ਜਦ ਉੱਠੇ ਸਾਂ
ਜਦ ਤੁਰੇ ਸਾਂ ਘਰੋਂ
ਲੋਕਾਂ ਨੇ ਯਾਰੋ
ਬਹੁਤ ਕੁਝ ਕਿਹਾ ਸੀ
ਕੋਈ ਹੱਸਿਆ ਸੀ
ਸਿਰ- ਫਿਰੇ ਸਮਝ ਕੇ
ਪਾਗਲ ਸਮਝ ਕੇ
ਕੋਈ ਚੁੱਪ ਰਿਹਾ ਸੀ
ਕਿਸੇ ਨੇ ਕਿਹਾ
ਛੋਕਰੇ ਹਨ ਸ਼ਹਿਰ ਦੇ
ਕਿਸੇ ਆਖਿਆ
ਹਨ ਵਪਾਰੀ ਜ਼ਹਿਰ ਦੇ
ਕਿਸੇ ਨੇ ਕਿਹਾ 
‘ਏਜੰਟ’ ਹਨ ਫਲਾਂ ਦੇ
ਕਿਸੇ ਨੇ ਕਿਹਾ
ਉਪਜ ਹਨ ਮੌਸਮਾਂ ਦੇ

ਦਲ ਖ਼ਾਲਸਾ’ 
ਔਖਾ ਹੈ ਅਖਵਾਣਾ
ਕਿਸੇ ਨੇ ਕਿਹਾ
ਤੁਸਾਂ ਪਿੜ੍ਹ ਛੱਡ ਭੱਜ ਜਾਣਾ
ਬਹੁਤ ਕੁਝ ਕਿਹਾ
ਲੋਕਾਂ ਸਭ ਕੁਝ ਕਿਹਾ
ਪਰ ਕਾਫਲਾ ਯਾਰੋ 
ਤੁਰਦਾ ਰਿਹਾ
ਜੋ ਉਹਨਾਂ ਨੇ ਚਾਹਿਆ
ਉਹ ਕਹਿੰਦੇ ਰਹੇ
ਅਸੀਂ ਵੱਧਦੇ ਰਹੇ
ਗਿਰਦੇ ਢਹਿੰਦੇ ਰਹੇ
ਆਜ਼ਾਦੀ ਦੀ ਧੁੰਨ 
ਸੀ ਡਾਢੀ ਬੜੀ
ਖਾਲੀ ਹੱਥ ਸਾਂ 
ਸੀ ਲੜ੍ਹਾਈ ਕੜ੍ਹੀ
ਨਿਸਚਾ ਸੀ ਪੱਕਾ
ਭਰੋਸਾ ਸੀ ਉਸਦਾ
ਹੱਸਦੇ ਖੇਡਦੇ
ਇਹ ਲੜਾਈ ਲੜ੍ਹੀ
ਤਾਲਾ ਹੈ ਬੰਦ 
ਫਿਰ ਜਾਰੀ ਹੈ ਜੰਗ
ਬਦਲ ਗਏ ਨੇ 
ਭਾਂਵੇ ਮੌਸਮ ਦੇ ਰੰਗ
ਮੌਸਮ ਦੇ ਰੰਗ 
ਫਿਰ ਬਦਲ ਜਾਣਗੇ
ਹਵਾਵਾਂ ਦੇ ਬੁੱਲੇ
ਅੱਜ ਲੱਗਦੇ ਨੇ ਭੁੱਲੇ
ਫਿਰ ਕੱਲ ਮੁੜ 
ਸਾਡੇ ਗੀਤ ਗਾਣਗੇ
ਨਿਸਚਾ ਹੈ ਪੱਕਾ
ਭਰੋਸਾ ਹੈ ਉਸਦਾ
ਆਖਰੀ ਸਾਹ ਤੱਕ 
ਲੜਾਂਗੇ ਲੜਾਈ
ਸਾਡੀ ਫਤਹਿ ਹੈ 
ਫਤਹਿ ਹੈ ਸੱਚ ਦੀ 
ਫਤਹਿ ਸਾਡੇ ਹਿੱਸੇ ਹੈ
ਧੁਰ ਤੋਂ ਹੀ ਆਈ
ਨਿਸਚਾ ਹੈ ਪੱਕਾ
ਭਰੋਸਾ ਹੈ ਉਸਦਾ
ਆਖਰੀ ਸਾਹ ਤੱਕ
ਲੜ੍ਹਾਂਗੇ ਲੜ੍ਹਾਈ
ਜਦ ਉਠੇ ਸਾਂ
ਜਦ ਤੁਰੇ ਸਾਂ ਘਰੋਂ
ਲੋਕਾਂ ਨੇ ਯਾਰੋ 
ਬਹੁਤ ਕੁਝ ਕਿਹਾ ਸੀ 
———————     
ਗਜਿੰਦਰ ਸਿੰਘ, ਦਲ ਖਾਲਸਾ ।                   
(31-3-86)