Jathedar Rajoana's Message Regarding Sajjan Kumar Killer Of Sikhs
JATHEDAR RAJOANA WAS IN COURT TODAY HE DECALRED KHALISTAN ZINDABAD & DEATH TO THE EVIL HINDUTVA INDIAN SYSTEM HE ALSO GAVE A MESSAGE
ਅੱਜ
ਪਟਿਆਲਾ ਕਚਹਿਰੀਆਂ ਵਿਚ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਅਸਲਾ ਐਕਟ ਅਧੀਨ
ਤਾਰੀਕ ਸੀ । ਵੀਰਜੀ ਨੇ ਅਦਾਲਤ ਵਿਚ ਵੀ ਅਤੇ ਅਦਾਲਤ ਵਿਚੋਂ ਬਾਹਰ ਆ ਕੇ ਨਿਆਂਇਕ ਸਿਸਟਿਮ
ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ । ਵੀਰਜੀ ਨੇ ਅੱਜ ਦੋ ਬਿਆਨ
ਜਾਰੀ ਕੀਤੇ ਸਨ ।ਇੱਕ ਬਿਆਨ ਸ਼ਹੀਦੀ ਯਾਦਗਾਰ ਵਾਰੇ ਹੈ ਅਤੇ ਦੂਸਰਾ ਬਿਆਨ ਕਾਤਲ ਸੱਜਣ
ਕੁਮਾਰ ਦੇ ਬਰੀ ਹੋਣ ਤੇ ਹੈ ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ
ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਕੱਲ ਦਿੱਲੀ ਦੀ ਇੱਕ
ਅਦਾਲਤ ਵੱਲੋਂ ਨਵੰਬਰ 1984 ਦੇ ਕਤਲੇਆਮ ਲਈ ਸਿੱਧੇ ਤੌਰ ਤੇ ਜਿੰਮੇਵਾਰ ਸੱਜਣ ਕੁਮਾਰ ਨੂੰ
ਬਾ-ਇੱਜਤ ਬਰੀ ਕੀਤੇ ਜਾਣ ਤੋਂ ਬਾਅਦ ਸਿੱਖ ਕੌਮ ਦੇ ਵੱਖ-ਵੱਖ ਧਾਰਮਿਕ ਅਤੇ ਰਾਜਸੀ
ਆਗੂਆਂ ਵੱਲੋਂ ਭਾਰਤੀ ਨਿਆਂਇਕ ਸਿਸਟਿਮ ਵਾਰੇ ਕੀਤੀਆਂ ਜਾ ਰਹੀਆਂ ਸਖ਼ਤ ਟਿੱਪਣੀਆਂ ਅਤੇ
ਜੱਜਾਂ ਵੱਲ ਨੂੰ ਸੁੱਟੀਆਂ ਜਾ ਰਹੀਆਂ ਜੁੱਤੀਆਂ ਫਿਲਮੀ ਐਕਟਰਾਂ ਫਿਲਮਾਂ ਵਿਚ ਕੀਤੀ
ਜਾਂਦੀ ਐਕਟਿੰਗ ਵਾਂਗ ਹੀ ਹੈ । ਨਹੀਂ ਤਾਂ ਜਿਹੜੇ ਕੌਮੀ ਨੇਤਾਵਾਂ ਨੂੰ ਹਜ਼ਾਰਾਂ ਨਿਰਦੋਸ਼
ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਂਇਕ ਸਿਸਟਿਮ ਵਿਚ
