ੴ
Satkaaryog Khalsa Jio
Waheguru Ji Ka Khalsa
Waheguru Ji Ki Fateh
Sab to pehlan mein samuche Khalsa panth di chardi kala layi os Akal-Purakh Waheguru age ardaas karda han.
Khalsa Ji, sade valon samuche Khalsa Panth nu Khalse de saajna divas Vasakhi diyan bahut-bahut mubaarkan hon.
Khalsa Ji nouven paatshah Sri Guru Tegh Bahadur Sahib Ji di Delhi di Chandni Chownk vich shahaadat ton baad Sikh dharam ate Sikh samaaj nu samey de zalum hukamrana valon ditiyan jaa rahiya chanotiyan da sahmna karn layi dasvein patshah Sahib Sri Guru Gobind Singh Ji mahaaraj ne 13 April 1699 isvi di vaisakhi vale din Anandpur Sahib di pavitar dharti te ik alokik vartara kita. Desh de kone-kone vich vasde Sikhan nu suneha bhej ke Vaisakhi vale din Anandpur Sahib pohnchan layi keha geya. Vaisakhi vale din Anandpur Sahib di dharti te ikathey hoye lakhan sikhan nu nangi talvaar le ke sanbodhan hunde hoye dasmesh pita Sri Guru Gobind Singh ji ne ik-ik karke panj sees bhet karn di mang kiti. Sees bhet karn valey panj Sikhan nu Guru sahib ik-ik karke tambu andar lejande rahe. Fer othe Guru sahib ne aapne hathaan naal panj sikhan nu panj kakaaran de dharni bnaa ke ona nu Khalsayi baana pvaa ke khud aapne hathaan naal tyaar kita, ate fer amrit di aduti daat aapne hathaan naal tyaar karke panj pyareyan nu amrit di aduti daat bakshis kiti. Fer Guru sahiban ne ena panj pyareyan nu Guru da darja de ke khud sewak bann ke ena panj pyareyan ton amrit di aduti daat prapat kiti ate badle vich aapna sees hi nji sagon samuche sarbans nu dharam ton kurbaan karn da vachan dita.
Khalsa Ji eh jo amrit da sankalp hai eh aapne Guru agge, os Akal-Purakh Waheguru agge aapna sees bhet kar den da sankalp hai. Aapna aap aapne Guru nu arpan kar den da sankalp hai. Khalsa Ji amrit di aduti daat praapt karn ton baad har Sikh aapne Guru naal eh vachan karda hai ke ajj ton baad mera eh jeevan os Akal-Purakh Waheguru nu, sach nu samarpit rahegaa. Sach de rahaan te chalde hoye menu jo vi milegaa os nu tera bhaana mitha karke manaanga.
Khalsa Ji, jadon tak panj pyaareyan nu Guru jaan ke ona age aapna sees bhet karke amrit di daat prapat kiti jandi rahegi odon tak, Khalsa dharam da, Sikhi sidhantan da ate aapne aaley-dualey da rakhvala baneya rahega. Is aduti amrit di daat nu prapat karn vale panj pyare aapne dharam ton jhoojde hoye kurbaan ho gaye, Guru sahib ne aapna sara sarbans aapne dharam ton kurbaan kar dita, Baba Deep Singh hona ne sees talli te rakh ke jhoojde hoye shahaadtan ditiyan. Baba Banda Singh Bahadur hona ne pehle Sikh raaj di neeh rakhi ate fir dushman de zulam da shikaar ho ke har zulam seh leya par dushman di een nhi manni sagon hass-hass ke shahaadtan ditiyan. Mojuda samey vich amrit Sant Jarnail Singh Khalsa Bhindrawaleyan ne vi shakeya, amrit Bhai Amrik Singh hona ne vi shakeya si, eh sarey surme ‘Sri Akal Takht Sahib’ di ate dharam di rakhi karde hoye shaheed ho gaye par zalum hukamrana di een nhi manni. Aapne Guru agge sees bhet karke amrit di aduti daat prapat karn vale singhan ne band-band katva laye khopriyan luhaa laiyan, mavaan ne aapne bacheyan de toteyan de haar aapne galaan vich pva laye par zalum hukamrana agge sir nhi jhukaya ona ton reham nhi mangeya.
Khalsa Ji, amrit di daat ajj de ena akhoti budhijeeviyan ne, quom di azaadi de sangharsh di pith vich churaa marke, aapne shaheed hoye veeran naal dhokha karke, netaa baney ena mokaprast lokan ne vi prapat kiti hoyi hai. Ena de pagan vi kesri baniya hoiyan han, ena de baana vi kesri paya hoya ha, ena de galaan vich kesri saropao vi paye hoye han, lakaan te kamarkasey vi baney hoye han, ena de hathaan vich kesri jhandey vi farey hoye han. Khalsa Ji, eh lok sare khalsayi chin pehn ke kise jung nu nhi chaley sagon dharam te hamla karn valey ate hazaaran hi nirdosh sikhan de kaatil bharti hukamrana ton reham mang ke sikhi sidhantan da, khalsayi baaney da, quomi sahvenaam de prateek kesri jhandey da mazaak udon chale han, Ena valon kade jande akhoti fateh march nu dekh ke eh lok kise comedy film de kalaakar lagde han.
