Wednesday, 6 February 2013

Jathedar Bhai Balwant Singh Ji's Letter To The Sikh Nation 6th Feb 2013


JINA KOL GURMUKHI FONT NHI HAI ONA LAYI KAMALDEEP BHENJI DI AJJ VALI POST LATIN FONT VICH.

Ajj veerji S. Balwant Singh Rajoana ji di Patiala kachehri vich tareek si. Ajj veerji de case da faisla si. Judge sahib valon veerji nu 10 saal qued di sazaa sunayi gayi. Sazaa sunan tonbaad veerji S. Balwant Singh Rajoana ji ne judge nu sambodhan hunde hoe is tran keha ….. ‘Satkaryog judge sahib, tusi satkaryog ho mera is adalat naal koi niji vair virodh jan gilah shikwa nhi hai. Mera Hindostan de nyaik system vich koi bharosa nhi hai , ehna adlatna valon diti hoi har sazaa menu aapne Guru valon bhejeya hoya ik medal lagda hai. Mein is adalat rahin Hindostan ton azaadi ji mang karda han.’

Eh kehnde hi veerji ne Khalistan Zindabaad de nahre laye. Is ton baad veerji ne judge sahib nu fateh bulayi te judge sahib ne muskuraa ke satkaar naal fateh da jawaab dita ate veerji ne adalat ton bahar aa ke vi Khalistan Zindabaad de nahre laye. Veerji ne ajj jo Khalsa Panth de naam chithi likhi oh iss tran hai –



Satkaaryog Khalsa Jio

Waheguru Ji ka Khalsa
Waheguru Ji ki Fateh

Sab ton pehlan mein samuche Khalsa Panth di chardi kala layi os Akal-Purakh Waheguru age ardaas karda haan. Khalsa Ji, mera eh jeevan Khalsa Panth di amaanat hai. Meri fansi de maamle vich desh ate videsh vich vasde Khalsa Panth valon jo pyaar sarkaar ate sehyog menu dita geya hai, is de layi mein hamesha Khalsa Panth da reeni rahangaa. Mera sangarsh Sikh dharam te hamla karan vale ate hazaraan nirdosh Sikhan de katilan de khilaaf, quom di azaadi layi jhoojde hoye shaheed hoye mere veeran di soch nu ate ‘Sri Akal Takht Sahib’ nu samarpit hai. Mera sangarsh panj dariyavan di pavitar dharti maa di anakh geirat layi hai, quomi savedhaan layi hai. Mein aakhri sah tak Sikhi kadran, keemtan nu ate Khalsayi soch nu samarpit ho ke aapne rahan te chalda rahangaa.

Khalsa ji, videsh vich kuch Delhi darbaari agenciyan de bande lagataar radio, facebook ate akhbaran vich eh parchaar kar rahe han ke March 2012 ate us ton baad mere valon dite sandesh ate lettran agenciyan valon likhiyan gaiyan han. Is sambandhi meri bhein Bibi Kamaldeep Kaur te bebunyaad ilzaam lagaye jande han. Mein ethe eh sapasht karda haan le sare sandesh ate lettran mere valon hi likhiyan gaiyan han ate meri bhein Bibi Kamaldeep Kaur mera maan hai. So Khalsa Panth ena gumrahkun lokan ton suchet rahe.

Meri samuche Khalsa Panth nu eh benti hai ke sach de maarag de paandhi bane bina sach de raaj di neeh nahi rakhi jaa sakdi, khalsayo soch de dhaarni bane bina Khalsa raaj di kalpna karna fazool hai. Ao aapna sare milke dharam nu aapne jeevan da aadhar bnaa ke Khalsayi soch de dhaarni banke aapna jeevan sach nu samarpat kariye, sach de maarag de pandhiyan da ik kaafila bnaiye. Har pase feley jhooth ate fareb de hanere nu dur karke aapni manzil val nu kadam vadaiye.

Khalsa Panth nu hamesha hi chardi kala vich dekhan da chaahvaan

Tuhada aapna Balwant Singh Rajoana
Miti 6-2-2013
Kothi No. 16
Kendri Jail
Patiala

