Friday, 28 February 2014

Singhan Diyan Gadiyan | Jazzy B | Full Official Music Video



Song : Singhan Diyan Gadiyan
Singer : Jazzy B
Music : Popsy (The Music Machine)
Video By : Rimpy Prince
Lyrics : Jelly ManjitPuri
Album - Singhan Diyan Gadiyan
Label : Speed Records/Moviebox
Digital Partner - One Digital Entertainment

Mahan Shaheed Baba Gurbachan Singh Ji Manochal - Shaheedi

 ON THIS DAY ONE OF THE GREATEST GENERALS OF THE KHALISTAN FREEDOM MOVEMENT BECAME SHAHEED...
MAHAN SHAHEED BABA GURBACHAN SINGH JI MANOCHAL
GENERAL OF THE BHINDRANWALE TIGER FORCE OF KHALISTAN
JATHEDAR SRI AKAL TAKHT SAHIB JI....
A LEGEND IN EVERY SENSE OF THE WORD..
PARNAAM SHAHEEDAN NU! KHALISTAN ZINDABAD!

Thursday, 27 February 2014

Gagandip Singh - 3 Years To The Day

On this day three years ago,27th Feb 2011 our dear brother Gagan was taken from us,we remember him on this day & his inspiration & ever lasting thirst/mission to serve the Sikh Nation for it's advancement & freedom continues to inspire us.......Remembering you on this day bro your work continues,your inspiration inspires,'your memory is magic...'