Khalsa Ji ik fateh march Baba Banda Singh Bahadur ne vi kadeya si. Jadon Baba Banda Singh Bahadur ne chote sahibzadeyan nu koh-koh ke shaheed karn vale Suba Sarhand vazeer Khan nu khatam karke Sarhand di itt nal itt kharkaa ke Vazeer Khan di laash ghore naal bann ke Sarhand diyan galiyan vich ghumayi si. Tan Sarhand te Khalse di hoi fateh da jo march kadeya geya, is da pure khalsa panth ne kesri jhande lehraa ke jekarey laa ke swagat kita si. Khalsa Ji, ik eh akhoti khalsayi banney vich vicharde lok han jina ne amrit tan zarur shakeya hai par ena lokan ne aapne sees Guru agge bhet karn di bajaye Delhi takht age bhet kite hoye han. Delhi de ena karindeyan ne Khalsayi banna panth nu gumrah karn layi dhaaran kita hoya hai. Tan hi ena lokan nu Delhi de katil ate Sikh dharam te hamla karn vale hukamrana ton reham mangan vich hi aapni fateh mehsoos hundi hai. Ena lokan nu eh pucheya jaana chahida hai ke tusin reham mangde kafile da naam fateh march tan rakh leya par eh tan das dao ke eh fateh kis di hai, kis gal di hai? Ki sikh dharam te hamla karn vale ate hazaaran hi nirdosh katil Hindustani hukamrana ton reham mangna Khalsa Panth di fateh hai?
Khalsa Ji, katilan ton ate dharam te hamla karn vale lokan ton reham mangan vich Khalsa Panth di fateh nhi ho sakdi. Han, eh Delhi takht di fateh karon di nakaam koshish zarur hai. Asal vich eh lok pichle saal March de mahine samuche Khalsa Panth valon kesri jhandey hath vich farke mangi gayi aazaadi diyan pavitar bhavnavan nu Delhi de peran vich rolan da naapak yatan kar rahe han. Eh sangharsh nu dhokha de ke Delhi naal vafaa karan vale lok Delhi age eh saabit karna chaunde han ke asin aazadi mangdiyan bhavnaavan te ik saal vich hi fateh paa ke ona nu reham mangan layi majboor kar dita hai. Eh lok pichle 28 salaan ton Sikh sangharsh di pith vich churaa maar ke Delhi takht nu jatoun diyan nakaam koshishan kar rahe han. Ena de reham mangde fateh marchan da iko ikk manorath Delhi de katil hukamrana nu khush karke ona ton aapniyan nijee laalsavaan di purti karvaa ke Sikh panth naal dhokha karna hai.
Khalsa Ji, Delhi agge sees bhet karn vale khalsayi baaney vich saje eh lok kise comedy film de kalaakar tan bann sakde han par Sikh dharam de, sikhi sidhantan de rakhvale nhi bann sakde.
Khalsa Ji, menu kise de vi kise ton reham mangan vich koi itraaz nahi hai. Eh reham mangda kaafila Kilaa Harnaam Singh Vala ton le ke Sonia Gandhi de mehal tak la(n)maa kyun na ho jave. Par menu Sikhi saroop de, Khalsayi baaney de quomi sahvemaan de prateek kesri jhandey de ate sikhi sidhantan de udaye jaa rahe mazaak te sakht itraaz hai. Vadey-vadey ahudeyan te bethe dharmak aguan da vi es muhim vich shamil hona sach-much hi avsos-nak hai. Eh sadiyan aun valiyan peeriyan di soch nu napunsak banon di ate ona di mansikta nu ghulam banayi rakhan di kojhi saajish hai. Khalsa Panth nu ajehe gumrahkun lokan ton suchet rehan di zaroorat hai.
Khalsa Ji, ik samaa si jadon amrit di daat prapat karn vala Khalsa aapne sache-suche jeevan ate uche kirdaar karke aapne aaley-dualey de rakhvale vajon janeyan janda si. Khalsa amrit di daat prapat karn ton baad Abdali varge dhardviyan naal takronda reha.Ona valon agvaah kitiyan dusre dharam diyan dheeyan bhaina nu ena zaalman ton chadvaa ke ona nu aapniyan dheeyan bhaina jaann hifazat naal ona nu ona de gharon gharin pohnchonda reha. Khalse de sache-suche jeevan ate uche kirdaar karke hi jadon hanerey-saverey turan vale rahiyan nu koi Guru da sikh mil janda si tan oh sare os sikh di hifaazat vich aapne aap nu surakhiyat mehsoos karde si.
Khalsa Ji, holi-holi aapna safar teh karde asin kithon kithe pohnch gaye han. Ajj de ena akhoti dharmak ate sangharshi aguan de kirdaar kaarn hi ajj sadi aapni khalsayi dharti te sadiyan aapniyan dheeyan bhaina hi surakhyat nhi han. Ajj sanu aapniyan hi bachiyan de schoolan collegan age ona di hifaazat layi police surakhya di ate sakht kanoon banon di zarurat mehsoos ho rahi hai. Eh gal Khalsa Panth de soch vicharan di hai ke aakhir ajj sadiyan aapniyan hi dheeyan bhain nu sadi aapni hi dharti te khatra kis ton hai? Ona nu pareshaan karn vale bache kon han? Eh bache kise dusre dekh de vaasi nhi han, asmaan ton utrey hoye nhi han, eh sade hi bache han. Asin hi ena nu sahibzadeyan diyan shahaadtan diyan kahaniyan nhi sunaa sake. Sade aapne jeevan ji jhooth, dhokhe, fareb, khudgarzi ate mokaprasti naal bharey paye han. Ajehe vich asin aapne bacheyan ton sache-suche jeevan ate uche kirdaar di aas kiven rakh sakde haan. Aapne bacheyan de kirdaar nu ucha ate sucha banon layi pehlan sanu aapne khud de kirdaar nu sacha-sucha ate ucha rakhna pavegaa. Sikhi sidhanta de haan de banona pavegaa.
