
WATCH THE VIDEO ABOVE FOR AN AUDIO READING OF THE 1ST LETTER TO THE SIKH NATION THE 2ND LETTER IS TO THE INDIAN PRESIDENT DECLARING KHALISTAN!
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-
ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਜਦੋਂ ਜਦੋਂ ਵੀ ਖਾਲਸਾ ਪੰਥ ਆਪਣੇ
ਹੱਕਾਂ ਪ੍ਰਤੀ , ਆਪਣੇ ਕੌਮੀ ਫਰਜਾਂ ਪ੍ਰਤੀ ਸੁਚੇਤ ਹੁੰਦਾ ਹੈ ਤਾਂ ਉਦੋਂ ਉਦੋਂ ਹੀ
ਸਿੱਖੀ ਭੇਸ ਵਿੱਚ ਸਥਾਪਤ ਕੀਤੇ ਦਿੱਲੀ ਦਰਬਾਰ ਦੇ ਕਰਿੰਦੇ ਖਾਲਸਾ ਪੰਥ ਨੂੰ ਗੁੰਮਰਾਹ
ਕਰਨ ਲਈ ਅਤੇ ਸਿੱਖੀ ਸਿਧਾਂਤਾਂ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਲਈ ਯਤਨਸ਼ੀਲ ਹੋ ਜਾਂਦੇ
ਹਨ । ਖਾਲਸਾ ਜੀ , ਜਦੋਂ ਪਿਛਲੇ ਸਾਲ ਮਾਰਚ 2012 ਨੂੰ ਸਮੁੱਚਾ ਖਾਲਸਾ ਪੰਥ “ ਸ੍ਰੀ
ਅਕਾਲ ਤਖ਼ਤ ਸਾਹਿਬ” ਤੇ ਇੱਕਠ ਹੋਇਆ ਅਤੇ ਖਾਲਸਾ ਪੰਥ ਦੇ ਬੱਚੇ ਤੋਂ ਲੈ ਕੇ ਬਜੁਰਗ ਤੱਕ
ਨੇ ਦਿੱਲੀ ਤਖ਼ਤ ਤੇ ਬੈਠੇ ਹੁਕਮਰਾਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗਣ ਤੋਂ ਇਨਕਾਰ
ਕਰਦੇ ਹੋਏ ਸੜਕਾਂ ਤੇ ਨਿਕਲ ਕੇ ਕੇਸਰੀ ਝੰਡੇ ਹੱਥ ਵਿਚ ਫੜ੍ਹ ਕੇ ਹਿੰਦੋਸਤਾਨ ਤੋਂ
ਆਜ਼ਾਦੀ ਦੀ ਮੰਗ ਕੀਤੀ ਅਤੇ ਸਮੁੱਚੀ ਦੁਨੀਆਂ ਜਿਥੇ ਕਿਤੇ ਵੀ ਖਾਲਸੇ ਦਾ ਵਾਸ ਸੀ ਇਸ ਮੰਗ
ਨਾਲ ਸਹਿਮਤ ਹੁੰਦੀ ਹੋਈ ਕੇਸਰੀ ਰੰਗ ਵਿਚ ਰੰਗੀ ਗਈ । ਖਾਲਸਾ ਜੀ , ਇਸ ਕੇਸਰੀ ਵਰਤਾਰੇ
ਤੋਂ ਬਾਅਦ ਸਿੱਖ ਕੌਮ ਦੇ ਧਾਰਮਿਕ ਆਗੂਆਂ ਦਾ , ਰਾਜਸੀ ਆਗੂਆਂ ਦਾ ਅਤੇ ਸਿੱਖ
ਬੁੱਧੀਜੀਵੀਆਂ ਦਾ ਇਹ ਫੁਜ਼ ਬਣਦਾ ਸੀ ਕਿ ਇੰਨਾਂ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੋਈ
ਕੋਈ ਲਹਿਰ ਖੜ੍ਹੀ ਕੀਤੀ ਜਾਂਦੀ , ਇਸ ਵਰਤਾਰੇ ਵਿੱਚੋਂ ਪੈਦਾ ਹੋਈਆਂ ਕੌਮੀ ਸਵੈਮਾਨ
ਦੀਆਂ ਭਾਵਨਾਵਾਂ ਨਾਲ ਕੌਮ ਦੇ ਨੌਜਵਾਨਾਂ ਦੇ ਜੀਵਨ ਨੂੰ ਸੰਵਾਰਨ ਦਾ ਯਤਨ ਕੀਤਾ ਜਾਂਦਾ
ਪਰ ਕੌਮੀ ਨੇਤਾਵਾਂ ਦੇ ਆਪਣੇ ਫਰਜਾਂ ਤੋਂ ਮੁਨਕਰ ਹੋਣ ਕਾਰਣ ਅਤੇ ਕਲਮਾਂ ਦੇ ਵਿਕਾਊ ਹੋਣ
ਦੇ ਕਾਰਣ ਅਜਿਹਾ ਸੰਭਵ ਨਹੀਂ ਹੋ ਸਕਿਆ ਸਗੋਂ ਦੁਸ਼ਮਣਾਂ ਨੇ ਇਸ ਵਰਤਾਰੇ ਨੂੰ ਖ਼ਤਮ ਕਰਨ ਲਈ
ਮੇਰੇ ਅਤੇ ਮੇਰੀ ਭੈਣ ਦੇ ਖਿਲਾਫ਼ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ ।ਇਸ ਕੇਸਰੀ ਵਰਤਾਰੇ
ਵਿੱਚੋਂ ਉਪਜੀਆਂ ਕੌਮੀ ਸਵੈਮਾਨ ਦੀਆਂ ਭਾਵਨਾਵਾਂ ਨੂੰ ਗੁੰਮਰਾਹ ਕਰਨ ਲਈ ਅਤੇ ਕੌਮ ਦੀ
ਅਣਖ਼ ਅਤੇ ਗੈਰਤ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦੇ ਯਤਨ ਕੀਤੇ ਗਏ। ਇਸ ਵਰਤਾਰੇ ਤੋਂ
ਬਾਅਦ ਚਾਹੀਦਾ ਤਾਂ ਇਹ ਸੀ ਕਿ ਕੌਮ ਦੇ ਬੁੱਧੀਜੀਵੀ ਅਤੇ ਰਾਜਸੀ ਆਗੂ ਕੌਮ ਦੀ ਆਜ਼ਾਦੀ ਦੀ
ਮੰਗ ਕਰਦੀ ਕੋਈ ਪਟੀਸ਼ਨ ਤਿਆਰ ਕਰਦੇ ਉਸ ਤੇ ਕਰੋੜਾਂ ਲੋਕਾਂ ਦੇ ਦਸਤਖ਼ਤ ਕਰਵਾ ਕੇ ਦਿੱਲੀ
ਦੇ ਹੁਕਮਰਾਨਾਂ ਨੂੰ ਕਾਤਲ ਹੋਣ ਦਾ ਅਹਿਸਾਸ ਕਰਵਾਉਂਦੇ , ਇਸ ਮਸਲੇ ਨੂੰ ਅੰਤਰ ਰਾਸ਼ਟਰੀ
ਪੱਧਰ ਤੱਕ ਲੈ ਜਾਣ ਲਈ (ਯੂ.ਐਨ.ਓ) ਸਯੁੰਕਤ ਰਾਸ਼ਟਰ ਸ਼ੰਘ ਤੱਕ ਪਹੁੰਚ ਕਰਦੇ , ਆਪਣੇ ਕੌਮੀ
ਫਰਜ਼ਾਂ ਨੂੰ ਸਮਰਪਿਤ ਹੋਣ ਦਾ ਸਬੂਤ ਦਿੰਦੇ ।ਪਰ ਹੋਇਆ ਇਸ ਤੋਂ ਬਿਲਕੁਲ ਉਲਟ ਅੱਜ ਸਿੱਖ
ਪੰਥ ਨੂੰ ਗੁੰਮਰਾਹ ਕਰਨ ਲਈ ਕਈ ਪਟੀਸ਼ਨਾਂ ਕੰਮ ਕਰ ਰਹੀਆਂ ਹਨ , ਕਈ ਲੋਕ ਧਰਮ ਤੇ ਹਮਲਾ
ਕਰਨ ਵਾਲਿਆਂ ਅਤੇ ਕਾਤਲਾਂ ਤੋਂ ਇੱਕ ਕਰੋੜ ਸਿੱਖਾਂ ਤੋਂ ਰਹਿਮ ਮੰਗਾ ਕੇ ਸਿੱਖੀ ਕਦਰਾਂ
ਕੀਮਤਾਂ ਦੇ ਮਜ਼ਾਕ ਉਡਾਉਂਦੇ ਇਸ ਕਾਰਨਾਮੇ ਨੂੰ “ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ” ਵਿਚ
ਦਰਜ ਕਰਵਾਉਣਾ ਚਾਹੁੰਦੇ ਹਨ। ਕੋਈ ਕਹਿ ਰਿਹਾ ਹੈ ਕਿ 1984 ਵਿੱਚ ਜੋ ਸਿੱਖ ਕਤਲੇਆਮ ਹੋਇਆ
ਇਹ ਸਿੱਖਾਂ ਦੀ ਨਸ਼ਲਕੁਸ਼ੀ ਸੀ ਸਯੁੰਕਤ ਰਾਸ਼ਟਰ ਸ਼ੰਘ ਇਸ ਨੂੰ ਨਸ਼ਲਕੁਸ਼ੀ ਵਜੋਂ ਮਾਨਤਾ ਦੇਵੇ
। ਖਾਲਸਾ ਜੀ , ਇਹ ਗੱਲ ਕੌਣ ਨਹੀਂ ਜਾਣਦਾ ਕਿ ਜੂਨ 84 , ਨਵੰਬਰ 84 ਅਤੇ ਇਸ ਤੋਂ ਬਾਅਦ
ਜੋ ਪੰਜਾਬ ਦੀ ਧਰਤੀ ਤੇ ਹੋਇਆ ਇਹ ਸਾਰਾ ਕੁਝ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਹੀ ਕੀਤਾ
ਗਿਆ ਸੀ । ਖਾਲਸਾ ਜੀ , ਜਿਹੜੇ ਕਤਲੇਆਮ ਦੀ ਜਾਂਚ 29 ਸਾਲਾਂ ਤੋਂ ਦੇਸ਼ ਦੀ ਪੁਲਿਸ ਨੇ
ਨਹੀਂ ਕੀਤੀ ਉਸ ਦੀ ਜਾਂਚ ਯੂ . ਐਨ. ਓ ਕਰੇਗਾ ਇਹ ਹਾਸੋਹੀਣੀ ਹੀ ਗੱਲ ਹੈ । ਚਲੋਂ ਜੇਕਰ
ਇਹ ਮੰਨ ਵੀ ਲਵੋ ਕਿ ਬਈ ਯੂ. ਐਨ .ਓ ਨੇ ਜਾਂਚ ਕਰਕੇ ਇਸ ਨੂੰ ਨਸ਼ਲਕੁਸ਼ੀ ਵਜੋਂ ਮਾਨਤਾ ਦੇ
ਵੀ ਦਿੱਤੀ ਕੀ ਫਿਰ ਸਿੱਖ ਕੌਮ ਦੇ ਮੱਥੇ ਤੇ ਛਤਰ ਝੁਲ ਜਾਣਗੇ ।ਖਾਲਸਾ ਜੀ , ਅਸਲ ਵਿੱਚ
ਇੱਕੋ ਹੀ ਏਜੰਡੇ ਤਹਿਤ ਸ਼ੁਰੂ ਹੋਈਆਂ ਇੰਨਾਂ ਸਾਰੀਆਂ ਪਟੀਸਨਾਂ ਦਾ ਮਨੋਰਥ ਇੱਕੋ ਹੀ ਹੈ
ਕਿ ਖਾਲਸਾ ਪੰਥ ਦੇ ਮਨਾਂ ਵਿਚ ਉਪਜੀਆਂ ਕੌਮੀ ਆਜ਼ਾਦੀ ਦੀਆਂ , ਕੌਮੀ ਸਵੈਮਾਨ ਦੀਆਂ , ਅਣਖ਼
ਅਤੇ ਗੈਰਤ ਦੀਆਂ ਭਾਵਨਾਵਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੂੰ ਉਨਾ ਚਿਰ ਤੱਕ ਸੜਕਾਂ ,
ਗਲੀਆਂ ਵਿਚ ਰਲਿਆ ਜਾਵੇ ਜਦੋਂ ਤੱਕ ਇਹ ਖ਼ੁਦ ਹੀ ਨਿਰਾਸ਼ ਹੋ ਕੇ , ਥੱਕ ਕੇ ਘਰਾਂ ਵਿਚ
ਸ਼ਾਂਤ ਹੋ ਕੇ ਬੈਠ ਨਾ ਜਾਣ ।
ੴ
The Swiss victim was with her husband when they were attacked by up to eight men in another shocking case for India.
UNITED SIKH MEDIA CANADA & DAL KHALSA UK WISH YOU ALL A HAPPY NEW SIKH YEAR!
KHALISTAN ZINDABAD!
LONG LIVE THE ORIGINAL NANAKSHAHI CALENDAR
THE LATEST VIDEO BY OUR PARTNER UNITED SIKH MEDIA CANADA
HOOLIGANISM IN THE PANJAB STATE ASSEMBLY
SOMETIMES ITS THE AKALI DAL SOMETIMES THE CONGRESS,ALL IN ALL THESE
HINDUTVA PARTIES ARE THE SAME
WARNING BY OUR PARTNER UNITED SIKH MEDIA CANADA TO THE HINDUTVA NRI MEDIA IN CANADA