Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Saturday, 9 March 2013

Jathedar Rajoana's 2nd Letter To The Sikh Nation 9/03/2013





JATHEDAR RAJOANA'S 2ND LETTER TO THE SIKH NATION 9/03/13

ਅੱਜ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਮੁਲਾਕਾਤ ਸੀ ਅੱਜ ਵੀਰਜੀ ਨੇ ਦੋ ਚਿੱਠੀਆਂ ਦਿੱਤੀਆਂ ਜੋ ਕਿ ਖਾਲਸਾ ਪੰਥ ਨੂੰ ਲਿਖੀਆਂ ਹੋਈਆਂ ਹਨ ਇਹ ਦੋਨੌਂ ਚਿੱਠੀਆਂ ਅਖ਼ਬਾਰ ਸਪੋਕਸਮੈਨ ਤੇ ਪਹਿਰੇਦਾਰ ਤੇ ਮਾਨ ਜੋ ਤਿੰਨੋ ਹੀ ਗੁੰਮਰਾਹਕੁੰਨ ਤੇ ਸ਼ਾਜਿਸਾਂ ਰਚਦੇ ਹਨ ਇਹਨਾਂ ਤੇ ਲ਼ਿਖੀਆ ਗਈਆ ।


ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਜੋ ਪ੍ਰੋ: ਭੁੱਲਰ ਅਤੇ ਮੇਰੀ ਫ਼ਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਲਈ ਇੱਕ ਕਰੋੜ ਸਿੱਖਾਂ ਤੋਂ ਦਸਤਖ਼ਤ ਕਰਵਾ ਕੇ ਦੇਸ਼ ਦੇ ਉਨਾਂ ਹੁਕਮਰਾਨਾਂ ਅੱਗੇ ਜਿਹੜੇ ਸਿੱਖ ਧਰਮ ਤੇ ਹਮਲਾ ਕਰਣ ਲਈ ਜਿੰਮੇਵਾਰ ਹਨ ,ਜਿਹੜੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਹਨ , ਅੱਗੇ ਕੀਤੀ ਜਾਣ ਰਹਿਮ ਦੀ ਅਪੀਲ ਦੀ ਮੁਹਿੰਮ ਬਾਰੇ ਮੈਂ ਆਪਣੇ ਵਿਚਾਰ ਸਪੱਸਟ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਵੱਲੋਂ ਸਿੱਖ ਸ਼ੰਘਰਸ ਵਿਚ ਪਾਏ ਯੋਗਦਾਨ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਉੱਪਰ ਦੁੱਖ ਪ੍ਰਗਟ ਕਰਦਾ ਹਾਂ , ਉਨ੍ਹਾਂ ਦੇ ਸਤਿਕਾਰਯੋਗ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਪ੍ਰਗਟ ਕਰਦਾ ਹਾਂ ।ਖਾਲਸਾ ਜੀ , ਜਿਥੋਂ ਤੱਕ ਪ੍ਰੋ: ਭੁੱਲਰ ਅਤੇ ਮੇਰੀ ਸੋਚ ਦਾ ਸਬੰਧ ਹੈ , ਪ੍ਰੋ: ਭੁੱਲਰ ਹੁਣਾਂ ਨੇ ਸ਼ੁਰੂ ਤੋਂ ਹੀ ਭਾਰਤੀ ਅਦਾਲਤਾਂ ਵਿਚ ਆਪਣਾ ਕੇਸ ਲੜ੍ਹਿਆ , ਆਪਣੇ ਆਪ ਨੂੰ ਨਿਰਦੋਸ਼ ਕਿਹਾ , ਅਦਾਲਤ ਵੱਲੋਂ ਮਿਲੀ ਆਪਣੀ ਸਜ਼ਾ ਦੇ ਖਿਲਾਫ਼ ਅਦਾਲਤਾਂ ਵਿਚ ਅਤੇ ਰਾਸਟਰਪਤੀ ਅੱਗੇ ਅਪੀਲ ਕੀਤੀ ਇਸ ਲਈ ਪ੍ਰੋ: ਭੁੱਲਰ ਹੁਣਾਂ ਦੀ ਸਜ਼ਾ ਮਾਫ਼ ਕਰਾਉਣ ਲਈ ਕਿਸੇ ਵੀ ਅਦਾਰੇ ਵੱਲੋਂ , ਕਿਸੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਉਪਰਾਲੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ।ਇਸ ਸਬੰਧੀ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਹੌਲੇ ‐ ਮੁਹੱਲੇ ਵਾਲੇ ਦਿਨ ਸ੍ਰੀ ਆਨੰਦਪਰ ਜਾਣ ਵਾਲੇ ਸਾਰੇ ਸਰਧਾਲੂ ਪ੍ਰੋ: ਭੁੱਲਰ ਅਤੇ ਮੇਰੀ ਫੋਟੋ ਵਾਲੇ ਬੈਨਟ ਲਾਉਣ , ਆਪਣੇ ਆਵਾਜਾਈ ਦੇ ਸਾਧਨਾਂ ਤੇ ਕੇਸਰੀ ਝੰਡੇ ਲਗਾਉਣ ਅਤੇ ਆਨੰਦਪੁਰ ਸਾਹਿਬ ਪਹੁੰਚਣ , ਉਥੇ ਇਨ੍ਹਾਂ ਪ੍ਰਬੰਧਕਾਂ ਵੱਲੋਂ ਦੇਸ਼ ਦੇ ਹੁਕਮਰਾਨਾਂ ਨੂੰ ਰਹਿਮ ਦੀ ਅਪੀਲ ਕਰਨ ਵਾਲੀ ਮੁਹਿੰਮ ਸਬੰਂਧੀ ਦਸਤਖ਼ਤ ਕਰਨ ਵਾਸਤੇ ਦਸ ਕਾਊਂਟਰ ਖੋਲੇ ਜਾਣਗੇ ।

ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਇਸ ਮੁਹਿੰਮ ਵਿਚ ਬਹੁਤ ਹੀ ਗੁਮਰਾਹਕੁੰਨ ਤਰੀਕੇ ਨਾਲ ਮੇਰਾ ਨਾਮ ਲਿਆ ਜਾ ਰਿਹਾ ਹੈ ।ਮੈਂ ਫਿਰ ਵੀ ਇਨ੍ਹਾਂ ਪ੍ਰਬੰਧਕਾਂ ਨੂੰ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਹ ਸਪੱਸਟ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਨੂੰ ਵੀ ਆਪਣੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਨਾ ਕਦੇ ਕਿਹਾ ਹੈ ਅਤੇ ਨਾ ਹੀ ਕਦੇ ਕਹਾਂਗਾ ,ਮੇਰਾ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਕੋਈ ਬੇਨਤੀ ਜਾ ਕਿਸੇ ਕਿਸਮ ਦੀ ਅਪੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ ।ਖਾਲਸਾ ਜੀ , ਮੈਂ ਪਹਿਰੇਦਾਰ ਦੇ ਪ੍ਰਬੰਧਕਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜਿਹੜੇ ਅਕਸਰ ਆਪਣੇ ਬੈਂਡ-ਰੂਮੀ ਲੇਖਾਂ ਵਿਚ ਕੌਮੀ ਸਵੈਮਾਨ, ਕੌਮੀ ਫ਼ਰਜਾਂ , ਕੌਮੀ ਅਣਖ਼ ਅਤੇ ਗੈਰਤ ਦੇ ਉਪਦੇਸ਼ ਦਿੰਦੇ ਰਹਿੰਦੇ ਹਨ , ਕੀ ਕਿਸੇ ਸਿੱਖ ਦੇ ਹੱਥ ਵਿਚ ਕੇਸਰੀ ਝੰਡਾ ਵੀ ਹੋਵੇ , ਉਹ ਧਰਮ ਤੇ ਹਮਲਾ ਕਰਨ ਵਾਲੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਰਹਿਮ ਦੀ ਅਪੀਲ ਵੀ ਕਰ ਰਿਹਾ ਹੋਵੇ ,ਇਸ ਤੋਂ ਹਾਸੋਹੀਣੀ ਗੱਲ ਹੋਰ ਕੀ ਹੋ ਸਕਦੀ ਹੈ ,ਇਹ ਦ੍ਰਿਸ਼ ਤਾਂ ਕਿਸੇ ਕਾਮੇਡੀ ਸੀਨ ਵਾਂਗ ਹੈ ਕਿ ਇਸ ਤਰ੍ਹਾਂ ਕਰਨਾ ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਅਪਮਾਨ ਕਰਨਾ ਮਜ਼ਾਕ ਉਡਾਉਣਾ ਨਹੀਂ ਹੈ ? ਕੀ ਇਸ ਤਰ੍ਹਾਂ ਦੀ ਮੁਹਿੰਮ ਦਾ ਮਨੋਰਥ ਪਿਛਲੇ ਸਾਲ ਮਾਰਚ ਮਹੀਨੇ ਵਿਚ ਸਮੁੱਚੇ ਖਾਲਸਾ ਪੰਥ ਵੱਲੋਂ ਕੌਮੀ ਸਵੈਮਾਨ ਲਈ ਲਹਿਰਾਏ ਗਏ ਕੇਸਰੀ ਝੰਡਿਆਂ ਦੇ ਸਨਮਾਨ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣਾ ਨਹੀਂ ਹੈ ?
ਖਾਲਸਾ ਜੀ , ਸ੍ਰੀ ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਬੰਸਦਾਨੀ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਕ ਅਲੌਕਿਕ ਵਰਤਾਰਾ ਕਰਕੇ ਜ਼ੁਲਮ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖ ਸਮਾਜ ਨੂੰ ਸ਼ਸਤਰਧਾਰੀ ਬਣਾ ਕੇ ,ਅੰਮ੍ਰਿਤ ਦੀ ਦਾਤ ਬਖ਼ਸ਼ਿਸ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ।ਇਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਖਾਲਸੇ ਨੇ ਰਣਤੱਤੇ ਵਿਚ ਜੰਗ ਦੇ ਉਹ ਜੌਹਰ ਦਿਖਾਏ ਜਿਸ ਨੂੰ ਪੜ੍ਹ ਸੁਣ ਕੇ ਅੱਜ ਵੀ ਦੁਸ਼ਮਣ ਭੈਅ-ਭੀਤ ਹੋ ਜਾਂਦੇ ਹਨ ।ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਵਾ ਸਵਾ ਲੱਖ ਫ਼ੌਜਾਂ ਨਾਲ ਇੱਕ ਇੱਕ ਸਿੰਘ ਲੜ੍ਹਦਾ ਰਿਹਾ ,ਚਿੜੀਆਂ ਅੰਮ੍ਰਿਤ ਦੀ ਦਾਤ ਪੀ ਕੇ ਬਾਜ਼ਾਂ ਨਾਲ ਟਕਰਾਉਂਦੀਆਂ ਰਹੀਆਂ , ਮਾਵਾਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾ ਵਿਚ ਪਵਾਉਂਦੀਆਂ ਰਹੀਆਂ ।ਖਾਲਸੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਦੇ ਕਾਤਲਾਂ ਅਤੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਇਆ , ਸਗੋਂ ਅਡੋਲ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ।ਜ਼ਾਲਮ ਹੁਕਮਰਾਨਾਂ ਵੱਲੌਂ ਦਿੱਤੀ ਹਰ ਸਜ਼ਾ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ।ਪਰ ਖਾਲਸਾ ਜੀ , ਅੱਜ 314 ਸਾਲਾਂ ਬਾਅਦ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ ,ਉਸੇ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਸਾਡੇ ਹੱਥਾਂ ਵਿਚ ਕੇਸਰੀ ਝੰਡਾ ਵੀ ਹੋਵੇਗਾ , ਸਾਡਾ ਅੰਮ੍ਰਿਤ ਵੀ ਛਕਿਆ ਹੋਵੇਗਾ ,ਸਾਡਾ ਬਾਣਾ ਵੀ ਖਾਲਸਾਈ ਪਾਇਆ ਹੋਵੇਗਾ ਪਰ ਇੱਥੇ ਉਹ ਦ੍ਰਿਸ਼ ਕਿੰਨਾ ਸ਼ਰਮਨਾਕ ਹੋਵੇਗਾ ਆਪਣੇ ਆਪ ਨੂੰ ਸਿੱਖ ਬੁੱਧੀਜੀਵੀ ਅਖਵਾਉਣ ਵਾਲੇ ਲੋਕਾਂ ਵੱਲੋਂ ਇਸੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੱਸ ਕਾਊਂਟਰ ਖੋਲੇ ਜਾਣਗੇ ਜਿੱਥੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਦੀ ਅਪੀਲ ਕਰਦੇ ਕਾਗਜ਼ਾਂ ਤੇ ਇੱਕ ਕਰੋੜ ਸਿੱਖ ਦਸਤਖ਼ਤ ਕਰਨਗੇ ਕੌਮ ਦੇ ਸਵੈਮਾਨ ਨੂੰ ,ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰਨਗੇ ।ਇਸ ਬਦਲੇ ਦਿੱਲੀ ਦੇ ਹੁਕਮਰਾਨਾਂ ਦੀਆਂ ਖ਼ੁਸੀਆਂ ਪ੍ਰਾਪਤ ਕਰਨਗੇ ।ਖਾਲਸਾ ਜੀ ,ਮੇਰਾ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਂਦੀ ਕਿਸੇ ਤਰ੍ਹਾਂ ਦੀ ਮੁਹਿੰਮ ਨਾਲ ਦੂਰ ਦਾ ਸਬੰਧ ਨਹੀਂ ਹੈ ।ਕਿਸੇ ਦੇ ਸਿਵਿਆਂ ਤੇ ਰੋਟੀ ਸੇਕਣ ਵਾਲੇ ਲੋਕਾਂ ਦੀ ਹਮਦਰਦੀ ਦੀ ਮੈਨੂੰ ਕੋਈ ਲੋੜ ਨਹੀਂ ਹੈ ।

