ਜਥੇਦਾਰ ਨਾਲ ਫੋਨ ਤੇ ਗੱਲ ਹੋਣ ਤੋਂ ਬਾਅਦ ਵੀ ਸਮਾਗਮ ਨਾ ਹੋਇਆ
ਮੋਹਤਬਰ ਬੰਦਿਆਂ ਵਲੋਂ ਹੁਲੜਬਾਜਾਂ ਨੂੰ ਹੁਕਮਨਾਮਾ ਲੈ ਕੇ ਦਿੱਤੇ ਸੁਝਾਅ ਨੂੰ ਵੀ ਮੰਨਣ ਤੋਂ ਕੀਤਾ ਇਨਕਾਰ
ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਘਟਨਾ ਲਈ ਅਫ਼ਸੋਸ ਦਾ ਪ੍ਰਗਟਾਵਾ
ਸਲੋਅ-ਸਿੱਖ ਕੌਮ ਦੇ ਪੰਥਕ ਪਸਿੱਧ ਕਥਾਵਾਚਕ ਪ੍ਰੌ ਸਰਬਜੀਤ ਸਿੰਘ ਧੂੰਦਾ ਨੂੰ  ਸੀ੍ਰ ਅਕਾਲ ਤਖ਼ਤ ਸਾਹਿਬ  ਦੇ ਸਿੰਘ ਸਹਿਬਾਨ ਤੋਂ ਕਲੀਨ ਚਿੱਟ ਮਿਲਣ ਤੇ ਸਿੱਖ ਧਰਮ ਦਾ ਪ੍ਰਚਾਰ ਪਹਿਲਾਂ ਦੀ ਤਰਾਂ ਜਾਰੀ ਰੱਖਣ ਦੀ ਹਦਾਇਤਾਂ ਤੋਂ ਬਾਅਦ  ਗੁਰਦਵਾਰਾ ਸੀ੍ਰ ਗੁਰੁ ਸਿੰਘ ਸਭਾ ਸਲੋਅ ਵਿਖੇ ਕਥਾ ਕਰਨ ਪਹੁੰਚੇ ਪ੍ਰੌ ਧੂੰਦਾ ਦਾ ਸਮਾਗਮ ਆਪਣੇ ਆਪ ਨੂੰ ਧਰਮ ਦੇ ਠੇਕਦਾਰ ਤੇ ਪੰਥਕ ਆਗੂ  ਅਖਵਾਉਣ ਵਾਲੇ ਅਤੇ ਗਿਆਨਹੀਨ ਲੋਕਾਂ ਦੀ ਸੋਚ ਕਾਰਨ ਸਬਦ ਗੁਰੁ ਦੀ ਹਜੂਰੀ ਵਿਚ ਹੋਈ ਹੂਲੜਬਾਜੀ ਕਾਰਨ ਸਿਰੇ ਨਾ ਲੱਗਾ ਸਕਿਆ ਅਤੇ ਹੂਲੜਬਾਜਾਂ ਵਲੋਂ ਸਾਹਿਬ ਸੀ੍ਰ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਮੌਕੇ ਤੇ ਫੋਨ ਰਾਹੀਂ ਦਿੱਤੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰਕੇ ਸਬਦ ਗੁਰੁ ਦੀ ਹਜ਼ੂਰੀ ਵਿਚ ਘੌਰ ਬੇਅਦਬੀ ਕੀਤੀ ਗਈ।
ਬ੍ਰਿਟਿਸ਼ ਸਿੱਖ ਕੌਸ਼ਲ ਵਲੋਂ ਘਟਨਾ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਅਤੇ  ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਹੂਲੜਬਾਜ਼ਾਂ ਅਤੇ ਪੰਥਕ ਅਖਵਾਉਣ ਵਾਲੇ ਧਰਮ ਦੇ ਠੇਕੇਦਾਰਾਂ ਦੀ ਸੀ੍ਰ ਅਕਾਲ ਤਖ਼ਤ ਨੂੰ ਲਿਖਤੀ ਅਤੇ ਤੇ ਸਬੂਤਾਂ ਸਮੇਤ ਸ਼ਿਕਾਇਤ ਭੇਜੀ। ਕਮੇਟੀ ਨੂੰ ਅਣ-ਸੁਖਵੀਂ ਘਟਨਾ ਨਾ ਵਾਪਰਨ ਦੇਣ ਲਈ ਦੋ ਬਾਰ ਪੁਲਸ ਸੱਦਣੀ ਪਈ।
ਗੁਰਦਵਾਰਾ ਸਿੰਘ ਸਭਾ ਸਲੋਅ ਵਿਖੇ ਸਬਦ ਗੁਰੁ ਦੀ ਹਜ਼ੂਰੀ ਵਿਚ ਮੰਦਭਾਗੀ ਘਟਨਾ ਵਾਪਰਨ ਤੇ ਜਥੇਦਾਰ ਸੀ੍ਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਭਾ ਮੁਖੀ ਸ ਸਾਧੂ ਸਿੰਘ ਜੋਗੀ ਨਾਲ ਫੋਨ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਹਿਬਾਨਾਂ ਦੇ ਸਨਮੁੱਖ ਪੇਸ਼ ਹੋਣ ਤੋਂ ਬਾਅਦ ਮਿਲੀ ਕਲੀਨ ਚਿੱਟ ਅਤੇ ਪਹਿਲਾਂ ਦੀ ਤਰਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਪਹਿਲੀ ਬਾਰ ਇੰਗਲੈਂਡ ਪਹੁੰਚੇ ਪ੍ਰੌ ਸਰਬਜੀਤ ਸਿੰਘ ਧੂੰਦਾ ਦਾ ਗੁਰਦਵਾਰਾ ਸੀ੍ਰ ਗੁਰੁ ਸਿੰਘ ਸਭਾ ਸਾਊਥਾਲ ਵਿਚ ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਵਿਚ ਕਥਾ ਕੀਤੀ ਗਈ ਤੇ ਅੱਜ ਵੀ ਨਿਰ ਵਿਘਨਤਾ ਸਹਿਤ ਜਾਰੀ ਹੈ ਪੰਰਤੂ ਬੀਤੇ ਦਿਨੀਂ ਗੁਰਦਵਾਰਾ ਸੀ੍ਰ ਗੁਰੁ ਸਿੰਘ ਸਭਾ ਸਲੋਅ, ਜਿਸ ਦਾ ਪ੍ਰਬੰਧ ਸਿੱਖ ਰਹਿਤ ਮਾਰਿਯਾਦਾ ਮੁਤਾਬਕ ਚਲ ਰਿਹਾ ਹੈ ਵਿਚ ਪਹੁੰਚੇ ਪ੍ਰਸਿੱਧ ਕਥਾਵਾਚਕ ਪ੍ਰੌ ਸਰਬਜੀਤ ਸਿੰਘ ਧੂੰਦਾ ਨੂੰ ਧਰਮ ਦੇ ਠੇਕਦਾਰ ਅਖਵਾਉਣ ਵਾਲੇ ਆਗੂਆਂ ਤੇ ਗਿਆਨਹੀਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਦੂਰ ਦੂਰ ਤੋਂ ਸਿੱਖ ਸੰਗਤਾਂ ਪ੍ਰੌ ਧੁੰਦਾ ਵਲੋਂ ਗੁਰਮਤਿ ਅਨੁਸਾਰ ਕਥਾ ਕਰਨ ਨੂੰ ਸੁਣਨ ਲਈ ਪਹੁੰਚੀਆਂ ਹੋਈਆਂਸਨ, ਜਿਵੇਂ ਹੀ ਸਭਾ ਦੇ ਸਟੇਜ ਸਕੱਤਰ ਸ ਜਸਵੰਤ ਸਿੰਘ ਰੰਧਾਵਾ ਵਲੋਂ ਪ੍ਰੌ ਧੂੰਦਾ ਨੂੰ ਕਥਾ ਕਰਨ ਦਾ ਸੱਦਾ ਦਿੱਤਾ ਗਿਆ ਉਸੇ ਵਕਤ ਗਿਆਨਹੀਨ ਲੋਕਾਂ ਵਲੋਂ ਯੂ-ਟਿਊਬ ਤੇ ਪ੍ਰੌ ਧੂੰਦਾ ਦੀਆਂ ਅਵਾਜ਼ ਵਿਚ ਡੱਬ ਕੀਤੀਆਂ ਅਵਾਜ਼ਾਂ ਵਾਲੇ ਮੋਬਾਇਲ ਫੌਨ ਸੰਗਤਾਂ ਨੂੰ ਵਿਖਾਉਣਾ ਸੁਰੂ ਕਰ ਦਿੱਤੇ ਗਏ ਅਤੇ ਪ੍ਰੌ ਧੂੰਦਾ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਸਭਾ ਵਲੋਂ ਹੂਲੜਬਾਜ਼ਾਂ ਸਗਦ ਗੁਰੁ ਦਾ ਸਤਿਕਾਰ ਰੱਖਣ ਤੇ ਉਨਾਂ ਨੂੰ ਸਮਝਾਉਣ ਦੀ ਅਨੇਕਾਂ ਬਾਰ ਕੋਸ਼ਿਸਾਂ  ਅਤੇ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਫੋਨ ਤੇ ਦੋ ਬਾਰ ਰਾਬਤਾ ਕਰ ਪ੍ਰੌ ਸਰਬਜੀਤ ਸਿੰਘ ਧੂੰਦਾ ਨੂੰ ਕਲੀਨ ਚਿੱਟ ਮਿਲਣ ਅਤੇ ਪਹਿਲਾਂ ਦੀ ਤਰਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਗੱਲ  ਆਖਣ ਦੇ ਬਾਵਜੂਦ ਵੀ ਹੂੰਲੜਬਾਜ਼ਾਂ ਵਲੋਂ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਲ ਨੂੰ ਕਾਟ ਕਰਕੇ ਸਮਾਗਮ ਨਾ ਕਰਨ ਦੀ ਗੱਲ ਆਖੀ ਗਈ। ਇਸ ਮੌਕੇ ਪਹੁੰਚੇ ਅਨੇਕਾਂ ਮੋਹਤਬਰ ਬੰਦਿਆਂ ਗੁਰਦਵਾਰਾ ਸੀ੍ਰ ਗੁਰੁ ਸਿੰਘ ਸਭਾ ਸਾਊਥਾਲ ਦੇ ਕਮੇਟੀ ਮੈਂਬਰ ਸ ਦਲਜੀਤ ਸਿੰਘ, ਬਿਜ਼ਨਸਮੈਂਨ ਸ ਇੰਦਰਜੀਤ ਸਿੰਘ, ਸ ਸੁਖਦੀਪ ਸਿੰਘ, ਸ ਸਰਬਜੀਤ ਸਿੰਘ, ਸ ਪਰਮਜੀਤ ਸਿੰਘ ਪੰਮਾ, ਸ ਜਸਵੰਤ ਸਿੰਘ ਗਿੱਢਾ, ਸ ਤ੍ਰਿਵੈਦੀ ਸਿੰਘ,  