Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Saturday, 20 October 2012

Dal Khalsa Members Declared Criminals For 1981 Closed Case Hijacking ਜਹਾਜ਼ ਅਗ਼ਵਾ ਕਾਂਡ 5 ਖਾੜਕੂ, ਇਸ਼ਤਿਹਾਰੀ ਮੁਜਰਮ ਕਰਾਰ

ਨਵੀਂ ਦਿੱਲੀ, 17 ਅਕਤੂਬਰ – ਦਿੱਲੀ ਦੀ ਇਕ ਅਦਾਲਤ ਨੇ 5 ਖਾੜਕੂਆਂ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਹੈ ਜੋ 1981 ਵਿਚ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਨ ਤੇ ਉਥੇ ਉਮਰ ਕੈਦ ਕੱਟਣ ਤੋਂ ਬਾਅਦ 2000 ਵਿਚ ਉਨ੍ਹਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ 3 ਦਸੰਬਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
ਵਧੀਕ ਮੁੱਖ ਜੱਜ ਸਮੀਰ ਬਾਜਪਾਈ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ 5 ਦੋਸ਼ੀ ਭਾਈ ਤਜਿੰਦਰ ਪਾਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਗਜਿੰਦਰ ਸਿੰਘ , ਭਾਈ ਕਰਨ ਸਿੰਘ ਕਿਨੀ ਤੇ ਭਾਈ ਜਸਬੀਰ ਸਿੰਘ ਜਿਮਾ ਭਗੌੜੇ ਹਨ ਤੇ ਉਨ੍ਹਾਂ ਵਿਰੁੱਧ ਜਾਰੀ ਗੈਰ ਜ਼ਮਾਨਤੀ ਵਾਰੰਟਾਂ ਦੀ ਤਾਮੀਲ ਨਹੀਂ ਹੋ ਸਕੀ। ਇਸ ਲਈ ਉਨ੍ਹਾਂ ਨੂੰ ਇਸ਼ਤਿਹਾਰੀ ਮੁਜ਼ਰਮ ਐਲਾਨਿਆ ਜਾਂਦਾ ਹੈ।
ਇਕ ਸੈਸ਼ਨ ਅਦਾਲਤ ਵੱਲੋਂ ਜਹਾਜ਼ ਅਗਵਾ ਮਾਮਲੇ ‘ਚ ਦੋਸ਼ੀਆਂ ਵਿਰੁੱਧ ਮੁੜ ਮੁਕੱਦਮਾ ਚਲਾਉਣ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ 5 ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਅਦਾਲਤ ਨੇ ਇਹ ਵਾਰੰਟ 2011 ਵਿਚ ਦਿੱਲੀ ਪੁਲਿਸ ਵੱਲੋਂ ਸੈਸ਼ਨ ਅਦਾਲਤ ਦੇ ਆਦੇਸ਼ ‘ਤੇ ਦਾਇਰ ਦੋਸ਼ ਪੱਤਰ ਨੂੰ ਮੰਨਦਿਆਂ ਜਾਰੀ ਕੀਤੇ ਸਨ। ਦਿੱਲੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਪੱਤਰ ਦਾਇਰ ਕੀਤਾ ਸੀ ਜਿਸ ਵਿਚ ਦੇਸ਼ ਵਿਰੁੱਧ ਜੰਗ ਛੇੜਣ ਤੇ ਅਪਰਾਧਕ ਸਾਜ਼ਿਸ਼ ਰਚਣ ਵਰਗੇ ਦੋਸ਼ ਲਾਏ ਗਏ ਸਨ। ਅਦਾਲਤ ਨੇ ਇਨ੍ਹਾਂ ਵਾਰੰਟਾਂ ਦੀ ਤਾਮੀਲ 15 ਅਕਤੂਬਰ ਤੱਕ ਕਰਵਾਉਣ ਦਾ ਆਦੇਸ਼ ਦਿੱਤਾ ਸੀ।
ਇਨ੍ਹਾਂ ਸਿੰਘਾਂ ਵਿਰੁੱਧ 29 ਸਤੰਬਰ 1981 ਨੂੰ ਕੇਸ ਦਰਜ ਕੀਤਾ ਗਿਆ ਸੀ ਜਦੋਂ ਉਹ ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਨ। ਜਿਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਕ ਪਾਕਿਸਤਾਨੀ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। 2000 ਵਿਚ ਵਤਨ ਵਾਪਸੀ ਉਪਰੰਤ ਭਾਈ ਸਤਨਾਮ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਜਿਸ ‘ਤੇ ਇਕ ਸੈਸ਼ਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਕੋ ਅਪਰਾਧ ਲਈ ਦੋ ਵਾਰ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।
ਭਾਈ ਸਤਨਾਮ ਸਿੰਘ ਨੂੰ ਰਾਹਤ ਮਿਲਣ ‘ਤੇ ਭਾਈ ਤਜਿੰਦਰ ਸਿੰਘ ਵੀ ਅਦਾਲਤ ਪਹੁੰਚ ਗਿਆ ਸੀ ਜਿਸ ਦੇ ਮਾਮਲੇ ਦੀ ਸੁਣਵਾਈ ਕਿਸੇ ਹੋਰ ਜੱਜ ਨੇ ਕੀਤੀ ਸੀ ਜਿਸ ਨੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਪੁਲਿਸ ਨੂੰ ਆਦੇਸ਼ ਦਿੱਤਾ ਸੀ ਕਿ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਵੇ ਤੇ ਭਾਈ ਸਤਨਾਮ ਸਿੰਘ ਸਮੇਤ ਪੰਜਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਜਾਵੇ। ਨਤੀਜੇ ਵਜੋਂ ਅਦਾਲਤ ਨੇ ਉਨ੍ਹਾਂ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਕਿਹਾ ਸੀ ਕਿ ਦੋਸ਼ੀਆਂ ਨੂੰ ਜਿਸ ਅਪਰਾਧ ਲਈ ਪਾਕਿਸਤਾਨ ‘ਚ ਸਜ਼ਾ ਦਿੱਤੀ ਗਈ ਹੈ ਉਹ ਮੌਜੂਦਾ ਅਪਰਾਧ, ਜਿਸ ‘ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ, ਤੋਂ ਵੱਖਰਾ ਹੈ।
 
