Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Saturday, 30 August 2014

Sikh Excellence Awards Southall

Sikh Excellence Awards On Sikh Channel Now Which Took Place At 
Gurdwara Sri Guru Singh Sabha Southall

Jathedar Rajoana's Letter - 19th Shaheedi Anniversary of Kaum E Shaheed Bhai Dilavar Singh Jaisinghvala


Letter from Jathedar Bhai Balwant Singh Ji Rajoana regarding the 19th Shaheedi Anniversary of Kaum E Shaheed Bhai Dilavar Singh Jaisinghvala (Khalistan Liberation Force) ਕੌਮ ਦੀ ਅਣਖ਼ ਅਤੇ ਗੈਰਤ ਲਈ , ਕੌਮੀ ਸਵੈਮਾਨ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 19ਵੀਂ ਬਰਸੀ ਤੇ ਅਸੀਂ ਆਪਣੇ ਵੱਲੋਂ ਭਾਈ ਸਾਹਿਬ ਦੀ ਅਦੁੱਤੀ ਸ਼ਹਾਦਤ ਅੱਗੇ ਸਿਜਦਾ ਕਰਦੇ ਹਾਂ ਅਤੇ ਆਪਣੇ ਵੱਲੋਂ ਸਰਧਾ ਦੇ ਫੁੱਲ ਭੇਟ ਕਰਦੇ ਹਾਂ।


ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾ ਛਾਡੈ ਖੇਤੁ॥
ਸਤਿਕਾਰਯੋਗ ਖਾਲਸਾ ਜੀਓ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ। ਖਾਲਸਾ ਜੀ , ਜਦੋਂ ਦਿੱਲੀ ਦੇ ਤਖ਼ਤ ਤੇ ਬੈਠੇ ਹਿੰਦੋਸਤਾਨ ਦੇ ਫਿਰਕੂ ਹੁਕਮਰਾਨਾਂ ਵੱਲੋਂ ਜੂਨ 1984 ਅਤੇ ਨਵੰਬਰ 1984 ਨੂੰ ਸਿੱਖ ਧਰਮ ਤੇ ਕੀਤੇ ਗਏ ਹਮਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਨਸ਼ਲਕੁਸੀ ਕਰਨ ਲਈ ਕੀਤੇ ਜਾ ਰਹੇ ਹਜ਼ਾਰਾਂ ਨਿਰਦੋਸ ਸਿੱਖ ਨੌਜਵਾਨਾਂ ਦੇ ਕਤਲੇਆਮ ਨੂੰ ਰੋਕਣ ਲਈ ਅਤੇ ਸਿੱਖ ਕੌਮ ਤੇ ਹੋ ਰਹੇ ਇਸ ਭਿਆਨਕ ਜ਼ੁਲਮ ਨੂੰ ਰੋਕਣ ਲਈ ਜਦੋਂ ਸਿੱਖ ਕੌਮ ਦੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਆਪਣੇ ਕੌਮੀ ਫ਼ਰਜਾਂ ਤੋਂ ਮੁਨਕਰ ਹੋ ਕੇ ਜ਼ਾਲਮ ਹੁਕਮਰਾਨਾਂ ਦੇ ਹੱਕ ਵਿਚ ਭੇਦਭਰੀ ਖ਼ਾਮੋਸੀ ਧਾਰਨ ਕਰ ਲਈ , ਜਦੋਂ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਜਿੰਮੇਵਾਰ ਆਗੂਆਂ ਨੇ ਕਾਤਲ ਹੁਕਮਰਾਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਆਪਣੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਮੁਨਕਰ ਹੋ ਕੇ ਮੈਦਾਨੇ ਜੰਗ ਵਿਚ ਜੂਝ ਰਹੇ ਜੁਝਾਰੂ ਸਿੰਘਾਂ ਦੀ ਪਿੱਠ ਵਿਚ ਛੁਰਾ ਮਾਰਿਆ, ਜਦੋਂ ਇਨ੍ਹਾਂ ਕਾਤਲ ਹੁਕਮਰਾਨਾਂ ਵੱਲੋਂ ਸਾਡੇ ਵੀਰਾਂ ਦੀਆਂ ਲਾਸ਼ਾਂ ਤੇ ਬੰਬਈ ਦੀਆਂ ਡਾਂਸਰਾ ਦੇ ਲੱਚਰ ਡਾਂਸ ਕਰਵਾਏ ਜਾਣ ਲੱਗੇ , ਜਦੋਂ ਇਨ੍ਹਾਂ ਕਾਤਲ ਹੁਕਮਰਾਨਾਂ ਵੱਲੋਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਉੱਚ ਅਹੁਦਿਆਂ ਨਾਲ ਸਨਮਾਨਿਤ ਕਰਕੇ ਸਾਡੀ ਅਣਖ਼ ਅਤੇ ਗੈਰਤ ਨੂੰ ਲਲਕਾਰਿਆ ਜਾਣ ਲੱਗਾ , ਜਦੋਂ ਇਸ ਧਰਤੀ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਸਾਂਤੀ ਦਾ ਮਸੀਹਾ ਬਣ ਬੈਠੇ ਉਸ ਸਮੇਂ ਆਪਣੀ ਧਰਤੀ ਮਾਂ ਪ੍ਰਤੀ ਅਤੇ ਆਪਣੀ ਕੌਮ ਪ੍ਰਤੀ ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ 31 ਅਗਸਤ 1995 ਨੂੰ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੇ ਅਦੁੱਤੀ ਸ਼ਹਾਦਤ ਦੇ ਕੇ ਜ਼ੁਲਮ ਦੇ ਪ੍ਰਤੀਕ ਕਾਤਲ ਹੁਕਮਰਾਨ ਨੂੰ ਇਸ ਤਰ੍ਹਾਂ ਹਵਾ ਵਿਚ ਉਡਾਇਆ ਕਿ ਦਿੱਲੀ ਦੇ ਜ਼ਾਲਮ ਹੁਕਮਰਾਨਾਂ ਦੀ ਰੂਹ ਕੰਬ ਗਈ ।

ਕੌਮ ਦੀ ਅਣਖ਼ ਅਤੇ ਗੈਰਤ ਲਈ , ਕੌਮੀ ਸਵੈਮਾਨ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 19ਵੀਂ ਬਰਸੀ ਤੇ ਅਸੀਂ ਆਪਣੇ ਵੱਲੋਂ ਭਾਈ ਸਾਹਿਬ ਦੀ ਅਦੁੱਤੀ ਸ਼ਹਾਦਤ ਅੱਗੇ ਸਿਜਦਾ ਕਰਦੇ ਹਾਂ ਅਤੇ ਆਪਣੇ ਵੱਲੋਂ ਸਰਧਾ ਦੇ ਫੁੱਲ ਭੇਟ ਕਰਦੇ ਹਾਂ। ਖਾਲਸਾ ਜੀ , ਯਕੀਕਨ ਹੀ ਇਹ ਸ਼ਹਾਦਤਾਂ ਸ਼ੰਘਰਸ ਦੇ ਰਾਹ ਤੇ ਚਲਣ ਵਾਲਿਆਂ ਲਈ ਪ੍ਰੇਰਣਾ ਦਾ ਸਰੋਤ ਬਣੀਆਂ ਰਹਿਣਗੀਆਂ ਅਤੇ ਸਾਨੂੰ ਅਣਖ਼ ਅਤੇ ਗੈਰਤ ਨਾਲ ਸਿਰ ਉੱਚਾ ਚੁੱਕ ਕੇ ਜੀਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ ।