ਸ ਸਰਬਜੀਤ ਸਿੰਘ ਬਨੂੜ, ਸ ਸਾਧੂ ਸਿੰਘ ਜੋਗੀ,  ਸ ਅਵਤਾਰ ਸਿੰਘ ਰਾਏ, ਪੋਲ ਸਹੋਤਾ, ਸ ਜੋਗਿੰਦਰ ਸਿੰਘ ਬੱਲ, ਸ ਰਾਵਿੰਦਰ ਸਿੰਘ ਸੋਢੀ, ਮੀਤਾ ਧਾਲੀਵਾਲ  ਆਦਿ ਨੇ ਸਮਝਾਉਣ ਦਾ ਹਰ ਹੀਲਾ ਵਰਤਿਆ ਗਿਆ ਪੰਰਤੂ ਹੂਲੜਬਾਜ਼ ਸਬਦ ਗੁਰੁ ਦੀ ਹਜ਼ੂਰੀ ਵਿਚ ਅੰਗਰੇਜ਼ੀ ਤੇ ਪੰਜਾਬੀ ਵਿਚ ਗਾਲਾਂ੍ਹ ਕੱਢਦੇ ਰਹੇ।
ਇਸ ਮੌਕੇ ਮੋਹਤਬਰ ਬੰਦਿਆਂ ਅਤੇ ਕਮੇਟੀ ਮੈਂਬਰਾਂ ਵਲੋਂ ਸਬਦ ਗੁਰੁ ਦੀ ਹਜੂਰੀ ਵਿਚ ਬੈਠ ਕੇ ਹੁਕਮਨਾਮਾ ਲੈ ਕੇ ਕਿਸੇ ਸਾਂਝੇ ਬੰਦੇ ਤੋਂ ਕਥਾ ਕਰਵਾ ਕੇ ਪ੍ਰੌ ਧੂੰਦਾ ਨੂੰ ਕਥਾ ਕਰਨ ਜਾ ਨਾ ਕਰਨ ਦੀ ਗੱਲ ਵੀ ਪੰਥਕ ਠੇਕੇਦਾਰਾਂ ਨੂੰ ਰਾਸ ਨਾ ਆਈ ਅਤੇ ਉਹ ਸਮਾਗਮ ਨਾ ਹੋਣ ਦੇਣ ਤੇ ਆੜੇ ਰਹੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਮੁਖੀ ਸ ਸਾਧੂ ਸਿੰਘ ਜੋਗੀ ਨੇ ਇਸ ਘਟਨਾ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕਰਦੇ ਹੋਏ ਬਾਹਰ ਤੋਂ ਆਏ ਬੰਦਿਆਂ ਨੂੰ ਦੋਸੀ ਠਹਿਰਉਂਦੇ ਹੋਏ ਕਿਹਾ ਕਿ ਸਭਾ ਦੇ ਇਤਿਹਾਸ ਵਿਚ ਪਹਿਲੀ ਬਾਰ ਹੋਇਆ ਜਦੋਂ ਬਾਹਰੋਂ ਆ ਕੇ ਬੰਦਿਆ ਨੇ ਸਲੋਅ ਗੁਰਦਵਾਰੇ ਵਿਚ ਹੂਲੜਬਾਜ਼ੀ ਕਰਕੇ ਸਲੋਅ ਦੀ ਸੰਗਤ ਦੇ ਸਿਰ ਭਾਜੀ ਪਾਈ ਗਈ। ਇਨ੍ਹਾਂ ਸਬਦਾਂ ਦੇ ਕਹਿਣ ਤੇ ਬਰਮਿੰਘਮ ਤੋਂ ਆਏ ਅਨੇਕਾਂ ਬੰਦੇ ਮੁੜ ਤੋਂ ਭੱਖ ਗਏ ਅਤੇ ਸਥਿਤੀ ਮੁੜ ਪਹਿਲਾਂ ਵਾਲੀ ਹੋ ਗਈ। ਇਸ ਮੌਕੇ ਸਭਾ ਦੇ ਗ੍ਰੰਥੀ ਸਿੰਘਾਂ ਤੇ ਕਮੇਟੀ ਵਲੋਂ ਪ੍ਰੌ ਧੂੰਦਾ ਨੂੰ ਹਿਫਾਜ਼ਤ ਨਾਲ ਸਭਾ ਦੀ ਰਿਹਾਇਸ਼ ਵਿਚ ਬੈਠਿਆ ਗਿਆ ਤੇ ਹੂਲੜਬਾਜ਼ਾਂ ਤੇ ਸਭਾ ਵਲੋਂ ਹਰ ਤਰਾਂ ਨਾਲ ਮਸਲੇ ਦਾ ਹੱਲ ਕਰਨ ਦੀ ਅਨੇਕਾਂ ਕੋਸ਼ਿਸਾਂ ਕੀਤੀਆਂ ਗਈਆਂ ਜੋ ਸਿਰੇ ਨਾ ਲੱਗੀਆਂ।
