Sardar Manmohan Singh Khalsa
Vice President
Dal Khalsa International
Amritsar- Dal Khalsa has expressed its disagreement with the issuance of clean chit to Dera Beas sect by the SGPC and Jathedar of the Akal Takht in the matter of demolition of Gurdwara structure in village Wariach near Beas.
The radical organization took exception over the contents of the report saying that it has so many lapses and lacunas and moreover it was prepared with a motive to provide shied to Dera Beas management. In a statement, members of executive committee Satnam Singh Paonta Sahib,Manmohan Singh Khalsa and Sarbjit Singh Ghuman has strongly objected
to harsh language used by the Jathedar Giani Gurbachan Singh in addressing
the Panthic groups, who have been opposing the demolition of Gurdwara structure. It’s ironic that the instead of passing a stringent strictures against the culprits in order to stop re-occurrence of such incidents in future, Jathedar Akal Takht has castigated those who have devoted their whole lives to uphold the Sikh maryada and principles. We fail to understand why Jathedar Akal Takht alone has shown hurry in releasing the report while he himself has publicly declared that the report would be discussed in the meet of Jathedars’ of Five Takhat’s scheduled for Aug 7. Ironically, the “sealed and secret” report reached the offices of select newspapers long time back. They said when their local team visited the spot in the first week of June, the bir of Guru Granth Sahib was installed and Nishan Sahib was unfurling in the gurdwara. The bir and Nishan Sahib was removed few days after with an aim to demolish the structure, they claimed. They said the intentions of the management as well as village Panchayat were malafide and that is the point where the report is silence. Being a Sikh, the Sarpanch and Panchyat members were responsible for demolition and they need Akal Takht’s reprimand. The argument that since there was no Sikh population in the village hence the demolition of structure was justified holds no water. Had the situation arisen to this level, it was the prerogative of the Sikh Sangat of adjacent villages to decide and not the Panchayat or dera management. Reacting to apology tendered by Dera Beas, they said deeds matters and not words. They alleged that like land mafia, the dera management is keeping an eye on the land of farmers in the adjacent area. “The dera is hell bent to