ਪਰ ਖਾਲਸਾ ਜੀ , ਕਾਤਲਾਂ ਦਾ ਅਤੇ ਉਨ੍ਹਾਂ ਦੇ ਧੋਖੇਬਾਜ ਸਹਿਯੋਗੀਆਂ ਦਾ ਇਸ ਧਰਤੀ ਤੋਂ ਜਿੱਤਣਾ ਅਤੇ ਸਾਡੇ ਤੇ ਰਾਜ ਕਰਨਾ ਸਾਡੇ ਮਹਾਨ ਸ਼ਹੀਦਾਂ ਦਾ ਅਤੇ ਇਸ ਧਰਤੀ ਮਾਂ ਦਾ ਅਪਮਾਨ ਹੈ । ਆਓ ਆਪਾ ਸਾਰੇ ਮਿਲਕੇ ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਡੇ ਤੇ ਰਾਜ ਕਰਦੇ ਇਨ੍ਹਾਂ ਕਾਤਲ ਅਤੇ ਧੋਖੇਬਾਜ ਹੁਕਮਰਾਨਾਂ ਨੂੰ ਹਰਾਉਣ ਲਈ ਅਤੇ ਸੱਚ ਦੇ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਈਏ । ਇਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ ।
ਪ੍ਰਣਾਮ ਸ਼ਹੀਦਾ ਨੂੰ ਪ੍ਰਣਾਮ ਸ਼ਹੀਦਾਂ ਨੂ ਪ੍ਰਣਾਮ ਸ਼ਹੀਦਾਂ ਨੂੰ

ਮਿਤੀ
23-8-2014 ਵੱਲੋਂ ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)

Modi & India's Current World Position Exposed UsMediaCanada

Thursday, 28 August 2014

Mahan Shaheed Baba Banda Singh Ji Bahadur

Remember Who You Are.....Who Our Forefathers Were..
Don't be an apologist for speaking for Freedom for Khalistan!
‪#‎iPledgeKhalistan‬

Wednesday, 27 August 2014

Sunday, 24 August 2014

Jathedar Rajoana Exposes SGPC,Akalis,Congress & BJP Letter 23-8-2014


ਅੱਜ ਵੀਰਜੀ ਨਾਲ ਸਾਡੀ ਮੁਲਾਕਾਤ ਸੀ ।ਵੀਰਜੀ ਨੇ ਜੋ ਸੁਨੇਹਾ ਖਾਲਸਾ ਪੰਥ ਲਈ ਭੇਜਿਆ ਹੈ, ਉਹ ਸੁਨੇਹਾ ਮੈਂ ਖਾਲਸਾ ਪੰਥ ਦੇ ਰੁਬਰੂ ਕਰ ਰਹੀ ਹਾ।
 
ਸਤਿਕਾਰਯੋਗ ਖਾਲਸਾ ਜੀਓ ,
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥

ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ। ਖਾਲਸਾ ਜੀ , ਵੱਖਰੀ ਹਰਿਆਣਾ ਗੁਰੁਦੁਆਰਾ ਕਮੇਟੀ ਵਾਰੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਜਾਂ ਨਾ ਬਣਨ ਨਾਲ ਸਿੱਖ ਕੌਮ ਦੀ ਹੋਣੀ ਦੇ ਕੋਈ ਅਸਰ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਫ਼ਰਕ ਪਵੇਗਾ। ਕੀ ਫ਼ਰਕ ਪੈਂਦਾ ਜੇਕਰ ਗੋਲਕ ਬਾਦਲ ਦੇ ਹੱਥ ਵਿਚ ਹੋਵੇ ਜਾਂ ਝੀਂਡਾ ਦੇ ਜਾਂ ਮੱਕੜ ਦੇ ਹੱਥ ਵਿਚ ਹੋਵੇ ਜਾਂ ਨਲਵੀ ਦੇ ਇਸ ਨਾਲ ਕੀ ਫ਼ਰਕ ਪੈਣਾ ਸਿਵਾਏ ਇਸ ਦੇ ਕਿ ਪਹਿਲਾਂ ਇਨ੍ਹਾਂ ਗੁਰਦੁਆਰਿਆਂ ਵਿਚ ਅਕਾਲੀ ਭਾਜਪਾ ਰੈਲੀਆਂ ਲਈ ਲੰਗਰ ਤਿਆਰ ਹੁੰਦੇ ਸਨ ਹੁਣ ਹੁੱਡਾ ਝੀਂਡਾ ਰੈਲੀਆਂ ਲਈ ਤਿਆਰ ਹੋਣ ਲੱਗ ਜਾਣਗੇ ।ਖਾਲਸਾ ਜੀ , ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਮਾਇਤੀਆ ਅਤੇ ਵਿਰੋਧੀਆਂ ਦਾ ਖਾਲਸਾ ਪੰਥ ਨਾਲ ਜੋ ਰਿਸ਼ਤਾ ਹੈ ਇਹ ਬਹੁਤ ਹੀ ਗੰਭੀਰ ਚਿੰਤਨ ਦੀ ਮੰਗ ਕਰ ਰਿਹਾ ਹੈ । 
 
ਇੱਕ ਪਾਸੇ ਸਿੱਖੀ ਮਾਖੌਟੇ ਵਿਚ ਵਿਚਰਦੇ ਉਹ ਲੋਕ ਹਨ ਜਿਹੜੇ ਉਸ ਕਾਂਗਰਸ ਨਾਲ ਸਬੰਧ ਰੱਖਣ ਵਿਚ ਅਤੇ ਉਨ੍ਹਾਂ ਕਾਂਗਰਸੀ ਹੁਕਮਰਾਨਾਂ ਦਾ ਮਾਨ ‐ਸਨਮਾਨ ਕਰਨ ਵਿਚ ਮਾਣ ਮਹਿਸ਼ੂਸ ਕਰਦੇ ਹਨ ,ਜਿੰਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਹਮਲਾ ਕੀਤਾ, “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਢਹਿ ਢੇਰੀ ਕਰਨ ਦਾ ਨਾਕਾਮ ਕਾਰਜ ਕੀਤਾ , ਹਜ਼ਾਰਾਂ ਮਾਸੂਮ ਅਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ , ਦਿੱਲੀ ਦੀਆਂ ਗਲੀਆਂ ਵਿਚ ਹਜ਼ਾਰਾਂ ਸਿੱਖਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ , ਸਾਡੀਆਂ ਧੀਆਂ ‐ਭੈਣਾਂ ਨਾਲ ਜੋ ਕੁਝ ਕੀਤਾ ਉਸ ਨੂੰ ਵਾਰ ‐ਵਾਰ ਲਿਖਣ ਵਿਚ ਸ਼ਰਮ ਮਹਿਸੂਸ ਹੁੰਦੀ ਹੈ। ਪੰਜਾਬ ਦੀ ਧਰਤੀ ਤੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦਿਖਾ ਕੇ ਸ਼ਹੀਦ ਕਰ ਦਿੱਤਾ ਗਿਆ ਉਹ ਵੀ ਇਸ ਕਸੂਰ ਬਦਲੇ ਕਿ ਉਹ ਸਿੱਖ ਸਨ , ਆਪਣੇ ਧਰਮ ਨੂੰ ਪਿਆਰ ਕਰਦੇ ਸਨ । ਏਨੇ ਜ਼ੁਲਮ ਕਰਨ ਤੋਂ ਬਾਅਦ ਇਹੀ ਹੁਕਮਰਾਨ ਵੱਖਰੀ ਹਰਿਆਣਾ ਪ੍ਰਬੰਧਕ ਕਮੇਟੀ ਬਣਾ ਕੇ ਜਿਵੇਂ ਕਹਿ ਰਹੇ ਹੋਣ ਕਿ ਦੇਖੋ ਅਸੀਂ ਤੁਹਾਡੇ ਕਿੰਨੇ ਹਮਦਰਦ ਹਾਂ ਤੁਹਾਡਾ ਅਤੇ ਤੁਹਾਡੇ ਧਰਮ ਦਾ ਕਿੰਨਾ ਸਨਮਾਨ ਕਰਦੇ ਹਾਂ। ਕੁਝ ਝੋਲੀ ਝੁਕ ਲਾਲਚੀ ਮਾਨਸਿਕਤਾ ਵਾਲੇ ਸਿੱਖ ਇਨ੍ਹਾਂ ਹੁਕਮਰਾਨਾਂ ਦੇ ਸਾਰੇ ਗੁਨਾਹਾਂ ਤੇ ਪਰਦਾ ਪਾ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਨਹੀਂ ਥੱਕਦੇ । 
 