ਖਾਲਸਾ ਜੀ , ਮੇਰੇ ਵੱਲੋਂ ਅਦਾਲਤਾਂ ਵਿਚ ਕੇਸ ਲੜ੍ਹਨ ਅਤੇ ਆਪਣੀ ਫ਼ਾਂਸੀ ਦੀ ਸਜ਼ਾ ਦੇ ਮਾਮਲੇ ਵਿਚ ਮੇਰੇ ਵੱਲੋਂ ਸ਼ੁਰੂ ਤੋਂ ਅਪਣਾਈ ਗਈ ਸਪੱਸਟ ਸੋਚ ਦੇ ਵਾਰੇ ਜਾਣਦੇ ਹੋਏ ਵੀ ਮੇਰੀ ਸੋਚ ਤੋਂ ਉਲਟ ਜਾ ਕੇ ਮੇਰੀ ਫਾਂਸੀ ਨੂੰ ਰੱਦ ਕਰਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕੀ ਢਾਂਚੇ ਦੇ ਕਾਫ਼ੀ ਲੋਕ ਆਪਣੀਆ ਫੇਸ ਬੁੱਕਾਂ ਤੇ ਮੇਰੇ ਖਿਲਾਫ਼ ਪਿਛਲੇ ਕਾਫੀ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੇ ਹਨ ਅਤੇ ਉਪਰੋਂ ਮੇਰੇ ਹਮਦਰਦ ਹੋਣ ਦਾ ਢੋਂਗ ਵੀ ਕਰ ਰਹੇ ਹਨ ।ਖਾਲਸਾ ਜੀ , ਮੇਰਾ ਕਦੇ ਵੀ ਕਿਸੇ ਦਾ ਅਪਮਾਨ ਕਰਨ ਦਾ ਜਾਂ ਕਿਸੇ ਵੀ ਕਿਸਮ ਦਾ ਨੁਕਸਾਨ ਕਰਨ ਦਾ ਕਦੇ ਕੋਈ ਇਰਾਦਾ ਨਹੀਂ ਹੁੰਦਾ ਪਰ ਜਦੋਂ ਜਦੋਂ ਵੀ ਕੋਈ ਆਪਣੇ ਨਿੱਜੀ ਹਿੱਤਾ ਲਈ ਮੇਰਾ ਨਾਮ ਵਰਤ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ ਕਰੇਗਾ ਤਾਂ ਮੈਂ ਹਰ ਵਾਰ ਖਾਲਸਾ ਪੰਥ ਅੱਗੇ ਆਪਣਾ ਪੱਖ ਸਪੱਸਟ ਕਰਦਾ ਰਹਾਂਗਾ ।

