੋਂ ਮਦਦ ਲਈ ਪੁਕਾਰਦੀਆਂ ਰਹੀਆਂ। ਪਰ ਇਹ ਪੁਲਸ ਪ੍ਰਸਾਸ਼ਨ ਮੂਕ ਦਰਸਕ ਬਣਕੇ ਕਾਤਲਾਂ ਅਤੇ ਬਲਾਤਕਾਰੀਆਂ ਦੀ ਮਦਦ ਕਰਦਾ ਰਿਹਾ, ਅੱਜ 28 ਸਾਲਾਂ ਬਾਅਦ ਵੀ ਇਸ ਪੁਲਸ ਪ੍ਰਸਾਸ਼ਨ ਨੂੰ ਉਹ ਕਾਤਲ ਅਤੇ ਲਭ ਨਹੀਂ ਸਕੇ, ਜਦ ਕਿ ਦੇਸ਼ ਦਾ ਬੱਚਾ ਬੱਚਾਉਨ੍ਹਾਂ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਜਾਣਦਾ ਹੈ। ਇਨ੍ਹਾਂ ਕਾਤਲ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਨਚੱਣ ਵਾਲੇ ਨਿਆਇਕ ਸਿਸਟਮ ਦੇ ਜੱਜਾਂ ਨੂੰ ਅੱਜ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦਿਲੀ ਮਹਿਲਾਵਾਂ ਲਈ ਅਸੁਰਖਿਅਤ ਲੱਗੀ ਹੈ ਪਰ ਸਿੱਖਾਂ ਦੀਆਂ ਹਜਾਰਾਂ ਧੀਆਂ ਭੈਣਾ ਨਾਲ ਘਟੀਆਂ ਅਜਿਹੀਆਂ ਘਟਨਾਵਾਂ ਤੇ ਇਹ ਜੱਜ ਭੇਦ ਭਰੀ ਖਾਮੋਸ਼ੀ ਧਾਰਨ ਕਰ ਲੈਂਦੇ ਹਨ। ਅੱਜ ਦੇਸ਼ ਦੇ ਇਹ ਕਾਤਲ ਹੁਕਮਰਾਨ ਇਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦੋਸ਼ੀਆਂ ਨੂੰ ਸਖਤ ਕਾਨੂੰਨ ਬਣਾ ਕੇ ਮੌਤ ਦੀ ਸਜਾ ਦੀ ਮੰਗ ਕਰਦੇ ਹਨ ਪਰ ਇਨ੍ਹਾਂ ਮਕਾਰ ਹੁਕਮਰਾਨਾਂ ਨੇ ਉਨ੍ਹਾਂ ਹਜਾਰਾਂ ਮਾਸੂਮਾਂ ਦੇ ਕਤਲਾਂ ਅਤੇ ਬਲਾਤਕਾਰੀਆਂ ਦੀ ਕਦੇ ਗ੍ਰਿਫਤਾਰੀ ਦੀ ਮੰਗ ਨਹੀਂ ਕੀਤੀ। ਫੇਰ ਕਿਵੇਂ ਇਨ੍ਹਾਂ ਹੁਕਮਰਾਨਾਂ ਤੇ, ਪੁਲਸ ਪ੍ਰਸ਼ਾਸ਼ਨ ਤੇ, ਨਿਆਇਕ ਸਿਸਟਮ ਤੇ ਭਰੋਸਾ ਕੀਤਾ ਜਾ ਸਕਦਾ ਹੈ? ਜੱਜ ਸਾਹਿਬ, ਪੰਜਾਬ ਦੀ ਧਰਤੀ ਤੇ ਦਿਲੀ ਦੇ ਇਨ੍ਹਾਂ ਮਕਾਰ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਜੂਨ 1984 ਨੂੂੰ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ, ਸਿੱਖਾਂ ਦੀ ਸਰਬਉਚ ਅਦਾਲਤ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਟੈਂਕਾ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ ਹਜਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ। ਦਿਲੀ ਦੀਆਂ ਗਲੀਆਂ ਵਿਚ ਹਜਾਰਾਂ ਨਿਰਦੋਸ਼ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ, ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿਤਾ ਗਿਆ, ਬਜ਼ੁਰਗਾਂ ਅਤੇ ਬਚਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦਿਲੀ ਦੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਂਲ ਰੰਗਿਆ ਗਿਆ। 