Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Saturday, 2 March 2013

Jathedar Bhai Balwant Singh Rajoana's Letter 23/02/2013



FULL LETTER BELOW 

ਅੱਜ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਮੁਲਾਕਾਤ ਸੀ ਅਤੇ ਪਰਿਵਾਰ ਵੀਰਜੀ ਦੀ ਮੁਲਾਕਾਤ ਤੇ ਗਿਆ ਸੀ । ਵੀਰਜੀ ਨੇ ਖਾਲਸਾ ਪੰਥ ਦੇ ਨਾਮ ਜੋ ਚਿੱਠੀ ਜਾਰੀ ਕੀਤੀ ਹੈ ਉਹ ਇਸ ਤਰ੍ਹਾਂ ਹੈ--


ਸਤਿਕਾਰਯੋਗ ਖਾਲਸਾ ਜੀਓ ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਮਾਨ ਦਲ ਦੇ ਕੁਝ ਲੋਕਾ ਵੱਲੋਂ ਮੇਰੇ ਤੇ ਇਹ ਇਲਜ਼ਾਮ ਲਾਏ ਗਏ ਹਨ ਕਿ ਮੈਂ ਚੋਣਾਂ ਦੌਰਾਨ ਇਨ੍ਹਾਂ ਦੇ ਖਾਲਿਸਤਾਨ ਦੇ ਮਿਸ਼ਨ ਨੂੰ ਢਾਹ ਲਾਉਣ ਲਈ ਹੀ ਕੋਈ ਬਿਆਨ ਜਾਰੀ ਕਰਦਾ ਹਾਂ । ਖਾਲਸਾ ਜੀ , ਜਦੋਂ ਕਿ ਸੱਚ ਇਹ ਹੈ ਕਿ ਮੈਂ ਖਾਲਿਸਤਾਨ ਦੇ ਮਿਸ਼ਨ ਨੂੰ ਢਾਹ ਲਾਉਣ ਲਈ ਨਹੀਂ ਸਗੋਂ ਖਾਲਸੇ ਦੀ ਧਰਤੀ ਉੱਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਦੇ ਮਿਸ਼ਨ ਨੂੰ ਢਾਹ ਲਾਉਣ ਲਈ ਬਿਆਨ ਜਾਰੀ ਕਰਦਾ ਹਾਂ ।ਜਦੋਂ ਜਦੋਂ ਇਨ੍ਹਾਂ ਕਾਤਲ ਤਾਕਤਾਂ ਨੂੰ ਜਿਤਾਉਣ ਲਈ ਮੇਰੇ ਨਾਮ ਦੀ ਵਰਤੋਂ ਕੀਤੀ ਜਾਂਦੀ ਰਹੇਗੀ ਮੈਂ ਬਿਆਨ ਜਾਰੀ ਕਰਦਾ ਰਹਾਂਗਾ ।ਖਾਲਸਾ ਜੀ , ਇਨ੍ਹਾਂ ਲੋਕਾਂ ਦੇ ਖਾਲਿਸਤਾਨ ਦੇ ਮਿਸ਼ਨ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ।ਖਾਲਸਾ ਜੀ , ਆਉ ਇਨ੍ਹਾਂ ਦੇ ਖ਼ਾਲਿਸਤਾਨ ਦੇ ਮਿਸ਼ਨ ਤੇ ਇੱਕ ਝਾਤ ਮਾਰੀਏ । ਜੂਨ 1984 ਨੂੰ ਸਿੱਖ ਧਰਮ ਤੇ ਹਿੰਦੋਸਤਾਨ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਕੀਤੇ ਵਹਿਸੀ ਹਮਲੇ ਨਾਲ ਲਹੂ ਲੁਹਾਣ ਹੋਈਆ ਸਿੱਖ ਭਾਵਨਾਵਾਂ ਇਨ੍ਹਾ ਲੋਕਾਂ ਤੇ ਪੂਰਨ ਭਰੋਸਾ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਖ਼ਾਲਿਸਤਾਨ ਦੇ ਨੇਤਾ ਸਮਝ ਕੇ ਕੌਮ ਦੀ ਅਜ਼ਾਦੀ ਲੈਣ ਦੀ ਜਿੰਮੇਵਾਰੀ ਸੌਪਦੀਆਂ ਹਨ ।