Khalsa Ji, ao aapan sare Vaisakhi de pavitar divas te Dasmesh Pita Guru Gobind Singh Ji valon is din vartaye alokik vartarey vichon upje vilakhan sankalp de dhaarni banke pehlan aapne sees aapne Guru age bhet kariye ate aapne aap nu os mahaan khalsayi soch te baaney de haan da banaiye. Aapne dharam de, sikhi sidhantan de ate aapne samaaj de rakhvale baniye. Aapne jeevan nu sachiyan suchiyan kadran keemtan naal jee ke uche kirdaar de, kehni ate karni de dharni banke aapni vilakhan pehchaan da ehsaas puri dunia nu karvaiye.
Khalse de saajna divas de sankalp nu hamesha layi aapne dilan vich vasaa ke is naal aapne jeevan nu savariye ate aapne Guru diyan khushiyan prapat kariye. Is pavitar dihare te aapne Guru naal eh vachan kariye ke asin hamesha hi Khalsa Panth di anakh ate geirat layi, aapne quomi faraz pure karn layi yatansheel rahangee.
Sade valon samuche Khalsa Panth nu Vaisakhi diyan bahut bahut mubarkan.
Hamesha hi Khalsa Panth nu chardi kalah vich dekhan da chahvaan
Tuhada aapna
Balwant Singh Rajoana
Kothi No. 16
Kendri Jail Patiala
Punjab
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ- ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਸਾਡੇ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਖਾਲਸਾ ਜੀ ਨੋਵੇਂ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਅਤੇ ਸਿੱਖ ਸਮਾਜ ਨੂੰ ਸਮੇਂ ਦੇ ਜ਼ਾਲਮ ਹੁਕਮਰਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 13 ਅਪ੍ਰੈਲ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਅਲੌਕਿਕ ਵਰਤਾਰਾ ਕੀਤਾ। ਦੇਸ਼ ਦੇ ਕੋਨੇ ‐ਕੋਨੇ ਵਿਚ ਵਸਦੇ ਸਿੱਖਾਂ ਨੂੰ ਸੁਨੇਹੇ ਭੇਜ ਕੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਪਹੁੰਚਣ ਲਈ ਕਿਹਾ ਗਿਆ। ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕਠੇ ਹੋਏ ਲੱਖਾਂ ਸਿੱਖਾਂ ਨੂੰ ਨੰਗੀ ਤਲਵਾਰ ਲੈ ਕੇ ਸੰਬੋਧਨ ਹੁੰਦੇ ਹੋਏ ਦਸ਼ਮੇਸ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਇੱਕ-ਇੱਕ ਕਰਕੇ ਪੰਜ ਸੀਸ ਭੇਟ ਕਰਨ ਦੀ ਮੰਗ ਕੀਤੀ ।