ਦੂਜੇ ਪਾਸੇ ਸਾਡੇ ਧਰਮ ਤੇ , ਸਾਡੇ ਗੁਰਦੁਆਰਿਆਂ ਤੇ ਕਾਬਜ ਉਹ ਲੋਕ ਹਨ ਜਿੰਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਕੌਮੀ ਫ਼ਰਜਾਂ ਤੋਂ ਮੁਨਕਰ ਹੋ ਕੇ ਖਾਲਸਾ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ । ਅੱਜ ਹੌਲੀ ‐ਹੌਲੀ ਇਨ੍ਹਾਂ ਮਾਖੌਟਾਧਾਰੀਆਂ ਦਾ ਸਾਰਾ ਸੱਚ ਸਾਹਮਣੇ ਆ ਚੁੱਕਾ ਹੈ । ਕਿ ਇਨ੍ਹਾਂ ਲੋਕਾਂ ਦਾ ਧਰਮ ਤੇ ਹੋਏ ਹਮਲੇ ਅਤੇ ਪੰਜਾਬ ਦੀ ਧਰਤੀ ਤੇ ਹੋਏ ਸਿੱਖ ਨੌਜਵਾਨਾਂ ਦੇ ਕਤਲੇਆਮ ਵਿਚ ਪਰਦੇ ਪਿੱਛੇ ਪੂਰਾ ਸਹਿਯੋਗ ਸੀ ।ਪਰ ਅਫ਼ਸੋਸ ਹੁਣ ਤੱਕ ਇਹੀ ਲੋਕ ਖਾਲਸਾ ਪੰਥ ਨੂੰ ਗੁੰਮਰਾਹ ਕਰਕੇ , ਦੁਸ਼ਮਣਾਂ ਨਾਲ ਮਿਲਕੇ ਇਸ ਧਰਤੀ ਤੇ ਰਾਜ ਕਰਦੇ ਰਹੇ ਹਨ । ਇਨ੍ਹਾਂ ਲੋਕਾਂ ਨੇ ਖਾਲਸਾ ਪੰਥ ਤੋਂ ਇਹ ਕਹਿ ਕੇ ਵੋਟਾਂ ਵਿਚ ਸਹਿਯੋਗ ਮੰਗਿਆ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਹੋਏ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਇਹ ਸਾਰਾ ਸੱਚ ਦੁਨੀਆ ਦੇ ਸਾਹਮਣੇ ਰੱਖਾਂਗੇ ਅਤੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾ ਦਿਵਾਈ ਜਾਵੇਗੀ । 
 
ਖਾਲਸਾ ਜੀ , ਖਾਲਸਾ ਪੰਥ ਨੂੰ ਗੁੰਮਰਾਹ ਕਰਕੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਲੋਕ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਹੀ ਮੁਨਕਰ ਨਹੀਂ ਹੋਏ ਸਗੋਂ ਆਪਣੇ ਸਾਰੇ ਮਾਖੌਟੇ ਉਤਾਰ ਕੇ ਆਪਣੇ ਅਸਲੀ ਰੰਗ ਵਿਚ ਆਏ , ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਉੱਚ ਅਹੁਦੇ ਦਿੱਤੇ ਅਤੇ ਆਪਣੇ ਰਾਜ ਦਾ ਪੁਲਿਸ ਮੁਖੀ ਬਣਾਇਆ , ਜੇਲ੍ਹਾਂ ਵਿਚ ਬੰਦ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਦੀਆਂ ਰਿਹਾਈਆਂ ਵਿਚ ਅੜਿੱਕੇ ਡਾਹੇ ਅਤੇ ਮਾਸੂਮਾਂ ਦੇ ਕਾਤਲਾਂ ਦੀ ਰਿਹਾਈ ਲਈ ਰਾਹ ਪੱਧਰੇ ਕਰਕੇ ਕੌਮ ਨਾਲ ਧ੍ਰੋਹ ਕਮਾਇਆ , ਅਡਵਾਨੀ ਵਰਗੇ ਧਰਮ ਤੇ ਹਮਲਾ ਕਰਨ ਦੀ ਹਮਾਇਤ ਕਰਨ ਵਾਲੇ ਫਿਰਕੂ ਬੰਦੇ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਸਨਮਾਨਿਤ ਕੀਤਾ ।ਇਨ੍ਹਾਂ ਹੁਕਮਰਾਨਾਂ ਦੀ ਸ਼ਹਿ ਤੇ ਹੀ ਦਿੱਲੀ ਦੇ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਤੇ ਉਨ੍ਹਾਂ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਜਿੰਨ੍ਹਾਂ ਨੇ ਸਿੱਖੀ ਸਿਧਾਤਾਂ ਤੇ ਪਹਿਰਾ ਦਿੰਦਿਆਂ ਸੱਚ ਅਤੇ ਧਰਮ ਦੇ ਹੱਕ ਵਿਚ ਜ਼ੁਲਮ ਦੇ ਖ਼ਿਲਾਫ ਆਵਾਜ਼ ਬੁਲੰਦ ਕੀਤੀ , ਜ਼ਾਲਮ ਨੂੰ ਜ਼ਾਲਮ ਅਤੇ ਕਾਤਲ ਨੂੰ ਕਾਤਲ ਕਹਿਣ ਦੀ ਹਿੰਮਤ ਕੀਤੀ । ਇਨ੍ਹਾਂ ਹੁਕਮਰਾਨਾਂ ਨੂੰ ਜਿੱਥੋਂ ਕਿਤੋਂ ਵੀ ਸੱਚ ਦੀ ਆਵਾਜ਼ ਉਂਠਦੀ ਨਜ਼ਰ ਆਈ ਉਸਨੂੰ ਬਹੁਤ ਹੀ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ । 
 
ਖਾਲਸਾ ਜੀ , ਇਨ੍ਹਾਂ ਕਾਂਗਰਸੀ , ਭਾਜਪਾ ਅਤੇ ਇਨ੍ਹਾਂ ਦੇ ਪਾਲੇ ਹੋਏ ਸਿੱਖੀ ਮਾਖੌਟੇ ਵਿਚ ਵਿਚਰਦੇ ਇਨ੍ਹਾਂ ਦੇ ਕਰਿੰਦਿਆਂ ਦਾ ਧਰਮ ਨਾਲ , ਸਿੱਖ ਧਰਮ ਨਾਲ , ਸਿੱਖ ਕੌਮ ਨਾਲ ਇਹ ਕਿਉਂ ਜਿਹਾ ਪਿਆਰ ਹੈ ਜਿਸ ਸਿੱਖੀ ਦੇ ਬੂਟੇ ਨੂੰ ਇਨ੍ਹਾਂ ਨੂੰ ਛਾਂ ਦਿੱਤੀ ਉਸ ਦੀਆਂ ਹੀ ਜੜ੍ਹਾਂ ਵਿਚ ਹੀ ਤੇਲ ਪਾ ਕੇ ਉਸਨੂੰ ਹੀ ਕੱਟਣ ਵੱਢਣ ਦਾ ਯਤਨ ਕਰਦੇ ਰਹੇ । ਖਾਲਸਾ ਪੰਥ ਦਾ ਇਹ ਕਿਹੋ ਜਿਹਾ ਸੱਚ ਹੈ ਕਿ ਇਹੀ ਮੱਕਾਰ ਲੋਕ ਸਾਡੇ ਧਰਮ ਤੇ ਕਾਬਜ ਹੋ ਕੇ ਸਾਡੀਆਂ ਸਿੱਖ ਸੰਸਥਾਵਾਂ ਤੇ ਕਾਬਜ ਹੋ ਕੇ ਅੱਜ ਕਿਹੜੇ ਧਰਮ ਦਾ ਪ੍ਰਚਾਰ ਕਰਨ ਦਾ ਅਤੇ ਕਿਹੜੇ ਧਰਮ ਦੇ ਰਖਵਾਲੇ ਹੋਣ ਦਾ ਢੋਂਗ ਕਰ ਰਹੇ ਹਨ ।
 
 ਖਾਲਸਾ ਜੀ , ਇਸ ਦੇ ਲਈ ਅਸੀਂ ਸਾਰੇ ਹੀ ਕਸੂਰਵਾਰ ਹਾਂ । ਅਸੀਂ ਹੀ ਆਪਣ ਗੁਰੂਆਂ ਦੇ ਤੱਤੀ ਤਵੀ ਤੇ ਬੈਠਣ ਦੇ , ਸੀਸ ਕਟਵਾਉਣ ਦੇ , ਸਰਬੰਸ ਕੁਰਬਾਨ ਕਰਨ ਦੇ , ਅਣਖ਼ੀ ਅਤੇ ਧਰਮੀ ਸਿੰਘਾਂ ਵੱਲੋਂ ਬੰਦ ਬੰਦ ਕਟਵਾਉਣ ਤੇ , ਸੀਸ ਤਲੀ ਤੇ ਰੱਖ ਕੇ ਲੜ੍ਹਣ ਦੇ , ਚਰਖੜ੍ਹੀਆਂ ਤੇ ਚੜ੍ਹਨ ਦੇ , ਮਾਵਾਂ ਵੱਲੋਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ ਵਿਚ ਪਵਾਉਣ ਦੇ , ਸਾਰੇ ਅਹਿਸਾਨ ਭੁੱਲ ਕੇ ਚੋਣਾਂ ਵਿਚ ਏਨਾ ਮੱਕਾਰ ਹੁਕਮਰਾਨਾਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਦਾ , ਵੰਡੀ ਗਈ ਭੁੱਕੀ ਦਾ , ਸਾਡੀ ਜ਼ਮੀਰ ਦੀ ਲਗਾਈ ਗਈ ਕੀਮਤ ਦਾ ਅਹਿਸਾਨ ਮੰਨਕੇ ਇਨ੍ਹਾਂ ਨੂੰ ਹੀ ਵੋਟਾਂ ਪਾ ਕੇ ਆਪਣੇ ਮਾਲਕ ਬਣਾ ਕੇ ਆਪਣੇ ਸਿਰ ਤੇ ਬਿਠਾ ਲੈਂਦੇ ਹਾਂ । ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਨੇ , ਬ੍ਰਹਿਮੰਡ ਦਾ ਗਿਆਨ ਰੱਖਣ ਵਾਲੇ ਬ੍ਰਹਮਗਿਆਨੀਆਂ ਨੇ ਲੋਕਾਂ ਨੂੰ ਸੱਚ ਅਤੇ ਧਰਮ ਤੋਂ ਜਾਣੂ ਕਰਵਾਉਣਾ ਹੁੰਦਾ ਹੈ । ਉਹ ਵੀ ਚੋਣਾਂ ਵਿਚ ਹਜ਼ਾਰਾਂ ਮਾਸੂਮ ਸਿੱਖਾਂ ਦੇ ਕਾਤਲਾਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਦੇ ਇਨ੍ਹਾਂ ਹੁਕਮਰਾਨਾਂ ਦੀ ਗੋਦੀ ਵਿਚ ਬੈਠੇ ਹੀ ਨਜ਼ਰ ਆਉਂਦੇ ਹਨ ।ਫਿਰ ਸਮੇਂ ਸਮੇਂ ਤੇ ਅਖ਼ਬਾਰੀ ਬਿਆਨਾਂ ਰਾਹੀਂ ਮੱਗਰਮੱਛ ਦੇ ਹੰਝੂ ਵਹਾਉਂਦੇ ਰਹਿਣਗੇ ਪਰ ਸਾਰੀਆਂ ਚੋਣਾਂ ਮਿਲਕੇ ਹੀ ਲੜ੍ਹਦੇ ਹਨ ।
 
ਖਾਲਸਾ ਜੀ , ਸਾਨੂੰ ਹੁਣ ਇਹ ਗੱਲ ਸਪੱਸਟ ਰੂਪ ਵਿਚ ਸਮਝ ਲੈਣੀ ਚਾਹੀਦੀ ਹੈ ਕਿ ਸਿੱਖੀ ਮਾਖੌਟੇ ਵਿਚ ਅਤੇ ਧਾਰਮਿਕ ਮਾਖੌਟੇ ਵਿਚ ਵਿਚਰਦੇ , ਸਾਡੇ ਤੇ ਰਾਜ ਕਰਦੇ , ਅਤੇ ਸਾਡੇ ਧਰਮ ਤੇ ਕਾਬਜ਼ ਹੋਏ ਬੈਠੇ ਅਤੇ ਕਾਬਜ਼ ਹੋਣ ਦੀ ਕੋਸ਼ਿਸ ਇਨ੍ਹਾਂ ਆਖੌਤੀ ਸਿੱਖ ਨੇਤਾਵਾਂ ਦਾ ਸਿੱਖੀ ਨਾਲ , ਧਰਮ ਨਾਲ , ਸੱਚ ਨਾਲ , ਇਸ ਧਰਤੀ ਮਾਂ ਨਾਲ , ਇਸ ਧਰਤੀ ਤੇ ਵਸਦੇ ਲੋਕਾਂ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ । ਇਹ ਲੋਕ ਗੁਰੂ ਦੇ ਸਿੱਖ ਨਹੀਂ ਹਨ ਸਗੋਂ ਸਿੱਖੀ ਮਾਖੌਟੇ ਵਿਚ ਵਿਚਰਦੇ ਮੌਕਾਪ੍ਰਸਤ , ਨਸ਼ਿਆਂ ਦੇ ਸੌਦਾਗਰ , ਕਾਰੋਬਾਰੀ, ਦਿੱਲੀ ਦੇ ਦਲਾਲ ਹਨ । ਇਨ੍ਹਾਂ ਲੋਕਾਂ ਵਿਚ ਦਿੱਲੀ ਦੇ ਹੁਕਮਰਾਨਾਂ ਨਾਲ ਦੋ ਟੁਕ ਗੱਲ ਕਰਨ ਦੀ ਹਿੰਮਤ ਨਹੀਂ ਹੈ ਕਿਉਂਕਿ ਇਸ ਦੇ ਲਈ ਕੁਰਬਾਨੀ ਅਤੇ ਬਲੀਦਾਨ ਦੀ ਜ਼ਰੂਰਤ ਹੁੰਦੀ ਹੈ ।ਦੇਸ਼ ਦੇ ਹਰ ਕੋਨੇ ਵਿਚ ਫੈਲੇ ਇਨ੍ਹਾਂ ਦੇ ਕਾਰੋਬਾਰ ਹੀ ਇਨ੍ਹਾਂ ਨੂੰ ਕੌਮ ਨਾਲ ਧੋਖਾ ਕਰਨ ਲਈ ਮਜ਼ਬੂਰ ਕਰਦੇ ਰਹਿੰਦੇ ਹਨ । ਇਨ੍ਹਾਂ ਵਿਚੋਂ ਇੱਕ ਟੋਲੇ ਦੀ ਵਾਗਡੋਰ ਅਡਵਾਨੀ ਮੋਦੀ ਵਰਗੇ ਲੋਕਾਂ ਦੇ ਹੱਥ ਵਿਚ ਹੈ ਅਤੇ ਦੂਜੇ ਟੋਲੇ ਦੀ ਵਾਗਡੋਰ ਗਾਂਧੀ ਪਰਿਵਾਰ ਦੇ ਹੱਥ ਵਿਚ ਹੈ । ਦਿੱਲੀ ਦੇ ਕਾਤਲ ਅਤੇ ਜ਼ਾਲਮ ਹੁਕਮਰਾਨਾਂ ਦੀ ਚਾਕਰੀ ਕਰਨ ਵਿਚ ਮਾਣ ਮਹਿਸ਼ੂਸ ਕਰਨ ਵਾਲੇ ਇਨ੍ਹਾਂ ਕਾਰੋਬਾਰੀ ਦਲਾਲਾਂ ਨੇ ਹਮੇਸ਼ਾਂ ਹੀ ਖਾਲਸਾ ਪੰਥ ਨਾਲ ਦਗਾ ਕੀਤਾ ਹੈ ਅਤੇ ਅੱਜ ਵੀ ਜੀਅ ਭਰ ਕੇ ਕਰ ਰਹੇ ਹਨ ।
 