ਇਨ੍ਹਾਂ ਲੋਕਾਂ ਨੂੰ ਖਾਲਸਾ ਪੰਥ ਵੱਲੋਂ ਰੀਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਹਿੰਦੋਸਤਾਨ ਦੀ ਪਾਰਲੀਮੈਂਟ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਇਹ ਉਥੇ ਜਾ ਕੇ ਹਿੰਦੋਸਤਾਨ ਤੋਂ ਕੌਮ ਦੀ ਆਜ਼ਾਦੀ ਦੀ ਮੰਗ ਕਰ ਸਕਣ । ਪਰ ਜਦੋਂ ਇਨ੍ਹਾਂ ਨੇਤਾਵਾਂ ਦੀ ਖ਼ਾਲਿਸਤਾਨ ਦੇ ਮਿਸ਼ਨ ਲਈ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਇਹ ਜਾਣਬੁੱਝ ਕੇ ਤਿੰਨ ਫੁੱਟ ਦੀ ਕਿਰਪਾਨ ਨੂੰ ਮੁੱਦਾ ਬਣਾ ਕੇ ਪਾਰਲੀਮੈਂਟ ਦੇ ਅੰਦਰ ਜਾਣ ਤੋਂ ਇਨਕਾਰੀ ਹੋ ਕੇ ਪਾਰਲੀਮੈਂਟ ਦੇ ਬਾਹਰ ਹੀ ਧਰਨਾ ਦੇ ਕੇ ਬੈਠ ਗਏ ਉਨ੍ਹਾਂ ਲਹੂ ਲੁਹਾਣ ਹੋਈਆਂ ਕਰੋੜਾਂ ਭਾਵਨਾਵਾਂ ਨਾਲ ਧੋਖਾ ਕਰਕੇ ਕਾਤਲਾਂ ਨਾਲ ਵਫ਼ਾ ਕਰ ਗਏ । ਖਾਲਸਾ ਜੀ , ਚਾਹੀਦਾ ਤਾਂ ਇਹ ਸੀ ਕਿ ਇਹ ਲੋਕ ਸਿੱਖ ਭਾਵਨਾਵਾਂ ਅਨੁਸਾਰ ਪਾਰਲੀਮੈਂਟ ਦੇ ਅੰਦਰ ਜਾ ਕੇ ਕੌਮ ਤੇ ਹੋਏ ਜ਼ੁਲਮ ਦੀ ਦਾਸਤਾਨ ਨੂੰ ਪੂਰੀ ਦੁਨੀਆਂ ਨੂੰ ਦੱਸ ਕੇ ਹਿੰਦੋਸਤਾਨ ਤੋਂ ਆਜ਼ਾਦੀ ਦੀ ਮੰਗ ਕਰਕੇ ਚੋਣਾਂ ਵਿੱਚ ਹੋਈ ਖਾਲਸਾਈ ਸੋਚ ਦੀ ਇਤਿਹਾਸਕ ਜਿੱਤ ਨਾਲ ਇੱਕ ਮਾਣਮੱਤਾ ਇਤਿਹਾਸ ਸਿਰਜਦੇ । ਪਰ ਇਹ ਲੋਕ ਇਸੇ ਲਈ ਹੀ ਪਾਰਲੀਮੈਂਟ ਦੇ ਅੰਦਰ ਜਾਣ ਤੋਂ ਇਨਕਾਰੀ ਹੋਏ ਕਿਉਂਕਿ ਇਨ੍ਹਾਂ ਲੋਕਾਂ ਦਾ ਮਿਸ਼ਨ ਕਦੇ ਖ਼ਾਲਿਸਤਾਨ ਹੈ ਹੀ ਨਹੀਂ ਸੀ ਅਤੇ ਨਾ ਹੀ ਅੱਜ ਹੈ । ਇਹ ਲੋਕ ਉਨ੍ਹਾਂ ਕਰੋੜਾਂ ਸਿੱਖਾਂ ਦੀਆਂ ਜਖ਼ਮੀ ਹੋਈਆ ਭਾਵਨਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਕਾਬਜ ਹੋ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਹੀ ਦਿੱਲੀ ਦੇ ਭੇਜੇ ਹੋਏ ਨੁਮਾਇੰਦੇ ਸਨ ।

ਤਿੰਨ ਫੁੱਟ ਦੀ ਕਿਰਪਾਨ ਪਿੱਛੇ ਕੌਮੀ ਆਜ਼ਾਦੀ ਦੇ ਇੱਕ ਇਤਿਹਾਸਕ ਮੌਕੇ ਨੂੰ ਗਵਾ ਕੇ ਇਹ ਲੋਕ ਅੱਜ ਤੱਕ ਤਿੰਨ ਫੁੱਟ ਦੀ ਕਿਰਪਾਨ ਛੱਡ ਕੇ ਜਹਾਜਾਂ ਦੇ ਝੂਟੇ ਲੈ ਰਹੇ ਹਨ। ਫਿਰ ਜਦੋਂ ਇਹ ਕਿਰਪਾਨ ਛੱਡ ਕੇ ਹਿੰਦੋਸਤਾਨ ਦੀ ਪਾਰਲੀਮੈਂਟ ਦੇ ਅੰਦਰ ਗਏ ਵੀ ਤਾਂ ਵੀ ਕੌਮ ਦੀ ਆਜ਼ਾਦੀ ਦੀ ਗੱਲ ਨਾ ਕਰ ਸਕੇ ਅਤੇ ਨਾ ਹੀ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਹੀ ਲਾ ਸਕੇ। ਇਹ ਲੋਕ ਹਰ ਸਾਲ ਜੂਨ ਦੇ ਮਹੀਨੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਜਾ ਕੇ ਖ਼ਾਲਿਸਤਾਨ- ਜਿੰਦਾਬਾਦ ਦੇ ਨਾਹਰੇ ਲਾਉਣੇ ਨਹੀਂ ਭੁੱਲਦੇ ਪਰ ਦਿੱਲੀ ਵਿੱਚ ਜਾ ਕੇ ਇਹ ਲੋਕ ਪਾਰਲੀਮੈਂਟ ਦੇ ਅੰਦਰ ਜਾ ਬਾਹਰ ਅਕਸਰ ਖ਼ਾਲਿਸਤਾਨ ‐ ਜਿੰਦਾਬਾਦ ਦੇ ਨਾਹਰੇ ਲਾਉਣੇ ਭੁੱਲ ਹੀ ਜਾਂਦੇ ਹਨ ।ਇਨ੍ਹਾਂ ਲੋਕਾਂ ਦਾ ਖ਼ਾਲਿਸਤਾਨ ਦਾ ਮਿਸ਼ਨ ਰਿਕਾਰਡ ਤੋੜ ਵੋਟਾਂ ਦੀ ਜਿੱਤ ਨਾਲ ਸ਼ੁਰੂ ਹੋ ਕੇ ਅੱਜ ਹਰ ਗਲੀ, ਹਰ ਮੁਹੱਲੇ ਵਿੱਚ ਜਾਣਬੁੱਝ ਕੇ ਹਾਰ ਰਿਹਾ ਹੈ ਤਾਂ ਕਿ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਨੂੰ ਜਿਤਾਇਆ ਜਾ ਸਕੇ ।

ਖਾਲਸਾ ਜੀ , ਜਿਹੜੇ ਲੋਕ ਖ਼ਾਲਿਸਤਾਨ ਦੇ ਨਾਮ ਤੇ ਚੋਣਾਂ ਲੜ ਕੇ , ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀ ਸੋਚ ਦੀਆਂ ਜਮਾਨਤਾਂ ਜਬਤ ਕਰਵਾ ਕੇ ਕੋਈ ਗੰਭੀਰ ਵਿਚਾਰ ਕਰਨ ਦੀ ਥਾਂ ਮਸਤ ਹਾਥੀ ਦੀ ਚਾਲ ਚਲ ਰਹੇ ਹੋਣ ਤਾਂ ਫਿਰ ਇਹ ਗੱਲ ਖਾਲਸਾ ਪੰਥ ਦੇ ਸੋਚ ਵਿਚਾਰ ਦੀ ਹੈ ਕਿ ਮੇਰੇ ਸ਼ਹੀਦ ਹੋਏ ਵੀਰਾਂ ਦੀਆਂ ਲਾਸਾਂ ਤੇ ਮਸਤ ਹਾਥੀ ਦੀ ਚਾਲ ਚਲਣ ਵਾਲੇ ਇਹ ਲੋਕ ਕੌਣ ਹਨ ? ਕਿਉਂਕਿ ਇੰਨੀ ਨਮੋਸ਼ੀ ਤੋਂ ਬਾਅਦ ਅਜਿਹੀ ਮਸਤ ਚਾਲ ਕੋਈ ਖ਼ਾਲਿਸਤਾਨੀ ਨਹੀਂ ਸਗੋਂ ਦਿੱਲੀ ਦਰਬਾਰੀ ਹੀ ਚਲ ਸਕਦਾ ਹੈ ।