ਸੀਸ ਭੇਟ ਕਰਨ ਵਾਲੇ ਪੰਜਾਂ ਸਿੱਖਾਂ ਨੂੰ ਗੁਰੁ ਸਾਹਿਬ ਇੱਕ ‐ਇੱਕ ਕਰਕੇ ਤੰਬੂ ਅੰਦਰ ਲਿਜਾਂਦੇ ਰਹੇ । ਫਿਰ ਉਂਥੇ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਪੰਜਾਂ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਬਣਾ ਕੇ ਉਨ੍ਹਾਂ ਨੂੰ ਖਾਲਸਾਈ ਬਾਣਾ ਪਵਾ ਕੇ ਖ਼ੁਦ ਆਪਣੇ ਹੱਥਾਂ ਨਾਲ ਤਿਆਰ ਕੀਤਾ ਅਤੇ ਫਿਰ ਅੰਮ੍ਰਿਤ ਦੀ ਅਦੁੱਤੀ ਦਾਤ ਆਪਣੇ ਹੱਥਾਂ ਨਾਲ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਅਦੁੱਤੀ ਦਾਤ ਬਖ਼ਸ਼ਿਸ ਕੀਤੀ । ਫਿਰ ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਦਾ ਦਰਜਾ ਦੇ ਕੇ ਖ਼ੁਦ ਸੇਵਕ ਬਣ ਕੇ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਬਦਲੇ ਵਿਚ ਆਪਣਾ ਸੀਸ ਹੀ ਨਹੀਂ ਸਗੋਂ ਸਮੁੱਚੇ ਸਰਬੰਸ ਨੂੰ ਧਰਮ ਤੋਂ ਕੁਰਬਾਨ ਕਰਨ ਦਾ ਵਚਨ ਦਿੱਤਾ ।ਖਾਲਸਾ ਜੀ , ਇਹ ਜੋ ਅੰਮ੍ਰਿਤ ਦਾ ਸੰਕਲਪ ਹੈ ਇਹ ਆਪਣੇ ਗੁਰੂ ਅੱਗੇ , ਉਸ ਅਕਾਲ ‐ਪੁਰਖ ਵਾਹਿਗੁਰੂ ਅੱਗੇ ਆਪਣਾ ਸੀਸ ਭੇਟ ਕਰ ਦੇਣ ਦਾ ਸੰਕਲਪ ਹੈ ।ਆਪਣਾ ਆਪ ਆਪਣੇ ਗੁਰੂ ਨੂੰ ਅਰਪਣ ਕਰ ਦੇਣ ਦਾ ਸੰਕਲਪ ਹੈ । ਖਾਲਸਾ ਜੀ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਹਰ ਸਿੱਖ ਆਪਣੇ ਗੁਰੂ ਨਾਲ ਇਹ ਵਚਨ ਕਰਦਾ ਹੈ ਕਿ ਅੱਜ ਤੋਂ ਬਾਅਦ ਮੇਰਾ ਇਹ ਜੀਵਨ ਉਸ ਅਕਾਲ ‐ਪੁਰਖ ਵਾਹਿਗੁਰੂ ਨੂੰ , ਸੱਚ ਨੂੰ ਸਮਰਪਿਤ ਰਹੇਗਾ।ਸੱਚ ਦੇ ਮਾਰਗ ਤੇ ਚਲਦੇ ਹੋਏ ਮੈਨੂੰ ਜੋ ਵੀ ਮਿਲੇਗਾ ਉਸ ਨੂੰ ਤੇਰਾ ਭਾਣਾ ਮਿੱਠਾ ਕਰਕੇ ਮੰਨਾਂਗਾ ।ਖਾਲਸਾ ਜੀ , ਜਦੋਂ ਤੱਕ ਪੰਜ ਪਿਆਰਿਆਂ ਨੂੰ ਗੁਰੂ ਜਾਣ ਕੇ ਉਨ੍ਹਾਂ ਅੱਗੇ ਆਪਣਾ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਾਂਦੀ ਰਹੇਗੀ ਉਦੋਂ ਤੱਕ ਖਾਲਸਾ ਧਰਮ ਦਾ , ਸਿੱਖੀ ਸਿਧਾਤਾਂ ਦਾ ਅਤੇ ਆਪਣੇ ਆਲੇ-ਦੁਆਲੇ ਦਾ ਰਖਵਾਲਾ ਬਣਿਆ ਰਹੇਗਾ ।ਇਸ ਅਦੁੱਤੀ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਨ ਵਾਲੇ ਪੰਜ ਪਿਆਰੇ ਆਪਣੇ ਧਰਮ ਤੋਂ ਜੂਝਦੇ ਹੋਏ ਕੁਰਬਾਨ ਹੋ ਗਏ , ਗੁਰੁ ਸਾਹਿਬ ਨੇ ਆਪਣਾ ਸਾਰਾ ਸਰਬੰਸ ਆਪਣੇ ਧਰਮ ਤੋਂ ਕੁਰਬਾਨ ਕਰ ਦਿੱਤਾ ,ਬਾਬਾ ਦੀਪ ਸਿੰਘ ਹੁਣਾਂ ਨੇ ਸੀਸ ਤਲੀ ਤੇ ਰੱਖ ਕੇ ਜੂਝਦੇ ਹੋਏ ਸ਼ਹਾਦਤਾਂ ਦਿੱਤੀਆਂ ।ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਪਹਿਲੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਫਿਰ ਦੁਸ਼ਮਣਾਂ ਦੇ ਜ਼ੁਲਮ ਦਾ ਸ਼ਿਕਾਰ ਹੋਕੇ ਹਰ ਜ਼ੁਲਮ ਸਹਿ ਲਿਆ ਪਰ ਦੁਸ਼ਮਣਾਂ ਦੀ ਈਨ ਨਹੀਂ ਮੰਨੀ ਸਗੋਂ ਹੱਸ ਹੱਸ ਕੇ ਸ਼ਹਾਦਤਾਂ ਦਿੱਤੀਆਂ ।