Dal Khalsa UK Condemns the actions of the Hindutva Indian Court System of declaring the 5 Founder members of Dal Khalsa as 'criminals'.All 5 members have served jail sentences in various countries across the World & the cases regarding the hijacking of Indian Airlines have been closed for over 30 years therefore it makes no sense now that the Hindutva Indian State has once again declared these 5 Singhs as 'wanted criminals' when they have already served jail terms for the direct actions they took to safeguard the rights of the Sikh Nation and Sikh leadership at the time namely Shaheed Sant Jarnail Singh Ji Khalsa Bhindranwale's freedom from jail.
 
 

Hindutva India Issues Warrants Against Dal Khalsa Members 1981 Hijacking


Sardar Satnam Singh
Sardar Gajinder Singh
Dal Khalsa Condemns Hindutva India For Issuing Warrants Against Dal Khalsa Members - 1981 Hijacking


The Indian Hindutva State through a Delhi Court has issued non-bailable warrants against 5 founding Members of Dal Khalsa International in relation to the Hijacking of the Indian Airlines plane in 1981.The plane was hijacked by Bhai Gajinder Singh, Bhai Tejender Pal Singh, Bhai Satnam Singh,  Bhai Karan Singh  and Bhai Jasbir Singh in protest against the arrest of Mahan Shaheed Sant Jarnail Singh Ji Khalsa Bhindranwale alongside the gross violation of Sikh Human Rights,Burning of Saroops Of Sri Guru Granth Sahib Ji & Continuous attacks on the Sikh Faith by the Indian Hindutva State then led by the Tyrannical Indira Gandhi.

Sardar Tejinder Pal Singh Ji
No passengers were harmed on the flight,passengers went on television to praise how    friendly the 5 Singhs were when they took the plane to Pakistan.All 5 of these Members have served more than enough time in Jails in Pakistan & India,there is no reason for the Hindutva Indian Judicial System to issue Warrants against these 5 Sikhs.
Sardar Jasbir Singh Ji
The only thing we can see with this unusual action is that the Hindutva State need something to focus their attention on with the hanging of Jathedar Bhai Balwant Singh Ji Rajoana being stayed for the time being & the cases of Bhai Jagtar Singh Hawara being finished off.
Sardar Karan Singh Ji
Thus they have now issued these warrants to harass these members of Dal Khalsa International who spoke up for Human Rights then and still speak up now.This is being done in order to silence the voices of Freedom it makes no sense that 30 years later after sentences have been served they now issue new arrest warrants against the Dal Khalsa members.We condemn this action by the Hindutva Indian State in the strongest terms,it's at time like this when India's True so called Democracy is exposed.
 
 

Blog Archive

Dal Khalsa UK's Facebook Page