ਪਿਛਲੇ 29 ਸਾਲਾਂ ਤੋਂ ਪੂਰਨ ਭਰੋਸਾ ਹੈ ਉਨ੍ਹਾਂ ਨੂੰ ਇਸ ਅਦਾਲਤੀ ਫੈਸਲੇ ਤੇ ਕੋਈ ਸਖ਼ਤ
ਟਿੱਪਣੀ ਕਰਨ ਦਾ ਕੀ ਨੈਤਿਕ ਹੱਕ ਹੈ ? ਅਸਲ ਵਿਚ ਸਿੱਖ ਕੌਮ ਦੇ ਇਨ੍ਹਾਂ ਧਾਰਮਿਕ ਅਤੇ
ਰਾਜਸੀ ਨੇਤਾਵਾਂ ਦੇ ਦੋਗਲੇਪਣ ਅਤੇ ਸਿਰਫ ਅਖ਼ਬਾਰੀ ਬਿਆਨਾਂ ਤੱਕ ਸੀਮਤ ਹੋਣ ਕਾਰਣ ਹੀ ਇਹ
ਸੱਜਣ ਕੁਮਾਰ ਵਰਗੇ ਕਾਤਲ ਬਾ-ਇੱਜਤ ਬਰੀ ਹੁੰਦੇ ਹਨ ।ਕਿਉਂਕਿ ਇਨ੍ਹਾਂ ਕੌਮੀ ਨੇਤਾਵਾਂ ਨੇ
ਅਤੇ ਧਾਰਮਿਕ ਆਗੂਆਂ ਨੇ ਕਦੇ ਇਨ੍ਹਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅਤੇ ਭਾਰਤੀ
ਨਿਆਂਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਤੇ ਕਦੇ ਕੋਈ ਕੌਮੀ ਸ਼ੰਘਰਸ ਨਹੀਂ ਕੀਤਾ । ਅੱਜ ਇਸ
ਫੈਸਲੇ ਤੇ ਅਤੇ ਭਾਰਤੀ ਨਿਆਂਇਕ ਸਿਸਟਿਮ ਤੇ ਸਖ਼ਤ ਟਿੱਪਣੀਆਂ ਕਰਨ ਵਾਲੇ ਇਹ ਆਗੂ ਕੱਲ੍ਹ
ਫਿਰ ਇਸੇ ਸਿਸਟਿਮ ਅੱਗੇ ਅਤੇ ਕਿਸੇ ਅਦਾਲਤ ਵਿਚ ਹੱਥ ਜੋੜੀ ਖੜ੍ਹੇ ਦਿਖਾਈ ਦੇਣਗੇ।ਅਤੇ
ਕਹਿਣਗੇ ਕਿ ਸਾਨੂੰ ਇਸ ਨਿਆਂਇਕ ਸਿਸਟਿਮ ਵਿਚ ਪੂਰਨ ਭਰੋਸਾ ਹੈ । ਮੇਰਾ ਕੌਮ ਦੇ ਇਨ੍ਹਾਂ
ਅਖ਼ਬਾਰੀ ਸੇਰਾਂ ਨੂੰ ਇਹੀ ਕਹਿਣਾ ਹੈ ਕਿ ਉਹ ਇਨ੍ਹਾਂ ਹਿੰਦੋਸਤਾਨੀ ਕਾਤਲ ਹੁਕਮਰਾਨਾਂ ਤੋਂ
ਅਤੇ ਇਨ੍ਹਾਂ ਦੇ ਹੀ ਇਸ਼ਾਰਿਆਂ ਤੇ ਨੱਚਣ ਵਾਲੇ ਭਾਰਤੀ ਨਿਆਂਇਕ ਸਿਸਟਿਮ ਅੱਗੇ
ਗਿੜਗਿੜਾਉਣ ਦੀ ਬਜਾਇ ਕੌਮ ਦੀ ਆਜ਼ਾਦੀ ਦੇ ਸ਼ੰਘਰਸ ਨੂੰ ਸਮਰਪਿਤ ਹੋਣ ।ਸਿੱਖ ਕੌਮ ਕੋਲ ਹੁਣ
ਇਹੀ ਇਕੋ ਇੱਕ ਰਸਤਾ ਬਚਿਆ ਹੈ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ
ਦਾ ਚਾਹਵਾਨ ।
ਮਿਤੀ ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
1-5-2013 ਕੋਠੀ ਨੰ:16 ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।