Friday, 9 October 2015

Jathedar Rajoana taken to hospital


ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ‐ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ।ਖਾਲਸਾ ਜੀ , ਪਿਛਲੇ ਕਈ ਦਿਨਾਂ ਤੋਂ ਸਾਡਾ ਇੰਟਰਨੈੱਟ ਬੰਦ ਚੱਲ ਰਿਹਾ ਹੈ ਇਸ ਲਈ ਅਸੀਂ ਖਾਲਸਾ ਪੰਥ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਸਕੇ । ਖਾਲਸਾ ਜੀ , ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਜੋ ਕਿ ਪਿਛਲੇ ਪੰਜ-ਛੇ ਦਿਨਾਂ ਤੋਂ ਕਾਫ਼ੀ ਬਿਮਾਰ ਹਨ ਵੀਰਜੀ ਨੂੰ ਬੁਖ਼ਾਰ ਸੀ ਤੇ ਖਾਧਾ-ਪੀਤਾ ਕੁਝ ਵੀ ਹਜ਼ਮ ਨਹੀਂ ਹੋ ਰਿਹਾ ਸੀ ਤੇ ਜੇਕਰ ਪਾਣੀ ਵੀ ਪੀਂਦੇ ਸਨ ਤਾਂ ਵੀ ਉਲਟੀ ਆ ਜਾਂਦੀ ਸੀ । ਜੇਲ੍ਹ ਦੇ ਡਾਕਟਰਾਂ ਵੱਲੋਂ ਵੀਰਜੀ ਦਾ ਬਹੁਤ ਚੰਗੀ ਇਲਾਜ ਕੀਤਾ ਗਿਆ ਪਰ ਵੀਰਜੀ ਦੀ ਸਿਹਤ ਵਿੱਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਸੀ । ਰਾਤ ਵੀਰਜੀ ਦੀ ਸਿਹਤ ਜਿਆਦਾ ਖ਼ਰਾਬ ਹੋਣ ਕਰਕੇ ਰਾਤ ਨੂੰ ਹੀ ਵੀਰਜੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਿਲ ਕਰ ਦਿੱਤਾ ਗਿਆ ਸੀ । ਅੱਜ ਅਸੀਂ ਰਾਜਿੰਦਰਾ ਹਸਪਤਾਲ ਵਿੱਚ ਵੀਰਜੀ ਨਾਲ ਮੁਲਾਕਾਤ ਕੀਤੀ ਸੀ ।ਵੀਰਜੀ ਨੂੰ ਜੋ ਵੀ ਜ਼ਰੂਰੀ ਸਾਮਾਨ ਚਾਹੀਦਾ ਸੀ ਉਹ ਲੈ ਕੇ ਦੇ ਆਏ ਹਾਂ ।ਅਜੇ ਵੀ ਵੀਰਜੀ ਨੇ ਕੁਝ ਵੀ ਖਾਧਾ ਨਹੀਂ ਸੀ ਡਾਕਟਰਾਂ ਵਲੋਂ ਇਲਾਜ ਜਾਰੀ ਹੈ ਵੀਰਜੀ ਦੇ ਟੈਸਟ ਵਗੈਰਾ ਕੀਤੇ ਗਏ ਹਨ,ਜਿਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।ਖਾਲਸਾ ਜੀ , ਪਿਛਲੇ 20 ਸਾਲਾਂ ਤੋਂ ਵੀਰਜੀ ਜੇਲ੍ਹ ਵਿੱਚ ਬੰਦ ਹਨ ਪਰ ਕਦੇ ਵੀ ਵੀਰਜੀ ਇਸ ਤਰ੍ਹਾਂ ਬਿਮਾਰ ਨਹੀਂ ਹੋਏ ਸੀ ।ਅੱਜ ਵੀਰਜੀ ਨਾਲ ਮੁਲਾਕਾਤ ਦੌਰਾਨ ਗੱਲਬਾਤ ਵਿੱਚ ਮੈਨੂੰ ਇਹੀ ਮਹਿਸੂਸ ਹੋਇਆ ਕਿ ਜ਼ਰੂਰ ਕਿਸੇ ਸਰਕਾਰੀ ਖੁਫ਼ੀਆ ਏਜੰਸੀ ਰਾਹੀਂ ਵੀਰਜੀ ਨੂੰ ਜਾਨੀ ਨੁਕਸਾਨ ਪਹੁਚਾਉਣ ਲਈ ਕੁਝ ਖ਼ਵਾ ਦਿੱਤਾ ਗਿਆ ਹੈ । ਜਿਸਦੀ ਡੂੰਘੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ।ਖਾਲਸਾ ਜੀ , ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਜੋ ਆਪਣੀ ਕੌਮ ਦੇ ਮਾਣ-ਸਨਮਾਨ ਲਈ , ਕੌਮੀ ਹੱਕਾਂ ਲਈ ਕੌਮੀ ਇਨਸਾਫ਼ ਲਈ ਪਿਛਲੇ 20 ਸਾਲਾਂ ਤੋਂ ਸ਼ੰਘਰਸ ਕਰਦੇ ‐ਕਰਦੇ ਅੱਜ ਵੀ ਫਾਂਸੀ ਦੇ ਤਖ਼ਤੇ ਤੇ ਖੜ੍ਹੇ ਹੋ ਕੇ ,ਸੱਭ ਧਰਮਾਂ ਵਰਗਾਂ ਦੇ ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਸੱਚ ਦੇ ਰਾਜ ਦੀ ਸਥਾਪਤੀ ਲਈ ਲਗਾਤਾਰ ਕੀਤੇ ਜਾ ਰਹੇ ਯਤਨ ਲੁਟੇਰੇ ਸਰਮਾਏਦਾਰ , ਵਪਾਰੀ ਅਤੇ ਕਾਤਲ ਹੁਕਮਰਾਨਾਂ ਨੂੰ ਹਜ਼ਮ ਨਹੀਂ ਹੋ ਰਹੇ । ਵੀਰਜੀ ਵਲੋਂ ਰਾਸਟਰਪਤੀ ਨੂੰ ਲਿਖੀ ਚਿੱਠੀ ਵਿੱਚ ਜਿੱਥੇ ਇੱਕ ਪਾਸੇ ਵੀਰਜੀ ਨੇ ਸਿੱਖ ਕੌਮ ਦਾ ਇਤਿਹਾਸ ਸੁਨਹਿਰੀ ਪੰਨਿਆਂ ਵਿੱਚ ਦਰਜ ਕੀਤਾ ਹੈ ਉਥੇ ਦੂਜੇ ਪਾਸੇ ਇਨ੍ਹਾਂ ਕਾਤਲ ਹੁਕਮਰਾਨਾਂ ਦਾ ਇਤਿਹਾਸ ਕਾਲੇ ਪੰਨਿਆਂ ਵਿੱਚ ਲਿਖ ਦਿੱਤਾ ਹੈ।
ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਮੇਰੀ ਕੌਮ ਦੀ ਤਕਦੀਰ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ।
ਕਮਲਦੀਪ ਕੌਰ ਰਾਜੋਆਣਾ
08-10-2015 94643-54923,9779413137