Letter from Jathedar Bhai Balwant Singh Ji Rajoana regarding the 19th Shaheedi Anniversary of Kaum E Shaheed Bhai Dilavar Singh Jaisinghvala (Khalistan Liberation Force) ਕੌਮ ਦੀ ਅਣਖ਼ ਅਤੇ ਗੈਰਤ ਲਈ , ਕੌਮੀ ਸਵੈਮਾਨ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 19ਵੀਂ ਬਰਸੀ ਤੇ ਅਸੀਂ ਆਪਣੇ ਵੱਲੋਂ ਭਾਈ ਸਾਹਿਬ ਦੀ ਅਦੁੱਤੀ ਸ਼ਹਾਦਤ ਅੱਗੇ ਸਿਜਦਾ ਕਰਦੇ ਹਾਂ ਅਤੇ ਆਪਣੇ ਵੱਲੋਂ ਸਰਧਾ ਦੇ ਫੁੱਲ ਭੇਟ ਕਰਦੇ ਹਾਂ।
ੴ
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾ ਛਾਡੈ ਖੇਤੁ॥
ਸਤਿਕਾਰਯੋਗ ਖਾਲਸਾ ਜੀਓ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ। ਖਾਲਸਾ ਜੀ , ਜਦੋਂ ਦਿੱਲੀ ਦੇ ਤਖ਼ਤ ਤੇ ਬੈਠੇ ਹਿੰਦੋਸਤਾਨ ਦੇ ਫਿਰਕੂ ਹੁਕਮਰਾਨਾਂ ਵੱਲੋਂ ਜੂਨ 1984 ਅਤੇ ਨਵੰਬਰ 1984 ਨੂੰ ਸਿੱਖ ਧਰਮ ਤੇ ਕੀਤੇ ਗਏ ਹਮਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਨਸ਼ਲਕੁਸੀ ਕਰਨ ਲਈ ਕੀਤੇ ਜਾ ਰਹੇ ਹਜ਼ਾਰਾਂ ਨਿਰਦੋਸ ਸਿੱਖ ਨੌਜਵਾਨਾਂ ਦੇ ਕਤਲੇਆਮ ਨੂੰ ਰੋਕਣ ਲਈ ਅਤੇ ਸਿੱਖ ਕੌਮ ਤੇ ਹੋ ਰਹੇ ਇਸ ਭਿਆਨਕ ਜ਼ੁਲਮ ਨੂੰ ਰੋਕਣ ਲਈ ਜਦੋਂ ਸਿੱਖ ਕੌਮ ਦੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਆਪਣੇ ਕੌਮੀ ਫ਼ਰਜਾਂ ਤੋਂ ਮੁਨਕਰ ਹੋ ਕੇ ਜ਼ਾਲਮ ਹੁਕਮਰਾਨਾਂ ਦੇ ਹੱਕ ਵਿਚ ਭੇਦਭਰੀ ਖ਼ਾਮੋਸੀ ਧਾਰਨ ਕਰ ਲਈ , ਜਦੋਂ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਜਿੰਮੇਵਾਰ ਆਗੂਆਂ ਨੇ ਕਾਤਲ ਹੁਕਮਰਾਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਆਪਣੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਮੁਨਕਰ ਹੋ ਕੇ ਮੈਦਾਨੇ ਜੰਗ ਵਿਚ ਜੂਝ ਰਹੇ ਜੁਝਾਰੂ ਸਿੰਘਾਂ ਦੀ ਪਿੱਠ ਵਿਚ ਛੁਰਾ ਮਾਰਿਆ, ਜਦੋਂ ਇਨ੍ਹਾਂ ਕਾਤਲ ਹੁਕਮਰਾਨਾਂ ਵੱਲੋਂ ਸਾਡੇ ਵੀਰਾਂ ਦੀਆਂ ਲਾਸ਼ਾਂ ਤੇ ਬੰਬਈ ਦੀਆਂ ਡਾਂਸਰਾ ਦੇ ਲੱਚਰ ਡਾਂਸ ਕਰਵਾਏ ਜਾਣ ਲੱਗੇ , ਜਦੋਂ ਇਨ੍ਹਾਂ ਕਾਤਲ ਹੁਕਮਰਾਨਾਂ ਵੱਲੋਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਉੱਚ ਅਹੁਦਿਆਂ ਨਾਲ ਸਨਮਾਨਿਤ ਕਰਕੇ ਸਾਡੀ ਅਣਖ਼ ਅਤੇ ਗੈਰਤ ਨੂੰ ਲਲਕਾਰਿਆ ਜਾਣ ਲੱਗਾ , ਜਦੋਂ ਇਸ ਧਰਤੀ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਸਾਂਤੀ ਦਾ ਮਸੀਹਾ ਬਣ ਬੈਠੇ ਉਸ ਸਮੇਂ ਆਪਣੀ ਧਰਤੀ ਮਾਂ ਪ੍ਰਤੀ ਅਤੇ ਆਪਣੀ ਕੌਮ ਪ੍ਰਤੀ ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ 31 ਅਗਸਤ 1995 ਨੂੰ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੇ ਅਦੁੱਤੀ ਸ਼ਹਾਦਤ ਦੇ ਕੇ ਜ਼ੁਲਮ ਦੇ ਪ੍ਰਤੀਕ ਕਾਤਲ ਹੁਕਮਰਾਨ ਨੂੰ ਇਸ ਤਰ੍ਹਾਂ ਹਵਾ ਵਿਚ ਉਡਾਇਆ ਕਿ ਦਿੱਲੀ ਦੇ ਜ਼ਾਲਮ ਹੁਕਮਰਾਨਾਂ ਦੀ ਰੂਹ ਕੰਬ ਗਈ ।
ਕੌਮ ਦੀ ਅਣਖ਼ ਅਤੇ ਗੈਰਤ ਲਈ , ਕੌਮੀ ਸਵੈਮਾਨ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 19ਵੀਂ ਬਰਸੀ ਤੇ ਅਸੀਂ ਆਪਣੇ ਵੱਲੋਂ ਭਾਈ ਸਾਹਿਬ ਦੀ ਅਦੁੱਤੀ ਸ਼ਹਾਦਤ ਅੱਗੇ ਸਿਜਦਾ ਕਰਦੇ ਹਾਂ ਅਤੇ ਆਪਣੇ ਵੱਲੋਂ ਸਰਧਾ ਦੇ ਫੁੱਲ ਭੇਟ ਕਰਦੇ ਹਾਂ। ਖਾਲਸਾ ਜੀ , ਯਕੀਕਨ ਹੀ ਇਹ ਸ਼ਹਾਦਤਾਂ ਸ਼ੰਘਰਸ ਦੇ ਰਾਹ ਤੇ ਚਲਣ ਵਾਲਿਆਂ ਲਈ ਪ੍ਰੇਰਣਾ ਦਾ ਸਰੋਤ ਬਣੀਆਂ ਰਹਿਣਗੀਆਂ ਅਤੇ ਸਾਨੂੰ ਅਣਖ਼ ਅਤੇ ਗੈਰਤ ਨਾਲ ਸਿਰ ਉੱਚਾ ਚੁੱਕ ਕੇ ਜੀਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ ।
ਪਰ ਖਾਲਸਾ ਜੀ , ਕਾਤਲਾਂ ਦਾ ਅਤੇ ਉਨ੍ਹਾਂ ਦੇ ਧੋਖੇਬਾਜ ਸਹਿਯੋਗੀਆਂ ਦਾ ਇਸ ਧਰਤੀ ਤੋਂ ਜਿੱਤਣਾ ਅਤੇ ਸਾਡੇ ਤੇ ਰਾਜ ਕਰਨਾ ਸਾਡੇ ਮਹਾਨ ਸ਼ਹੀਦਾਂ ਦਾ ਅਤੇ ਇਸ ਧਰਤੀ ਮਾਂ ਦਾ ਅਪਮਾਨ ਹੈ । ਆਓ ਆਪਾ ਸਾਰੇ ਮਿਲਕੇ ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਡੇ ਤੇ ਰਾਜ ਕਰਦੇ ਇਨ੍ਹਾਂ ਕਾਤਲ ਅਤੇ ਧੋਖੇਬਾਜ ਹੁਕਮਰਾਨਾਂ ਨੂੰ ਹਰਾਉਣ ਲਈ ਅਤੇ ਸੱਚ ਦੇ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਈਏ । ਇਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ ।
ਪ੍ਰਣਾਮ ਸ਼ਹੀਦਾ ਨੂੰ ਪ੍ਰਣਾਮ ਸ਼ਹੀਦਾਂ ਨੂ ਪ੍ਰਣਾਮ ਸ਼ਹੀਦਾਂ ਨੂੰ
ਮਿਤੀ
23-8-2014 ਵੱਲੋਂ ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)