ਸਿੱਖੀ ਮਾਖੌਟੇ ਵਿਚ ਵਿਚਰਦੇ ਇਨ੍ਹਾਂ ਕਾਰੋਬਾਰੀ ਦਲਾਲਾਂ ਦਾ ਕੋਈ ਵੀ ਕਦਮ ਆਪਣੇ ਗੁਰੂ ਦੇ ਦੁਆਰ ਵੱਲ ਨੂੰ ਨਹੀਂ ਜਾਂਦਾ ਸਗੋਂ ਇਨ੍ਹਾਂ ਦਾ ਹਰ ਕਦਮ ਉਨ੍ਹਾਂ ਦਰਵਾਜ਼ਿਆਂ ਤੇ ਜਾ ਕੇ ਰੁਕਦਾ ਹੈ ਜਿਂਥੇ ਹਮੇਸ਼ਾ ਹੀ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਖ਼ਤਮ ਕਰਨ ਦੀਆਂ ਸ਼ਾਜਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਹਨ ਅਤੇ ਰਚੀਆ ਜਾ ਰਹੀਆਂ ਹਨ ।ਦਿੱਲੀ ਦਰਬਾਰ ਦੇ ਹੁਕਮਰਾਨਾਂ ਨੂੰ ਇਨ੍ਹਾਂ ਦੇ ਇਸ ਸੱਚ ਦਾ ਪਤਾ ਹੈ ਕਿ ਇਹ ਲਾਲਚੀ , ਮੌਕਾਪ੍ਰਸਤ ਅਤੇ ਧੋਖੇਬਾਜ ਮਾਨਸਿਕਤਾ ਦੇ ਕਾਰੋਬਾਰੀ ਲੋਕ ਹਨ , ਉਹ ਇਹ ਗੱਲ ਜਾਣਦੇ ਹਨ ਕਿ ਜਿਹੜੇ ਲੋਕ ਆਪਣੇ ਗੁਰੂ ਦੇ ਨਹੀਂ ਹੋਏ , ਆਪਣੇ ਧਰਮ ਦੇ ਨਹੀਂ ਹੋਏ , ਆਪਣੀ ਕੌਮ ਦੇ ਅਤੇ ਆਪਣੀ ਧਰਤੀ ਮਾਂ ਦੇ ਨਹੀਂ ਹੋਏ ਉਹ ਦੇਸ਼ ਦੇ ਕਿਵੇਂ ਹੋਣਗੇ ? ਇਸੇ ਕਰਕੇ ਹੀ ਦੇਸ਼ ਪੱਧਰ ਉੱਪਰ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦੀ ਕੋਈ ਗੱਲ ਨੂੰ ਕੋਈ ਅਹਿਮੀਅਤ ਹੀ ਦਿੱਤੀ ਜਾਂਦੀ ਹੈ । ਇਨ੍ਹਾਂ ਲੋਕਾਂ ਦੇ ਅਜਿਹੇ ਕਿਰਦਾਰ ਕਰਕੇ ਹੀ ਅਸੀਂ ਅੱਜ ਤੱਕ ਆਪਣੇ ਕੌਮੀ ਹੱਕ ਅਤੇ ਕੌਮੀ ਇਨਸਾਫ਼ ਨਹੀਂ ਲੈ ਸਕੇ। 
 
ਖਾਲਸਾ ਜੀ , ਦਿੱਲੀ ਦਰਬਾਰ ਦੇ ਇਨ੍ਹਾਂ ਕਾਰੋਬਾਰੀ ਦਲਾਲਾਂ ਦੀ ਆਪਸੀ ਲੜ੍ਹਾਈ ਵਿਚ ਸਿੱਖੀ , ਸਿੱਖੀ ਸਿਧਾਂਤ, ਸਿੱਖੀ ਪ੍ਰੰਪਰਾਵਾਂ , ਧਰਮ ਅਤੇ ਸੱਚ ਦਮ ਤੋੜ ਰਹੇ ਹਨ , “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਦੇ ਮਾਣ ਸਨਮਾਨ ਨੂੰ ਠੇਸ ਪਹੁੰਚ ਰਹੀ ਹੈ । “ਸ੍ਰੀ ਅਕਾਲ ਤਖ਼ਤ ਸਾਹਿਬ” ਤੋਂ ਹੋਣ ਵਾਲੇ ਫ਼ੈਸਲੇ ਇੱਕ ਦਿਨ ਪਹਿਲਾਂ ਹੀ ਅਖ਼ਬਾਰਾਂ ਵਿਚ ਛਪ ਜਾਂਦੇ ਹਨ ।ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੀ ਅਤੇ ਸੁਣਾਏ ਗਏ ਫ਼ੈਸਲੇ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ।ਉੱਥੋਂ ਜਾਰੀ ਹੋ ਰਹੇ ਹੁਕਮਨਾਮੇ ਅਤੇ ਆਦੇਸ ਸਿੱਖ ਮਾਨਸਿਕਤਾ ਨੂੰ ਠੇਸ ਪਹੁੰਚਾ ਰਹੇ ਹਨ ।

ਖਾਲਸਾ ਜੀ , ਧਰਮ ਤਾਂ ਸਾਨੂੰ ਉਸ ਅਕਾਲ-ਪੁਰਖ ਨਾਲ , ਸੱਚ ਨਾਲ ਜੋੜ ਕੇ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ।ਸਾਡੇ ਗੁਰੂ ਸਾਹਿਬਾਨ ਵੱਲੋਂ ਅਤੇ ਅਣਖ਼ੀ ਯੋਧੇ ਸਿੰਘਾਂ ਵੱਲੋਂ ਕਾਇਮ ਕੀਤੇ ਗਏ ਸਿੱਖੀ ਸਿਧਾਂਤ ਅਤੇ ਸਿੱਖੀ ਪ੍ਰੰਪਰਾਵਾਂ ਸਾਨੂੰ ਮਾਣ ਨਾਲ ਸਿਰ ਉੱਚਾ ਚੁੱਕ ਕੇ ਜੀਣ ਲਈ ਪ੍ਰੇਰਣਾ ਦਿੰਦੀਆਂ ਹਨ ।ਪੂਰੇ ਸਿੱਖ ਇਤਿਹਾਸ ਵਿਚ ਅਜਿਹੀ ਕਿਤੇ ਕੋਈ ਮਿਸ਼ਾਲ ਨਹੀਂ ਮਿਲਦੀ ਜਦੋਂ ਖਾਲਸੇ ਨੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਨਿਰਦੋਸ਼ ਅਤੇ ਮਾਸੂਮਾਂ ਦੇ ਕਾਤਲਾਂ ਨਾਲ ਕੋਈ ਸਾਂਝ ਰੱਖੀ ਹੋਵੇ , ਉਨ੍ਹਾਂ ਦੀ ਚਾਕਰੀ ਕੀਤੀ ਹੋਵੇ ਪਰ ਖਾਲਸਾ ਜੀ , ਇਨ੍ਹਾਂ ਮੌਜੂਦਾ ਅਖੌਤੀ ਸਿੱਖ ਨੇਤਾਵਾਂ ਨੂੰ ਦੇਖ ਕੇ ਅਤੇ ਕੌਮ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । 
 
ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਦੇ ਪੰਨਿਆਂ ਰਾਹੀਂ ਹਮੇਸ਼ਾਂ ਸਾਡੇ ਤੋਂ ਇਹ ਸਵਾਲ ਪੁੱਛਦੀਆਂ ਰਹਿਣਗੀਆਂ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੇ, ਸਿੱਖਾਂ ਤੇ ਏਨੇ ਜ਼ੁਲਮ ਕਰਨ ਵਾਲੇ , ਮਾਸੂਮਾਂ ਦੇ ਕਾਤਲਾਂ ਨੂੰ ਉੱਚ ਅਹੁਦੇ ਦੇਣ ਵਾਲੇ , ਸਿੱਖੀ ਭੇਸ ਵਿਚ ਵਿਚਰਦੇ ਇਹ ਲੋਕ ਕੌਣ ਸਨ ? ਸਾਡੇ ਬਜੁਰਗ ਅਤੇ ਖਾਲਸਾ ਪੰਥ ਇਨ੍ਹਾਂ ਦੀ ਅਸਲੀਅਤ ਨੂੰ ਪਹਿਚਾਣ ਕਿਉਂ ਨਹੀਂ ਸਕਿਆ ? ਕਿਉਂ ਕੌਮ ਨਾਲ ਏਨੇ ਦਗੇ ਕਰਨ ਵਾਲੇ ਇਸ ਧਰਤੀ ਤੋਂ ਜਿੱਤਦੇ ਰਹੇ ਅਤੇ ਸਾਡੇ ਤੇ ਰਾਜ ਕਰਦੇ ਰਹੇ ? ਕਿਉਂ ਇਹ ਮੱਕਾਰ ਲੋਕ ਏਨਾ ਲੰਮਾਂ ਸਮਾਂ ਸਾਡੇ ਧਰਮ ਤੇ , ਸਾਡੇ ਧਾਰਮਿਕ ਅਸਥਾਨਾਂ ਤੇ ਕਾਬਜ ਰਹੇ ? ਕਿਉਂ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਲੋਕ ਇਨ੍ਹਾਂ ਦੀ ਅਸਲੀਅਤ ਨੂੰ ਜਾਣਦੇ ਹੋਏ ਵੀ ਇਨ੍ਹਾਂ ਦੇ ਸਾਥੀ ਬਣੇ ਰਹੇ ? ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਪੁੱਛੇ ਜਾਣ ਵਾਲੇ ਇਹ ਸਵਾਲ ਸਾਡੇ ਧਾਰਮਿਕ ਹੋਣ ਤੇ , ਸਾਡੇ ਸਿੱਖੀ ਸਿਧਾਤਾਂ ਤੇ ਅਤੇ ਸਿੱਖੀ ਪ੍ਰੰਪਰਾਵਾਂ ਦੇ ਰਖਵਾਲੇ ਹੋਣ ਤੇ ਵੀ ਪ੍ਰਸ਼ਨਚਿੰਨ੍ਹ ਲਗਾਉਂਦੇ ਰਹਿਣਗੇ “?” 

ਖਾਲਸਾ ਜੀ , ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇਕ ਸਿਰਮੋਰ ਸੰਸਥਾ ਹੈ ।ਇਸ ਦੀਆਂ ਜਿੰਮੇਵਾਰੀਆਂ ਨਾਲ ਕੌਮ ਦੀ ਹੋਣੀ ਜੁੜੀ ਹੋਈ ਹੈ ।ਮੇਰੇ ਵਿਚਾਰ ਅਨੁਸਾਰ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਆਲ ਇੰਡੀਆ ਐਕਟ ਦੇ ਤਹਿਤ ਦੇਸ਼ ਦੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਤੇ ਦੇਖ ਰੇਖ ਵਿਚ ਹੀ ਹੋਣਾ ਚਾਹੀਦਾ ਹੈ ।ਲੋਕਲ ਗੁਰਦੁਆਰਾ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ , ਪਿਆਰ ਸਤਿਕਾਰ ਦੇ ਕੇ ਬਿਹਤਰ ਤਾਲ ਮੇਲ ਨਾਲ ਗੁਰਦੁਆਰਾ ਪ੍ਰਬੰਧ ਚਲਾਇਆ ਜਾਣਾ ਚਾਹੀਦਾ ਹੈ । ਇਸ ਨਾਲ ਕੌਮ ਨੂੰ ਏਕਤਾ ਦੇ ਧਾਗੇ ਵਿਚ ਪਰੋਇਆ ਜਾ ਸਕੇਗਾ , “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਤੋਂ ਪ੍ਰਵਾਣਿਤ ਇਕ ਰਹਿਤ ਮਰਿਆਦਾ ਪੂਰੇ ਦੇਸ਼ ਦੇ ਗੁਰੂ ਘਰਾਂ ਵਿਚ ਲਾਗੂ ਕੀਤੀ ਜਾ ਸਕੇਗੀ । ਪੂਰੀ ਕੌਮ ਨੂੰ ਇੱਕ ਝੰਡੇ ਹੇਠ ਇੱਕਤਰ ਕੀਤਾ ਜਾ ਸਕੇਗਾ ।
 
 ਪਰ ਖਾਲਸਾ ਜੀ , ਦਿੱਲੀ ਦਰਬਾਰ ਦੇ ਹੁਕਮਰਾਨਾਂ ਹੀ ਇਹ ਕੋਸ਼ਿਸ ਰਹੀ ਹੈ ਅਤੇ ਰਹੇਗੀ ਕਿ ਸਿੱਖ ਸੰਸਥਾਵਾਂ ਦੇ ਟੋਟੇ ਟੋਟੇ ਕਰਕੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤਾ ਜਾਵੇ, ਸਿੱਖਾਂ ਨੂੰ ਵੱਖ ‐ਵੱਖ ਮਸਲਿਆਂ ਵਿਚ ਉਲਝਾ ਕੇ ਆਪਸ ਵਿਚ ਲੜਾਇਆ ਜਾਵੇ ਤਾਂ ਕਿ ਇਹ ਕਦੇ ਵੀ ਇੱਕਠੇ ਹੋ ਕੇ ਆਪਣੇ ਹੱਕ ਨਾ ਮੰਗ ਸਕਣ । ਇਨ੍ਹਾਂ ਹੁਕਮਰਾਨਾਂ ਦੇ ਇਸ ਮਿਸ਼ਨ ਦੀ ਪੂਰਤੀ ਸਿੱਖੀ ਮਾਖੌਟੇ ਵਿਚ ਪਾਲੇ ਹੋਏ ਇਨ੍ਹਾਂ ਦੇ ਦਲਾਲ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਹਨ । ਖਾਲਸਾ ਜੀ , ਅਜੇ ਕੱਲ੍ਹ ਹੀ ਵੱਖਰੀ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜ੍ਹਕੇ ਆਪਣੀ ਜਿੱਤ ਦੇ ਜਸ਼ਨ ਮਨਾਉਣ ਵਾਲੇ ਲੋਕਾਂ ਨੂੰ ਹਰਿਆਣੇ ਦੀ ਵੱਖਰੀ ਕਮੇਟੀ ਬਣਨ ਤੇ ਇਤਰਾਜ਼ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ । ਇਸ ਮਸਲੇ ਤੇ ਇਨ੍ਹਾਂ ਵੱਲੋਂ ਬਹਾਏ ਜਾ ਰਹੇ ਮੱਗਰਮੱਛ ਦੇ ਹੰਝੂਆਂ ਦੀ ਅਸਲੀਅਤ ਤੋਂ ਖਾਲਸਾ ਪੰਥ ਪੂਰੀ ਤਰ੍ਹਾਂ ਜਾਣੂ ਹੋ ਚੁੱਕਾ ਹੈ ।

ਖਾਲਸਾ ਜੀ , ਅੱਜ ਲੋੜ ਹੈ ਸਿੱਖੀ ਮਾਖੌਟੇ ਵਿਚ ਵਿਚਰਦੇ ਦਿੱਲੀ ਦਰਬਾਰ ਦੇ ਇਨ੍ਹਾਂ ਕਾਰੋਬਾਰੀ ਰਾਜਨੀਤਿਕ ਦਲਾਲਾਂ ਤੋਂ ਧਰਮ ਨੂੰ ਆਜ਼ਾਦ ਕਰਵਾਉਣ ਦੀ , ਪਿਛਲੇ ਲੰਮੇ ਸਮੇਂ ਤੋਂ ਸਾਡੇ ਧਰਮ ਤੇ ਕਾਬਜ਼ ਹੋਏ ਬੈਠੇ ਇਹ ਲੋਕ ਅਗਰ ਇਸੇ ਤਰ੍ਹਾਂ ਹੀ ਸਾਡੇ ਧਰਮ ਤੇ ਕਾਬਜ਼ ਰਹੇ ਤਾਂ ਹੌਲੀ ‐ਹੌਲੀ ਇਹ ਲੋਕ ਸਿੱਖ ਧਰਮ ਨੂੰ , ਸਿੱਖ ਸੰਸਥਾਵਾਂ ਨੂੰ ਅਤੇ ਉਨ੍ਹਾਂ ਦੀ ਅਹਿਮੀਅਤ ਨੂੰ ਬਿਲਕੁਲ ਹੀ ਖ਼ਤਮ ਕਰ ਦੇਣਗੇ ।ਅੱਜ ਕੌਮ ਨੂੰ ਲੋੜ ਉਨ੍ਹਾਂ ਨੇਤਾਵਾਂ ਦੀ ਹੈ ਜਿਹੜੇ ਧਰਮ ਨੂੰ ਆਪਣੇ ਸਿਰ ਦਾ ਤਾਜ ਅਤੇ ਆਪਣੇ ਗੁਰੂ ਦੀ ਅਮਾਨਤ ਸਮਝਦੇ ਹੋਣ , ਜਿਹੜੇ ਹੁਕਮਰਾਨਾਂ ਦੀ ਚਾਪਲੂਸੀ ਕਰਨ ਦੀ ਬਜਾਇ ਕਰਮ ਵਿਚ ਵਿਸ਼ਵਾਸ ਰੱਖਦੇ ਹੋਣ , ਜਿਹੜੇ ਆਪਣੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਨੂੰ ਆਪਣਾ ਕਰਤੱਬ ਸਮਝਦੇ ਹੋਣ ਅਤੇ ਰਾਜਨੀਤੀ ਜਿੰਨ੍ਹਾਂ ਲਈ ਲੋਕਾਈ ਦੀ ਸੇਵਾ ਦਾ ਸੰਕਲਪ ਹੋਵੇ । 
 