ਖਾਲਸਾ ਜੀ , ਅੱਜ ਜਦੋਂ ਕੌਮ ਦੇ ਰਹਿਬਰ ਅਤੇ ਬੁੱਧੀਜੀਵੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਰਹਿਮ ਦੀ ਅਪੀਲ ਕਰਦੀ ਮੁਹਿੰਮ ਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਦਸਤਖ਼ਤ ਕਰਕੇ ਸ਼ੁਰੂ ਕਰਨਗੇ , ਗੁਰਦੁਆਰਾ ਸਾਹਿਬਾਨ ਵਿਚ ਅਪੀਲ਼ ਕਰਦੀ ਮੁਹਿੰਮ ਦੇ ਕਾਊਂਟਰ ਖੋਲਣਗੇ ,ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਸ ਮੁਹਿੰਮ ਲਈ ਵਰਤਣਗੇ ਤਾਂ ਇਸ ਵਰਤਾਰੇ ਤੇ ਮੈਂ ਬਹੁਤ ਹੀ ਦੁਖੀ ਮਨ ਨਾਲ ਇਹੀ ਕਹਾਂਗਾ ਕਿ ਅੱਜ ਸੱਚਮੁਚ ਹੀ ਸਿੱਖੀ ਦਾ ਭਵਿੱਖ ਖ਼ਤਰੇ ਵਿਚ ਹੈ ।ਦੁਸ਼ਮਣਾਂ ਨੇ ਸਾਡੀਆਂ ਧਾਰਮਿਕ ਅਤੇ ਵਿਦਿਅਕ ਸ਼ੰਸਥਾਵਾਂ ਦੇ ਧੁਰ ਅੰਦਰ ਤੱਕ ਘੁਸਪੈਠ ਕਰ ਲਈ ਹੈ ।ਮੇਰੀ ਕੌਮ ਦੇ ਸਮੁੱਚੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ , ਬੁੱਧੀਜੀਵੀਆਂ ਨੂੰ ਦੋਨੋਂ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਅਗਰ ਤੁਸੀਂ ਧਰਮ ਤੇ ਹਮਲਾ ਕਰਨ ਵਾਲੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਅਪੀਲ ਕਰਦੀ ਕਿਸੇ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਇਨ੍ਹਾਂ ਅਪੀਲ ਕਰਦੇ ਕਾਗਜ਼ਾਂ ਤੇ ਦਸਤਖ਼ਤ ਕਰਵਾਉਣ ਲਈ ਕਾਊਂਟਰ ਗੁਰੂ ਘਰਾਂ ਵਿਚ ਨਹੀਂ ਸਗੋਂ ਕਾਊਟਰ ਸਿਨੇਮੇ ਘਰਾਂ ਵਿਚ ,ਸਾਪਿੱਗ ਮਾਲਾਂ ਵਿਚ , ਸ਼ਰਾਬ ਦੇ ਠੇਕਿਆਂ ਤੇ , ਸ਼ਰਾਬ ਪੀਣ ਵਾਲੇ ਹਾਤਿਆਂ ਵਿਚ ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘੱਟੋ ਤੋਂ ਘੱਟ ਸਿੱਖੀ ਕਦਰਾਂ ‐ ਕੀਮਤਾਂ ਦਾ ਮਜ਼ਾਕ ਤਾਂ ਨਹੀਂ ਉਡੇਗਾ ।ਅਗਰ ਤੁਸੀਂ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਤੁਹਾਡੇ ਹੱਥਾਂ ਵਿਚ ਕੇਸਰੀ ਝੰਡੇ ਨਹੀਂ ਸਗੋਂ ਤੁਹਾਡੇ ਸਿਰ ਨੀਵੇਂ ਹੋਣੇ ਚਾਹੀਦੇ ਹਨ ।ਇਸ ਤਰ੍ਹਾਂ ਕਰਨ ਨਾਲ ਘੱਟੋ ਘੱਟ ਕੇਸਰੀ ਝੰਡੇ ਦੇ ਸਨਮਾਨ ਨੂੰ ਤਾਂ ਬਚਾਇਆ ਜਾ ਸਕੇਗਾ ।

