Saturday, 21 March 2015
Tuesday, 17 March 2015
Jathedar Rajoana's Letter 14th March 2015
ਵੀਰਜੀ
ਸ.ਬਲਵੰਤ ਸਿੰਘ ਰਾਜੋਆਣਾਂ ਜੀ ਨਾਲ ਸਾਡੀ ਮੁਲਾਕਾਤ 14 ਤਾਰੀਕ ਸ਼ਨੀਵਾਰ ਨੂੰ ਹੋਈ ਸੀ ।
ਜੋ ਸੁਨੇਹਾ ਵੀਰਜੀ ਨੇ ਖਾਲਸਾ ਪੰਥ ਦੇ ਨਾਮ ਭੇਜਿਆ ਹੈ ਉਹ ਅਸੀਂ ਖਾਲਸਾ ਪੰਥ ਨਾਲ ਸਾਂਝਾ
ਕਰ ਰਹੇ ਹਾਂ।
ੴ
ਸਤਿਗੁਰ ਪ੍ਰਸਾਦਿ
ਕਾਟੇ ਕਸਟ ਪੂਰੇ ਗੁਰਦੇਵ॥
ਸੇਵਕ ਕਉ ਦੀਨੀ ਆਪੁਨੀ ਸੇਵ॥
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਅੱਜ ਮੈਂ ਤੁਹਾਡੇ ਨਾਲ ਆਪਣੇ ਮਨ ਦੇ ਉਹ ਆਨੰਦਮਈ ਭਾਵ ਸਾਂਝੇ ਕਰਨੇ ਚਾਹੁੰਦਾ ਹਾਂ ਜੋ ਮੈਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚੋਂ ਪ੍ਰਾਪਤ ਹੋ ਰਹੇ ਹਨ ।
ਖਾਲਸਾ ਜੀ , ਪਟਿਆਲਾ ਪੁਲਿਸ ਦੇ ਵਿਚ ਸਬ-ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਸ. ਗੁਰਜੰਟ ਸਿੰਘ ਸਪੁੱਤਰ ਸਵਰਗੀ ਸ.ਜੋਗਿੰਦਰ ਸਿੰਘ ਜੀ ਹੋਣਾਂ ਨੇ 2006 ਵਿਚ ਪਟਿਆਲਾ ਸ਼ਹਿਰ ਦੇ ਵਿਚ ਇਕ ਪੁਰਾਣੀ ਕੋਠੀ ਖ੍ਰੀਦੀ , ਜਿਸ ਦੇ ਮਾਲਕ ਅਤੇ ਵਾਰਿਸ ਇਸ ਕੋਠੀ ਵਿਚ ਭੂਤਾਂ , ਪ੍ਰੇਤਾਂ ਦੇ ਵਾਸ ਹੋਣ ਦੇ ਡਰ ਕਾਰਣ ਇਸ ਕੋਠੀ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ , ਅਤੇ ਇਸ ਕੋਠੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਲਈ ਛੱਡ ਗਏ ਸਨ । ਇਹ ਪ੍ਰਵਾਸੀ ਮਜ਼ਦੂਰ ਇਸ ਕੋਠੀ ਵਿਚ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ ਅਤੇ ਬੀੜੀਆ , ਸਰਾਬ ਅਤੇ ਹੋਰ ਨਸ਼ੇ ਆਦਿ ਦਾ ਸੇਵਨ ਵੀ ਕਰਦੇ ਸਨ ।ਭਾਈ ਗੁਰਜੰਟ ਸਿੰਘ ਹੋਣਾਂ ਨੇ ਇਸ ਕੋਠੀ ਨੂੰ ਖਰੀਦਣ ਤੋਂ ਬਾਅਦ ਜਦੋਂ ਇਸ ਵਿੱਚ ਪ੍ਰਵੇਸ਼ ਕੀਤਾ ਤਾਂ ਇਸ ਕੋਠੀ ਦੇ ਇੱਕ ਬੰਦ ਪਏ ਕਮਰੇ ਵਿੱਚੋਂ ਭਾਈ ਗੁਰਜੰਟ ਸਿੰਘ ਹੋਣਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਮਿਲੇ ਕਿਉਂਕਿ ਕਾਫ਼ੀ ਲੰਮੇ ਸਮੇਂ ਤੋਂ ਇੰਨਾਂ ਪਾਵਨ ਸਰੂਪਾਂ ਦੀ ਕੋਈ ਵੀ ਸਾਂਭ ਸੰਭਾਲ ਨਹੀਂ ਹੋ ਰਹੀ ਸੀ ।