acquire the land of farmers by hook or crook. They have been using all methods and tactics to get the land vacated”, they alleged. They dismissed that their groups have any intention to harm the peace or communal harmony in Punjab and termed it malicious propaganda against them. “Peace is dear to us also. All our activities will be democratic in nature”, they clarified.
ਉਨਾਂ ਆਖਿਆ ਕਿ ਜਥੇਦਾਰ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੀ ਉਡੀਕ ਕੀਤੇ ਬਿਨਾਂ ਹੀ ਕਾਹਲੀ-ਕਾਹਲੀ ਰਿਪੋਰਟ ਜਾਰੀ ਕੀਤੀ ਹੈ।ਉਨ੍ਹਾਂ ਰਿਪੋਰਟ ਜ਼ਾਰੀ ਕਰਨ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਗੁਰਦਵਾਰਾ ਢਾਹੁਣ ਵਿਰੁਧ ਰੋਸ ਵਿਖਾਵੇ ਕਰ ਰਹੀਆਂ ਸਿਖ ਜਥੇਬੰਦੀਆਂ ਪ੍ਰਤੀ ਵਰਤੀ ਸ਼ਬਾਦਵਲੀ ਉਤੇ ਸਖਤ ਇਤਰਾਜ ਕੀਤਾ ਹੈ। ਉਨਾਂ ਹੈਰਾਨੀ ਪ੍ਰਗਟਾਂਉਦੇ ਹੋਏ ਟਿਪਣੀ ਕੀਤੀ ਕਿ ਜਿਸ ਸ਼ਬਦਾਵਲੀ ਦੀ ਵਰਤੋਂ ਡੇਰੇ ਦੇ ਪ੍ਰਬੰਧਕਾਂ ਵਿਰੁਧ ਕੀਤੀ ਜਾਣੀ ਬਣਦੀ ਹੈ, ਜਥੇਦਾਰ ਸਾਹਿਬ ਨੇ ਪੰਥਕ ਧਿਰਾਂ ਖਿਲਾਫ ਵਰਤੀ ਹੈ। ਉਨਾਂ ਕਿਹਾ ਕਿ ਇਕਪਾਸੜ ਰਿਪੋਰਟ ਨੇ ਉਸ ਅਫਵਾਹ ਨੂੰ ਵੀ ਬਲ ਦਿਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਵਜੋਂ ਬਦਲਣ ਲਈ ਸੋਚਿਆ ਗਿਆ ਸੀ।
ਉਨਾਂ ਕਿਹਾ ਕਿ ਗੁਰਦਵਾਰਾ ਸਾਹਿਬ ਦੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਨਿਸ਼ਾਨ ਸਾਹਿਬ ਨੂੰ ਉਸ ਸਥਾਨ ਤੋਂ ਦੂਜੇ ਸਥਾਨ ਤੇ ਲੈ ਜਾਣ ਨਾਲ ਬੇਸ਼ਕ ਗੁਰੁ ਸਾਹਿਬ ਦੀ ਮਾਣ-ਮਰਿਆਦਾ ਦੀ ਉਲੰਘਣਾ ਨਹੀ ਹੋਈ, ਪਰ ਇਸ ਤਥ ਨੂੰ ਕਿਉਂ ਅਖੋਂ ਪਰੋਖੇ ਕੀਤਾ ਗਿਆ ਕਿ ਪਿੰਡ ਦੀ ਪੰਚਾਇਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਥੋਂ ਲੈਕੇ ਹੀ ਇਸ ਨੀਯਤ ਨਾਲ ਗਈ ਸੀ ਕਿਉਂਕਿ ਉਨਾਂ ਦਾ ਇਰਾਦਾ ਗੁਰਦਵਾਰਾ ਸਾਹਿਬ ਨੂੰ ਢਵਾਉਣਾ ਸੀ।ਉਨਾਂ ਕਿਹਾ ਕਿ ਪਿੰਡ ਦਾ ਸਰਪੰਚ ਤੇ ਪੰਚਾਇਤ ਮੈਂਬਰ ਬਤੌਰ ਸਿਖ ਹੋਣ ਦੇ ਨਾਤੇ ਦੋਸ਼ੀ ਹਨ ਤੇ ਜਿਨ੍ਹਾਂ ਨੇ ਉਨਾਂ ਕੋਲੋਂ ਇਹ ਬਜ਼ਰ ਗਲਤੀ ਕਰਵਾਈ, ਉਹ ਵੀ ਬਾਕਾਇਦਾ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਵਲੋਂ ਦਿਤੀ ਕਲੀਨ ਚਿਟ, ਦੂਜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪੰਚਾਇਤੀ ਜਮੀਨ ਉਤੇ ਉਸਰੇ ਧਾਰਮਿਕ ਅਸਥਾਨਾਂ ਦੀ ਜਮੀਨ ਵੇਚਣ ਦੀ ਹਲਾਸ਼ੇਰੀ ਦੇਵੇਗੀ।ਉਨਾਂ ਕਿਹਾ ਕਿ ਡੇਰਾ ਬਿਆਸ ਦੇ ਪ੍ਰਬੰਧਕਾਂ ਦੀ ਨਿਗਾਹ ਆਲ਼ੇ-ਦੁਆਲੇ ਦੇ ਪਿੰਡਾਂ ਦੀਆਂ ਜਮੀਨਾਂ ਉਤੇ ਟਿਕੀ ਹੋਈ ਹੈ ਤੇ ਉਹ ਲੈਂਡ-ਮਾਫੀਆ ਵਾਂਗ ਲੋਕਾਂ ਕੋਲੋਂ ਜਮੀਨ ਹਰ ਹੀਲੇ- ਪਿਆਰ, ਦਾਬਾ, ਲਾਲਚ ਜਾਂ ਪ੍ਰਸ਼ਾਸਨਿਕ ਦਬਾਅ ਪਾਕੇ ਖਾਲੀ ਕਰਵਾਉਣ ਲਈ ਬਜ਼ਿਦ ਹਨ।
ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਡੇਰਾ ਪ੍ਰਬੰਧਕ ਨੂੰ ਸਖਤੀ ਨਾਲ ਅਜਿਹਾ ਕਰਨ ਤੋਂ ਨਾ ਰੋਕਿਆ ਤਾਂ ਸਥਿਤੀ ਕਿਸੇ ਵੇਲੇ ਵੀ ਵਿਸਫੋਟਕ ਬਣ ਸਕਦੀ ਹੈ।ਉਨਾਂ ਕਿਹਾ ਕਿ ਸਿਖ ਕੌਮ ਵੀ ਸ਼ਾਂਤੀ ਚਾਹੁੰਦੀ ਹੈ । ਉਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਤੇ ਗਲਤ ਇਲਜ਼ਾਮ ਲਾਏ ਜਾਂਦੇ ਹਨ ਕਿ ਉਹ ਗਰਮ-ਗਰਮ ਗਲਾਂ ਕਰਕੇ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਸ਼ਾਂਤੀ ਤਾਂ ਹੀ ਰਹਿ ਸਕਦੀ ਹੈ ਜੇਕਰ ਲੋਕਾਂ ਕੋਲੋਂ ਉਨਾਂ ਦੀ ਜ਼ਮੀਨ ਅਤੇ ਹਕ ਨਾ ਖੋਹੇ ਜਾਣ।ਡੇਰਾ ਪ੍ਰਬੰਧਕਾਂ ਵਲੋਂ ਆਈ ਮੁਆਫੀ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਪਛਤਾਵੇ ਤੇ ਗਲਤੀ ਦੇ ਅਹਿਸਾਸ ਮਗਰੋਂ ਸਚੇ ਦਿਲੋਂ ਆਈ ਮੁਆਫੀ ਹੀ ਕਬੂਲ ਹੁੰਦੀ ਹੈ।