Friday, 22 February 2013

Hindu Media Upset Over Cameron's Visit ਡੇਵਿਡ ਕੈਮਰੂਨ ਦੀ ਅਮ੍ਰਿਤਸਰ ਫੇਰੀ- ਹਿੰਦੂ ਮੀਡੀਆ ਦੁਖੀ ਕਿਉਂ?


ਕੀ ਉਹ ਦੁਰਗਿਆਣਾ ਮੰਦਿਰ ਨਹੀਂ ਗਿਆ ਇਸ ਕਰਕੇ?
ਉਬਾਮਾ ਨੂੰ ਰੋਕ ਲਿਆ ਸੀ ਪਰ ਕੈਮਰੂਨ ਨੂੰ ਰੋਕ ਨਹੀਂ ਹੋਇਆ?
ਹਿੰਦੁਸਤਾਨ ਦੇ ਲੀਡਰਾਂ ਨੇ ਪਿੱਛਲੇ ਸਮੇਂ ਵਿਚ ਇੱਕ ਫੈਸ਼ਨ ਬਣਾ ਲਿਆ ਗਿਆ ਹੈ ਕਿ ਦਰਬਾਰ ਸਾਹਿਬ ਨਾਲ ਨਾਲ ਦੁਰਗਿਆਣਾ ਮੰਦਿਰ ਜਾਂਦੇ ਹਨ। ਇਹ ਸਿਰਫ ਇਨ੍ਹਾਂ ਦੀ cameronਬ੍ਰਹਾਮਣਾਵਾਦੀ ਤੇ ਗੰਦੀ ਸੋਚ ਹੈ ਕਿ ਇਸ ਤਰ੍ਹਾਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੀ ਸ਼ਾਇਦ ਮੱਹਤੱਤਾ ਘੱਟ ਜਾਵੇਗੀ। ਜਦੋਂ ਇੰਗਲੈਂਢ ਦੀਮਹਾਰਾਣੀ ਆਈ ਤਾਂ ਇਨ੍ਹਾਂ ਬ੍ਰਹਾਮਣਵਾਦੀਆਂ ਨੇ ਬੜੀਆਂ ਚੀਕਾਂ ਮਾਰੀਆਂ ਕਿ ਮਹਰਾਣੀ ਦੁਰਗਿਆਣਾ ਮੰਦਿਰ ਵੀ ਜਾਵੇ। ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸ ਤਰ੍ਹਾਂ ਸ੍ਰੀ ਡੇਵਿਡ ਕੈਮਰੂਨ ਨੇ ਉਸ ਪ੍ਰਪੰਰਾ ਨੂੰ ਕਾਇਮ ਰੱਖਦਿਆ ਸਿਰਫ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਨੂੰ ਪਹਿਲ ਦਿੱਤੀ। ਯਾਦ ਰਹੇ ਦੁਰਗਿਆਣਾ ਮੰਦਿਰ ਦਾ ਕੋਈ ਖਾਸ ਇਤਿਹਾਸ ਨਹੀਂ। ਸ੍ਰੀ ਕੈਮਰੂਨ ਦੀ ਇਹ ਗਲ੍ਹ ਹਿੰਦੂ ਮੀਡੀਆ ਦੇ ਗਲੇ ਨਹੀਂ ਉੱਤਰੀ ਤੇ ਸਾਰੇ ਹਿੰਦੂ ਚੈਨਲਾਂ ਨੇ ਸਵੇਰ ਦਾ ਅਡਾਟ ਪਾਇਆ ਹੋਇਆ ਹੈ ਕਿ ਕੈਮਰੂਨ ਨੇ ਜੱਲਿਆਵਾਲੇ ਬਾਗ ਕਾਂਡ ਲਈ ਮਾਫੀ ਨਹੀਂ ਮੰਗੀ । ਜਦਕਿ ਜਲ੍ਹਿਆਂਵਾਲਾ ਬਾਗ ਵਿਖੇ ਅਜ਼ਾਦੀ ਸੰਗਰਾਮ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀਆਂ ਅੱਗੇ ਸ੍ਰੀ ਕੈਮਰੂਨ ਨੇ ਸੀਸ ਝੁਕਾਇਆ ਤੇ ਬੜੇ ਅਦਬ ਨਾਲ ਅਕੀਦਤ ਦੇ ਫੁੱਲ ਭੇਟ ਕਰਦੇ ਹੋਏ 94 ਸਾਲ ਪਹਿਲਾਂ ਵਾਪਰੀ ਇਸ ਦਿਲ ਕੰਬਾਊ ਘਟਨਾ ਨੂੰ ਇੰਗਲੈਂਡ (ਯੂ. ਕੇ.) ਦੇ ਇਤਿਹਾਸ ‘ਚ ਬਹੁਤ ਸ਼ਰਮਨਾਕ ਕਰਾਰ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਬਾਅਦ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੂਨ ਜਲ੍ਹਿਆਂਵਾਲਾ ਬਾਗ ਪੁੱਜੇ, ਜਿਥੇ ਉਨ੍ਹਾਂ ਆਪਣੇ ਬੂਟ ਉਤਾਰੇ ਤੇ ਬੜੇ ਅਦਬ ਸਤਿਕਾਰ ਨਾਲ ਜਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਦੀ ਲਾਟ ਅੱਗੇ ਫੁੱਲ ਰੱਖ ਕੇ ਆਪਣਾ ਸੀਸ ਝੁਕਾਉਂਦਿਆਂ ਸ਼ਰਧਾਂਜਲੀ ਭੇਟ ਕਰਨ ਉਪਰੰਤ ਦੋ ਮਿੰਟ ਸ਼ਰਧਾ ਵਜੋਂ ਮੌਨ ਧਾਰਿਆ। ਉਹ ਖੂਹ ਵੇਖਣ ਵੀ ਗਏ, ਜਿਥੇ 120 ਦੇ ਕਰੀਬ ਭਾਰਤੀਆਂ ਦੇਸ਼ ਲਈ ਆਪਾ ਵਾਰਿਆ ਸੀ। ਉਨ੍ਹਾਂ ਜਲ੍ਹਿਆਂਵਾਲਾ ਬਾਗ ਵਿਖੇ ਗੋਲੀਆਂ ਦੇ ਨਿਸ਼ਾਨ ਵੇਖਦਿਆਂ ਜਲ੍ਹਿਆਂਵਾਲਾ ਬਾਗ ਦੇ ਸਕੱਤਰ ਐਸ. ਕੇ. ਮੁਖਰਜੀ ਨੂੰ ਪੁੱਛਿਆ ਕਿ ਕੀ ਇਹ ਇਕੋ ਰਸਤਾ ਸੀ, ਜਿਸ ਰਸਤੇ ਜਨਰਲ ਡਾਇਰ ਫੌਜ ਲੈ ਕੇ ਇਥੇ ਦਾਖਲ ਹੋਇਆ ਸੀ? ਇਸ ਸਬੰਧੀ ਮੁੱਖਰਜੀ ਨੇ ਹਾਮੀ ਭਰਦਿਆਂ ਵਿਸਥਾਰ ਨਾਲ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਜਾਣੂ ਕਰਵਾਇਆ। ਜਲ੍ਹਿਆਂ ਵਾਲਾ ਬਾਗ ਵਿਖੇ ਉਹ ਲਗਭਗ 25 ਮਿੰਟ ਰਹੇ ਅਤੇ ਜਲ੍ਹਿਆਂ ਵਾਲਾ ਬਾਗ ਦੇ ਸਕੱਤਰ ਐਸ. ਕੇ. ਮੁਖਰਜੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਧਰਤੀ ਨੂੰ ਬੜੇ ਵਧੀਆ ਢੰਗ ਨਾਲ ਸਾਂਭ ਕੇ ਰੱਖਿਆ ਹੈ। ਸ੍ਰੀ ਕੈਮਰੂਨ ਨੇ ਜਲ੍ਹਿਆਂਵਾਲਾ ਬਾਗ ਵਿਖੇ ਵਿਜਟਰ ਬੁੱਕ ‘ਚ ਲਿਖਿਆ ਹੈ ਕਿ ਬ੍ਰਿਟਿਸ਼ ਇਤਿਹਾਸ ‘ਚ ਇਹ ਬੜੀ ਸ਼ਰਮਨਾਕ ਘਟਨਾ ਹੈ। ਇੰਗਲੈਂਡ ਦੇ ਨੀਤੀਵਾਨ ਵਿਨਸਟਨ ਚਰਚਿਲ ਦੇ ਹਵਾਲੇ ਨਾਲ ਜਲ੍ਹਿਆਂਵਾਲਾ ਬਾਗ ਦੀ ਕਾਰਵਾਈ ਨੂੰ ਉਨ੍ਹਾਂ ਕਿਹਾ ਕਿ ਇਹ ਰਾਖਸ਼ਾਂ ਵਾਲਾ ਕਾਰਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਇਥੇ ਵਾਪਰਿਆ ਹੈ, ਉਹ ਬੜਾ ਦੁੱਖਦਾਈ ਹੈ ਤੇ ਇੰਗਲੈਂਡ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ ‘ਚ ਵਿਸ਼ਵਾਸ਼ ਰੱਖਦਾ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਨੇ ਮਾਫ਼ੀ ਮੰਗਣ ਦੇ ਮਾਮਲੇ ‘ਚ ਕਿਹਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂ ਵਾਲਾ ਬਾਗ ਵਿਖੇ ਆ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕਰਨੇ ਹੀ ਸੱਭ ਤੋਂ ਵੱਡੀ ਗੱਲ ਹੈ। ਹੁਣ ਇਨ੍ਹਾਂ ਹਿੰਦੁ ਸਰਕਾਰ ਅਤੇ ਮੀਡੀਆ ਵਾਲਿਆਂ ਤੋਂ ਜਵਾਬ ਮੰਗਣ ਦੀ ਲੋੜ ਹੈ ਕਿ ਗਾਂਧੀ ਪਰਿਵਾਰ ਨੇ ਹੁਣ ਤੱਕ ਕਿੰਨੀ ਕੁ ਵਾਰ 1984 ਲਈ ਮਾਫੀ ਮੰਗੀ। ਹਿੰਦੁਸਤਾਨੀ ਮੀਡੀਆ  ਵੀ ਸਵੇਰ ਤੋਂ ਚੀਕਾਂ ਮਾਰ ਰਹੀ ਹੈ ਕਿ ਜੀ ਸ੍ਰੀ ਕੈਮਰੂਨ ਨੇ ਮਾਫੀ ਨਹੀਂ ਮੰਗੀ। ਸੋਨੀਆ, ਮਨਮੋਹਨ ਅਤੇ ਰਾਹੁਲ ਨੇ ਕਿੰਨੀ ਵਾਰ ਆ ਕਿ 1984 ਦੇ ਸਿੱਖ ਕਤਲੇਆਮ ਲਈ  ਮਾਫੀ ਮੰਗੀ ਹੈ ਇਹ ਵੀ ਦੱਸਣ। ਜੱਲਿਆਵਾਲਾ ਬਾਗ ਵਿਚ 120 ਲੋਕ ਸ਼ਹੀਦ ਹੋਏ ਸਨ ਅਤੇ ਜਿਸ ਦਾ ਬਦਲਾ  ਸਿੱਖ ਸਰਦਾਰ ਉਧਮ ਸਿੰਘ ਨੇ ਲਿਆ ਸੀ। ਪਰ ਆਪਣੇ ਦੇਸ਼ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਬਾਰੇ ਇਨ੍ਹਾਂ ਦੀ ਬੋਲਤੀ ਕਿਉਂ ਬੰਦ ਹੋ ਜਾਂਦੀ ਹੈ ਜਿੱਥੇ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਜਿਊਂਦੇ ਸਾੜੀਆ ਗਿਆ।ਪਰ ਹਿੰਦੂਤਵੀ ਮੀਡੀਏ ਭਾਈ ਤਕਲੀਫ ਕਿਉਂ ਕਿ ਡੈਵਿਡ ਕੈਮਰਨ ਉਹਨਾਂ ਦੇ ਦੁਰਗਿਆਨਾ ਮੰਦਰ ਨਹੀਂ ਗਏ ।ਇਹ ਮੰਦਰ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸਮਾਨ ਅੰਤਰ ਬਣਾਇਆ ਸੀ । ਤਿੰਨ ਦਹਾਕੇ ਪਹਿਲਾਂ ਜਦੋਂ ਗੋਲਡਨ ਟੈਂਪਲ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਦੀ ਗੱਲ ਚੱਲੀ ਸੀ ਤਾਂ ਇਹਨਾਂ ਫਿਰਕੂਆਂ ਨੇ  ਅਡਾਟ ਪਾਇਆ ਕਿ ਦੁਰਗਿਆਨਾ ਮੰਦਰ ਐਕਸਪ੍ਰੈੱਸ ਵੀ ਚਲਾਈ ਜਾਵੇ । ਇਹਨਾਂ ਦੀ ਫਿਰਕੂ ਜ਼ਹਿਨੀਅਤ ਵਿੱਚ ਕੋਈ ਬਦਲਾਅ ਨਹੀਂ ਆਇਆ । ਗੁਰੂ ਰਾਮਦਾਸ ਹਵਾਈ ਅੱਡੇ ਤੇ ਦਰਬਾਰ ਸਾਹਿਬ ਦਾ ਮਾਡਲ ਸੁਸ਼ੋਬਿਤ ਸੀ, ਫਿਰ ਇਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਜਾਗ ਗਈ, ਇਸ ਲਈ ਸਿੱਖਾਂ ਨੂੰ ਚੇਲੰਜ  ਕਰਦਿਆਂ ਪਿਛਲੇ ਦਿਨੀ ਨਵਜੋਤ ਸਿੱਧੂ ਰਾਹੀਂ  ਦੁਰਗਿਆਨਾ ਮੰਦਰ ਦਾ ਮਾਡਲ ਸਥਾਪਤ ਕਰਵਾ ਦਿੱਤਾ । ਫਿਰ ਕਹਿੰਦੇ ਹਨ ਸਾਨੂੰ ਫਿਰਕੂ ਕਹਿੰਦੇ ਹਨ। ਜੇ ਇਹ ਫਿਰਕੂਪੁਣਾ ਨਹੀਂ ਤਾਂ ਹੋਰ ਕਿ ਹੈ। ਤੁਸੀ ਬਾਬਰੀ ਢਾਹ ਕੇ ਮੰਦਿਰ ਬਣਾ ਦਿਉ, ਸਿੱਖਾਂ ਦੇ ਸਰਵ ਉਚ ਅਸਥਾਨ ਨਾਲ ਸਿਰਫ ਮੁਕਾਬਲਾ ਕਰਨ ਦੀ ਮੰਨਸ਼ਾ ਨਾਲ ਐਵੇ ਸਮਾਨ ਅੰਤਰ ਮੰਦਿਰ ਬਣਾ ਦਿਉ, ਤੁਸੀ ਫਿਰ ਵੀ ਦੇਸ਼ ਭਗਤ ਕਹਾਉਗੇ ਕਿਉਂਕਿ ਹਿੰਦੂ ਮੀਡੀਆ ਅਤੇ ਬਹੁਗਿਣਤੀ ਹਿੰਦੁਆ ਲਈ  ਬਾਕੀ ਘੱਟ ਗਿਣਤੀ ਫਿਰਕੇ ਦੇ ਲੋਕ ਇਨਸਾਨ ਨਹੀਂ ਹਨ। ਪਰ ਸ਼ਾਇਦ ਇੱਕ ਦਿਨ ਆਵੇਗਾ ਜਿਸ ਦਿਨ ਹਿੰਦੂ ਮੀਡੀਆ ਅਤੇ ਸਰਕਾਰ ਦਾ ਅਸਲੀ ਫਿਰਕੂ ਚਿਹਰਾ ਦੁਨੀਆ ਸਾਹਮਣੇ ਆ ਜਾਵੇਗਾ। ਇਹ ਜੋ ਬਹੁਤ ਗਾਂਧੀਵਾਦੀ ਬਣਦੇ ਹਨ ਇੱਕ ਦਿਨ ਅਸਲੀ ਰੂਪ ਸਾਹਮਣੇ ਆਵੇਗਾ ਅਤੇ ਘੱਟ ਗਿਣਤੀਆਂ ਤੇ ਕੀਤੇ ਜ਼ੁਲਮ ਵੀ ਸਾਹਮਣੇ ਆਉਣਗੇ। ਪਰ ਘੁੰਮ ਫਿਰ ਕੇ ਇਕ ਸਵਾਲ ਫਿਰ ਖੜ੍ਹ ਜਾਂਦਾ ਹੈ ਕਿ ਇਸ ਹਿੰਦੂ ਮੀਡੀਆ ਨੂੰ ਆਖਿਰ ਬਰਤਾਨੀਆਂ ਅਤੇ ਕਨੇਡਾ ਦੇ ਆਗੂਆਂ ਨਾਲ ਸੱਮਸਿਆ ਕੀ ਹੈ ਜਦੋਂ ਉਹ ਦਰਬਾਰ ਸਾਹਿਬ ਸੀਸ ਨਿਵਾਉਣ ਜਾਂਦੇ ਹਨ?
ਸੰਪਾਦਕ
ਪੰਜਾਬ ਸੱਪੈਕਟ੍ਰਮ