ਖਾਲਸਾ ਜੀ , ਮੌਜੂਦਾ ਸਮੇਂ ਵਿਚ ਜਦੋਂ ਸਾਡੇ ਧਰਮ ਪ੍ਰਚਾਰਕਾਂ , ਲੇਖਕਾਂ ਦੇ ਉਪਦੇਸ਼ਾਂ , ਰਾਜਸੀ ਆਗੂਆਂ ਦੇ ਵੱਡੇ-ਵੱਡੇ ਭਾਸਣਾਂ ਅਤੇ ਉਹਨਾਂ ਦੇ ਜੀਵਨ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ ।ਅੱਜ ਜਦੋਂ ਸਿੱਖੀ ਦੀ ਆਜ਼ਾਦ ਸੋਚ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੇ ਅਧੀਨ ਹੋ ਗਈ ਹੈ ਤਾਂ ਅਜਿਹੇ ਸਮੇਂ ਸਿੱਖੀ ਦੇ ਹਰਿਆਵਲ ਬੂਟੇ ਨੂੰ ਬਚਾਉਣ ਲਈ ਸਿਰਫ ਧਰਮ ਪ੍ਰਚਾਰ ਦੀ ਹੀ ਨਹੀਂ ਸਗੋਂ ਸਿੱਖੀ ਸਿਧਾਤਾਂ ਨੂੰ ਅਪਣਾ ਕੇ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜੀਵਨ ਰੂਪੀ ਪ੍ਰਚਾਰ ਨਾਲ ਹੀ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ ।ਖਾਲਸਾ ਜੀ , ਮੈਂ ਸਿੱਖੀ ਜੀਵਨ ਜਾਚ ਦਾ ਦੁਸ਼ਮਣਾਂ ਅਤੇ ਦੋਸਤਾਂ ਨੂੰ ਅਹਿਸਾਸ ਕਰਵਾਉਂਦਾ ਹੋਇਆ ਆਪਣੇ ਰਾਹਾਂ ਤੇ ਬਿਨਾਂ ਕਿਸੇ ਲੋਭ ਲਾਲਚ ਦੇ , ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸਿਰਫ ਉਸ ਅਕਾਲ ‐ਪੁਰਖ ਵਾਹਿਗੁਰੂ ਨੂੰ ਸਰਮਪਿਤ ਹੋ ਕੇ ਆਖ਼ਰੀ ਸਾਹਾਂ ਤੱਕ ਚਲਦਾ ਰਹਾਂਗਾ ।ਖਾਲਸਾ ਪੰਥ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ ਇਸ ਲਈ ਮੈਂ ਹਮੇਸ਼ਾਂ ਖਾਲਸਾ ਪੰਥ ਦਾ ਰਿਣੀ ਰਹਾਂਗਾ ।

