Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Tuesday, 31 July 2012

Dal Khalsa International Condemn Jathedar Sri Akal Takht Sahib For Giving Clean Chit To Hindutva Radhaswamis

     Sardar Manmohan Singh Khalsa
     Vice President 
     Dal Khalsa International
 
 
Amritsar- Dal Khalsa has expressed its disagreement with the issuance
of clean chit to Dera Beas sect by the SGPC and Jathedar of the Akal
Takht in the matter of demolition of Gurdwara structure in village
Wariach near Beas. 
 
 The radical organization took exception over the contents of the
report saying that it has so many lapses and lacunas and moreover it
was prepared with a motive to provide shied to Dera Beas management.
 
In a statement, members of executive committee Satnam Singh Paonta
Sahib,Manmohan Singh Khalsa and Sarbjit Singh Ghuman has strongly objected 
to harsh language used by the Jathedar Giani Gurbachan Singh in addressing 
the Panthic groups, who have been opposing the demolition of Gurdwara structure.
It’s ironic that the instead of passing a stringent strictures against
the culprits in order to stop re-occurrence of such incidents in
future, Jathedar Akal Takht has castigated those who have devoted
their whole lives to uphold the Sikh maryada and principles.
 
We fail to understand why Jathedar Akal Takht alone has shown hurry in
releasing the report while he himself has publicly declared that the
report would be discussed in the meet of Jathedars’ of Five Takhat’s
scheduled for Aug 7.  Ironically, the “sealed and secret” report
reached the offices of select newspapers long time back.
 
They said when their local team visited the spot in the first week of
June, the bir of Guru Granth Sahib was installed and Nishan Sahib was
unfurling in the gurdwara. The bir and Nishan Sahib was removed few
days after with an aim to demolish the structure, they claimed.  They
said the intentions of the management as well as village Panchayat
were malafide and that is the point where the report is silence. Being
a Sikh, the Sarpanch and Panchyat members  were responsible for
demolition and they need Akal Takht’s reprimand. The argument that
since there was no Sikh population in the village hence the demolition
of structure was justified holds no water. Had the situation arisen to
this level, it was the prerogative of the Sikh Sangat of adjacent
villages to decide and not the Panchayat or dera management.
 
Reacting to apology tendered by Dera Beas, they said deeds matters and
not words. They alleged that like land mafia, the dera management is
keeping an eye on the land of farmers in the adjacent area. “The dera
is hell bent to acquire the land of farmers by hook or crook. They
have been using all methods and tactics to get the land vacated”, they
alleged.
 
They dismissed that their groups have any intention to harm the peace
or communal harmony in Punjab and termed it malicious propaganda
against them. “Peace is dear to us also. All our activities will be
democratic in nature”, they clarified.