ਇਹ ਲੋਕ ਕਦੇ ਜਿੱਤਣ ਲਈ ਕੋਈ ਚੋਣ ਲੜਦੇ ਹੀ ਨਹੀਂ ਤਾਂ ਹੀ ਇਹਨਾਂ ਨੂੰ ਨਮੋਸ਼ੀ ਭਰੀਆਂ ਹਾਰਾਂ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਅਸਲ ਵਿੱਚ ਹਾਰਾਂ ਹੀ ਇਹਨਾਂ ਦੀਆਂ ਪ੍ਰਾਪਤੀਆਂ ਹਨ।

ਖਾਲਸਾ ਜੀ ਜਦੋਂ ਪਿਛਲੇ ਸਾਲ ਮਾਰਚ 2012 ਨੂੰ ਸਮੁੱਚਾ ਖਾਲਸਾ ਪੰਥ ਇੱਕ ਕੇਸਰੀ ਨਿਸ਼ਾਨ ਹੇਠ ਇੱਕਠੇ ਹੋ ਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਿਤ ਹੋਇਆ ਤਾਂ ਇਹ ਗੱਲ ਦਿੱਲੀ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਨੂੰ ਹਜ਼ਮ ਨਹੀਂ ਹੋਈ ਤਾਂ ਹੀ ਤਾਂ ਇੰਨ੍ਹਾਂ ਦਿੱਲੀ ਦਰਬਾਰੀ ਖ਼ਾਲਿਸਤਾਨੀਆਂ ਨੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਵਕਾਰ ਨੂੰ ਢਾਹ ਲਾਉਣ ਲਈ ਕਈ ਚਾਲਾਂ ਚੱਲੀਆਂ ।ਪਹਿਲਾਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ “ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਰਹਿਨੁਮਾਈ ਹੇਠ ਬਣਨ ਵਾਲੀ ਸ਼ਹੀਦੀ ਯਾਦਗਾਰ ਨੂੰ ਰੋਕਣ ਦੀਆਂ ਕਈ ਕੋਸ਼ਿਸਾਂ ਕੀਤੀਆਂ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਜਾ ਕੇ ਹੁੱਲੜਬਾਜੀ ਕਰਦੇ ਹੋਏ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਏ ਤਾਂ ਕਿ ਸ਼ਹੀਦੀ ਯਾਦਗਾਰ ਦੇ ਖਿਲਾਫ਼ ਕਾਰਵਾਈ ਕਰਨ ਲਈ ਦਿੱਲੀ ਦਾ ਰਾਹ ਪੱਧਰਾ ਕੀਤਾ ਜਾ ਸਕੇ ।ਪਰ ਖਾਲਸਾ ਪੰਥ ਵੱਲੋਂ ਮਿਲੀ ਸ਼ਹੀਦੀ ਯਾਦਗਾਰ ਨੂੰ ਹਮਾਇਤ ਤੋਂ ਇਹ ਲੋਕ ਅਤੇ ਦਿੱਲੀ ਦੇ ਹੁਕਮਰਾਨ ਘਬਰਾ ਗਏ , ਫਿਰ ਇੰਨ੍ਹਾਂ ਨੇ ਸ਼ਹੀਦੀ ਯਾਦਗਾਰ ਨੂੰ ਢਾਹੁਣ ਦੀਆਂ ਗੱਲਾਂ ਕੀਤੀਆਂ ਪਰ ਜਦੋਂ ਇਹਨਾਂ ਦੀ ਕੋਈ ਵੀ ਵਾਹ ਨਹੀਂ ਚੱਲੀ ਤਾਂ ਵੜੈਚ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਇੰਨ੍ਹਾਂ ਨੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜਥੇਦਾਰ ਸਾਹਿਬਾਨ ਦਾ ਬਾਈਕਾਟ ਕਰਕੇ ਸ਼ੰਘਰਸ ਸ਼ੁਰੂ ਕਰਨ ਦਾ ਐਲਾਨ ਕੀਤਾ ।