Wednesday, 26 February 2014

SARDAR GAJINDER SINGH JI - DAL KHALSA FOUNDER MEMBER GANGU DI ROOH

ਗੰਗੂ ਦੀ ਰੂਹ
ਕੱਲ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਦਿਨ ਸੀ । ੧੯੨੧ ਵਿੱਚ ੨੦ ਫਰਵਰੀ ਨੂੰ ਭਾਈ ਲਛਮਣ ਸਿੰਘ, ਤੇ ਸਾਥੀ ਮਹੰਤ ਨਰੈਣੂ ਵੱਲੋਂ ਸ਼ਹੀਦ ਕੀਤੇ ਗਏ ਸਨ । ੨੧ ਫਰਵਰੀ ਨੂੰ ਗੁਰਦਵਾਰਾ ਜਨਮ ਅਸਥਾਨ ਦੀਆਂ ਚਾਬੀਆਂ ਸਿੰਘਾਂ ਦੇ ਹਵਾਲੇ ਕੀਤੀਆਂ ਗਈਆਂ ਸਨ, ਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ । ਅੱਜ ਦੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦੱਲ ਦੀਆਂ ਜੜ੍ਹਾਂ ਵਿੱਚ ਇਹਨਾਂ ਸ਼ਹੀਦਾਂ ਦਾ ਲਹੂ ਹੈ । ਪਰ ਅਫਸੋਸ ਅੱਜ ਇਹਨਾਂ ਸੰਸਥਾਵਾਂ ਦੇ ਆਗੂਆਂ ਨੇ ਆਪਣੀਆਂ ਜ਼ਾਤੀ ਗਰਜ਼ਾਂ ਦੀ ਸਿਆਸਤ ਕਰ ਕੇ ਗੁਰਦਵਾਰੇ ਆਪਣੇ ਹੱਥੀਂ ਮੁੜ੍ਹ "ਮਹੰਤੀ" ਸੋਚ ਦੇ ਹਵਾਲੇ ਕਰ ਦਿੱਤੇ ਹਨ । ਲਾਜਪੱਤ ਰਾਏ ਵਰਗੇ ਜਿਹੜੇ ਆਗੂ ਉਸ ਵਕਤ ਸਿੰਘਾਂ ਦੇ ਖਿਲਾਫ ਮਹੰਤਾਂ ਦੇ ਹੱਕ ਵਿੱਚ ਖੜ੍ਹਦੇ ਰਹੇ, ਅੱਜ ਉਸੀ ਸੋਚ ਦੀ ਵਾਰਿਸ ਆਰ ਐਸ ਐਸ ਤੇ ਬੀ ਜੇ ਪੀ ਸਿੱਖਾਂ ਦੀ ਸਿਆਸਤ ਤੇ ਧਰਮ ਤੇ ਹਾਵੀ ਹੈ । ਨਾਨਕ ਸ਼ਾਹੀ ਕੈਲੰਡਰ ਹੋਵੇ ਜਾਂ ਮਰਿਯਾਦਾ ਦਾ ਕੋਈ ਮਸਲਾ, ਫੈਸਲੇ ਉਹਨਾਂ ਨੂੰ ਪੁੱਛ ਕੇ ਹੁੰਦੇ ਹਨ, ਜਿਹੜੇ ਸਾਡੀ ਵਿਲੱਖਣ ਹੋਂਦ ਨੂੰ ਹੀ ਨਹੀਂ ਸਵੀਕਾਰਦੇ । ਬਾਦਲ ਪਰਿਵਾਰ ਤੇ ਸੰਘ ਪਰਿਵਾਰ ਵਿੱਚ ਇਕ ਨਾਪਾਕ ਰਿਸ਼ਤਾ ਸਿੱਖ ਕੌਮ ਦੀ ਵਿਲੱਖਣਤਾ ਦਾ ਮਲੀਆ ਮੇਟ ਕਰਨ ਦੇ ਰਾਹ ਪਿਆ ਹੋਇਆ ਹੈ । ਦਸਮ ਪਾਤਸ਼ਾਹ ਦੇ "ਸੰਤ ਸਿਪਾਹੀ" ਦੀ ਸੋਚ ਤੋਂ ਬੇਮੁੱਖ ਹੋਏ ਕੁੱਝ ਡੇਰੇਦਾਰ ਵੀ ਇਹਨਾਂ ਦੇ ਨਾਲ ਖੜ੍ਹੇ ਹਨ ।
ਕੱਲ ਤੇ ਅੱਜ ਗੰਗੂ ਦਾ ਜ਼ਿਕਰ ਬਾਰ ਬਾਰ ਸੁਣਨ, ਪੜ੍ਹਨ ਨੂੰ ਮਿੱਲਦਾ ਰਿਹਾ ਹੈ । ਗੰਗੂ ਕਦੇ ਸਾਡੀ ਨਫਰਤ ਦਾ ਪਾਤਰ ਇਕ ਵਿਅਕਤੀ ਸੀ, ਪਰ ਅੱਜ ਇਹ ਨਾਮ ਇਕ ਸੋਚ ਦਾ ਪ੍ਰਤੀਕ ਬਣ ਚੁੱਕਾ ਹੈ । ਮੈਂ ਕੱਲ ਇੱਕ ਨੌਜਵਾਨ ਮਿੱਤਰ ਨਾਲ ਵਾਅਦਾ ਕੀਤਾ ਸੀ, ਆਪਣੀ ਕਵਿਤਾ "ਗੰਗੂ ਦੀ ਰੂਹ" ਸਾਂਝੀ ਕਰਨ ਦਾ, ਸੋ ਅੱਜ ਸੱਭ ਨੌਜਵਾਨ ਮਿੱਤਰਾਂ ਲਈ ਇਹ ਕਵਿਤਾ ਸਾਂਝੀ ਕਰ ਰਿਹਾ ਹਾਂ । ਇਹ ਕਵਿਤਾ ਮੈਂ ਸ਼ਾਇਦ ੧੯੭੫/੭੬ ਿਵੱਚ ਲਿਖੀ ਸੀ, ਤੇ ਮੇਰੀ ਦੂਜੀ ਕਿਤਾਬ "ਗੰਗੂ ਦੀ ਰੂਹ" ਦੀ ਮੁੱਖ ਕਵਿਤਾ ਸੀ । ਮਿੱਤਰੋ ਕਬੂਲ ਕਰਿਓ, ਤੇ ਗੰਗੂ ਦੀ ਰੂਹ ਦੇ ਸਾਏ ਚੋਂ ਆਜ਼ਾਦ ਹੋਣ ਲਈ ਜੋ ਵੀ ਕਰ ਸਕੋ ਕਰਿਓ ।
ਗਜਿੰਦਰ ਸਿੰਘ, ਦਲ ਖਾਲਸਾ । ੨੨/੨/੨੦੧੪

ਗੰਗੂ ਦੀ ਰੂਹ

ਐ ਦਿੱਲੀ ਵਾਲਿਓ
ਇਹ ਮੇਰੇ ਲਫਜ ਨੇ
ਖੰਡ ਦੀਆਂ ਰਿਉੜੀਆਂ ਨਹੀਂ
ਜੋ ਚਬਾ ਜਾਉਂਗੇ
ਇਹ ਤਾਂ ਲੋਹੇ ਦੇ ਚਣੇ ਨੇ
ਦੰਦ ਤੋੜਨਗੇ
ਜਦ ਮੂੰਹ 'ਚ ਪਾਉਂਗੇ।