ਇਸ ਮੌਕੇ ਸਭਾ ਦੇ ਮੁਖੀ ਸ ਸਾਧੂ ਸਿੰਘ ਜੋਗੀ ਵਲੋਂ ਸਾਰੀ ਘਟਨਾ ਦੀ ਜਾਣਕਾਰੀ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਫੌਨ ਰਾਹੀਂ ਦੱਸੀ ਗਈ ਤੇ ਉਨ੍ਹਾਂ ਵਲੌਂ ਅਜਿਹੀ ਘਟਨਾ ਵਾਪਰਨ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ ਅਤੇ ਘਟਨਾ ਦੀ ਸਾਰੀ ਜਾਣਕਾਰੀ ਸਮੇਤ ਸਬੂਤਾਂ ਦੇ ਅਧਾਰ ਤੇ ਸੀ੍ਰ ਅਕਾਲ ਤਖ਼ਤ ਸਾਹਿਬ ਤੇ ਹੂਲੜਬਾਜਾਂ ਦੀ ਲਿਖ਼ਤੀ ਸ਼ਿਕਾਇਤ ਭੇਜਣ ਲਈ ਕਿਹਾ ਗਿਆ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਰੋਸਾ ਦਿੱਤਾ ਕਿ ਸ਼ਿਕਾਇਤ ਮਿਲਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹੂਲੜਬਾਜਾਂ ਅਤੇ ਸਲੋਅ ਦੀ ਸੰਗਤ ਵਿਚ ਕਈ ਵਾਰ ਤਕਰਾਰ ਹੋਈਆਂ ਅਤੇ ਗੱਲ ਲੜਾਈ ਝਗੜੇ ਤੱਕ ਵੱਧ ਗਈ, ਸਭਾ ਵਲੋਂ ਸਭਾ ਅੰਦਰ ਤੇ ਬਾਹਰ ਕਿਸੇ ਅਣ-ਸੁਖਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਬਾਰ ਬਾਰ ਪੁਲਸ ਸੱਦਣੀ ਪਈ। ਇਸ ਕਸ਼ਮਕਸ਼ ਦੇ ਚਲਦਿਆਂ ਹੂਲੜਬਾਜ਼ ਤਾਂ ਅੱਗ ਲਾ ਕੇ ਬਾਹਰ ਚਲੇ ਗਏ ਤੇ ਸਭਾ ਤੇ ਮੋਹਤਬਰ ਬੰਦਿਆਂ ਦੇ ਵਿਚ ਪੈਣ ਤੋਂ ਬਾਅਦ ਪ੍ਰੌ ਧੂੰਦਾ ਦਾ ਸਮਾਗਮ ਰੱਦ ਕਰ ਦਿੱਤਾ ਗਿਆ। ਸਲੋਅ ਵਿਚ ਵਾਪਰੀ ਘਟਨਾ ਦੀ ਖ਼ਬਰ ਯੂæਕੇ ਵਿਚ ਅੱਗ ਦੀ ਤਰਾਂ ਫ਼ੈਲ ਗਈ।