ਖਾਲਸਾ ਜੀ , ਮੈਨੂੰ ਫ਼ਾਂਸੀ ਕੱਲ ਹੋਵੇ ਜਾਂ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਜਦੋਂ ਵੀ ਵਕਤ ਆਇਆ ਮੈਂ ਹੱਸ ਕੇ ਫਾਂਸੀ ਦੇ ਤਖ਼ਤੇ ਤੇ ਚੜ੍ਹ ਜਾਵਾਂਗਾ ਇਸ ਲਈ ਨਹੀਂ ਕਿ ਮੈਂ ਫਾਂਸੀ ਨਾਲ ਹੀ ਮਰਨਾ ਚਾਹੁੰਦਾ ਹਾਂ ਸਗੋਂ ਇਸ ਲਈ ਕਿ ਮੇਰੀ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਜਵਾਨ ਹੋ ਰਹੀਆਂ ਪੀੜ੍ਹੀਆਂ ਅਣਖ਼ ਅਤੇ ਗੈਰਤ ਨਾਲ ਸਿਰ ਉਚਾ ਚੁੱਕ ਕੇ ਜੀਅ ਸਕਣ । ਛਲ, ਕਪਟ , ਕੂੜ ਰੂਪੀ ਹਨੇਰੇ ਅਤੇ ਤੂਫਾਨਾਂ ਵਿਚ ਸਿੱਖੀ ਦੀ ਜੋਤ ਜਗਦੀ ਰਹਿ ਸਕੇ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ 

ਮਿਤੀ ਕੋਠੀ ਨੰ: 16
9-3-2013 ਕੇਂਦਰੀ ਜੇਲ੍ਹ ਪਟਿਆਲਾ





Satkaryog Khalsa Jio

Waheguru Ji ka Khalsa
Waheguru Ji ki Fateh

Sab ton pehlan mein samuche Khalsa Panth di chardi kalah de layi os Akal Purakh Waheguru age ardaas karda haan.


Khalsa Ji, Pehredar akhbaar valon jo Pro. Bhullar ate meri fansi di sazaa nu radh karoun layi 1 crore Sikhan ton dastakhat karvaa ke desh de ona hukamranaa age jehre sikh dharam te hamla karn layi jimevaar har, jehre hazaaran nirdosh sikhan de katil han, age kiti jaan vali reham di appeal di muhim barey mein aapne vichaar spasht karna chaunda haan.


Khalsa Hi, Mein Prof. Davinderpal Singh Bhullar hona valon Sikh sangharsh vich paye ygdaan age aapna sir jhukonda haan ate ohna di sareerak ate mansik avastha upar dukh pragat karda haan. Ohna de satkaaryog parvaar naal dil diyan geheraiyan ton hamdardi pragat karda haan.


