Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Sunday 16 December 2012

Hindutva Cultist Namdharis Fight Over Who Is The Next So Called Guru

ਨਾਮਧਾਰੀਆਂ ਵਿਚ ਮਚਿਆ ਵਿਵਾਦ- ਕੂਕਿਆਂ ਵਿਚ ਗੱਦੀ ਨੂੰ ਲੈ ਕੇ ਲੜਾਈ

ਮਾਤਾ ਚੰਦ ਕੌਰ ਨੇ ਠਾਕੁਰ ਊਦੈ ਸਿੰਘ ਨੂੰ ਗੱਦੀ ਤੇ ਬਿਰਾਜਮਾਨ ਕੀਤਾ, ਦੂਜੇ ਧੜੇ ਨੇ ਠਾਕੁਰ ਦਲੀਪ ਸਿੰਘ ਨੂੰ ਮੰਨਿਆ ਆਪਣਾ ਮੁੱਖੀ
ਇੰਟਰਨੈਸ਼ਨਲ ਨਾਮਧਾਰੀ ਸੰਗਤ ਨੇ ਕੀਤਾ ਵਿਰੋਧ,
ਭੈਣੀ ਸਾਹਿਬ, 16 ਦਸੰਬਰ- ਨਾਮਧਾਰੀ ਮੁੱਖੀ ਬਾਬਾ ਜਗਜੀਤ ਸਿੰਘ ਜੀ ਦੇ ਅੰਤਿਮ ਸ਼ੰਸਕਾਰ ਤੋਂ ਬਾਅਦ ਮਾਤਾ ਚੰਦ ਕੌਰ ਜੀ ਨੇ ਸ਼੍ਰੀ ਉਦੈ ਸਿੰਘ ਨੂੰ ਮੁੱਖ ਪ੍ਰਬੰਧਕ ਬਣਾਇਆ ਸੀ ।ਜਗਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਸੰਪਰਦਾ ਵਿਚ ਉਨ੍ਹਾਂ ਦੇ ਉਤਰਾਧਿਕਾਰੀ ਬਾਰੇ ਵਿਵਾਦ ਖੜ੍ਹਾ ਹੋ ਗਿਆ ਹੈ। ਕੌਮਾਂਤਰੀ ਨਾਮਧਾਰੀ ਸੰਗਤ ਨੇ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੂੰ ਅਪੀਲ ਕੀਤੀ ਹੈ ਕਿ ਉਹ ਠਾਕੁਰ ਉਦੈ ਸਿੰਘ ਨੂੰ ਸੰਪਰਦਾ ਮੁਖੀ ਨਾਮਜ਼ਦ ਕਰਨ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ। ਨਾਮਧਾਰੀ ਸੰਪਰਦਾ ਦੇ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਹਰਿਆਣਾ ਨਾਲ ਸਬੰਧਤ ਕੁਝ ਸਰਕਰਦਾ ਮੈਂਬਰਾਂ ਨੇ ਕਿਹਾ ਹੈ ਕਿ ਅਸਲ ਵਿਚ ਪ੍ਰਮੁੱਖ ਬਣਨ ਦੇ ਹੱਕਦਾਰ ਠਾਕੁਰ ਦਲੀਪ ਸਿੰਘ ਹਨ ਨਾ ਕਿ ਠਾਕੁਰ ਉਦੈ ਸਿੰਘ। ਇਹ ਦੋਵੇਂ ਸਕੇ ਭਰਾ ਸਤਿਗੁਰੂ ਜਗਜੀਤ ਸਿੰਘ ਦੇ ਭਤੀਜੇ ਹਨ। ਅੱਜ ਮਾਤਾ ਚੰਦ ਕੌਰ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਤ ਜਗਤਾਰ ਸਿੰਘ, ਜੈ ਸਿੰਘ, ਬਲਦੇਵ ਸਿੰਘ ਕਾਕੂ, ਹਰਵਿੰਦਰ ਸਿੰਘ ਹੰਸਪਾਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਜਗਦੀਸ ਸਿੰਘ ਵਰਿਆਮ, ਸੂਬਾ ਬਲਵਿੰਦਰ ਸਿੰਘ ਝੱਲ, ਸੁਰਿੰਦਰ ਭਾਈ ਜੀ, ਸੂਬਾ ਹਰਭਜਨ ਸਿੰਘ, ਜਗਮੋਹਨ ਸਿੰਘ ਓਸਟਰ ਦੀ ਹਾਜ਼ਰੀ ਵਿੱਚ ਮਾਤਾ ਚੰਦ ਕੌਰ ਜੀ ਨੇ ਦੁਪਹਿਰ ਦੇ ਨਿਤਨੇਮ ਦੌਰਾਨ ਹਜ਼ਾਰਾਂ ਨਾਮਧਾਰੀ ਸੰਗਤਾਂ ਦੇ ਜੈਕਾਰਿਆਂ ਹੇਠ ਠਾਕੁਰ ਉਦੈ ਸਿੰਘ ਨੂੰ ਗੱਦੀ ਤੇ ਬਿਰਾਜਮਾਨ ਕੀਤਾ। ਠਾਕੁਰ ਉਦੈ ਸਿੰਘ ਨੂੰ 23 ਦਸੰਬਰ ਨੂੰ ਬਾਬਾ ਜਗਜੀਤ ਸਿੰਘ ਦੇ ਭੋਗ ਸਮੇਂ ਸਮੂਹ ਸੰਤ ਸਮਾਜ ਦੀ ਹਾਜਰੀ ਵਿੱਚ ਦਸਤਾਰਬੰਦੀ ਦੀ ਰਸਮ ਕੀਤੀ ਜਾਵੇਗੀ । ਇਸ ਮੌਕੇ ਠਾਕੁਰ ਉਦੈ ਸਿੰਘ ਦੇ ਗੱਦੀ ਤੇ ਬੈਠਣ ਤੇ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾਂ, ਸਰਪੰਚ ਜਗਦੀਸ ਸਿੰਘ, ਸੂਬਾ ਜਗੀਰ ਸਿੰਘ, ਤ੍ਰਿਲੋਚਨ ਸਿੰਘ ਮਠਾੜੂ, ਮਲਕੀਤ ਸਿੰਘ ਦਾਖਾ ਸਾਬਾਕ ਮੰਤਰੀ, ਨਰਿੰਦਰਜੀਤ ਸਿੰਘ ਲਾਇਲ, ਗੁਰਦੇਵ ਸਿੰਘ ਮੈਪਕੋ, ਸੰਤ ਸਤਨਾਮ ਸਿੰਘ ਸਸਰਾਲੀ, ਅਮ੍ਰਿਤਪਾਲ ਸਿੰਘ ਲਾਟੀ, ਕੁਲਦੀਪ ਸਿੰਘ ਐਸ. ਜੇ. ਐਸ, ਪ੍ਰੈਸ ਸਕੱਤਰ ਲਖਬੀਰ ਸਿੰਘ ਬੱਦੋਵਾਲ, ਸੁੱਖਾ ਮਠਾੜੂ, ਗੁਰਭੇਜ ਸਿੰਘ ਗੁਰਾਇਆ। ਬੀਬੀ ਪਰਮਜੀਤ ਕੌਰ, ਪ੍ਰਧਾਨ ਸੁਖਜੀਤ ਕੌਰ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।
ਠਾਕੁਰ ਦਲੀਪ ਸਿੰਘ ਤੋਂ ਸਿਵਾਏ ਕਿਸੇ ਵੀ ਦੂਜੇ ਵਿਅਕਤੀ ਨੂੰ ਮੁੱਖੀ ਨਹੀਂ ਮੰਨਿਆ ਜਾਵੇਗਾ : ਜਸਵਿੰਦਰ ਸਿੰਘ