25000 ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿਤਾ ਗਿਆ। ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਉਹ ਜੁਲਮ ਹੋਏ ਜਿਸ ਨੂੰ ਬਿਆਨ ਕਰਨਾਂ ਬਹੁਤ ਔਖਾ ਹੈ। ਜੱਜ ਸਾਹਿਬ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿਖਿਆ ਦਿਤੀ ਹੈ ਕਿ ਜੁਲਮ ਕਰਨਾਂ ਪਾਪ ਹੈ ਜੁਲਮ ਮਹਾਂਪਾਪ ਹੈ। ਸਿੱਖਾਂ ਤੇ ਇਸ ਦੇਸ਼ ਵਿਚ ਹੋਏ ਇੱਨੇ ਜੁਲਮ ਅਤੇ ਅਤਿਚਾਰ ਤੋਂ ਬਾਅਦ ਗੁਰੂ ਦੇ ਅਣਖੀ ਸਿੱਖ ਨੌਜਵਾਨਾਂ ਨੇ ਇਨ੍ਹਾਂ ਜਾਲਮਾਂ ਅਤੇ ਕਾਤਲ ਹੁਕਮਾਰਨਾਂ ਦੇ ਖਿਲਾਫ ਹਥਿਆਰ ਚੁੱਕੇ ਅਤੇ ਇਸ ਦੇਸ਼ ਤੋਂ ਸਿੱਖਾਂ ਦੀ ਅਜਾਦੀ ਦੀ ਮੰਗ ਕੀਤੀ। ਹਜਾਰਾਂ ਸਿੱਖ ਨੌਜਵਾਨ ਕੌਮ ਦੀ ਅਣਖ ਅਤੇ ਗੈਰਤ ਲਈ ਇਨ੍ਹਾਂ ਜਾਲਮਾਂ ਦੇ ਖਿਲਾਫ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਮੈਨੂੰ ਆਪਣੇ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਕੋਈ ਅਫਸੋਸ਼ ਨਹੀਂ ਹੈ। ਨਾ ਹੀ ਇਸ ਦੌਰਾਨ ਕੀਤੇ ਹੋਏ ਕੰਮ ਦਾ ਕੋਈ ਅਫਸੋਸ ਹੈ। ਜੱਜ ਸਾਹਿਬ, ਹਿੰਦੋਸਤਾਨ ਦੀਆਂ ਇਨ੍ਹਾਂ ਅਦਾਲਤਾਂ ਦਾ ਹਰ ਅਹਿਮ ਫੈਸਲਾ ਰਾਜਨੀਤੀ ਤੋਂ ਪ੍ਰੇਰਤ ਹੁੰਦਾ ਹੈ। ਇਥੇ ਹਜਾਰਾਂ ਕਰੋੜਾਂ ਦੇ ਘਪਲੇ ਕਰਕੇ ਦੇਸ਼ ਧਰੋਹੀ ਕਰਨ ਵਾਲੇ ਇਹ ਹੁਕਮਰਾਮ ਨਿਆਇਕ ਸਿਸਟਮ ਦੀ ਮਿਲੀਭੁਗਤ ਨਾਲ ਦੋ ਮਹੀਨਿਆਂ ਬਾਅਦ ਹੀ ਜੇਲ ਤੋਂ ਬਾਹਰ ਆ ਜਾਂਦੇ ਹਨ। ਇਥੇ ਹਜਾਰਾਂ ਨਿਰਦੋਸ਼ ਲੋਕਾਂ ਦੇ ਕਾਤਲ ਦੇਸ਼ ਦੇ ਉਚ ਅਹੁਦਿਆਂ ਦਾ ਅਨੰਦ ਮਾਣਦੇ ਹਨ। ਇਨ੍ਹਾਂ ਅਦਾਲਤਾਂ ਵਿਚ ਹਰ ਰੋਜ ਸੱਚ ਅਤੇ ਇਨਸਾਫ ਦੀ ਮੌਤ ਹੁੰਦੀ ਹੈ। ਪਰ ਅਫਸੋਸ ਕਿ ਸੱਚ ਅਤੇ ਇਨਸਾਫ ਦੀ ਮੌਤ ਤੇ ਹੰਝੂ ਵਹਾਉਣ ਵਾਲਾ ਕੋਈ ਨਹੀਂ ਹੈ। ਇਸ ਦੇਸ਼ ਦਾ ਕਾਨੂੰਨ ਸਿਰਫ ਘੱਟ ਗਿਣਤੀ ਕੌਮਾਂ ਵਾਸਤੇ ਅਤੇ ਗਰੀਬ ਲੋਕਾਂ ਤੇ ਹੀ ਲਾਗੂ ਹੁੰਦਾ ਹੈ। ਜੱਜ ਸਾਹਿਬ, ਮੇਰਾ ਇਸ ਦੇਸ਼ ਦੇ ਨਿਆਇਕ ਸਿਸਟਮ ਵਿਚ ਕੋਈ ਭਰੋਸ਼ਾ ਨਹੀਂ ਹੈ। ਜਿਥੋਂ ਤੱਕ ਮੇਰੇ ਤੇ ਦਰਜ ਇਸ ਕੇਸ ਦਾ ਸਬੰਧ ਹੈ, ਪਟਿਆਲਾ ਪੁਲਸ ਵਲੋਂ ਮੈਨੂੂੰ 22 ਦਸੰਬਰ 1995 ਨੂੰ ਜ¦ਧਰ ਬਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਹ ਪੁਲਸ ਵਲੋਂ ਰਾਜਪੁਰਾ ਤੋਂ ਗ੍ਰਿਫਤਾਰੀ ਦੀ ਜੋ ਕਹਾਣੀ ਘੜੀ ਗਈ ਹੈ ੍ਯਇਹ ਬਿਲਕੁਲ ਝੂਠ ਹੈ। ਮੈਂ ਇਸ ਨਿਆਇਕ ਸਿਸਟਮ ਅੱਗੇ ਝੁੱਕ ਕੇ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨਾਲ ਧੋਖਾ ਨਹੀਂ ਕਰਾਂਗਾ। ਮੈਂ ਇਸ ਸਿਸਟਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੁਹਾਨੀ ਮੌਤ ਮਰਨ ਨਾਲੋਂ ਹਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ। ਮੈਂ ਇਸ ਅਦਾਲਤ ਤੋਂ ਕਿਸੇ ਵੀ ਤਰ੍ਹਾਂ ਦੀ ਸਜਾ ਮਾਫੀ ਨਹੀਂ ਸਗੋਂ ਕੌਮ ਦੀ ਅਜਾਦੀ ਦੀ ਮੰਗ ਕਰਦਾ ਹਾਂ। ਮੇਰੇ ਵਲੋਂ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਇਹੀ ਸ਼ਰਧਾਂਜਲੀ ਹੈ। ਖਾਲਿਸਤਾਲ ਜਿੰਦਾਬਾਦ=ਖਾਲਿਸਤਾਨ ਜਿੰਦਾਬਾਦ। ਵਲੋਂ : ਬਲਵੰਤ ਸਿੰਘ ਰਾਜੋਆਣਾ, ਕੋਠੀ ਨੰਬਰ -16 ਕੇਂਦਰੀ ਜੇਲ ਪਟਿਆਲਾ, ਪੰਜਾਬ।’’ ਉਕਤ ਲਿਖਤ ਸਿਰਦਾਰ ਭਾਈ ਰਾਜੋਆਣਾ ਨੇ ਮਾਨਯੋਗ ਅਦਾਲਤ ਅੱਗੇ ਪੇਸ਼ ਕੀਤੀ ਅਤੇ ਮੀਡੀਆ ਨੂੰ ਵੀ ਦਿਤੀ ਗਈ ਜਿਸ ਤੇ ਚਰਚਾ ਹੋਣੀ ਸੁਭਾਵਕ ਹੈ। ਭਾਈ ਰਾਜੋਆਣਾ ਭਾਰਤੀ ਸਿਸਟਮ ਤੋਂ ਖਫਾ ਹੈ, ਜਿਸ ਬਾਰੇ ਭਾਰਤ ਦੇ ਸਾਰੇ ਸਿਸਟਮ ਨੂੰ ਉਹ ਜੋਰਦਾਰ ਤਰੀਕੇ ਨਾਲ ਆਪਣੇ ਆਪ ਦਾ ਰੀਵੀਓ ਕਰਨ ਲਈ ਅਸਿੱਧੇ ਰੂਪ ਵਿਚ ਕਹਿ ਰਿਹਾ ਹੈ। ਇਸ ਪੱਤਰ ਬਾਰੇ ਵਿਦਵਾਨਾਂ ਵਲੋਂ ਇਹੀ ਕਿਹਾ ਗਿਆ ਕਿ ਇਹ ਭਾਈ ਰਾਜੋਆਣਾ ਦੀ ਭਾਰਤੀ ਸਿਸਟਮ ਤੇ ਵੱਡੀ ਸੱਟ ਹੀ ਨਹੀਂ ਸਗੋਂ ਇਹ ਤਾਂ ਉਸ ਵਲੋਂ ਭਾਰਤੀ ਸਿਸਟਮ ਨੂੰ ਪੱਖਵਾਦ ਤੋਂ ਦੂਰ ਕਰਨ ਦਾ ਸਨੇਹਾ ਹੈ। ਜਿਸ ਨੂੰ ਸਾਕਾਰਆਤਮਿਕ ਤਰੀਕੇ ਨਾਲ ਸੋਚਣ ਵਾਲੇ ਜੋ ਕਿ ਭਾਰਤੀ ਹਨ ਇਹ ਤਾਂ ਕਹਿ ਹੀ ਰਹੇ ਹਨ ਕਿ ਭਾਰਤ ਹੁਣ ਨਿਘਾਰ ਵੱਲ ਹੈ ਜਿਥੇ ਕਿ ਭ੍ਰਿਸਟਾਚਾਰ ਹੀ ਭ੍ਰਿਸਟਾਚਾਰ ਹੈ, ਭਾਰਤੀ ਹੁਕਮਰਾਨ ਪਦਾਰਦਵਾਦੀ ਹੋ ਗਏ ਹਨ। ਇਥੇ ਲੋਕਤੰਤਰ ਦੇ ਚਾਰੇ ਥੰਮ ਸੇਲ ਤੇ ਹਨ ਜੋ ਜਿਸ ਤਰ੍ਹਾਂ ਦੀ ਬੋਲੀ ਲਾਉਦਾ ਹੈ ਵਿਕਣ ਲਈ ਤਿਆਰ ਹਨ, ਜੋ ਨਹੀਂ ਵਿਕਦਾ ਉਹ ਭਾਰਤੀ ਵੋਟਰਕਾਰਡ ਵਿਚੋਂ ਗਾਂਿੲਬ ਵੀ ਹੋ ਜਾਂਦਾ ਹੈ। ਇਹ ਮਾਨਯੋਗ ਅਦਾਲਤ ਨੂੰ ਭਾਈ ਰਾਜੋਆਣਾ ਵਲੋਂ ਦਿਤਾ ਗਿਆ ਪੱਤਰ ਵਿਚਾਰ ਦੀ ਮੰਗ ਕਰਦਾ ਹੈ ਚਿੰਤਾ ਦੀ ਘੱਟ ਸਗੋਂ ਚਿੰਤਨ ਕਰਨ ਦੀ ਮੰਗ ਕਰਦਾ ਹੈ।

ਅੱਜ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਪਟਿਆਲਾ ਕਚਹਿਰੀਆਂ ਵਿਚ ਰਾਜਪੁਰੇ ਵਾਲੇ ਕੇਸ ਵਿਚ ਤਾਰੀਕ ਸੀ ।ਅੱਜ ਅਦਾਲਤ ਵਿਚ ਵੀਰਜੀ ਦੇ ਧਾਰਾ 313 ਸੀ ਆਰ ਪੀ ਸੀ ਦੇ ਤਹਿਤ ਬਿਆਨ ਹੋਏ । ਵੀਰਜੀ ਜੋ ਕਿ ਆਪਣੇ ਬਿਆਨ ਲਿਖ਼ਤੀ ਤੌਰ ਤੇ ਦਿੱਤੇ ਤੇ ਉਹਨਾਂ ਬਿਆਨਾਂ ਨੂੰ ਵੀਰਜੀ ਨੇ ਅਦਾਲਤ ਵਿਚ ਬੋਲ ਕੇ ਵੀ ਪੜ੍ਹਿਆ । ਇਸ ਬਿਆਨ ਤੋਂ ਬਾਅਦ ਵੀਰਜੀ ਨੇ ਅਦਾਲਤ ਵਿਚ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਲਾਏ । ਅਦਾਲਤ ਤੋਂ ਬਾਹਰ ਆ ਕੇ ਵੀ ਵੀਰਜੀ ਨੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਏ । ਵੀਰਜੀ ਦੇ ਅਦਾਲਤੀ ਬਿਆਨ ਇਸ ਤਰ੍ਹਾਂ ਹਨ-

ਸਤਿਕਾਰਯੋਗ ਜੱਜ ਸਾਹਿਬ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਜੱਜ ਸਾਹਿਬ , ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਜਿਸ ਦੇਸ਼ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਟੈਕਾਂ ਤੋਪਾਂ ਨਾਲ ਢਹਿ ਢੇਰੀ ਕਰਕੇ ਹਜ਼ਾਰਾਂ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਹੈ , ਉਸ ਦੇਸ਼ ਦੀ ਕਿਸੇ ਵੀ ਅਦਾਲਤ ਵਿਚ ਅਤੇ ਜਿਹੜਾ ਕਾਨੂੰਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਤੇ ਲਾਗੂ ਨਹੀਂ ਹੁੰਦਾ ਉਸ ਕਾਨੂੰਨੀ ਸਿਸਟਿਮ ਵਿਚ ਮੇਰਾ ਕੋਈ ਭਰੋਸਾ ਨਹੀਂ ਹੈ। ਇਸ ਦੇਸ਼ ਦੀ ਕਿਸੇ ਵੀ ਅਦਾਲਤੀ ਕਾਰਵਾਈ ਦਾ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ।