Khalsa Ji, jithon tak Pro. Bhullar ate meri soch da saband hai, Pro. Bhullar huna ne shuru ton hi Bharti adaltan vich aapna kes lareya , aapne aap nu nirdosh keha, adalat valon mili aapni sazaa de khilaaf adalatan vich ate rastarpati age appeal kiti. Is layi Pro. Bhullar huna di sazaa maaf karvoun layi kise vi adaare valon, kise vi sansthaa valon kite jaa rahe kise vi uprale barey mein kuch nhi kehna chaunda. Is sabandhi Pehredar akhbar de prabandhka valon Khalsa Panth nu eh appeal kiti ja rahi hai ke holle-mahalle vale din Sri Anandpur jaan vale sare shardhalu Pro. Bhullar ate meri photo vale banner lagon, aapne ava-jayi de saghnaa te kesri jhande lagon ate Anandpur Sahib pohanchan. Othe ena prabandhka valon desh de hukamrana nu reham di appeal karn vali muhim sabandhi dastakhat karan vaste das counter khole jange.


Khalsa Ji, Pehredar akhbar valon is muhim vich bahut hi gumrahkun tarike naal mera naam leya ha reha hai. Mein fir vi ehna prabandhkan nu ate samuche Khalsa Panth nu eh spasht karda haan ke mein kade vi kise nu vi aapni fansi di sazaa rad karvoun layi na kade keha hai ate na hi kade kahangaa. Mera ehna dharam te hamla karan valley ate hazaaran hi nirdosh Sikhan de katilan age koi benti jan kise kisam di appeal karan da koi irada nhi hai.


Khalsa Ji, mein Pehredar de prabandhkan nu eh puchna chaunda haan jehre aksar aapne bed-roomi lekhan vich quomi savemaan, quomi farzaan, quomi anakh ate geirat de updesh dinde rehnde han, ke kise Sikh de hath vich kesri jhanda vi hove, oh dharam te hamla karan valley, hazaaran nirdosh Sikhan de katilan, balatkari hukamrana age reham di appeal vi kar reha hove, is ton hasoheeni gal hor ki ho sakdi hai? Eh drish tan kise komedy seen vang hai. Ki is tarhan karna quomi sahvemaan de prateek kesri jhande da apmaan karna, mazaak udona nhi hai? Ki is tarhan di muhim da manorath pichle saal March mahine vich samuche Khalsa Panth valon quomi savemaan layi leheraye gaye kesri jhandeyan de sanmaan nu Delhi de peran vich rolna nhi hai?


Khalsa Ji, Sri Anandpur Sahib di pavitar dharti te Sarbansdani Dasmesh Pita Sri Guru Gobind Singh ji ne 1699 di Vasakhi vale din ik alokik vartara karke zulam ate zalum naal takar len layi Sikh samaaj nu shastardhari bnaa ke, amrit di data baksish karke Khasla panth di sirjna kiti. Is amrit di data nu prapat karke Khalsa Panth ne ranntatey vich jang de oh johar dikhaye jis nu par-sun ke ajj vi dushman bhey-bheet ho jande han. Amrit di data prapat karke savaa-savaa lakh foujan naal ik-ik singh larda reha, chiriyan amrit di daar pee ke bajaan naal takrondiya rahiyaan, mavaan aapne bacheyan de toteyaan de haar aapne galaa vich pavondiyan rahiyaa. Khalse ne amrit di data prapat karke karke kade katlaan ate zalmaan age sir nhi jhukaya, sagon adol reh ke shahaadtaa prapat kitiyan. Zalum hukamrana valon diti har sazaa nu parmatmaa da bhana mitha karke maneyaa. Par Khalsa Ji, ajj 314 salaan baad asin kithon kithey pochanch gaye haan, ose Anandpur di pavitar dharti te sade hathaan vich kesri jhanda vi hovegaa, sadaa amrit vi shakeya hovegaa, sada baana vi khalsayi paya hovegaa, par ethe eh drish kina sharamnaak hovegaa, aapne aap nu Sikh budhijeevi akhvon vale lokan valon isey Sri Anandpur Sahib di pavitar dharti te 10 kaunter khole jange jithe dharam te hamla karan vale ate hazaran hi nirdosh sikhan de katal Hindustani hukamrana ton reham di appeal karde kagzaan te 1 crore sikh dastakhat karnge, quom de savemaan nu, mere shaheed hoye veeran di soch nu Delhi de peran vich rolan da naapak yatan karnge. Is badle Delhi diyan khushiyan prapat karange.


Khalsa Ji, mera khalsayi baana paa ke, Sikhi kadran keemtan da mazaak udondi kise tarhan di muhim naal dur da sabandh nhi hai. Kise de siveyan te roti sekan vale lokan di hamdardi di menu koi lor nhi hai.