ਮੌਜੂਦਾ ਸਮੇਂ ਵਿਚ ਅੰਮ੍ਰਿਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਸਕਿਆ , ਅੰਮ੍ਰਿਤ ਭਾਈ ਅਮਰੀਕ ਸਿੰਘ ਹੋਣਾਂ ਨੇ ਵੀ ਸਕਿਆ ਸੀ ਇਹ ਸਾਰੇ ਸੂਰਮੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਅਤੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਪਰ ਜ਼ਾਲਮ ਹੁਕਮਰਾਨਾਂ ਦੀ ਈਨ ਨਹੀਂ ਮੰਨੀ ।ਆਪਣੇ ਗੁਰੂ ਅੱਗੇ ਸੀਸ ਭੇਟ ਕਰਕੇ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕਰਨ ਵਾਲੇ ਸਿੰਘਾਂ ਨੇ ਬੰਦ ਬੰਦ ਕਰਵਾ ਲਏ ,ਖੋਪਰੀਆਂ ਲੁਹਾ ਲਈਆਂ , ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਲਏ ਪਰ ਜ਼ਾਲਮ ਹੁਕਮਰਾਨਾਂ ਅੱਗੇ ਸਿਰ ਨਹੀਂ ਝੁਕਾਇਆ ਉਨ੍ਹਾਂ ਤੋਂ ਰਹਿਮ ਨਹੀਂ ਮੰਗਿਆ ।
ਖਾਲਸਾ ਜੀ , ਅੰਮ੍ਰਿਤ ਦੀ ਦਾਤ ਅੱਜ ਦੇ ਇਨ੍ਹਾਂ ਅਖੌਤੀ ਬੁੱਧੀਜੀਵੀਆਂ ਨੇ , ਕੌਮ ਦੀ ਆਜ਼ਾਦੀ ਦੇ ਸ਼ੰਘਰਸ ਦੀ ਪਿੱਠ ਵਿਚ ਛੁਰਾ ਮਾਰਕੇ , ਆਪਣੇ ਸ਼ਹੀਦ ਹੋਏ ਵੀਰਾਂ ਨਾਲ ਧੋਖਾ ਕਰਕੇ ਨੇਤਾ ਬਣੇ ਇਨ੍ਹਾਂ ਨੇ ਮੌਕਾਪ੍ਰਸਤ ਲੋਕਾਂ ਨੇ ਵੀ ਪ੍ਰਾਪਤ ਕੀਤੀ ਹੋਈ ਹੈ ।ਇਨ੍ਹਾਂ ਦੇ ਪੱਗਾਂ ਵੀ ਕੇਸਰੀ ਬੰਨੀਆਂ ਹੋਈਆਂ ਹਨ . ਇਨ੍ਹਾਂ ਦੇ ਬਾਣਾ ਵੀ ਕੇਸਰੀ ਪਾਇਆ ਹੋਇਆ ਹੈ , ਇਨ੍ਹਾਂ ਦੇ ਗਲਾਂ ਵਿਚ ਕੇਸਰੀ ਸਿਰੋਪਾਓ ਵੀ ਪਾਏ ਹੋਏ ਹਨ , ਲੱਕ ਤੇ ਕਮਰਕੱਸੇ ਵੀ ਬੰਨੇ ਹੋਏ ਹਨ , ਇਨ੍ਹਾਂ ਦੇ ਹੱਥਾਂ ਵਿਚ ਕੇਸਰੀ ਝੰਡੇ ਵੀ ਫੜ੍ਹੇ ਹੋਏ ਹਨ । ਖਾਲਸਾ ਜੀ , ਇਹ ਲੋਕ ਸਾਰੇ ਖਾਲਸਾਈ ਚਿੰਨ੍ਹ ਪਹਿਨ ਕੇ ਕਿਸੇ ਜੰਗ ਨੂੰ ਨਹੀਂ ਚੱਲੇ ਸਗੋਂ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਤੋਂ ਰਹਿਮ ਮੰਗ ਕੇ ਸਿੱਖੀ ਸਿਧਾਤਾਂ ਦਾ , ਖਾਲਸਾਈ ਬਾਣੇ ਦਾ , ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਮਜ਼ਾਕ ਉਡਾਉਣ ਚੱਲੇ ਹਨ ।ਇਨ੍ਹਾਂ ਵਲੋਂ ਕੱਢੇ ਜਾਂਦੇ ਅਖੌਤੀ ਫ਼ਤਹਿ ਮਾਰਚਾਂ ਨੂੰ ਦੇਖ ਕੇ ਇਹ ਲੋਕ ਕਿਸੇ ਕਾਮੇਡੀ ਫਿਲਮ ਦੇ ਕਲਾਕਾਰ ਲੱਗਦੇ ਹਨ ।ਖਾਲਸਾ ਜੀ , ਇੱਕ ਫ਼ਤਹਿ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕੱਢਿਆ ਸੀ ।ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜਾਦਿਆਂ ਨੂੰ ਕੋਹ ‐ਕੋਹ ਕੇ ਸ਼ਹੀਦ ਕਰਨ ਵਾਲੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਖ਼ਤਮ ਕਰਕੇ ਸਰਹੰਦ ਦੀ ਇੱਟ ਨਾਲ ਇੱਟ ਖੜ੍ਹਕਾ ਕੇ ਵਜ਼ੀਰ ਖਾਂ ਦੀ ਲਾਸ਼ ਘੋੜੇ ਨਾਲ ਬੰਨ੍ਹ ਕੇ ਸਰਹੰਦ ਦੀਆਂ ਗਲੀਆਂ ਵਿਚ ਘੁਮਾਈ ਸੀ ।