ਇਸ ਕੋਠੀ ਦੇ ਮਾਲਕ ਗੁਰੂ ਸਹਿਬਾਨ ਦੇ ਪਾਵਨ ਸਰੂਪਾਂ ਨੂੰ ਕੋਈ ਲਵਾਰਿਸ ਵਸਤੂ ਸਮਝ ਕੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਇੱਕਲਾ ਛੱਡ ਗਏ ਸਨ । ਇਹ ਸੱਭ ਦੇਖ ਕੇ ਭਾਈ ਗੁਰਜੰਟ ਸਿੰਘ ਹੋਣਾਂ ਦੇ ਮਨ ਨੂੰ ਕਾਫੀ ਗਹਿਰੀ ਠੇਸ ਪਹੁੰਚੀ , ਉਨ੍ਹਾਂ ਨੇ ਗੁਰੂ ਸਹਿਬਾਨ ਦੇ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਬਹੁਤ ਹੀ ਸਰਧਾ ਭਾਵ ਨਾਲ ਕੀਤੀ ਅਤੇ ਅੱਜ ਤੱਕ ਕਰ ਰਹੇ ਹਨ। ਇਸ ਕੋਠੀ ਵਿੱਚੋਂ ਮਿਲੇ ਗੁਰੂ ਸਹਿਬਾਨ ਦੇ ਦੋ ਪਾਵਨ ਸਰੂਪਾਂ ਵਿੱਚੋਂ ਇੱਕ ਪਾਵਨ ਸਰੂਪ ਦਾ ਆਕਾਰ ਬਹੁਤ ਛੋਟਾ ਹੈ । ਇਸ ਛੋਟੇ ਆਕਾਰ ਦੇ ਪਾਵਨ ਸਰੂਪ ਦੇ ਪਹਿਲੇ ਪੇਜ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥ ਲਿਖਤ ਮੂਲ ਮੰਤਰ ਹੋਣ ਵਾਰੇ ਲਿਖਿਆ ਹੋਇਆ ਹੈ ।
ਭਾਈ ਗੁਰਜੰਟ ਸਿੰਘ ਹੋਣਾ ਕੋਲ ਇਸ ਪਾਵਨ ਛੋਟੇ ਸਰੂਪ ਦੇ ਹੋਣ ਦੀ ਜਾਣਕਾਰੀ ਜਦੋਂ ਆਲੇ-ਦੁਆਲੇ ਦੇ ਲੋਕਾਂ ਨੂੰ ਲੱਗੀ ਤਾਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਇਹ ਪਾਵਨ ਸਰੂਪ ਦੇਣ ਦੀ ਬੇਨਤੀ ਕੀਤੀ , ਦੇਸ਼ਾਂ ਵਿਦੇਸ਼ਾਂ ਵਿਚੋਂ ਬਹੁਤ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ,ਪਾਵਨ ਸਰੂਪ ਦੇ ਬਦਲੇ ਮੂੰਹ ਮੰਗੇ ਪੈਸੇ ਦੇਣ ਦੀ ਗੱਲ ਵੀ ਆਖੀ , ਪਰ ਗੁਰੂ ਦੇ ਇਸ ਸਿਦਕੀ ਸਿੱਖ ਨੇ ਤਮਾਮ ਲਾਲਚਾਂ ਨੂੰ ਠੋਕਰ ਮਾਰ ਕੇ ਸਾਰਿਆਂ ਨੂੰ ਹੀ ਇਹ ਪਾਵਨ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ । ਭਾਈ ਗੁਰਜੰਟ ਸਿੰਘ ਹੋਣਾਂ ਨੇ 9 ਸਾਲਾਂ ਦੀ ਸਾਂਭ ਸੰਭਾਲ ਸੇਵਾ ਤੋਂ ਬਾਅਦ ਆਪਣੀ ਅਤੇ ਆਪਣੇ ਪਰਿਵਾਰ ਦੀ ਇੱਛਾ ਅਨੁਸਾਰ ਗੁਰੂ ਸਹਿਬਾਨ ਦੇ ਇਸ ਪਾਵਨ ਸਰੂਪ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੀ ਕੋਠੀ ਨੰ: 16 ਵਿੱਚ ਗੁਰੂ ਸਹਿਬਾਨ ਦੇ ਆਸ਼ੀਰਵਾਦ ਦੇ ਰੂਪ ਵਿੱਚ ਸਾਂਭ-ਸੰਭਾਲ ਅਤੇ ਸੇਵਾ ਲਈ ਮੈਨੂੰ ਭੇਟ ਕੀਤਾ ਹੈ , ਜਿਸ ਦੇ ਕੋਲ ਭਾਈ ਸਾਹਿਬ ਨੂੰ ਦੇਣ ਲਈ ਦੋਨੋਂ ਹੱਥ ਜੋੜ ਕੇ ਕੀਤੇ ਧੰਨਵਾਦ ਅਤੇ ਦੁਆਵਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ । ਅਜਿਹਾ ਕਰਕੇ ਭਾਈ ਗੁਰਜੰਟ ਸਿੰਘ ਹੋਣਾਂ ਦਾ ਪਰਿਵਾਰ ਅਥਾਹ ਖ਼ੁਸੀ ਅਤੇ ਸਕੂਨ ਮਹਿਸ਼ੂਸ ਕਰ ਰਿਹਾ ਹੈ । ਭਾਈ ਸਾਹਿਬ ਦੇ ਪਰਿਵਾਰ ਵੱਲੋਂ ਇਸ ਪਾਵਨ ਸਰੂਪ ਦੇ ਨਾਲ 25,000 ਰੁ: ਵੀ ਭੇਟ ਕੀਤੇ ਗਏ ਹਨ।
ਖਾਲਸਾ ਜੀ , ਜਦੋਂ ਵੀ ਮੈਂ ਗੁਰੂ ਸਹਿਬਾਨ ਨੂੰ ਆਪਣੀ ਇਸ ਫਾਂਸੀ ਕੋਠੀ ਵਿੱਚ ਆਏ ਹੋਏ ਦੇਖਦਾ ਹਾਂ ਤਾਂ ਮੇਰਾ ਮਨ ਅਜੀਬ ਜਿਹੇ ਭਾਵਾਂ ਨਾਲ ਭਰ ਜਾਂਦਾ ਹੈ । ਗੁਰੂ ਸਹਿਬਾਨ ਨੇ ਆਪਣੇ ਇਸ ਗਰੀਬ ਜਿਹੇ ਸੇਵਕ ਨੂੰ ਜੋ ਆਪਣੀ ਸੇਵਾ ਦਾ ਮਾਣ ਬਖ਼ਸਿਆ ਹੈ ਇਸ ਨਾਲ ਮੈਨੂੰ ਇਸ ਤਰ੍ਹਾਂ ਮਹਿਸ਼ੂਸ ਹੁੰਦਾ ਹੈ ਕਿ ਜਿਵੇਂ ਕੋਈ ਦੁਨੀਆਂ ਦੇ ਰਾਜਿਆਂ ਦਾ ਰਾਜਾ ਕਿਸੇ ਗਰੀਬ ਦੇ ਘਰ ਆ ਗਿਆ ਹੋਵੇ ।ਖਾਲਸਾ ਜੀ , ਮੇਰਾ ਇਹ ਜੀਵਨ ਜਦ ਤੱਕ ਇਸ ਧਰਤੀ ਤੇ ਰਹੇਗਾ ਮੈਂ ਆਪਣੇ ਆਖ਼ਰੀ ਸਾਹਾਂ ਤੱਕ ਗੁਰੂ ਸਹਿਬਾਨ ਦੇ ਇਸ ਪਾਵਨ ਸਰੂਪ ਦੀ ਸੇਵਾ ਸੰਭਾਲ ਆਪ ਆਪਣੇ ਹੱਥਾਂ ਨਾਲ ਕਰਦਾ ਰਹਾਂਗਾ ।
ਗੁਰੂ ਸਹਿਬਾਨ ਤੋਂ ਅਸ਼ੀਰਵਾਦ ਲੈ ਕੇ ਇਸ ਧਰਤੀ ਤੇ ਫੈਲੇ ਅੰਧਕਾਰ ਨੂੰ ਦੂਰ ਕਰਨ ਦਾ ਯਤਨ ਬਿਨਾਂ ਕਿਸੇ ਡਰ, ਭੈਅ ਦੇ ਕਰਦਾ ਰਹਾਂਗਾ।