ਇਹ ਜ਼ਹਿਰ ਭਿੱਜੇ ਤੀਰ
ਜੇ ਛਾਤੀ ਚੀਰ ਨਾ ਜਾਵਣ
ਤਾਂ ਗੱਲ ਕਾਹਦੀ
ਤੇ ਦੁਸ਼ਮਣ ਦੀਆਂ ਸਫਾਂ ਅੰਦਰ
ਜਾ ਕੇ ਭੜਥੂ ਨਾ ਪਾਵਣ
ਤਾਂ ਗੱਲ ਕਾਹਦੀ

'ਇਹ ਗਾਂਧੀ
ਇਹ ਨਹਿਰੂ
ਜਾਂ ਨਹਿਰੂ ਦੀ ਧੀ"
ਸਿਲਸਿਲਾ ਖਤਮ ਨਹੀਂ ਹੁੰਦਾ
ਸਿਲਸਿਲਾ ਜਾਰੀ ਹੈ
ਤੇ ਹੁਣ
ਗੰਗੂ ਦੇ ਨਵੇਂ ਵਾਰਸਾਂ ਦੀ ਵਾਰੀ ਹੈ
ਗੱਲ ਚਿਹਰਿਆਂ ਦੀ ਨਹੀਂ
ਗੱਲ ਤਾਂ ਗੰਗੂ ਦੀ ਰੂਹ ਦੀ ਹੈ
ਜੋ ਇਹਨਾਂ ਅੰਦਰ ਵੱਸਦੀ ਹੈ
ਗੁਰੂ ਦੇ ਲਾਲਾਂ ਦਾ
ਸਰਹੰਦ ਜਾ ਕੇ ਭੇਤ ਦਸਦੀ ਹੈ
ਸਰਹੰਦ ਦੀਆਂ ਦੀਵਾਰਾਂ
ਤੇ ਪੁੰਡਰੀ ਦੀਆਂ ਸਮਾਧਾਂ ਵਿਚ
ਕੋਈ ਅੰਤਰ ਨਹੀਂ
ਗੁਰੂ ਦੇ ਲਾਲਾਂ ਤੇ
ਉਥੇ ਵੀ ਕਹਿਰ ਵਸਿਆ ਸੀ
ਇੱਥੇ ਵੀ ਕਹਿਰ ਵਸਿਆ ਹੈ
ਤੇ ਹਾਕਮ ਦਾ ਜਬਰ
ਉਥੇ ਵੀ ਹਸਿਆ ਸੀ
ਇੱਥੇ ਵੀ ਹਸਿਆ ਹੈ
ਹੁਣ ਤਾਂ ਇੰਤਜਾਰ ਹੈ
ਇਕ ਹੋਰ ਬੰਦੇ ਦੀ
ਤੇ ਬਾਜ ਸਿੰਘ ਦੀ
ਜੋ ਆਵੇ ਤੇ ਆਕੇ
"ਅੱਜ ਦੇ ਖਾਨਾਂ" ਦੇ ਸਿਰ ਲਾਹਵੇ
ਗੁਰੂ ਦੇ ਚਾਰ ਲਾਲਾਂ ਦਾ
ਜੋ ਚੜਿਆ ਕਰਜ਼ ਚੁਕਾਵੇ।
…………………………………………………..

Disgusting and Painful to see turbaned Narendra Modi: Dal Khalsa

By
Published: February 25, 2014
* Modi’s immigration policy highly communal and anti-Muslim
* SAD should either shun Modi or stop shedding crocodile tears for 1984 victims
* Political class responsible for diluting sanctity of turban
Amritsar, Punjab (February 25, 2014): Dal Khalsa has taken strong note of BJP prime ministerial candidate Narendra Modi’s highly parochial, communal and biased views on immigrants coming from Bangladesh.
Narendra Modi at Jagraon Rally [February 23, 2014]
Narendra Modi at Jagraon Rally [February 23, 2014]
In a hard hitting statement party’s secretary for political affairs Kanwar Pal Singh said Modi’s utterances that Hindu migrants should be allowed to enter from Bangladesh border and others to be thrown back reflected his communal trait. “India can’t have immigrant policy based on religion. Either immigrant’s are acceptable or unacceptable, irrespective of their religion, caste and creed”, said he, while taking a dig at BJP’s divisive and discriminative policies.