30 ਜੁਲਾਈ  - ਸਬ-ਕਮੇਟੀ ਨੇ ਪਿੰਡ ਵੜੈਚ ਦੇ ਗੁਰਦਵਾਰਾ ਸਾਹਿਬ ਦੀ ਇਮਾਰਤ ਨੂੰ ਢਾਹੇ ਜਾਣ ਸਬੰਧੀ ਜੋ ਰਿਪੋਰਟ ਜਾਰੀ ਕੀਤੀ ਹੈ, ਉਸ ਨਾਲ ਦਲ ਖਾਲਸਾ ਨੇ ਅਸਹਿਮਤੀ ਪ੍ਰਗਟਾਈ ਹੈ।ਪਾਰਟੀ ਦੀ 6 ਮੈਂਬਰੀ ਕਮੇਟੀ ਜਿਸ ਵਿਚ ਭਾਈ ਸਤਿਨਾਮ ਸਿੰਘ ਪਾਂਉਟਾ ਸਾਹਿਬ, ਸ. ਸਰਬਜੀਤ ਸਿੰਘ ਘੁਮਾਣ, ਸ. ਬਲਦੇਵ ਸਿੰਘ ਗ੍ਰੰਥਗੜ੍ਹ, ਮਾਸਟਰ ਕੁਲਵੰਤ ਸਿੰਘ ਫੇਰੂਮਾਨ, ਸ. ਗੁਰਦੀਪ ਸਿੰਘ ਤੇ ਸ.ਕੁਲਦੀਪ ਸਿੰਘ ਰਜਧਾਨ ਸ਼ਾਮਿਲ ਹਨ, ਵਲੋਂ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਕਤ ਰਿਪੋਰਟ ਤਥਾਂ ਤੋਂ ਸਖਣੀ ਹੈ ਤੇ ਇਹ ਡੇਰਾ ਬਿਆਸ ਦੇ ਪ੍ਰਬੰਧਕਾਂ ਨੂੰ ਢਾਲ ਦੇਣ ਦੀ ਨੀਅਤ ਨਾਲ ਮਿਥਕੇ ਤਿਆਰ ਕੀਤੀ ਗਈ ਹੈ। ਉਨਾਂ ਕਿਹਾ ਕਿ ਜੂਨ ਦੇ ਪਹਿਲੇ ਹਫਤੇ ਜਦੋਂ ਉਹਨਾਂ ਦੀ ਟੀਮ ਦੇ ਕੁਝ ਮੈਂਬਰ ਗੁਰਦਵਾਰਾ ਸਾਹਿਬ ਗਏ ਸਨ ਤਾਂ ਉਸ ਮੌਕੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਨਿਸ਼ਾਨ ਸਾਹਿਬ ਝੁਲ ਰਿਹਾ ਸੀ ਤੇ ਜੋਧੇ ਪਿੰਡ ਦਾ ਗ੍ਰੰਥੀ ਵੀ ਮੌਜੂਦ ਸੀ । ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕਿਵੇਂ ਜਥੇਦਾਰ ਸਾਹਿਬ ਕੋਲ ਪੁਜੀ ‘ਲਿਫਾਫਾ ਬੰਦ‘ ਰਿਪੋਰਟ ਹਫਤਾ ਪਹਿਲਾਂ ਹੀ ਪੰਜਾਬੀ ਦੀ ਇਕ ਅਖਬਾਰ ਵਿਚ ਛਪ ਗਈ ਸੀ।
ਉਨਾਂ ਆਖਿਆ ਕਿ ਜਥੇਦਾਰ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੀ ਉਡੀਕ ਕੀਤੇ ਬਿਨਾਂ ਹੀ ਕਾਹਲੀ-ਕਾਹਲੀ ਰਿਪੋਰਟ ਜਾਰੀ ਕੀਤੀ ਹੈ।ਉਨ੍ਹਾਂ ਰਿਪੋਰਟ ਜ਼ਾਰੀ ਕਰਨ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਗੁਰਦਵਾਰਾ ਢਾਹੁਣ ਵਿਰੁਧ ਰੋਸ ਵਿਖਾਵੇ ਕਰ ਰਹੀਆਂ ਸਿਖ ਜਥੇਬੰਦੀਆਂ ਪ੍ਰਤੀ ਵਰਤੀ ਸ਼ਬਾਦਵਲੀ ਉਤੇ ਸਖਤ ਇਤਰਾਜ ਕੀਤਾ ਹੈ। ਉਨਾਂ ਹੈਰਾਨੀ ਪ੍ਰਗਟਾਂਉਦੇ ਹੋਏ ਟਿਪਣੀ ਕੀਤੀ ਕਿ ਜਿਸ ਸ਼ਬਦਾਵਲੀ ਦੀ ਵਰਤੋਂ ਡੇਰੇ ਦੇ ਪ੍ਰਬੰਧਕਾਂ ਵਿਰੁਧ ਕੀਤੀ ਜਾਣੀ ਬਣਦੀ ਹੈ, ਜਥੇਦਾਰ ਸਾਹਿਬ ਨੇ ਪੰਥਕ ਧਿਰਾਂ ਖਿਲਾਫ ਵਰਤੀ ਹੈ। ਉਨਾਂ ਕਿਹਾ ਕਿ ਇਕਪਾਸੜ ਰਿਪੋਰਟ ਨੇ ਉਸ ਅਫਵਾਹ ਨੂੰ ਵੀ ਬਲ ਦਿਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਵਜੋਂ ਬਦਲਣ ਲਈ ਸੋਚਿਆ ਗਿਆ ਸੀ।