ਤਾਂ ਸਰਹੰਦ ਤੇ ਹੋਈ ਖਾਲਸੇ ਦੀ ਹੋਈ ਫ਼ਤਹਿ ਦਾ ਮਾਰਚ ਕੱਢਿਆ ਗਿਆ ਇਸ ਦਾ ਪੂਰੇ ਖਾਲਸਾ ਪੰਥ ਨੇ ਕੇਸਰੀ ਝੰਡੇ ਲਹਿਰਾਕੇ ਜੈਕਾਰੇ ਲਾ ਕੇ ਸਵਾਗਤ ਕੀਤਾ ਸੀ । ਖਾਲਸਾ ਜੀ , ਇੱਕ ਇਹ ਅਖੌਤੀ ਖਾਲਸਾਈ ਬਾਣੇ ਵਿਚ ਵਿਚਰਦੇ ਲੋਕ ਹਨ ਜਿੰਨ੍ਹਾਂ ਨੇ ਅੰਮ੍ਰਿਤ ਤਾਂ ਜ਼ਰੂਰ ਛਕਿਆ ਹੈ ਪਰ ਇਨ੍ਹਾਂ ਲੋਕਾਂ ਨੇ ਆਪਣੇ ਸੀਸ ਗੁਰੁ ਅੱਗੇ ਭੇਟ ਕਰਨ ਦੀ ਬਜਾਏ ਦਿੱਲੀ ਤਖ਼ਤ ਅੱਗੇ ਭੇਟ ਕੀਤੇ ਹੋਏ ਹਨ ।ਦਿੱਲੀ ਦੇ ਇੰਨ੍ਹਾਂ ਕਰਿੰਦਿਆਂ ਨੇ ਖਾਲਸਾਈ ਬਾਣਾ ਖਾਲਸਾ ਪੰਥ ਨੂੰ ਗੁੰਮਰਾਹ ਕਰਨ ਲਈ ਧਾਰਨ ਕੀਤਾ ਹੋਇਆ ਹੈ ।ਤਾਂ ਹੀ ਇਨ੍ਹਾਂ ਲੋਕਾਂ ਨੂੰ ਦਿੱਲੀ ਦੇ ਕਾਤਲ ਅਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਹੁਕਮਰਾਨਾਂ ਤੋਂ ਰਹਿਮ ਮੰਗਣ ਵਿਚ ਹੀ ਆਪਣੀ ਫ਼ਤਹਿ ਮਹਿਸ਼ੂਸ ਹੁੰਦੀ ਹੈ ।ਇਨ੍ਹਾਂ ਲੋਕਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਰਹਿਮ ਮੰਗਦੇ ਕਾਫ਼ਲੇ ਦਾ ਨਾਮ ਫ਼ਤਹਿ ਮਾਰਚ ਤਾਂ ਰੱਖ ਲਿਆ ਪਰ ਇਹ ਤਾਂ ਦੱਸ ਦਿਓ ਕਿ ਇਹ ਫ਼ਤਹਿ ਕਿਸ ਦੀ ਹੈ ,ਕਿਸ ਗੱਲ ਦੀ ਹੈ ? ਕੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਮੰਗਣਾ ਖਾਲਸਾ ਪੰਥ ਦੀ ਫ਼ਤਹਿ ਹੈ ? ਖਾਲਸਾ ਜੀ , ਕਾਤਲਾਂ ਤੋਂ ਅਤੇ ਧਰਮ ਤੇ ਹਮਲਾ ਕਰਨ ਵਾਲੇ ਲੋਕਾਂ ਤੋਂ ਰਹਿਮ ਮੰਗਣ ਵਿਚ ਖਾਲਸਾ ਪੰਥ ਦੀ ਫ਼ਤਹਿ ਨਹੀਂ ਹੋ ਸਕਦੀ ।ਹਾਂ , ਇਹ ਦਿੱਲੀ ਤਖ਼ਤ ਦੀ ਫ਼ਤਹਿ ਕਰਾਉਣ ਦੀ ਨਾਕਾਮ ਕੋਸ਼ਿਸ ਜ਼ਰੂਰ ਹੈ ।ਅਸਲ ਵਿਚ ਇਹ ਲੋਕ ਪਿਛਲੇ ਸਾਲ ਮਾਰਚ ਦੇ ਮਹੀਨੇ ਸਮੁੱਚੇ ਖਾਲਸਾ ਪੰਥ ਵੱਲੋਂ ਕੇਸਰੀ ਝੰਡੇ ਹੱਥ ਵਿਚ ਫੜ੍ਹਕੇ ਮੰਗੀ ਗਈ ਆਜ਼ਾਦੀ ਦੀਆਂ ਪਵਿੱਤਰ ਭਾਵਨਾਵਾਂ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰ ਰਹੇ ਹਨ ।ਇਹ ਸ਼ੰਘਰਸ ਨੂੰ ਧੋਖਾ ਦੇ ਕੇ ਦਿੱਲੀ ਨਾਲ ਵਫ਼ਾ ਕਰਨ ਵਾਲੇ ਲੋਕ ਦਿੱਲੀ ਅੱਗੇ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਅਸੀਂ ਆਜ਼ਾਦੀ ਮੰਗਦੀਆਂ ਭਾਵਨਾਵਾਂ ਤੇ ਇੱਕ ਸਾਲ ਵਿਚ ਹੀ ਫ਼ਤਹਿ ਪਾ ਕੇ ਉਨ੍ਹਾਂ ਨੂੰ ਰਹਿਮ ਮੰਗਣ ਲਈ ਮਜ਼ਬੂਰ ਕਰ ਦਿੱਤਾ ਹੈ ।ਇਹ ਲੋਕ ਪਿਛਲੇ 28 ਸਾਲਾਂ ਤੋਂ ਸਿੱਖ ਸ਼ੰਘਰਸ ਦੀ ਪਿਂਠ ਵਿਚ ਛੁਰਾ ਮਾਰ ਕੇ ਦਿੱਲੀ ਤਖ਼ਤ ਨੂੰ ਜਿਤਾਉਣ ਦੀਆਂ ਨਾਕਾਮ ਕੋਸ਼ਿਸਾਂ ਕਰ ਰਹੇ ਹਨ। ਇਨ੍ਹਾਂ ਦੇ ਰਹਿਮ ਮੰਗਦੇ ਫ਼ਤਹਿ ਮਾਰਚਾਂ ਦਾ ਇਕੋ ਇਕ ਮਨੋਰਥ ਦਿੱਲੀ ਦੇ ਕਾਤਲ ਹੁਕਮਰਾਨਾਂ ਨੂੰ ਖ਼ੁਸ ਕਰਕੇ ਉਨ੍ਹਾਂ ਤੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਕਰਵਾ ਕੇ ਸਿੱਖ ਪੰਥ ਨਾ ਧੋਖਾ ਕਰਨਾ ਹੈ । ਖਾਲਸਾ ਜੀ , ਦਿੱਲੀ ਅੱਗੇ ਸੀਸ ਭੇਟ ਕਰਨ ਵਾਲੇ ਖਾਲਸਾਈ ਬਾਣੇ ਵਿਚ ਸਜੇ ਇਹ ਲੋਕ ਕਿਸੇ ਕਾਮੇਡੀ ਫਿਲਮ ਦੇ ਕਲਾਕਾਰ ਤਾਂ ਬਣ ਸਕਦੇ ਹਨ ਪਰ ਸਿੱਖ ਧਰਮ ਦੇ , ਸਿੱਖੀ ਸਿਧਾਤਾਂ ਦੇ ਰਖਵਾਲੇ ਨਹੀਂ ਬਣ ਸਕਦੇ ।
