ਲੰਡਨ- ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਲੰਡਨ ਸਥਿਤ ਭਾਰਤੀ ਅੰਬੈਸੀ ਮੂਹਰੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਭਾਰੀ ਰੋਸ ਮੁਜਾਹਰਾ ਕੀਤਾ ਗਿਆ ।ਕੌਂਸਲ ਆਫ ਖਾਲਿਸਤਾਨ ,ਯੂਨਾਈਟਿਡ ਖਾਲਸਾ ਦਲ ਯੂ,ਕੇ ,ਸ੍ਰੋਮਣੀ ਅਕਾਲੀ ਦਲ ਯੂ,ਕੇ ਅਤੇ ਦਲ ਖਾਲਸਾ ਵਲੋਂ ਕੀਤੇ ਗਏ ਇਸ ਮੁਜਾਹਰੇ ਵਿੱਚ ਸ੍ਰ, ਅਮਰੀਕ ਸਿੰਘ ਸਹੋਤਾ,ਸ੍ਰ, ਰਣਜੀਤ ਸਿੰਘ ਸਰਾਏ ,ਸ੍ਰ, ਮਨਮੋਹਨ ਸਿੰਘ ,ਸ੍ਰ, ਗੁਰਦੇਵ ਸਿੰਘ ਚੌਹਾਨ , ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ,ਸ੍ਰ, ਬਲਦੇਵ ਸਿੰਘ ਅਤੇ ਸ੍ਰ,ਸੁਖਵਿੰਦਰ ਸਿੰਘ ਖਾਲਸਾ ਆਪਣੇ ਨੇ ਸਾਥੀਆਂ ਸਮੇਤ ਸ਼ਾਮਲ ਹੋ ਕੇ ਭਾਰਤ ਵਿੱਚ ਸਿੱਖਾਂ ਤੇ ਹੋ ਰਹੇ ਜੁਲਮਾਂ ਖਿਲਾਫ ਅਵਾਜ ਕਰਦਿਆਂ ਭਾਰਤੀ ਸੰਵਿਧਾਨ ਨੂੰ ਮੁੱਢੋਂ ਰੱਦ ਕਰਦਿਆਂ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਜੋਰਦਾਰ ਵਕਾਲਤ ਕੀਤੀ ।ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਕੁਲਵੀਰ ਸਿੰਘ ਬੜਾਪਿੰਡ ਅਤੇ ਭਾਈ  ਦਲਜੀਤ ਸਿੰਘ ਬਿੱਟੂ ਦੇ ਹੱਕ ਵਿੱਚ ਨਾਹਰੇਬਾਜੀ ਕਰਦਿਆਂ ਜੇਹਲਾਂ ਵਿੱਚ ਬੰਦ ਸਮੂਹ ਸਿੱਖਾਂ ਦੀ ਰਿਹਾਈ ਦੀ ਅਵਾਜ ਉਠਾਈ ਗਈ ।ਇਸ ਮੌਕੇ ਮੌਜੂਦ ਸਿੱਖ ਆਗੂਆਂ ਨੇ ਮੁਜਾਹਰਿਆਂ ਦੀ ਲੜੀ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ । ਸਿੱਖਾਂ ਅਤੇ ਕਸ਼ਮੀਰੀਆਂ ਤੇ ਹੋ ਰਹੇ ਅੱਤਿਆਚਾਰਾਂ ਦੇ ਬੈਨਰ ਰਾਹਗੀਰਾਂ ਲਈ ਖਾਸ ਖਿੱਚ ਦਾ ਕੇਂਦਰ ਬਣੇ ਰਹੇ ।
26 ਜਨਵਰੀ 1950 ਨੂੰ ਲਾਗੂਕੀਤਾ ਗਿਆ ਸੰਵਿਧਾਨ ਸਿੱਖਾਂ ਨੂੰ ਗੁਲਾਮੀ ਦੀ ਡੂੰਘੀ ਖੱਡ ਵਿੱਚ ਧਕੇਲਣ ਦਾ ਜ਼ਰੀਆ ਹੈ। ਇਹ ਸਿੱਖ  ਵਿਰੋਧੀ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨ ਰਿਹਾ ਉੱਥੇ ਇਸੇ ਸੰਵਿਧਾਨ ਅਧੀਨ ਜੂਨ 1984  ਦੌਰਾਨ ਸਿੱਖਾਂ ਦੇ ਪਾਵਨ ਪਵਿੱਤਰ ਅਤੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਅਤੇ ਤੋਪ ਨਾਲ ਭਾਰਤੀ ਫੌਜ ਨੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ,ਪੰਜਾਬ ਵਿੱਚ ਝੂਠੇ ਪੁਲੀਸ ਮੁਕਾਬਲਿਆਂ ਦਾ ਅਜਿਹਾ ਵਹਿਸ਼ੀ ਅਤੇ ਘਿਨਾਉਣਾ ਦੌਰ ਚਲਾਇਆ ਗਿਆ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਫੜ ਫੜ ਕੇ ਸ਼ਹੀਦ ਕੀਤਾ ਗਿਆ ,ਨਵੰਬਰ 1984 ਦਾ ਖੂਨੀ ਕਹਿਰ ਇਸੇ ਹੀ ਸੰਵਿਧਾਨ ਅਧੀਨ ਵਾਪਰਿਆ । ਇਹ ਅਜਿਹਾ ਪੱਖਪਾਤੀ ਅਤੇ ਫਿਰਕਾਪ੍ਰਸਤ ਸੰਵਿਧਾਨ ਹੈ ਜਿਹੜਾ ਸੈਂਕੜੇ ਸਿੱਖ ਬੀਬੀਆਂ ਤੇ ਸਰਕਾਰੀ ਅਤੇ ਗੈਰ ਸਰਕਾਰੀ ਗੁੰਡਿਆਂ ਵਲੋਂ ਕੀਤੇ ਅੱਤਿਅਚਾਰਾਂ ਖਿਲਾਫ ਕੋਈ ਕਾਰਵਈ ਕਰਨ  ਦੀ ਇਜਾਜਤ  ਨਹੀਂ ਦੇਂਦਾ , ਪਰ ਸਿੱਖਾਂ ਨੂੰ ਫਾਸੀ ਤੇ ਤਖਤੇ ਤੇ ਚਾੜਨ ਜਾਂ ਸਜਾਵਾਂ ਦੇਣ ਵਿੱਚ ਰਤੀ ਭਰ ਵੀ ਦੇਰ ਨਹੀਂ ਲਗਾ ਰਿਹਾ । ਜਦਕਿ ਭਾਈ ਲਾਲ ਸਿੰਘ ,ਭਾਈ ਮੇਜਰ ਸਿੰਘ ਵਰਗੇ ਸਿੱਖ ਬਾਈ ਬਾਈ ਸਾਲ ਉਮਰ ਕੈਦ ਦੀ ਸਜਾ ਅਧੀਨ ਕੱਟ ਚੁੱਕੇ ਹਨ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕਰ ਰਿਹਾ । ਸੈਂਕੜੇ ਸਿੱਖ ਅੱਜ ਵੀ ਨਾਭਾ ,ਲੁਧਿਆਣਾ ,ਤਿਹਾੜ ,ਪਟਿਆਲਾ ,ਅੰਮ੍ਰਿਤਸਰ ਆਦਿ ਜੇਹਲਾਂ ਵਿੱਚ ਬੰਦ ਹਨ ।ਅਜਿਹੇ ਪੱਖਪਾਤੀ ਅਤੇ ਫਿਰਕਾਪ੍ਰਸਤ ਸੰਵਿਧਾਨ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ ।ਸਿੱਖ ਇਸ ਨੂੰ ਮੰਨਦੇ ਨਹੀਂ ਪਰ ਗੁਲਾਮ ਹੋਣ ਕਾਰਨ ਮੰਨਣਾ ਪੈ ਰਿਹਾ ਹੈ ਇਸ ਗੁਲਾਮੀਂ ਨੂੰ  ਗਲੋਂ ਲਾਹੁਣ ਲਈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰ ਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਦਾ ਤਹੱਈਆ ਕਰਨਾ ਅੱਜ ਹਰ ਸਿੱਖ ਦਾ ਫਰਜਾਂ ਸਿਰ ਫਰਜ ਹੈ । ਅਖੀਰ ਵਿੱਚ ਕੌਂਸਲ ਆਫ ਖਾਲਿਸਤਾਨ ਦੇ ਮੁਖੀ ਸ੍ਰ,ਅਮਰੀਕ ਸਿੰਘ ਸਹੋਤਾ ਵਲੋਂ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਣ ਵਾਲੇ ਸਿੱੰਘਾਂ ਦਾ ਧੰਨਵਾਦ ਕੀਤਾ ਗਿਆ ।