ਜੱਜ ਸਾਹਿਬ , ਇਸ ਦੇਸ਼ ਦੇ ਹੁਕਮਰਾਨਾਂ ਦੇ, ਕਾਨੂੰਨੀ ਪ੍ਰਬੰਧ ਦੇ, ਨਿਆਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅੱਜ ਦੇਸ਼ ਦੀ ਰਾਜਧਾਨੀ ਵਿਚ ਇੱਕ ਲੜਕੀ ਦਾਮਿਨੀ ਨੂੰ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਇਹ ਟਿੱਪਣੀ ਕਰਦੇ ਹਨ ਕਿ ਦੇਸ਼ ਦੀ ਰਾਜਧਾਨੀ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਦੇਸ਼ ਦੇ ਹੁਕਮਰਾਨ ਸਖ਼ਤ ਕਾਨੂੰਨ ਬਣਾਉਣ ਦੇ ਅਤੇ ਦੋਸ਼ੀਆਂ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੇ ਦਾਅਵੇ ਕਰਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਸਮੇਂ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ । ਨਿੰਰਸ਼ੰਦੇਹ ਕਿਸੇ ਦੀ ਵੀ ਬੇਟੀ ਨਾਲ ਘਟੀ ਅਜਿਹੀ ਘਟਨਾ ਕਿਸੇ ਵੀ ਸੱਭਿਅਕ ਸਮਾਜ ਦੇ ਮੱਥੇ ਤੇ ਲੱਗੇ ਹੋਏ ਇੱਕ ਕਲੰਕ ਵਾਂਗ ਹੈ ।ਮੇਰੀ ਪੂਰੀ ਹਮਦਰਦੀ ਬਲਾਤਕਾਰ ਤੋਂ ਬਾਅਦ ਕਤਲ ਹੋਈ ਉਸ ਲੜਕੀ ਦੇ ਪਰਿਵਾਰ ਨਾਲ ਹੈ । ਸਮੁੱਚੇ ਦੇਸ਼ ਵਾਸੀਆਂ ਵਾਂਗ ਮੇਰੀ ਵੀ ਇਹ ਇੱਛਾ ਹੈ ਕਿ ਅਜਿਹੀ ਘਨੌਣੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਹੀ ਚਾਹੀਦੀ ਹੈ । ਪਰ ਜੱਜ ਸਾਹਿਬ , ਇਸ ਦੇਸ਼ ਦੇ ਇੰਨਾਂ ਮਕਾਰ ਹੁਕਮਰਾਨਾਂ ਦੀਆਂ ਗੱਲਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੇ ਖੁਦ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਲਈ ਜਿੰਮੇਵਾਰ ਹੋਣ, ਜਿਹੜੇ ਖ਼ੁਦ ਸਿੱਖਾਂ ਦੀਆਂ ਹਜ਼ਾਰਾਂ ਧੀਆਂ ,ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦੇਣ ਦੇ ਲਈ ਜਿੰਮੇਵਾਰ ਹੋਣ , ਜਿੰਨਾਂ ਦੇ ਆਪਣੇ ਖੁਦ ਦੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੁਨ ਨਾਲ ਰੰਗੇ ਹੋਣ । ਇਨ੍ਹਾਂ ਹੁਕਮਰਾਨਾਂ ਦੇ ਇਸਾਰਿਆਂ ਤੇ ਨੱਚਣ ਵਾਲੇ ਪੁਲਿਸ ਪ੍ਰਸ਼ਾਸਨ ਦੀ ਨਿਰਪੱਖਤਾ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਇੱਕ ਰਾਤ ਦੇ ਹਨੇਰੇ ਵਿੱਚ ਘਟੀ ਦਾਮਿਨੀ ਬਲਾਤਕਾਰ ਅਤੇ ਕਤਲ ਦੀ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਤਾਂ ਰਾਤੋ ਰਾਤ ਹੀ ਬਿਹਾਰ ਵਿੱਚੋਂ ਜਾ ਕੇ ਗ੍ਰਿਫਤਾਰ ਕਰ ਲਿਆਉਦਾ ਹੈ ਪਰ ਤਿੰਨ ਦਿਨ ਦਿੱਲੀ ਦੀਆਂ ਗਲੀਆਂ ਵਿੱਚ ਦਿਨ ਦੇ ਉਜਾਲੇ ਵਿਚ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਕੱਢ ਕੇ ਉਨ੍ਹਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਨੋਚ ਨੋਚਕੇ , ਕੋਹ ਕੋਹ ਕੇ ਮਾਰਿਆ ਜਾਂਦਾ ਰਿਹਾ । ਸਿੱਖਾਂ ਦੀਆ ਧੀਆਂ ਭੈਣਾਂ ਚੀਕ ਚੀਕ ਕੇ ਪੁਲਿਸ ਪ੍ਰਸ਼ਾਸਨ ਤੋਂ ਮੱਦਦ ਲਈ ਪੁਕਾਰਦੀਆਂ ਰਹੀਆਂ । ਪਰ ਇਹ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਕਾਤਲਾਂ ਅਤੇ ਬਲਾਤਕਾਰੀਆਂ ਦੀ ਮੱਦਦ ਕਰਦਾ ਰਿਹਾ । ਅੱਜ 28 ਸਾਲਾਂ ਬਾਅਦ ਵੀ ਇਸ ਪੁਲਿਸ ਪ੍ਰਸ਼ਾਸਨ ਨੂੰ ਉਹ ਕਾਤਲ ਅਤੇ ਬਲਾਤਕਾਰੀ ਲੱਭ ਨਹੀਂ ਸਕੇ , ਜਦ ਕਿ ਦੇਸ਼ ਦਾ ਬੱਚਾ ਬੱਚਾ ਉਨ੍ਹਾਂ ਕਾਤਲਾਂ ਨੂੰ ਬਲਾਤਕਾਰੀਆਂ ਨੂੰ ਜਾਣਦਾ ਹੈ । ਇਨ੍ਹਾਂ ਕਾਤਲ ਹੁਕਮਰਾਨਾਂ ਦੇ ਇਸਾਰਿਆਂ ਤੇ ਨੱਚਣ ਵਾਲੇ ਨਿਆਇਕ ਸਿਸਟਿਮ ਦੇ ਜੱਜਾਂ ਨੂੰ ਅੱਜ ਇੱਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦਿੱਲੀ ਮਹਿਲਾਵਾਂ ਲਈ ਅਸੁੱਰਖਿਅਤ ਲੱਗਦੀ ਹੈ ਪਰ ਸਿੱਖਾਂ ਦੀਆਂ ਹਜ਼ਾਰਾਂ ਧੀਆਂ ਭੈਣਾਂ ਨਾਲ ਘਟੀਆ ਅਜਿਹੀਆਂ ਘਟਨਾਵਾਂ ਤੇ ਇਹ ਜੱਜ ਭੇਦਭਰੀ ਖ਼ਾਮੋਸੀ ਧਾਰਨ ਕਰ ਲੈਂਦੇ ਹਨ। ਅੱਜ ਦੇਸ਼ ਦੇ ਇਹ ਕਾਤਲ ਹੁਕਮਰਾਨ ਇੱਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋ ਬਾਅਦ ਦੋਸ਼ੀਆਂ ਨੂੰ ਸਖ਼ਤ ਕਾਨੂੰਨ ਬਣਾ ਕੇ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਨ ਪਰ ਇੰਨਾਂ ਮਕਾਰ ਹੁਕਮਰਾਨਾਂ ਨੇ ਉਨਾਂ ਹਜ਼ਾਰਾਂ ਮਾਸੂਮਾਂ ਦੇ ਕਾਤਲਾਂ ਅਤੇ ਬਲਾਤਕਾਰੀਆ ਦੀ ਕਦੇ ਗ੍ਰਿਫਤਾਰੀ ਦੀ ਵੀ ਮੰਗ ਨਹੀਂ ਕੀਤੀ । ਫਿਰ ਕਿਵੇਂ ਇੰਨ੍ਹਾਂ ਹੁਕਮਰਾਨਾਂ ਤੇ ,ਪੁਲਿਸ ਪ੍ਰਸ਼ਾਸਨ ਤੇ ,ਨਿਆਇਕ ਸਿਸਟਿਮ ਤੇ ਭਰੋਸਾ ਕੀਤਾ ਜਾ ਸਕਦਾ ਹੈ ?