ਖਾਲਸਾ ਜੀ , ਮੈਨੂੰ ਕਿਸੇ ਦੇ ਵੀ ਕਿਸੇ ਤੋਂ ਰਹਿਮ ਮੰਗਣ ਵਿਚ ਕੋਈ ਇਤਰਾਜ਼ ਨਹੀਂ ਹੈ ।ਇਹ ਰਹਿਮ ਮੰਗਦਾ ਕਾਫ਼ਲਾ ਕਿਲ੍ਹਾ ਹਰਨਾਮ ਸਿੰਘ ਵਾਲਾ ਤੋਂ ਲੈ ਕੇ ਸੋਨੀਆਂ ਗਾਂਧੀ ਦੇ ਮਹਿਲ ਤੱਕ ਲੰਮਾ ਕਿਉਂ ਨਾ ਹੋ ਜਾਵੇ। ਪਰ ਮੈਨੂੰ ਸਿੱਖੀ ਸਰੂਪ ਦੇ , ਖਾਲਸਾਈ ਬਾਣੇ ਦੇ , ਕੌਮੀ ਸਵੈਮਾਣ ਦੇ ਪ੍ਰਤੀਕ ਕੇਸਰੀ ਝੰਡਿਆਂ ਦੇ ਅਤੇ ਸਿੱਖੀ ਸਿਧਾਤਾਂ ਦੇ ਉਡਾਏ ਜਾ ਰਹੇ ਮਜ਼ਾਕ ਤੇ ਸਖ਼ਤ ਇਤਰਾਜ਼ ਹੈ ।ਵੱਡੇ ‐ਵੱਡੇ ਅਹੁਦਿਆ ਤੇ ਬੈਠੇ ਧਾਰਮਿਕ ਆਗੂਆਂ ਦਾ ਵੀ ਇਸ ਮੁਹਿੰਮ ਵਿਚ ਸਾਮਿਲ ਹੋਣਾ ਸੱਚਮੁੱਚ ਹੀ ਅਫ਼ਸੋਸਨਾਕ ਹੈ । ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਨੂੰ ਨਿਪੁੰਸਕ ਬਨਾਉਣ ਦੀ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾਈ ਰੱਖਣ ਦੀ ਕੋਝੀ ਸ਼ਾਜਿਸ ਹੈ ।ਖਾਲਸਾ ਪੰਥ ਨੂੰ ਅਜਿਹੇ ਗੁੰਮਰਾਹਕੁੰਨ ਲੋਕਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ।
ਖਾਲਸਾ ਜੀ , ਇੱਕ ਸਮਾਂ ਸੀ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਾ ਖਾਲਸਾ ਆਪਣੇ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਕਰਕੇ ਆਪਣੇ ਆਲੇ-ਦੁਆਲੇ ਦੇ ਰਖਵਾਲੇ ਵਜੋਂ ਜਾਣਿਆ ਜਾਂਦਾ ਸੀ । ਖਾਲਸਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਅਬਦਾਲੀ ਵਰਗੇ ਧਾੜਵੀਆਂ ਨਾਲ ਟਕਰਾਉਂਦਾ ਰਿਹਾ ।ਉਨ੍ਹਾਂ ਵੱਲੋਂ ਅਗਵਾ ਕੀਤੀਆਂ ਦੂਸਰੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਇਨ੍ਹਾਂ ਜ਼ਾਲਮਾਂ ਤੋਂ ਛੁਡਵਾ ਕੇ ਉਨ੍ਹਾਂ ਨੂੰ ਆਪਣੀਆ ਧੀਆਂ ਭੈਣਾਂ ਜਾਣ ਹਿਫ਼ਾਜਤ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਘਰੀ ਪਹੁੰਚਾਉਦਾ ਰਿਹਾ ।ਖਾਲਸੇ ਦੀ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਕਰਕੇ ਹੀ ਜਦੋਂ ਹਨੇਰੇ ਸਵੇਰੇ ਤੁਰਨ ਵਾਲੇ ਰਾਹੀਆ ਨੂੰ ਕੋਈ ਗੁਰੂ ਦਾ ਸਿੱਖ ਮਿਲ ਜਾਂਦਾ ਸੀ ਤਾਂ ਉਹ ਸਾਰੇ ਉਸ ਸਿੱਖ ਦੀ ਹਿਫ਼ਾਜਤ ਵਿਚ ਆਪਣੇ ਆਪ ਨੂੰ ਸੁਰੱਖਿਅਤ ਮਹਿਸ਼ੂਸ ਕਰਦੇ ਸੀ ।
ਖਾਲਸਾ ਜੀ , ਹੌਲੀ ‐ਹੌਲੀ ਆਪਣਾ ਸਫ਼ਰ ਤਹਿ ਕਰਦੇ ਅਸੀਂ ਕਿੱਥੋ ਕਿੱਥੇ ਪਹੁੰਚ ਗਏ ਹਾ। ਅੱਜ ਦੇ ਇਨ੍ਹਾਂ ਅਖੌਤੀ ਧਾਰਮਿਕ ਅਤੇ ਸ਼ੰਘਰਸੀ ਆਗੂਆਂ ਦੇ ਕਿਰਦਾਰ ਕਾਰਣ ਹੀ ਅੱਜ ਸਾਡੀ ਆਪਣੀ ਖਾਲਸਾਈ ਧਰਤੀ ਤੇ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਿਅਤ ਨਹੀਂ ਹਨ ।ਅੱਜ ਸਾਨੂੰ ਆਪਣੀਆ ਹੀ ਬੇਟੀਆਂ ਦੇ ਸਕੂਲਾਂ ਕਾਲਜਾਂ ਅੱਗੇ ਉਨ੍ਹਾਂ ਦੀ ਹਿਫ਼ਾਜਤ ਲਈ ਪੁਲਿਸ ਸੁਰੱਖਿਆ ਦੀ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਮਹਿਸ਼ੂਸ ਹੋ ਰਹੀ ਹੈ ।ਇਹ ਗੱਲ ਖਾਲਸਾ ਪੰਥ ਦੇ ਸੋਚ ਵਿਚਾਰ ਦੀ ਹੈ ਕਿ ਆਖ਼ਿਰ ਅੱਜ ਸਾਡੀਆਂ ਆਪਣੀਆਂ ਹੀ ਧੀਆਂ ਭੈਣਾਂ ਨੂੰ ਸਾਡੀ ਆਪਣੀ ਹੀ ਧਰਤੀ ਤੇ ਖ਼ਤਰਾ ਹੈ ਕਿਸ ਤੋਂ ? ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਬੱਚੇ ਕੌਣ ਹਨ ? ਇਹ ਬੱਚੇ ਕਿਸੇ ਦੂਸਰੇ ਦੇਸ ਦੇ ਵਾਸੀ ਜਾਂ ਅਸਮਾਨ ਤੋਂ ਉਤਰੇ ਹੋਏ ਨਹੀਂ ਹਨ, ਇਹ ਸਾਡੇ ਹੀ ਬੱਚੇ ਹਨ ਅਸੀਂ ਹੀ ਇਨ੍ਹਾਂ ਨੂੰ ਉਹ ਸ਼ੰਸਕਾਰ ਨਹੀਂ ਦੇ ਸਕੇ ਜਿਸ ਨਾਲ ਇਹ ਆਪਣੇ ਧਰਮ ਦੇ ਅਤੇ ਆਪਣੇ ਆਲੇ ‐ਦੁਆਲੇ ਦੇ ਰਖਵਾਲੇ ਬਣਦੇ ।ਅਸੀਂ ਹੀ ਇਨ੍ਹਾਂ ਨੂੰ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਨਹੀਂ ਸੁਣਾ ਸਕੇ ।ਸਾਡੇ ਆਪਣੇ ਜੀਵਨ ਹੀ ਝੂਠ ,ਧੋਖੇ ,ਫਰੇਬ ,ਖ਼ੁਦਗਰਜੀ ਅਤੇ ਮੌਕਾਪ੍ਰਸਤੀ ਨਾਲ ਭਰੇ ਪਏ ਹਨ ਅਜਿਹੇ ਵਿਚ ਅਸੀਂ ਆਪਣੇ ਬੱਚਿਆਂ ਤੋਂ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਦੀ ਆਸ ਕਿਵੇਂ ਰੱਖ ਸਕਦੇ ਹਾਂ ।ਆਪਣੇ ਬੱਚਿਆ ਦੇ ਕਿਰਦਾਰ ਨੂੰ ਉੱਚਾ ਅਤੇ ਸੁੱਚਾ ਬਣਾਉਣ ਲਈ ਪਹਿਲਾਂ ਸਾਨੂੰ ਆਪਣੇ ਖ਼ੁਦ ਦੇ ਕਿਰਦਾਰ ਨੂੰ ਸੱਚਾ ਸੁੱਚਾ ਅਤੇ ਉੱਚਾ ਰੱਖਣਾ ਪਵੇਗਾ ।ਸਿੱਖੀ ਸਿਧਾਤਾਂ ਦੇ ਹਾਣ ਦਾ ਬਣਾਉਣਾ ਪਵੇਗਾ ।
ਖਾਲਸਾ ਜੀ ਆਓ ਆਪਾ ਸਾਰੇ ਵਿਸਾਖੀ ਦੇ ਪਵਿੱਤਰ ਦਿਵਸ ਤੇ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਦਿਨ ਵਰਤਾਏ ਅਲੌਕਿਕ ਵਰਤਾਰੇ ਵਿਚੋਂ ਉਪਜੇ ਵਿਲੱਖਣ ਸੰਕਲਪ ਦੇ ਧਾਰਨੀ ਬਣਕੇ ਪਹਿਲਾਂ ਆਪਣੇ ਸੀਸ ਆਪਣੇ ਗੁਰੂ ਅੱਗੇ ਭੇਟ ਕਰੀਏ ਅਤੇ ਆਪਣੇ ਆਪ ਨੂੰ ਉਸ ਮਹਾਨ ਖਾਲਸਾਈ ਸੋਚ ਅਤੇ ਬਾਣੇ ਦੇ ਹਾਣ ਦਾ ਬਣਾਈਏ ।ਆਪਣੇ ਧਰਮ ਦੇ , ਸਿੱਖੀ ਸਿਧਾਤਾਂ ਦੇ ਅਤੇ ਆਪਣੇ ਸਮਾਜ ਦੇ ਰਖਵਾਲੇ ਬਣੀਏ । ਆਪਣੇ ਜੀਵਨ ਨੂੰ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨਾਲ ਜੀਅ ਕੇ ਉਂਚੇ ਕਿਰਦਾਰ ਦੇ , ਕਹਿਣੀ ਅਤੇ ਕਰਣੀ ਦੇ ਧਾਰਨੀ ਬਣਕੇ ਆਪਣੇ ਵਿਲੱਖਣ ਪਹਿਚਾਣ ਦਾ ਅਹਿਸਾਸ ਪੂਰੀ ਦੁਨੀਆਂ ਨੂੰ ਕਰਵਾਈਏ । ਖਾਲਸੇ ਦੇ ਸਾਜਨਾ ਦਿਵਸ ਦੇ ਸੰਕਲਪ ਨੂੰ ਆਪਣੇ ਹਮੇਸ਼ਾਂ ਲਈ ਆਪਣੇ ਦਿਲਾਂ ਵਿਚ ਵਸਾ ਕੇ ਇਸ ਨਾਲ ਆਪਣੇ ਜੀਵਨ ਨੂੰ ਸਵਾਰੀਏ ਅਤੇ ਆਪਣੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕਰੀਏ । ਇਸ ਪਵਿੱਤਰ ਦਿਹਾੜੇ ਤੇ ਆਪਣੇ ਗੁਰੂ ਨਾਲ ਇਹ ਵਚਨ ਕਰੀਏ ਕਿ ਅਸੀਂ ਹਮੇਸ਼ਾਂ ਹੀ ਖਾਲਸਾ ਪੰਥ ਦੀ ਅਣਖ਼ ਅਤੇ ਗੈਰਤ ਲਈ , ਆਪਣੇ ਕੌਮੀ ਫ਼ਰਜ ਪੂਰੇ ਕਰਨ ਲਈ ਯਤਨਸ਼ੀਲ ਰਹਾਂਗੇ ।ਸਾਡੇ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਵਿਸਾਖੀ ਦੀਆਂ ਬਹੁਤ- ਬਹੁਤ ਮੁਬਾਰਕਾਂ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ।
ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
ਮਿਤੀ ਕੋਠੀ ਨੰ:16
12-4-2013 ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