ਅੱਜ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਪਟਿਆਲਾ ਕਚਹਿਰੀਆਂ ਵਿਚ ਤਾਰੀਕ ਸੀ ।ਅੱਜ ਵੀਰਜੀ ਦੇ ਕੇਸ ਦਾ ਫੈਸਲਾ ਸੀ ।ਜੱਜ ਸਾਹਿਬ ਵੱਲੋਂ ਵੀਰਜੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ।ਸਜ਼ਾ ਸੁਣਨ ਤੋਂ ਬਾਅਦ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੇ ਜੱਜ ਨੂੰ ਸੰਬੋਧਨ ਹੁੰਦੇ ਹੋਏ ਇਸ ਤਰ੍ਹਾਂ ਕਿਹਾ …ਸਤਿਕਾਰਯੋਗ ਜੱਜ ਸਾਹਿਬ ,ਤੁਸੀ ਸਤਿਕਾਰਯੋਗ ਹੋ ਮੇਰਾ ਇਸ ਅਦਾਲਤ ਨਾਲ ਕੋਈ ਨਿੱਜੀ ਵੈਰ ਵਿਰੋਧ ਜਾਂ ਗਿਲਾ ਸ਼ਿਕਵਾ ਨਹੀਂ ਹੈ । ਮੇਰਾ ਹਿੰਦੋਸਤਾਨ ਦੇ ਨਿਆਇਕ ਸਿਸਟਿਮ ਵਿਚ ਕੋਈ ਭਰੋਸਾ ਨਹੀਂ ਹੈ ਇਹਨਾਂ ਅਦਾਲਤਾਂ ਵਲੋਂ ਦਿੱਤੀ ਹੋਈ ਹਰ ਸਜ਼ਾ ਮੈਨੂੰ ਆਪਣੇ ਗੁਰੂ ਵਲੋਂ ਭੇਜਿਆ ਹੋਇਆ ਇੱਕ ਮੈਂਡਲ ਲੱਗਦਾ ਹੈ । ਮੈਂ ਇਸ ਅਦਾਲਤ ਰਾਹੀਂ ਹਿੰਦੋਸਤਾਨ ਤੋਂ ਆਜ਼ਾਦੀ ਦੀ ਮੰਗ ਕਰਦਾ ਹਾ। ਇਹ ਕਹਿੰਦੇ ਹੀ ਵੀਰਜੀ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਏ ਇਸ ਤੋਂ ਬਾਅਦ ਵੀਰਜੀ ਨੇ ਜੱਜ ਸਾਹਿਬ ਨੂੰ ਫ਼ਤਹਿ ਬੁਲਾਈ ਤੇ ਜੱਜ ਸਾਹਿਬ ਨੇ ਮੁਸਕਰਾ ਕੇ ਸਤਿਕਾਰ ਨਾਲ ਫ਼ਤਹਿ ਦਾ ਜਵਾਬ ਦਿੱਤਾ ਅਤੇ ਵੀਰਜੀ ਨੇ ਅਦਾਲਤ ਤੋਂ ਬਾਹਰ ਆ ਕੇ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਏ ।ਵੀਰਜੀ ਨੇ ਅੱਜ ਜੋ ਖਾਲਸਾ ਪੰਥ ਦੇ ਨਾਮ ਚਿੱਠੀ ਲਿਖੀ ਉਹ ਇਸ ਤਰ੍ਹਾਂ ਹੈ ‐

ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ , ਮੇਰਾ ਇਹ ਜੀਵਨ ਖਾਲਸਾ ਪੰਥ ਦੀ ਅਮਾਨਤ ਹੈ ।ਮੇਰੀ ਫ਼ਾਂਸੀ ਦੇ ਮਾਮਲੇ ਵਿਚ ਦੇਸ਼ ਅਤੇ ਵਿਦੇਸ਼ ਵਿਚ ਵੱਸਦੇ ਖਾਲਸਾ ਪੰਥ ਵੱਲੋਂ ਜੋ ਪਿਆਰ ਸਤਿਕਾਰ ਅਤੇ ਸਹਿਯੋਗ ਮੈਨੂੰ ਦਿੱਤਾ ਗਿਆ ਹੈ ,ਇਸ ਦੇ ਲਈ ਮੈਂ ਹਮੇਸ਼ਾਂ ਖਾਲਸਾ ਪੰਥ ਦਾ ਰਿਣੀ ਰਹਾਂਗਾ ।ਮੇਰਾ ਸ਼ੰਘਰਸ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੇ ਖਿਲਾਫ਼ , ਕੌਮ ਦੀ ਆਜ਼ਾਦੀ ਲਈ ਜੂਝਦੇ ਹੋਏ ਸ਼ਹੀਦ ਹੋਏ ਮੇਰੇ ਵੀਰਾਂ ਦੀ ਸੋਚ ਨੂੰ ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਿਤ ਹੈ । ਮੇਰਾ ਸ਼ੰਘਰਸ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦੀ ਅਣਖ ਅਤੇ ਗੈਰਤ ਲਈ ਹੈ ,ਕੌਮੀ ਸਵੈਮਾਨ ਲਈ ਹੈ ।ਮੈਂ ਆਖ਼ਰੀ ਸਾਹਾਂ ਤੱਕ ਸਿੱਖੀ ਕਦਰਾਂ,ਕੀਮਤਾਂ ਨੂੰ ਅਤੇ ਖਾਲਸਾਈ ਸੋਚ ਨੂੰ ਸਮਰਪਿਤ ਹੋ ਕੇ ਆਪਣੇ ਰਾਹਾਂ ਤੇ ਚੱਲਦਾ ਰਹਾਂਗਾ।
ਖਾਲਸਾ ਜੀ , ਵਿਦੇਸ਼ਾਂ ਵਿੱਚ ਕੁਝ ਦਿੱਲੀ ਦਰਬਾਰੀ ਏਜੰਸੀਆਂ ਦੇ ਬੰਦੇ ਲਗਾਤਾਰ ਰੇਡੀਓ, ਫੇਸਬੁੱਕਾਂ ਤੇ ਅਤੇ ਅਖ਼ਬਾਰਾਂ ਵਿੱਚ ਇਹ ਪ੍ਰਚਾਰ ਕਰ ਰਹੇ ਹਨ ਕਿ ਮਾਰਚ 2012 ਅਤੇ ਉਸ ਤੋਂ ਬਾਅਦ ਮੇਰੇ ਵੱਲੋਂ ਦਿੱਤੇ ਸੰਦੇਸ਼ ਅਤੇ ਲੈਟਰਾਂ ਏਜੰਸੀਆਂ ਵੱਲੋਂ ਲਿਖੀਆਂ ਗਈਆਂ ਹਨ । ਇਸ ਸਬੰਧੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾਂਦੇ ਹਨ । ਮੈਂ ਇਥੇ ਇਹ ਸਪੱਸਟ ਕਰਦਾ ਹਾਂ ਕਿ ਸਾਰੇ ਸੰਦੇਸ਼ ਅਤੇ ਲੈਟਰਾਂ ਮੇਰੇ ਵੱਲੋਂ ਹੀ ਲਿਖੀਆਂ ਗਈਆਂ ਹਨ ਅਤੇ ਮੇਰੀ ਭੈਣ ਬੀਬੀ ਕਮਲਦੀਪ ਕੌਰ ਮੇਰਾ ਮਾਣ ਹੈ । ਸੋ ਖਾਲਸਾ ਪੰਥ ਇੰਨਾਂ ਗੁੰਮਰਾਹਕੁੰਨ ਲੋਕਾਂ ਤੋਂ ਸੁਚੇਤ ਰਹੇ ।
ਮੇਰੀ ਸਮੁੱਚੀ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਸੱਚ ਦੇ ਮਾਰਗ ਦੇ ਪਾਂਧੀ ਬਣੇ ਬਿਨਾਂ ਸੱਚ ਦੇ ਰਾਜ ਦੀ ਨੀਂਹ ਨਹੀਂ ਰੱਖੀ ਜਾ ਸਕਦੀ ,ਖਾਲਸਾਈ ਸੋਚ ਦੇ ਧਾਰਨੀ ਬਣੇ ਬਿਨਾਂ ਖਾਲਸਾ ਰਾਜ ਦੀ ਕਲਪਨਾ ਕਰਨਾ ਫਜੂਲ ਹੈ । ਆਉ ਆਪਾ ਸਾਰੇ ਮਿਲਕੇ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਖਾਲਸਾਈ ਸੋਚ ਦੇ ਧਾਰਨੀ ਬਣਕੇ ਆਪਣਾ ਜੀਵਨ ਸੱਚ ਨੂੰ ਸਮਰਪਿਤ ਕਰੀਏ ,ਸੱਚ ਦੇ ਮਾਰਗ ਦੇ ਪਾਂਧੀਆਂ ਦਾ ਇੱਕ ਕਾਫ਼ਲਾ ਬਣਾਈਏ । ਹਰ ਪਾਸੇ ਫ਼ੈਲੇ ਝੂਠ ਅਤੇ ਫ਼ਰੇਬ ਦੇ ਹਨੇਰੇ ਨੂੰ ਦੂਰ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਕਦਮ ਵਧਾਈਏ।
ਖਾਲਸਾ ਪੰਥ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾਂ
ਮਿਤੀ ਕੋਠੀ ਨੰ:16
6-2-2013 ਕੇਂਦਰੀ ਜੇਲ਼੍ਹ ਪਟਿਆਲਾ