ਜੱਜ ਸਾਹਿਬ, ਪੰਜਾਬ ਦੀ ਧਰਤੀ ਤੇ ਦਿੱਲੀ ਦੇ ਇੰਨ੍ਹਾਂ ਮੱਕਾਰ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਜੂਨ 1984 ਨੂੰ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ , ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ। ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ , ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ,ਬਜੁਰਗਾਂ ਅਤੇ ਬੱਚਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ । ਦਿੱਲੀ ਦੇ ਇੰਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਇਸਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਗਿਆ । 25,000 ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ,ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਨੂੰ ਲਵਾਰਿਸ ਕਹਿ ਕੇ ਸਾੜ ਦਿੱਤਾ ਗਿਆ । ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਉਹ ਜ਼ੁਲਮ ਹੋਏ ਜਿਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ ।
ਜੱਜ ਸਾਹਿਬ , ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਮਹਾਂਪਾਪ ਹੈ । ਸਿੱਖਾਂ ਤੇ ਇਸ ਦੇਸ਼ ਵਿੱਚ ਹੋਏ ਇੰਨੇ ਜ਼ੁਲਮ ਅਤੇ ਅੱਤਿਆਚਾਰ ਤੋਂ ਬਾਅਦ ਗੁਰੂ ਦੇ ਅਣਖੀ ਸਿੱਖ ਨੌਜਵਾਨਾਂ ਨੇ ਇੰਨ੍ਹਾਂ ਜਾਲਮਾਂ ਅਤੇ ਕਾਤਲ ਹੁਕਮਰਾਨਾਂ ਦੇ ਖਿਲਾਫ਼ ਹਥਿਆਰ ਚੁੱਕੇ ਅਤੇ ਇਸ ਦੇਸ਼ ਤੋਂ ਸਿੱਖਾਂ ਦੀ ਆਜ਼ਾਦੀ ਦੀ ਮੰਗ ਕੀਤੀ ਹਜ਼ਾਰਾਂ ਸਿੱਖ ਨੌਜਵਾਨ ਕੌਮ ਦੀ ਅਣਖ਼ ਅਤੇ ਗੈਰਤ ਲਈ ਇਨ੍ਹਾਂ ਜ਼ਾਲਮਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ । ਮੈਨੂੰ ਆਪਣੀ ਕੌਮ ਦੀ ਆਜ਼ਾਦੀ ਦੇ ਸ਼ੰਘਰਸ਼ ਵਿੱਚ ਸਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਹੈ । ਨਾ ਹੀ ਇਸ ਦੌਰਾਨ ਕੀਤੇ ਹੋਏ ਕਿਸੇ ਕੰਮ ਦਾ ਮੈਨੂੰ ਕੋਈ ਅਫ਼ਸੋਸ ਹੈ ।