ਨਾਮਧਾਰੀ ਸੰਪਰਦਾ ਦੇ ਮੁੱਖੀ ਬਾਬਾ ਜਗਜੀਤ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਉਨ੍ਹਾਂ ਦੀ ਧਰਮਪਤਨੀ ਮਾਤਾ ਚੰਦ ਕੌਰ ਵੱਲੋਂ ਠਾਕੁਰ ਉਦੈ ਸਿੰਘ ਨੂੰ ਅੱਜ ਰਸਮੀ ਤੌਰ ’ਤੇ ਸਮੁੱਚੇ ਨਾਮਧਾਰੀ ਦਰਬਾਰ ਦਾ ਪ੍ਰਬੰਧ ਦੇ ਕੇ ਮੁੱਖੀ ਥਾਪਣ ਦੇ ਕੀਤੇ ਗਏ ਐਲਾਨ ਉਪਰੰਤ ਸਮੁੱਚੀ ਨਾਮਧਾਰੀ ਸੰਗਤ ਦੋ ਭਾਗਾਂ ਵਿੱਚ ਵੰਡੀ ਗਈ ਹੈ। ਜਿਸਦੇ ਸਦਕਾ ਨਾਮਧਾਰੀ ਸੰਗਤ ਦੇ ਇੱਕ ਵੱਡੇ ਹਿੱਸੇ ਨੇ ਉਕਤ ਲਏ ਗਏ ਫੈਸਲੇ ਦੇ ਵਿਰੁੱਧ ਆਪਣਾ ਬਗਾਵਤੀ ਬਿਗਲ ਵਜਾਉਂਦਿਆ ਹੋਇਆ ਖੁੱਲ੍ਹੇ ਰੂਪ ’ਚ ਠਾਕੁਰ ਉਦੈ ਸਿੰਘ ਦੀ ਜਗ੍ਹਾ ਬਾਬਾ ਜਗਜੀਤ ਸਿੰਘ ਦੇ ਵੱਡੇ ਭਤੀਜੇ ਠਾਕੁਰ ਦਲੀਪ ਸਿੰਘ ਨੂੰ ਆਪਣਾ ਜ਼ੋਰਦਾਰ ਸਮਰਥਨ ਦਿੰਦਿਆ ਹੋਇਆ ਉਹਨਾਂ ਨੂੰ ਸਮੁੱਚੇ ਨਾਮਧਾਰੀ ਦਰਬਾਰ ਦਾ ਕਾਰਜ ਸੰਭਾਲਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਸ ਮੁੱਦੇ ਦੇ ਸੰਬੰਧ ’ਚ ਨਾਮਧਾਰੀ ਸੰਗਤ ਦੇ ਇੱਕ ਧੜੇ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਪ੍ਰਮੁੱਖ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪੁੱਜੀਆਂ ਨਾਮਧਾਰੀ ਸੰਗਤਾਂ ਦੀ ਇੱਕ ਭਰਵੀਂ ਇੱਕਤਰਤਾ ਅੱਜ ਲੁਧਿਆਣਾ ਦੇ ਸਥਾਨਕ ਵਿਸ਼ਵਕਰਮਾ ਚੌਂਕ ਵਿਖੇ ਆਯੋਜਿਤ ਕੀਤੀ ਗਈ। ਜਿਸ ਅੰਦਰ ਸਰਬਸੰਮਤੀ ਨਾਲ ਫੈਸਲਾ ਕਰਕੇ ਨਾਮਧਾਰੀ ਆਗੂਆਂ ਨੇ ਐਲਾਨ ਕੀਤਾ ਕਿ ਸਮੁੱਚੀ ਨਾਮਧਾਰੀ ਸੰਗਤ ਠਾਕੁਰ ਦਲੀਪ ਸਿੰਘ ਤੋਂ ਸਿਵਾਏ ਕਿਸੇ ਦੂਜੇ ਥੋਪੇ ਗਏ ਵਿਅਕਤੀ ਨੂੰ ਆਪਣਾ ਮੁੱਖੀ ਸਵੀਕਾਰ ਨਹੀਂ ਕਰਦੀ, ਕਿਉਂਕਿ ਬਾਬਾ ਜਗਜੀਤ ਸਿੰਘ ਨੇ ਜਿਉਂਦੇ ਜੀਅ ਆਪਣਾ ਥਾਪੜਾ ਆਪਣੇ ਗੋਦ ਲਏ ਪੁੱਤਰ ਠਾਕੁਰ ਦਲੀਪ ਸਿੰਘ (ਵੱਡਾ ਭਤੀਜਾ) ਨੂੰ ਦਿੱਤਾ ਸੀ ਨਾ ਕਿ ਠਾਕੁਰ ਉਦੈ ਸਿੰਘ ਨੂੰ ਇਸ ਲਈ ਸਮੁੱਚੇ ਨਾਮਧਾਰੀ ਦਰਬਾਰ ਦਾ ਪ੍ਰਬੰਧ ਕੇਵਲ ਤੇ ਕੇਵਲ ਠਾਕੁਰ ਦਲੀਪ ਸਿੰਘ ਦੇ ਹੱਥਾਂ ਵਿੱਚ ਸੋਂਪਣਾ ਚਾਹੀਦਾ ਹੈ। ਇੱਕਤਰਤਾ ਉਪਰੰਤ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਚੇਅਰਮੈਨ ਜਸਵਿੰਦਰ ਸਿੰਘ ਤੇ ਪ੍ਰਧਾਨ ਨਵਤੇਜ ਸਿੰਘ ਨੇ ਉਪਰੋਕਤ ਮੁੱਦੇ ਸੰਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਾਮਧਾਰੀ ਪੰਥ ਦੀ ਰਵਾਇਤ ਅਨੁਸਾਰ ਦਰਬਾਰ ਦੀ ਗੱਦੀ ’ਤੇ ਅਸਲ ਹੱਕ ਧਾਰਮਿਕ ਬਿਰਤੀ ਦੇ ਮਾਲਕ ਠਾਕੁਰ ਦਲੀਪ ਸਿੰਘ ਦਾ ਬਣਦਾ ਹੈ। ਇਸ ਦੌਰਾਨ ਨਾਮਧਾਰੀ ਸੰਗਤ ਦੇ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਨਾਮਧਾਰੀ ਆਗੂ ਸੰਤ ਜਗਤਾਰ ਸਿੰਘ ਤੇ ਕਾਂਗਰਸੀ ਆਗੂ ਐਚ.ਐਸ.ਹੰਸਪਾਲ ਦੇ ਇਸ਼ਾਰੇ ਉਪਰ ਠਾਕੁਰ ਉਦੈ ਸਿੰਘ ਨੂੰ ਨਾਮਧਾਰੀ ਸੰਪਰਦਾ ਦਾ ਮੌਜੂਦਾ ਮੁੱਖੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਬਹੁਤ ਵੱਡੀ ਸਿਆਸ਼ਤ ਖੇਡੀ ਗਈ ਹੈ। ਜਿਸਦੇ ਸਦਕਾ ਸਮੁੱਚੀ ਨਾਮਧਾਰੀ ਸੰਪਰਦਾ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਮੌਕੇ ਤੇ ਸਤਿਗੁਰੂ ਜਗਜੀਤ ਸਿੰਘ ਦੇ ਨਿੱਜੀ ਸੇਵਕ ਰਹੇ ਦੀਦਾਰ ਸਿੰਘ ਨੇ ਅਹਿਮ ਖੁਲਾਸਾ ਕਰਦਿਆ ਕਿਹਾ ਕਿ ਬਾਬਾ ਜਗਜੀਤ ਸਿੰਘ ਨੇ ਕਈ ਵਾਰ ਪ੍ਰਮੁੱਖ ਵਿਅਕਤੀਆਂ ਦੇ ਸਨਮੁੱਖ ਕਿਹਾ ਕਰਦੇ ਸਨ ਕਿ ਉਨ੍ਹਾਂ ਤੋਂ ਬਾਅਦ ਨਾਮਧਾਰੀ ਦਰਬਾਰ ਦੀ ਸੇਵਾ ਉਨ੍ਹਾਂ ਦੇ ਗੋਦ ਲਏ ਪੁੱਤਰ ਠਾਕੁਰ ਦਲੀਪ ਸਿੰਘ ਹੀ ਕਰਨਗੇ। ਪਰ ਇਸਦੇ ਬਾਵਜੂਦ ਦਰਬਾਰ ਨਾਲ ਸੰਬੰਧਤ ਕੁੱਝ ਵਿਅਕਤੀ ਆਪਣੀ ਸਿਆਸੀ ਲਾਹਿਆ ਦੀ ਖਾਤਰ ਠਾਕੁਰ ਦਲੀਪ ਸਿੰਘ ਨੂੰ ਵੱਡੀਆਂ ਸਾਜਿਸ਼ਾਂ ਰਾਹੀ ਹਮੇਸ਼ਾਂ ਹੀ ਭੈਣੀ ਸਾਹਿਬ ਤੇ ਬਾਬਾ ਜਗਜੀਤ ਸਿੰਘ ਤੋਂ ਦੂਰ ਰੱਖਦੇ ਰਹੇ ਅਤੇ ਅੰਤਿਮ ਸਮੇਂ ਉਨ੍ਹਾਂ ਨੂੰ ਬਾਬਾ ਜਗਜੀਤ ਸਿੰਘ ਦੇ ਦਰਸ਼ਨ ਦੀਦਾਰੇ ਤਾਂ ਦੂਰ ਅੰਤਿਮ ਸੰਸਕਾਰ ਵਿੱਚ ਭਾਗ ਵੀ ਨਹੀਂ ਲੈਣ ਦਿੱਤਾ ਗਿਆ। ਉਨ੍ਹਾਂ ਨੇ ਸਪੱਸ਼ਟ ਰੂਪ ’ਚ ਕਿਹਾ ਕਿ ਸਿਰਸਾ (ਹਰਿਆਣਾ) ਦੇ ਨਜ਼ਦੀਕ ਜੀਵਨ ਨਗਰ ਵਿਖੇ ਪ੍ਰਮਾਤਮਾ ਦੀ ਭਗਤੀ ਕਰ ਰਹੇ ਠਾਕੁਰ ਦਲੀਪ ਸਿੰਘ ਜੀ ਨੂੰ ੁਿਕਸੇ ਵੀ ਕਿਸਮ ਦਾ ਕੋਈ ਲਾਲਚ ਜਾਂ ਮੁੱਖੀ ਬਣਨ ਦੀ ਕੋਈ ਲਾਲਸਾ ਨਹੀਂ ਹੈ, ਪਰ ਸਮੁੱਚੀਆਂ ਨਾਮਧਾਰੀ ਸੰਗਤਾਂ ਬਾਬਾ ਜਗਜੀਤ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਨਗੀਆਂ ਤੇ ਨਾਮਧਾਰੀ ਦਰਬਾਰ ਦਾ ਪ੍ਰਬੰਧ ਉਨ੍ਹਾਂ ਨੂੰ ਸੌਂਪਣਗੀਆਂ। ਇਸ ਦੌਰਾਨ ਨਾਮਧਾਰੀ ਸੰਗਤ ਦੇ ਪ੍ਰਮੁੱਖ ਆਗੂ ਜਸਵਿੰਦਰ ਸਿੰਘ ਨੇ ਮਾਤਾ ਚੰਦ ਕੌਰ ਵੱਲੋਂ ਲਏ ਗਏ ਫੈਸਲੇ ਸੰਬੰਧੀ ਗੱਲ ਕਰਦਿਆ ਹੋਇਆ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ, ਪਰ ਉਨ੍ਹਾਂ ਵੱਲੋਂ ਸਿਆਸੀ ਦਬਾਅ ਹੇਠ ਕੀਤੇ ਗਏ ਫੈਸਲੇ ਦੀ ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧਤਾ ਵੀ ਕਰਦੇ ਹਾਂ, ਕਿਉਂਕਿ ਨਾਮਧਾਰੀ ਸੰਪਰਦਾ ਇੱਕ ਨਿਰੋਲ ਧਾਰਮਿਕ ਸੰਪਰਦਾ ਹੈ। ਇਸ ਲਈ ਸੰਪਰਦਾ ਦਾ ਮੁਖੀ ਕੇਵਲ ਧਾਰਮਿਕ ਬਿਰਤੀ ਵਾਲਾ ਵਿਅਕਤੀ ਹੀ ਬਣਾਉਣਾ ਚਾਹੀਦਾ ਸੀ, ਨਾ ਕਿ ਸਿਆਸੀ ਬਿਰਤੀ ਵਾਲਾ ਵਿਅਕਤੀ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਨਾਮਧਾਰੀ ਸੰਗਤ ਦੇ ਪ੍ਰਮੁੱਖ ਆਗੂ ਰਣਜੀਤ ਸਿੰਘ, ਗੁਰਮੀਤ ਸਿੰਘ, ਬਚਿੱਤਰ ਸਿੰਘ ਭੁਰਜੀ, ਅਰਵਿੰਦਰ ਸਿੰਘ ਲਾਡੀ, ਗੁਰਮੇਲ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।

Blog Archive

Dal Khalsa UK's Facebook Page