ਅਜਿਹੇ ਨੇਤਾ ਹੀ ਧਰਮ ਨੂੰ ਇਨ੍ਹਾਂ ਦਿੱਲੀ ਦੇ ਕਾਰੋਬਾਰੀ ਦਲਾਲਾਂ ਤੋਂ ਆਜ਼ਾਦ ਕਰਵਾਉਣ ਦੇ ਸਮਰੱਥ ਹੋਣਗੇ । ਖਾਲਸਾ ਪੰਥ ਵੱਲੋਂ ਇਸ ਮੁੱਦੇ ਤੇ ਧਾਰੀ ਗਈ ਖ਼ਾਮੋਸ਼ੀ ਵਿੱਚੋਂ ਮੈਨੂੰ ਸਾਡੇ ਧਰਮ ਤੇ ਕਾਬਜ਼ ਹੋਏ ਬੈਠੇ ਅਤੇ ਸਿੱਖੀ ਸਿਧਾਤਾਂ ਦਾ , ਸਿੱਖੀ ਪ੍ਰੰਪਰਾਵਾਂ ਦਾ ਮਜ਼ਾਕ ਉਡਾਉਂਦੇ ਇਨ੍ਹਾਂ ਕਾਰੋਬਾਰੀ ਦਲਾਲਾਂ ਦੇ ਖ਼ਿਲਾਫ ਬਗਾਵਤ ਦੀ ਲੋਅ ਜਗਦੀ ਤਾਂ ਨਜ਼ਰ ਆਉਂਦੀ ਹੈ ਪਰ ਇਸ ਲੋਅ ਨੂੰ ਮਸ਼ਾਲ ਬਣਾਉਣ ਵਾਲੇ ਆਗੂ ਕਿਧਰੇ ਨਜ਼ਰੀ ਨਾ ਪੈਂਦੇ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ । ਦਿੱਲੀ ਦੇ ਹੁਕਮਰਾਨਾਂ ਨੇ ਧਾਰਮਿਕ ਪਹਿਰਾਵੇ ਵਿਚ ਅਤੇ ਖਾਲਸਾਈ ਨਾਵਾਂ ਹੇਠ ਵੱਖ ‐ਵੱਖ ਜਥੇਬੰਦੀਆਂ ਬਣਾ ਕੇ ਇਨ੍ਹਾਂ ਨੂੰ ਲੋਕਾਂ ਵਿਚ ਪੂਰੀ ਤਰ੍ਹਾਂ ਸਥਾਪਿਤ ਕੀਤਾ ਹੋਇਆ ਹੈ । ਜੇਕਰ ਅਸੀਂ ਇੱਕ ਟੋਲੇ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਨੂੰ ਤਿਆਰ ਹੁੰਦੇ ਹਾਂ ਤਾਂ ਦੂਸਰਾ ਟੋਲਾ ਨਵਾਂ ਚਿਹਰਾ ਲੈ ਕੇ , ਨਵਾਂ ਮਾਖੌਟਾ ਪਾ ਕੇ ਸਾਨੂੰ ਧੋਖਾ ਦੇਣ ਲਈ ਤਿਆਰ ਖੜ੍ਹਾ ਹੁੰਦਾ ਹੈ । ਸਮੁੱਚੇ ਖਾਲਸਾ ਪੰਥ ਲਈ ਇਹ ਸਮਾਂ ਇਮਤਿਹਾਨ ਦੀ ਘੜੀ ਹੈ ।
 
ਆਉਣ ਵਾਲੇ ਸਮੇਂ ਵਿਚ ਵੀ ਜੇਕਰ ਇਹੀ ਕਾਰੋਬਾਰੀ ਦਲਾਲ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਸਾਡੇ ਧਰਮ ਤੇ ਕਾਬਜ਼ ਹੋਣ ਵਿਚ ਕਾਮਯਾਬ ਹੁੰਦੇ ਹਨ ਤਾਂ ਇਹ ਧਰਮ ਦੀ , ਸੱਚ ਦੀ ਅਤੇ ਖਾਲਸਾ ਪੰਥ ਦੀ ਹਾਰ ਹੋਵੇਗੀ ।
ਖਾਲਸਾ ਜੀ , ਅੱਜ ਸਮਾਂ ਮੰਗ ਕਰ ਰਿਹਾ ਹੈ ਕਿ ਹੁਣ ਸਿਰਫ ਕਥਾ ਕੀਰਤਨ ਕਰਨ ਨਾਲ ਜਾਂ ਸੁਣਨ ਨਾਲ , ਇਤਿਹਾਸ ਪੜ੍ਹਨ ਨਾਲ ਜਾਂ ਸੁਣਨ ਨਾਲ ਕੌਮ ਦੀ ਹੋਣੀ ਨੂੰ ਸਵਾਰਿਆ ਨਹੀਂ ਜਾ ਸਕਦਾ । ਸਾਨੂੰ ਖ਼ੁਦ ਧਰਮ ਤੋਂ ਸੇਧ ਲੈ ਕੇ , ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਆਪਣੀ ਹੋਣੀ ਦੇ ਮਾਲਕ ਖ਼ੁਦ ਬਣਨਾ ਪਵੇਗਾ ।ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ ਮਾਣਮੱਤੇ ਇਤਿਹਾਸ ਦੇ ਪੰਨੇ ਖ਼ੁਦ ਲਿਖਣੇ ਪੈਣਗੇ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ।
 
ਤਾਂ ਹੀ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਚਰਿੱਤਰ ਨਿਰਮਾਣ ਕਰਕੇ ਉਨ੍ਹਾਂ ਨੂੰ ਕਰਮਖੰਡ ਦੇ ਵਾਸੀ ਬਣਾ ਕੇ ਦੁਨਿਆਵੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰ ਸਕਾਂਗੇ ।ਇਸ ਮਿਸ਼ਨ ਦੀ ਪੂਰਤੀ ਲਈ ਨਿਕਲੇ ਲੋਕਾਂ ਨੂੰ ਕੱਫਨ ਸਿਰ ਤੇ ਬੰਨਣਾ ਪਵੇਗਾ । ਹਰ ਕੁਰਬਾਨੀ ਅਤੇ ਹਰ ਬਲੀਦਾਨ ਲਈ ਤਿਆਰ ਰਹਿਣਾ ਪਵੇਗਾ । 
 
ਇਸ ਦੇ ਲਈ ਸਾਨੂੰ ਸਾਰੇ ਲੋਭ ਲਾਲਚਾਂ ਤੋਂ ਮੁਕਤ , ਸਿੱਖੀ ਸਿਧਾਤਾਂ ਅਤੇ ਸਿੱਖੀ ਪ੍ਰੰਪਰਾਵਾਂ ਦੀ ਕਸੌਟੀ ਤੇ ਖਰੇ ਉਤਰਦੇ ਆਪਣੇ ਗੁਰੂ ਨੂੰ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਆਗੂਆਂ ਦੀ ਅਗਵਾਈ ਵਿਚ ਸਾਡੇ ਧਰਮ ਤੇ ਕਾਬਜ਼ ਹੋਏ ਬੈਠੇ ਇਨ੍ਹਾਂ ਕਾਰੋਬਾਰੀ ਰਾਜਨੀਤਿਕ ਦਲਾਲਾਂ ਨੂੰ ਹਰ ਮੋੜ , ਹਰ ਗਲੀ ਵਿਚ ਚੁਣੌਤੀ ਦੇ ਕੇ ਹਰਾਉਣਾ ਪਵੇਗਾ ਤਾਂ ਹੀ ਅਸੀਂ ਇਨ੍ਹਾਂ ਤੋਂ ਆਪਣੇ ਧਰਮ ਨੂੰ ਆਜ਼ਾਦ ਕਰਵਾ ਸਕਾਂਗੇ ਅਤੇ ਇਨ੍ਹਾਂ ਹੁਕਮਰਾਨਾਂ ਦੀ ਗੁਲਾਮੀ ਵਿਚ ਦਮ ਤੋੜ ਰਹੇ ਸਿੱਖੀ ਸਿਧਾਤਾਂ ਨੂੰ, ਸਿੱਖੀ ਪ੍ਰੰਪਰਾਵਾਂ ਨੂੰ , ਸੱਚ ਨੂੰ ਅਤੇ ਧਰਮ ਨੂੰ ਬਚਾਇਆ ਜਾ ਸਕੇਗਾ ।

ਖਾਲਸਾ ਜੀ , ਅਸਲ ਵਿਚ ਖਾਲਸਾ ਰਾਜ ਦੀ , ਸੱਚ ਦੇ ਰਾਜ ਦੀ ਪ੍ਰਾਪਤੀ ਦਾ ਮਾਰਗ ਵੀ ਇਂਥੋਂ ਹੀ ਨਿਕਲਦਾ ਹੈ , ਇਸੇ ਲਈ ਹੀ ਸਮੇਂ ਦੀਆਂ ਸਰਕਾਰਾਂ ਦੀ ਕੋਸ਼ਿਸ ਹਮੇਸ਼ਾਂ ਇੱਥੇ ਹੀ ਕਬਜ਼ਾ ਕਰੀ ਰੱਖਣ ਦੀ ਰਹੀ ਹੈ ਅਤੇ ਹਮੇਸ਼ਾਂ ਰਹੇਗੀ । ਸਾਡੇ ਧਰਮ ਤੇ ਕਾਬਜ਼ ਹੋਏ ਬੈਠੇ ਇਨ੍ਹਾਂ ਅਧਰਮੀ ਹੁਕਮਰਾਨਾਂ ਦੇ ਕਾਰਣ ਹੀ ਇਸ ਪਵਿੱਤਰ ਧਰਤੀ ਤੋਂ ਸਿੱਖੀ ਆਲੋਪ ਹੋ ਰਹੀ ਹੈ , ਧਰਮ ਕਿੱਧਰੇ ਉੱਡ ਪੁੱਡ ਗਿਆ ਹੈ , ਇਨ੍ਹਾਂ ਕਾਰੋਬਾਰੀ ਹੁਕਮਰਾਨਾਂ ਵੱਲੋਂ ਭੇਜੇ ਗਏ ਨਸ਼ਿਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਦਿੱਤਾ ਹੈ ।ਸਾਡੇ ਪਵਿੱਤਰ ਪਾਣੀ ਅਤੇ ਪਵਿੱਤਰ ਹਵਾਵਾਂ ਦੂਸ਼ਤ ਹੋ ਗਈਆਂ ਹਨ ।ਇਨ੍ਹਾਂ ਹੁਕਮਰਾਨਾਂ ਦੀ ਪੈਸੇ ਕਮਾਉਣ ਦੀ ਲਾਲਸਾ ਨੇ ਸਾਡੀ ਤੰਦਰੁਸਤ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ ।
 
ਤਰ੍ਹਾਂ ‐ਤਰ੍ਹਾਂ ਦੀਆਂ ਬੀਮਾਰੀਆਂ ਨੇ ਸਾਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਮੇਰਾ ਹੱਸਦਾ ਵੱਸਦਾ ਪੰਜਾਬ ਦਵਾਈਆਂ ਦੀ ਇੱਕ ਵੱਡੀ ਮੰਡੀ ਬਣ ਗਿਆ ਹੈ ।ਇਸ ਲਈ ਮੇਰੀ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਜਾਗ ਜਾਓ , ਜਾਗ ਜਾਓ ਅਤੇ ਪਲਟ ਦੇਵੋ ਇਨ੍ਹਾਂ ਅਧਰਮੀ ਅਤੇ ਜ਼ਾਲਮ ਹੁਕਮਰਾਨਾਂ ਦੇ ਰਾਜ ‐ਭਾਗ ਦਾ ਤਖ਼ਤਾ ਤਾਂ ਕਿ ਬਚਾਇਆ ਜਾ ਸਕੇ ਸੱਚ ਨੂੰ , ਧਰਮ ਨੂੰ ਅਤੇ ਬਦਲਿਆ ਜਾ ਸਕੇ ਇੱਥੇ ਵਸਦੇ ਲੋਕਾਂ ਦੀ ਤਕਦੀਰ ਨੂੰ , ਇਸ ਲਈ ਨਿਭਾ ਲਵੋ ਆਪਣੇ ਫ਼ਰਜ ਕਰ ਲਵੋ ਆਪਣਾ ਇਸ ਧਰਤੀ ਤੇ ਆਉਣਾ ਸਫ਼ਲ ਤਾਂ ਕਿ ਮਰਨ ਵੇਲੇ ਆਪਣੀ ਮਾਂ ਦੀ ਗੋਦ ਵਿਚ ਸਿਰ ਰੱਖਣ ਵਿਚ ਸਕੂਨ ਮਹਿਸੂਸ ਕਰ ਸਕੋ ।

ਖਾਲਸਾ ਜੀ ,ਅੱਜ ਕਿਸੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਰੂਰਤ ਨਹੀਂ ਹੈ ਸਗੋਂ ਲੋੜ ਹੈ ਗੁਰੂ ਦੀ ਗੋਲਕ ਨਾਲ ਆਪਣੇ ਕਾਰੋਬਾਰ ਅਤੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਦੇ ਇਨ੍ਹਾਂ ਅਧਰਮੀ ਹੁਕਮਰਾਨਾਂ ਤੋਂ ਧਰਮ ਨੂੰ ਆਜ਼ਾਦ ਕਰਵਾਉਣ ਦੀ ਤਾਂ ਕਿ ਗੁਰੂ ਘਰ ਦੀ ਗੋਲਕ ਦਾ ਮੂੰਹ ਗਰੀਬ ਦੇ ਮੂੰਹ ਤੱਕ ਲਿਜਾਇਆ ਜਾ ਸਕੇ ।ਧਰਮ ਰਾਹੀਂ ਲੋਕਾਂ ਦਾ ਮਾਨਸਿਕ ਪੱਧਰ ਉੱਚਾ ਚੁੱਕ ਕੇ ਉਨ੍ਹਾਂ ਨੂੰ ਅਣਖ਼ ਅਤੇ ਗੈਰਤ ਨਾਲ ਜੀਣ ਦੀ ਪ੍ਰੇਰਣਾ ਦਿੱਤੀ ਜਾ ਸਕੇ ਅਜਿਹਾ ਕਰਕੇ ਹੀ ਇਨ੍ਹਾਂ ਅਧਰਮੀ ਹੁਕਮਰਾਨਾਂ ਦੇ ਜ਼ੁਲਮ , ਗਰੀਬੀ , ਨਸ਼ਿਆਂ ਦੀ ਮਾਰ ਨਾਲ ਨਿਢਾਲ ਹੋ ਚੁੱਕੇ ਜੀਵਨਾਂ ਵਿਚ ਤਰੋਤਾਜ਼ਗੀ ਭਰੀ ਜਾ ਸਕੇਗੀ ।ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਦਾ ਚਾਹਵਾਨ ।

ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਮਿਤੀ 23-8-2014 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ

Blog Archive

Dal Khalsa UK's Facebook Page