ਉਨਾਂ ਕਿਹਾ ਕਿ ਗੁਰਦਵਾਰਾ ਸਾਹਿਬ ਦੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਨਿਸ਼ਾਨ ਸਾਹਿਬ ਨੂੰ ਉਸ ਸਥਾਨ ਤੋਂ ਦੂਜੇ ਸਥਾਨ ਤੇ ਲੈ ਜਾਣ ਨਾਲ ਬੇਸ਼ਕ ਗੁਰੁ ਸਾਹਿਬ ਦੀ ਮਾਣ-ਮਰਿਆਦਾ ਦੀ ਉਲੰਘਣਾ ਨਹੀ ਹੋਈ, ਪਰ ਇਸ ਤਥ ਨੂੰ ਕਿਉਂ ਅਖੋਂ ਪਰੋਖੇ ਕੀਤਾ ਗਿਆ ਕਿ ਪਿੰਡ ਦੀ ਪੰਚਾਇਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਥੋਂ ਲੈਕੇ ਹੀ ਇਸ ਨੀਯਤ ਨਾਲ ਗਈ ਸੀ ਕਿਉਂਕਿ ਉਨਾਂ ਦਾ ਇਰਾਦਾ ਗੁਰਦਵਾਰਾ ਸਾਹਿਬ ਨੂੰ ਢਵਾਉਣਾ ਸੀ।ਉਨਾਂ ਕਿਹਾ ਕਿ ਪਿੰਡ ਦਾ ਸਰਪੰਚ ਤੇ ਪੰਚਾਇਤ ਮੈਂਬਰ ਬਤੌਰ ਸਿਖ ਹੋਣ ਦੇ ਨਾਤੇ ਦੋਸ਼ੀ ਹਨ ਤੇ ਜਿਨ੍ਹਾਂ ਨੇ ਉਨਾਂ ਕੋਲੋਂ ਇਹ ਬਜ਼ਰ ਗਲਤੀ ਕਰਵਾਈ, ਉਹ ਵੀ ਬਾਕਾਇਦਾ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਵਲੋਂ ਦਿਤੀ ਕਲੀਨ ਚਿਟ, ਦੂਜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪੰਚਾਇਤੀ ਜਮੀਨ ਉਤੇ ਉਸਰੇ ਧਾਰਮਿਕ ਅਸਥਾਨਾਂ ਦੀ ਜਮੀਨ ਵੇਚਣ ਦੀ ਹਲਾਸ਼ੇਰੀ ਦੇਵੇਗੀ।ਉਨਾਂ ਕਿਹਾ ਕਿ ਡੇਰਾ ਬਿਆਸ ਦੇ ਪ੍ਰਬੰਧਕਾਂ ਦੀ ਨਿਗਾਹ ਆਲ਼ੇ-ਦੁਆਲੇ ਦੇ ਪਿੰਡਾਂ ਦੀਆਂ ਜਮੀਨਾਂ ਉਤੇ ਟਿਕੀ ਹੋਈ ਹੈ ਤੇ ਉਹ ਲੈਂਡ-ਮਾਫੀਆ ਵਾਂਗ ਲੋਕਾਂ ਕੋਲੋਂ ਜਮੀਨ ਹਰ ਹੀਲੇ- ਪਿਆਰ, ਦਾਬਾ, ਲਾਲਚ ਜਾਂ ਪ੍ਰਸ਼ਾਸਨਿਕ ਦਬਾਅ ਪਾਕੇ ਖਾਲੀ ਕਰਵਾਉਣ ਲਈ ਬਜ਼ਿਦ ਹਨ।
ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਡੇਰਾ ਪ੍ਰਬੰਧਕ ਨੂੰ ਸਖਤੀ ਨਾਲ ਅਜਿਹਾ ਕਰਨ ਤੋਂ ਨਾ ਰੋਕਿਆ ਤਾਂ ਸਥਿਤੀ ਕਿਸੇ ਵੇਲੇ ਵੀ ਵਿਸਫੋਟਕ ਬਣ ਸਕਦੀ ਹੈ।ਉਨਾਂ ਕਿਹਾ ਕਿ ਸਿਖ ਕੌਮ ਵੀ ਸ਼ਾਂਤੀ ਚਾਹੁੰਦੀ ਹੈ । ਉਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਤੇ ਗਲਤ ਇਲਜ਼ਾਮ ਲਾਏ ਜਾਂਦੇ ਹਨ ਕਿ ਉਹ ਗਰਮ-ਗਰਮ ਗਲਾਂ ਕਰਕੇ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਸ਼ਾਂਤੀ ਤਾਂ ਹੀ ਰਹਿ ਸਕਦੀ ਹੈ ਜੇਕਰ ਲੋਕਾਂ ਕੋਲੋਂ ਉਨਾਂ ਦੀ ਜ਼ਮੀਨ ਅਤੇ ਹਕ ਨਾ ਖੋਹੇ ਜਾਣ।ਡੇਰਾ ਪ੍ਰਬੰਧਕਾਂ ਵਲੋਂ ਆਈ ਮੁਆਫੀ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਪਛਤਾਵੇ ਤੇ ਗਲਤੀ ਦੇ ਅਹਿਸਾਸ ਮਗਰੋਂ ਸਚੇ ਦਿਲੋਂ ਆਈ ਮੁਆਫੀ ਹੀ ਕਬੂਲ ਹੁੰਦੀ ਹੈ।

Blog Archive

Dal Khalsa UK's Facebook Page