ਜੱਜ ਸਾਹਿਬ , ਹਿੰਦੋਸਤਾਨ ਦੀਆਂ ਇੰਨਾਂ ਅਦਾਲਤਾਂ ਦਾ ਹਰ ਅਹਿਮ ਫ਼ੈਸਲਾ ਰਾਜਨੀਤੀ ਤੋਂ ਪ੍ਰੇਰਤ ਹੁੰਦਾ ਹੈ । ਇੱਥੇ ਹਜ਼ਾਰਾਂ ਕਰੋੜਾਂ ਦੇ ਘਪਲੇ ਕਰਕੇ ਦੇਸ਼ ਧਰੋਹੀ ਕਰਨ ਵਾਲੇ ਇਹ ਹੁਕਮਰਾਨ ਨਿਆਇਕ ਸਿਸਟਿਮ ਦੀ ਮਿਲੀ ਭੁਗਤ ਨਾਲ ਦੋ ਮਹੀਨੇ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ । ਇਥੇ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਾਤਲ ਦੇਸ਼ ਦੇ ਉੱਚ ਅਹੁਦਿਆਂ ਦਾ ਅਨੰਦ ਮਾਣਦੇ ਹਨ ਇੰਨਾਂ ਅਦਾਲਤਾਂ ਵਿੱਚ ਹਰ ਰੋਜ਼ ਸੱਚ ਅਤੇ ਇਨਸਾਫ਼ ਦੀ ਮੌਤ ਹੁੰਦੀ ਹੈ । ਪਰ ਅਫ਼ਸੋਸ ਕਿ ਸੱਚ ਅਤੇ ਇਨਸਾਫ਼ ਦੀ ਮੌਤ ਤੇ ਹੰਝੂ ਵਹਾਉਣ ਵਾਲਾ ਕੋਈ ਨਹੀਂ ਹੈ । ਇਸ ਦੇਸ਼ ਦਾ ਕਾਨੂੰਨ ਸਿਰਫ ਘੱਟ ਗਿਣਤੀ ਕੌਮਾਂ ਵਾਸਤੇ ਅਤੇ ਗਰੀਬ ਲੋਕਾਂ ਤੇ ਹੀ ਲਾਗੂ ਹੁੰਦਾ ਹੈ ।
ਜੱਜ ਸਾਹਿਬ, ਮੇਰਾ ਇਸ ਦੇਸ਼ ਦੇ ਨਿਆਇਕ ਸਿਸਟਿਮ ਵਿਚ ਕੋਈ ਭਰੋਸਾ ਨਹੀਂ ਹੈ । ਜਿਥੋਂ ਤੱਕ ਮੇਰੇ ਤੇ ਦਰਜ ਇਸ ਕੇਸ ਦਾ ਸਬੰਧ ਹੈ , ਪਟਿਆਲਾ ਪੁਲਿਸ਼ ਵੱਲੋਂ ਮੈਨੂੰ 22 ਦਸੰਬਰ 1995 ਨੂੰ ਜਲੰਧਰ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ।ਇਹ ਪੁਲਿਸ ਵੱਲੋਂ ਰਾਜਪੁਰਾ ਤੋਂ ਗ੍ਰਿਫਤਾਰੀ ਦੀ ਜੋ ਕਹਾਣੀ ਘੜੀ ਗਈ ਹੈ ਇਹ ਬਿਲਕੁਲ ਝੂਠ ਹੈ । ਮੈਂ ਇਸ ਨਿਆਇਕ ਸਿਸਟਿਮ ਅੱਗੇ ਝੁਕ ਕੇ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨਾਲ ਧੋਖਾ ਨਹੀਂ ਕਰਾਂਗਾ । ਮੈਂ ਇਸ ਸਿਸਟਿਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੂਹਾਨੀ ਮੌਤ ਮਰਨ ਨਾਲੋਂ ਹੱਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ । ਮੈਂ ਇਸ ਅਦਾਲਤ ਤੋਂ ਕਿਸੇ ਵੀ ਤਰ੍ਹਾਂ ਦੀ ਸਜ਼ਾ ਮੁਆਫੀ ਨਹੀਂ ਸਗੋਂ ਕੌਮ ਦੀ ਅਜ਼ਾਦੀ ਦੀ ਮੰਗ ਕਰਦਾ ਹਾਂ । ਮੇਰੇ ਵੱਲੋਂ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਇਹੀ ਸਰਧਾਂਜਲੀ ਹੈ ।
ਖ਼ਾਲਿਸਤਾਨ ਜਿੰਦਾਬਾਦ ਖ਼ਾਲਿਸਤਾਨ ਜ਼ਿੰਦਾਬਾਦ
4-02-2013 ਵੱਲੋਂ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ : 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