Khalsa Ji, mere valon adalt vich kes laran ate aapni fansi di sazaa de mamle vich mere valon shuru ton aapnayi gai spasht soch de varey jande hoye vi meri soch ton ulat jaa ke meri fansi nu rad karvoun da gumrahkun parchaar karn vale Pehredar akhbar de prabandki dhanchey de kaafi lok aapniya face bookan te mere khilaf pichle kafi samey ton kurh parchar kar rahe han ate upron mere hamdard hon da dhong vi kar rahe han.


Khalsa Ji, mera kade vi kise da apmaan karn da jan kise vi kisam da nuksaan karan da kade koi iraada nhi hunda par jadon jadon vi koi aapne niji hitan layi mera naam vart ke Sikhi kadran keemtan da mazaak udon di kosish karegaa ta mein har vaar Khalsa Panth age aapna pakh spasht karda rahangaa.


Khalsa Ji ajj jadon quom de rehbar ate budhijeevi Sikh dharam te hamla karn valley ate hazaaran nirdosh sikhan de katlan age reham di appeal kardi muhim nu ithasik gurudwara sahibaan ton dastakhat karke shuru karange, gurudwara sahibaan vich appeal kardi muhim de kaunter kholange, Anandpur Sahib di pavitar dharti nu is muhim layi vartange tan is vartare te mein bahut hi dukhi mann naal ehi kahangaa ke ajj sachmuch hi sikhi da bhavikh khatre vich hai. Dushmana ne sadiyan dharmak ate vidyak sansthavaan de dhut andar tak ghuspeth kar leya hai. Meri quom de samuche dharmak ate rajsi netavaan nu, budhijeeviyan nu dono hath jor ke eh benti hai ke agar tusi dharam te hamla karn vale katilan, balatkari hukamrana age appeal kardi kise muhim vich shamil hona hi hai tan ehna appeal karde kagzaan te dastakhat karvon layi kaunter guru gharan vich nhi sagon kaunter cinema gharan vich, shopping mallan vich, sharab de thekeyan te, sharab peen vale hatiyan vich lagaye jane chahide han kyunke is tarhan karan naal ghat ton ghat sikhi kardan-keemtan da mazaak tan nhi udegaa. Agar tusi is muhim vich shamil hona hi hai tan tuhade hathaan vich kesri jhande nhi sagon tuhada sir neeva hona chahide han. Is tarhan karn naal ghato-ghat kesri jhande de sanmaan nu tan bachaya jaa sakegaa.


Khalsa Ji, mojuda samey vich jadon sade dharam pracharak, lekhkaan de updeshan, rajsi aguan de vade-vade bhashanaa te ohna de jeevan vich zameen asmaan da antar hai. Ajj jadon sikhi di azaad soch ghulam mansikta vale lokan de adheen ho geya hai tan ajehe samey Sikhi de hareyaval buttey nu bachon layi sirf dharam parchar di hi nhi sagon sikhi sidhantaan nu apnaa ke sach de marag te chal ke aapni jeevan roopi parchar naal hi sikhi nu bachaya jaa sakda hai.


Khalsa Ji, mein Sikhi jeevan jaach da dushmana nu ate dostan nu ehsas karvonda hoya aapne rahaan te bina kise lobh laalach de, bina kise niki swarth de sirf us Akal-Purakh Waheguru nu samarpat ho ke aakhri sahaan tak chalda rahangaa. Khalsa Panth valon mileyaa pyaar ate satkaar hi meri taakat hai iss layi mein hamesha Khalsa Panth da rinee rahangaa.


Khalsa Ji, menu fansi kal hove jan ajj is gal da koi mahatav nhi hai. Jadon vi vakht aya mein has ke fansi de takhte te char javangaa is layi nhi ke mein fansi naal hi marna chonda haan sagon is layi ke meri quom diyan aun valiyan peeriyan ate javaan ho rahiyaan peeriyan anakh ate geirat naal sir ucha chak ke jee sakan, Chal, kapat, kurh roopi hanere ate toofana vich Sikhi di jot jagdi reh sake.


Hamesha hi Khalsa Panth nu chardi kalah vich dekhan da chahvaan.

Tuhada aapna,
Balwant Singh Rajoana
Kothi No. 16
Kendri Jail
Patiala
Punjab.
Miti 9/3/2013
 

Blog Archive

Dal Khalsa UK's Facebook Page