He said if after becoming PM, Modi was aiming at transforming India into a Hindu state in true sense, he could go ahead only after the Indian establishment allowed Punjab, Kashmir, Nagaland and Assam the right to secede. “The people of these states have time and again rejected the dominance of New Delhi and are actively seeking right to self-determination since 70’s”, he pointed out.

The organization leader also took serious view of Shiromani Akali Dal treating ‘turban’ as ‘topi’. Kanwarpal said the Badal duo had committed a blunder by placing tied turban on the head of Narendra Modi during his visit to Jagraon. The father and son had forgotten that turban was religious symbol and not just a cultural headgear. Akalis have diluted the sanctity of turban, said Singh and added it was disgusting and painful to see turbaned Modi.

He rued that the post of the Jathedar Akal Takht and SGPC head had become subservient to the chair of the chief minister otherwise their intervention could have been sought to end such a repeated sacrilege to the turban by the political class.

He took exception over the remarks of Sukhbir Badal that they would win 13 seats in Punjab to make Modi a PM. If Akalis are hell bent to ignore Modi’s complicity in 2002 carnage, then they must stop shedding crocodile tears for the victims of 1984 Delhi killings. “There is no difference between the role of Rajiv Gandhi and Narendar Modi in 1984 and 2002 carnage respectively”. Both had engineered the bloodshed of minorities to consolidate Hindu vote-bank, said he.

He said Modi’s so-called promise not to displace Sikh farmers of Gujarat sounds hollow and looks a mere poll gimmick. “People of Punjab and Sikh farmers of Gujarat would witness, how Modi and his coterie would deceive them once the elections were over”, he pointed out.

Monday, 24 February 2014

ਬਰਤਾਨਵੀ ਸਿੱਖਾਂ ਦੀ ਏਕਤਾ ,ਨਿਸ਼ਾਨੇ ਅਤੇ ਤਾਕਤ ਨੂੰ ਤਾਰਪੀਡੋ ਕਰੇਗੀ ਜੀ ਕੇ ਅਤੇ ਮੱਕੜ ਦੀ ਫੇਰੀ -- - ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ


ਬ੍ਰਮਿੰਘਮ - ਅਗਲੇਰੇ ਕੁੱਝ ਦਿਨਾਂ ਵਿੱਚ ਸ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ, ਅਵਤਾਰ ਸਿੰਘ ਮੱਕੜ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ, ਮਨਜੀਤ ਸਿੰਘ ਜੀ ਕੇ ਦੀ ਸੰਭਾਵੀ ਫੇਰੀ ਦੇ ਮੱਦੇਨਜ਼ਰ ਬ੍ਰਤਾਨਵੀ ਸਿੱਖਾਂ ਵਿੱਚ ਵਿਰੋਧਮਈ ਝਲਕ ਸਾਫ ਨਜ਼ਰ ਆ ਰਹੀ ਹੈ । ਇਸ ਸਬੰਧੀ ਅਾਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਕਾਰਜਸ਼ੀਲ ਸਿੱਖ ਜਥੇਬੰਦੀਆਂ ਦੀ ਸਾਂਝੀ ਕੋਆਰਡੀਨੇਸ਼ਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਉਕਤ ਦੋਵਾਂ ਆਗੂਆਂ ਦੀ ਇਸ ਸੰਭਾਵੀ ਫੇਰੀ ਨੂੰ ਦਿਸ਼ਾਹੀਣ ਅਤੇ ਭੰਬਲਭੂਸਾ ਪੈਦਾ ਕਰਨ ਦਾ ਇੱਕ ਨਵਾਂ ਯਤਨ ਕਰਾਰ ਦਿਤਾ ਹੈ ,ਜਿਸ ਪਿੱਛੇ ਸਿੱਖ ਵਿਰੋਧੀ ਲਾਬੀ ਦਾ ਲੁਕਵਾਂ ਹੱਥ ਹੈ। ਫੈਡਰਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ , ਭਾਈ ਬਲਬੀਰ ਸਿੰਘ ਜਥੇਦਾਰ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਗੁਰਦਿਆਲ ਸਿੰਘ ਅਟਵਾਲ,ਭਾਈ ਕੁਲਵੰਤ ਸਿੰਘ ਢੇਸੀ ,ਭਾਈ ਚਰਨ ਸਿੰਘ ,ਭਾਈ ਗੁਰਦੇਵ ਸਿੰਘ ਚੌਹਾਨ ,ਭਾਈ ਰਘਵੀਰ ਸਿੰਘ, ਭਾਈ ਮਨਮੋਹਨ ਸਿੰਘ ਖ਼ਾਲਸਾ, ਸਿੰਘ ,ਭਾਈ ਮਹਿੰਦਰ ਸਿੰਘ ਰਾਠੋਰ, ਭਾਈ ਸੇਵਾ ਸਿੰਘ ਲੱਲੀ ਅਤੇ ਭਾਈ ਸੁਖਵਿੰਦਰ ਸਿੰਘ ਵਲੋਂ ਭਾਰਤ ਤੋਂ ਆ ਰਹੇ ਦੋਵਾਂ ਆਗੂਆਂ ਨੂੰ ਆਖਿਆ ਗਿਆ ਹੈ ਕਿ ਤੁਹਾਡੀ ਇੱਥੇ ਕੋਈ ਜਰੂਰਤ ਨਹੀਂ ਹੈ । ਜੂਨ 1984 ਦੇ ਖੂਨੀ ਘੱਲੂਘਾਰੇ ਵਿੱਚ ਤੱਤਕਾਲੀ ਬ੍ਰਿਟਿਸ਼ ਸਰਕਾਰ ਵਲੋਂ ਭਾਰਤੀ ਪ੍ਰਧਾਨ ਇੰਦਰਾ ਗਾਂਧੀ ਨੂੰ ਲਿਖੇ ਗਏ ਸਹਿਮਤੀ ਪੱਤਰਾਂ ਦੇ ਜੱਗ ਜਾਹਰ ਹੋਣ ਨਾਲ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਨਿਰਾਸ਼ਾ ਅਤੇ ਰੋਸ ਦੇ ਆਲਮ ਵਿੱਚ ਹੈ । ਇਸ ਗੱਲ ਦੀ ਤਹਿ ਤੱਕ ਜਾਣ ਅਤੇ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਅਤੇ ਪੱਖ ਸਪੱਸ਼ਟ ਕਰਵਾਉਣ ਅਤੇ ਅਗਲੇਰੀ ਕਾਰਵਾਈ ਲਈ ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਸਿੱਖ ਕੌੰਸਲ ਯੂ,ਕੇ ਨਾਲ ਮਿਲ ਕੇ ਆਪਣੇ ਤਰੀਕੇ ਨਾਲ ਯਤਨਸ਼ੀਲ ਹਨ । ਯੂ,ਕੇ ਵਿੱਚ ਸਰਕਾਰ ਨਾਲ ਕਿਸ ਲਹਿਜ਼ੇ ਨਾਲ ਪੇਸ਼ ਆਉਣਾ ਹੈ ,ਇਹ ਬਾਬਤ ਇੱਥੇ ਵਸਦੇ ਸਿੱਖ ਭਲੀ ਪ੍ਰਕਾਰ ਜਾਣੂ ਹਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਇਹਨਾਂ ਨੂੰ ਸਵਾਲ ਕੀਤਾ ਗਿਆ ਕਿ ਜੂਨ 1984 ਦੇ ਖੂਨੀ ਘੱਲੂਘਰੇ ਬਾਰੇ ਅਜੇ ਇਹ ਸਾਫ ਨਹੀਂ ਹੋਇਆ ਕਿ ਬ੍ਰਿਟਿਸ਼ ਸਰਕਾਰ ਨੇ ਕਿਸ ਹੱਦ ਤੱਕ ਭਾਰਤ ਸਰਕਾਰ ਦੀ ਮੱਦਦ ਕੀਤੀ ਸੀ , ਪਰ ਜਿਸ ਭਾਰਤੀ ਜਨਤਾ ਪਾਰਟੀ ਨਾਲ ਤੁਹਾਡੀ ਸਾਂਝ ਭਿਆਲੀ ਹੈ ,ਜਿਸ ਨੂੰ ਤੁਸੀ ਬਿਨਾਂ ਸ਼ਰਤ ਹਿਮਾਇਤ ਦੇ ਰੱਖੀ ਹੈ ਉਸ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ " ਮਾਈ ਕੰਟਰੀ ਮਾਈ ਲਾਈਫ" ਵਿੱਚ ਸ਼ਰੇਆਮ ਕਬੂਲ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਹਨਾਂ ਨੇ ਇੰਦਰਾ ਗਾਂਧੀ ਤੇ ਦਬਾਅ ਬਣਾਇਆ ਸੀ । ਇਸ ਹਮਲੇ ਤੋਂ ਬਾਅਦ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੱਤੀਆਂ ਸਨ ਅਤੇ ਆਖਿਆ ਸੀ ਕਿ ਇਹ ਹਮਲਾ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ।ਇਸ ਕਰਕੇ ਬ੍ਰਿਟਿਸ਼ ਸਰਕਾਰ ਨਾਲ ਕੋਈ ਰਾਬਤਾ ਕਰਨ ਤੋਂ ਪਹਿਲਾਂ ਅਕਾਲੀ ਦਲ ਬਾਦਲ ਨਾਲ ਸਬੰਧਤ ਦੋਵੇਂ ਆਗੂ ਸਿੱਖ ਕੌਮ ਨੂੰ ਇਹ ਦੱਸਣ ਕਿ ਉਹਨਾਂ ਦੀ ਭਾਜਪਾ ਨਾਲ ਪਤੀ ਪਤਨੀ ਵਾਲੀ ਸਾਂਝ ਕਿਉਂ ਹੈ ? ਪਿਛਲੇ ਤੀਹ ਸਾਲ ਤੋਂ ਇਹ ਦੋਸ਼ ਲੱਗਦੇ ਆ ਰਹੇ ਹਨ ਅਤੇ ਹੁਣ ਇਹ ਮੁੱਦਾ ਫੇਰ ਗਰਮ ਹੈ ਕਿ ਜੂਨ 1984 ਦੇ ਖੂਨੀ ਘੱਲੂਘਾਰੇ ਵਿੱਚ ਬਾਦਲ ਸਮੇਤ ਰਵਾਇਤੀ ਅਕਾਲੀ ਲੀਡਸ਼ਿੱਪ ਦਾ ਹੱਥ ਸੀ । ਜਿਸ ਦਾ ਸਬੂਤ ਇੰਦਰਾ ਗਾਂਧੀ ਨੂੰ ਲਿਖੀਆਂ ਚਿੱਠੀਆਂ ਅਤੇ ਉਸ ਨਾਲ ਇਸ ਹਮਲੇ ਨੂੰ ਅੰਜਾਮ ਦੇਣ ਲਈ ਅੱਠ ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ ,ਇਸ ਬਾਰੇ ਇਹਨਾਂ ਦਾ ਕੀ ਪੱਖ ਹੈ ?? ਸੁਮੇਧ ਸੈਣੀ ਵਲੋਂ ਸਿੱਖਾਂ ਤੇ ਕੀਤੇ ਬੇਪਨਾਹ ਜ਼ੁਲਮਾਂ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ ,ਪਰ ਸੈਂਕੜੇ ਸਿੱਖਾਂ ਦੇ ਉਸ ਕਾਤਲ ਪੰਜਾਬ ਦਾ ਡੀ ਜੀ ਪੀ ਲਗਾਉਣਾ ਅਤੇ ਉਸਦੀ ਪੁਸ਼ਤਪਨਾਹੀ ਕਰਨੀ ਸਿੱਖ ਕੌਮ ਨਾਲ ਕਿਹੜੀ ਹਮਦਰਦੀ ਹੈ ?ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸਨਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਜੋਗਾ ਸਿੰਘ ਨੇ ਇਹਨਾਂ ਦੋਵਾਂ ਆਗੂਆਂ ਨੂੰ ਆਪਣੀ ਯੂ,ਕੇ ਦੀ ਸੰਭਾਵੀ ਫੇਰੀ ਤੇ ਮੁੜ ਵਿਚਾਰ ਕਰਨ ਲਈ ਆਖਿਆ ਹੈ । ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀ ਫੇਰੀ ਯੂ,ਕੇ ਵਿੱਚ ਸਿੱਖਾਂ ਦੀ ਏਕਤਾ ,ਨਿਸ਼ਾਨੇ ਅਤੇ ਤਾਕਤ ਨੂੰ ਤਾਰਪੀਡੋ ਕਰਨ ਦਾ ਇੱਕ ਯਤਨ ਹੈ ,ਜਿਸ ਤੋਂ ਸਮੁੱਚੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।
 ਜਾਰੀ ਕਰਤਾ
 ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ

Sunday, 23 February 2014

Indira Gandhis Visit To Southall In 1978 | Opposed By Southall's Sikhs (News Report)



**Exclusive**DID YOU KNOW INDIRA GANDHI VISITED SOUTHALL IN 1978 ? SHE WAS OPPOSED BY SOUTHALL'S SIKHS...MANY OF YOUR GRANDPARENTS/PARENTS MAY REMEMBER THE DAY...HERE IS A NEWS REPORT FROM THE DAY...Please Share