ਖਾਲਸਾ ਜੀ , ਅੱਜ ਮੈਂ ਇਥੇ ਸਮੁੱਚੇ ਖਾਲਸਾ ਪੰਥ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮਤ ਕੋਈ ਸੋਚੇ ਕਿ ਉਸ ਨੇ ਗੁਰੂ ਸਹਿਬਾਨ ਨੂੰ ਲਵਾਰਿਸ ਛੱਡ ਦਿੱਤਾ ਹੈ । ਇਹ ਗੁਰੂ ਤਾਂ ਸਾਰੀ ਦੁਨੀਆਂ ਨੂੰ ਤਾਰਨ ਦੇ ਸਮਰੱਥ ਹੈ , ਇਹ ਗੁਰੂ ਤਾਂ ਸਾਰੇ ਲਵਾਰਿਸਾਂ ਦਾ ਵਾਰਿਸ ਹੈ , ਨਿਮਾਣਿਆਂ ਦਾ ਮਾਣ ਹੈ , ਨਿਤਾਣਿਆਂ ਦਾ ਤਾਣ ਹੈ , ਨਿਓਟਿਆਂ ਦੀ ਓਟ ਹੈ , ਨਿਆਸਰਿਆਂ ਦਾ ਆਸਰਾ ਹੈ , ਗਰੀਬਾਂ ਨੂੰ ਪਾਤਸਾਹੀਆਂ ਨਾਲ ਨਿਵਾਜਣ ਵਾਲਾ ਹੈ । ਹਾਂ ਗੁਰੂ ਸਹਿਬਾਨ ਦੀ ਬੇਅਦਬੀ ਕਰਨ ਵਾਲੇ ਅਤੇ ਅਜਿਹਾ ਸੋਚਣ ਵਾਲੇ ਖੁਦ ਜ਼ਰੂਰ ਲਵਾਰਿਸ ਹੋ ਜਾਣਗੇ , ਉਹ ਦਰ-ਦਰ ਦੀਆਂ ਠੋਕਰਾਂ ਖਾਂਦੇ ਭਟਕਦੇ ਫਿਰਨਗੇ , ਉਨ੍ਹਾਂ ਨੂੰ ਨਾ ਇਸ ਦੁਨੀਆਂ ਵਿੱਚ , ਨਾ ਹੀ ਦਰਗਾਹ ਵਿੱਚ ਕੋਈ ਢੋਈ ਮਿਲੇਗੀ ।
ਗੁਰੂ ਤਾਂ ਆਪ ਆਪਣੇ ਸੇਵਕਾਂ ਨੂੰ ਬੁਲਾ ਕੇ ਆਪਣੀ ਸੇਵਾ ਦਾ ਮਾਣ ਬਖ਼ਸਦਾ ਹੈ । ਭਾਈ ਗੁਰਜੰਟ ਸਿੰਘ ਹੋਣਾਂ ਦੇ ਰਾਂਹੀ ਜੋ ਗੁਰੂ ਸਹਿਬਾਨ ਨੇ ਇਸ ਨਿਮਾਣੇ ਨੂੰ ਆਪਣੀ ਸੇਵਾ ਦਾ ਮਾਣ ਬਖ਼ਸਿਆ ਹੈ , ਉਸ ਦੇ ਲਈ ਗੁਰੂ ਸਹਿਬਾਨ ਦੇ ਚਰਨਾਂ ਵਿੱਚ ਕੋਟਿਨ ਕੋਟਿਨ ਧੰਨਵਾਦ ਹੈ । ਭਾਈ ਗੁਰਜੰਟ ਸਿੰਘ ਹੋਣਾਂ ਦਾ , ਉਨ੍ਹਾਂ ਦੀ ਧਰਮਪਤਨੀ ਬੀਬੀ ਗੁਰਜੰਟ ਕੌਰ ਜੀ ਅਤੇ ਸਪੁੱਤਰ ਸ.ਰਾਜਵੀਰ ਸਿੰਘ ਹੋਣਾਂ ਦਾ ਵੀ ਬਹੁਤ ‐ਬਹੁਤ ਧੰਨਵਾਦ ਹੈ ਜਿੰਨ੍ਹਾਂ ਨੇ ਸਾਰੇ ਲੋਭ ਲਾਲਚਾਂ ਨੂੰ ਛੱਡ ਕੇ ਮੈਨੂੰ ਗੁਰੂ ਸਹਿਬਾਨ ਦੇ ਇਸ ਪਵਿੱਤਰ ਸਰੂਪ ਦੀ ਸੇਵਾ ਦੇ ਕਾਬਲ ਸਮਝਿਆ ਹੈ ।ਸਤਿਗੁਰ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖ਼ਸਣ।
ਗੁਰੂ ਦੇ ਚਰਨਾਂ ਵਿੱਚ ਸਿਰ ਟਿਕਾਈ ਬੈਠਾ ਅਤੇ ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਦਾ ਚਾਹਵਾਨ
ਕੋਟਿ ਪਤਿਤ ਉਧਾਰੇ ਖਿਨ ਮਹਿ
ਕਰਤੇ ਬਾਰ ਨ ਲਾਗੈ ਰੇ॥
ਦੀਨ ਦਰਦ ਦੁਖ ਭੰਜਨ ਸੁਆਮੀ॥
ਜਿਸ ਭਾਵੈ ਤਿਸੈ ਨਿਵਾਜੈ ਰੇ॥
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾਂ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਮਿਤੀ 14-3-2015