ਗੁਰਦਵਾਰਾ ਸੀ੍ਰ ਗੁਰੁ ਸਿੰਘ ਸਭਾ ਸਲੋਅ ਵਿਚ ਸਬਦ ਗੁਰੁ ਦੀ ਹਜ਼ੂਰੀ ਵਿਚ ਹੁਲੜਬਾਜ਼ਾਂ ਵਲੋਂ ਕੀਤੀ ਗੂੰਡਾ ਗਰਦੀ ਦੀ ਸਖ਼ਤ ਸਬਦਾਂ ਵਿਚ ਨਿਖੈਧੀ ਕਰਦੇ ਹੋਏ ਬ੍ਰਿਟਿਸ਼ ਸਿੱਖ ਕੌਸ਼ਲ ਦੇ ਜਨਰਲ ਸਕੱਤਰ ਸ ਤਰਸੇਮ ਸਿੰਘ ਦਿਉਲ ਨੇ ਕਿਹਾ ਕਿ ਸਿੱਖ ਧਰਮ ਵਿਚ ਅਕਾਲ ਤਖ਼ਤ ਸਾਹਿਬ ਸਭ ਤੋਂ ਮਹਾਨ ਅਸਥਾਨ ਹੈ, ਉਥੋਂ ਜਾਰੀ ਹੁਕਮਨਾਮਾਂ ਨੂੰ ਸਿੱਖ ਸੰਗਤਾਂ ਇਲਾਹੀ ਹੁਕਮ ਮੰਨਦੀਆਂ ਹਨ । ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨਾਂ ਵਲੋਂ ਕਲੀਨ ਚਿੱਟ ਹੋਣ ਦੇ ਬਾਵਜੂਦ ਜੇ ਪ੍ਰੌ ਧੂੰਦਾ ਗੁਰਦਵਾਰਿਆ ਸਾਹਿਬ ਦੀਆਂ ਸਟੇਜਾਂ ਤੇ  ਆ ਕੇ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਤਾਂ ਸਿੱਖ ਧਰਮ ਦਾ ਪ੍ਰਚਾਰ ਹੋਰ ਕਿਥੇ ਹੋਵੇਗਾ। ਸ ਦਿਉਲ ਨੇ ਕਿਹਾ ਕਿ ਹਿੰਦੋਸਤਾਨ ਦੀਆਂ ਏਜੰਸੀਆਂ ਵਿਦੇਸਾਂ ਵਿਚ ਸਿੱਖ ਧਰਮ ਦੇ ਪ੍ਰਚਾਰ ਨੂੰ ਖੋਰਾ ਲਾਉਣ ਤੇ ਲੱਗੀਆਂ ਹਨ ਤੇ ਸਮੇਂ ਸਮੇਂ ਸਿਰ ਉਹ ਆਪਣਾ ਪੱਤਾ ਖੇਡ ਕੇ ਸਿੱਖਾਂ ਨੂੰ ਲੜਾ ਰਹੀਆਂ ਹਨ।
ਇਸ ਮੌਕੇ ਦਲ ਖਾਲਸਾ ਯੂ.ਕੇ ਦੇ ਬਾਨੀ ਮੈਂਬਰ ਭਾਈ ਮਨਮੋਹਨ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਪੰਮਾ ਬਰਮਿੰਘਮ,  ਭਾਈ ਬਲਬੀਰ ਸਿੰਘ ਬੈਂਸ, ਸ ਗੁਰਚਰਨ ਸਿੰਘ, ਰਾਮਗੜ੍ਹੀਆਂ ਗੁਰਦਵਾਰਾ ਸਭਾ ਦੇ ਸਕੱਤਰ ਸ ਅਮਰਜੀਤ ਸਿੰਘ ਭੱਚੂ ਆਦਿ ਨੇ ਸਬਦ ਗੁਰੁ ਦੀ ਹਜ਼ੂਰੀ ਵਿਚ ਵਾਪਰੀ ਇਸ ਘਟਨਾ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਗਈ ਹੈ।