ਇੰਨ੍ਹਾਂ ਦਾ ਇਹ ਸ਼ੰਘਰਸ ਵੀ ਡੇਰਾ ਬਿਆਸ ਦੇ ਮੁਖੀ ਦੇ ਜਹਾਜ ਦੇ ਝੂਟੇ ਲੈਣ ਤੋਂ ਬਾਅਦ ਖ਼ਤਮ ਹੋ ਗਿਆ ।ਅਸਲ ਵਿੱਚ ਇੰਨ੍ਹਾਂ ਦਾ ਮਕਸਦ “ਸ੍ਰੀ ਅਕਾਲ ਤਖ਼ਤ ਸਾਹਿਬ” ਪ੍ਰਤੀ ਆਮ ਲੋਕਾਂ ਦੇ ਹੋ ਰਹੇ ਝੁਕਾਅ ਨੂੰ ਰੋਕਣਾ ਸੀ ।
ਖਾਲਸਾ ਜੀ , ਇਹ ਲੋਕ ਕਹਿ ਰਹੇ ਹਨ ਇੰਨ੍ਹਾਂ ਨੇ ਫਾਂਸੀ ਦੀ ਸਜ਼ਾ ਮਾਫ਼ ਕਰਾਉਣ ਲਈ ਕਈ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ।ਮੈਂ ਇੰਨ੍ਹਾਂ ਲੋਕਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਵੱਡੀਆਂ ‐ਵੱਡੀਆਂ ਰੈਲੀਆਂ ਕੀਤੀਆਂ ਤਾਂ ਫਿਰ ਨਤੀਜਾ ਕੀ ਨਿਕਲਿਆ , ਭੁੱਲਰ ਸਾਹਿਬ ਜੀ ਪਟੀਸ਼ਨ ਰਾਸਟਰਪਤੀ ਨੇ ਰੱਦ ਕਰ ਦਿੱਤੀ ਅਤੇ ਮੇਰੀ ਮੌਤ ਦੇ ਵਾਰੰਟ ਜਾਰੀ ਹੋ ਗਏ । ਇੰਨ੍ਹਾਂ ਲੋਕਾਂ ਨੂੰ ਸ਼ਰਮ ਦਾ ਘਾਟਾ ਹੈ ।

ਵੈਸੇ ਮੈਂ ਇਥੇ ਇੱਕ ਸਪੱਸਟ ਕਰ ਦਿਆ ਕਿ ਮੈਂ ਇੰਨ੍ਹਾਂ ਪੰਥਕ ਲੋਕਾਂ ਨੂੰ ਨਾ ਕਦੇ ਕੋਈ ਰੈਲੀ ਕਰਨ ਲਈ ਕਿਹਾ ਹੈ , ਨਾ ਹੀ ਕਦੇ ਕਹਾਂਗਾ । ਵੈਸੇ ਵੀ ਇੰਨ੍ਹਾਂ ਲੋਕਾਂ ਦਾ ਵੱਡੀਆਂ ‐ਵੱਡੀਆਂ ਰੈਲੀਆਂ ਕਰਨ ਦਾ ਮਕਸਦ ਕਿਸੇ ਦੀ ਵੀ ਫਾਂਸੀ ਰੱਦ ਕਰਵਾਉਣਾ ਹੈ ਹੀ ਨਹੀਂ ਹੈ , ਇੰਨ੍ਹਾਂ ਦਾ ਮਕਸਦ ਤਾਂ ਫਾਂਸੀ ਤੋਂ ਬਾਅਦ ਜਖ਼ਮੀ ਹੋਈਆਂ ਸਿੱਖ ਭਾਵਨਾਵਾਂ ਨੂੰ ਖ਼ਾਲਿਸਤਾਨ ਦੇ ਨਾਮ ਤੇ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਅਸਲ ਮਾਰਗ ਤੋਂ ਗੁੰਮਰਾਹ ਕਰਕੇ ਕੌਮ ਦਾ ਨੁਕਸਾਨ ਕਰਨਾ ਅਤੇ ਖਾਲਸੇ ਦੀ ਧਰਤੀ ਤੇ ਕਾਤਲ ਕਾਂਗਰਸ ਦੇ ਰਾਜ ਦੀ ਸਥਾਪਨਾ ਕਰਨਾ ਹੈ ।ਇੰਨ੍ਹਾਂ ਲੋਕਾਂ ਦਾ ਸਾਰਾ ਸ਼ੰਘਰਸ ਹੀ ਗੁੰਮਰਾਹਕੁੰਨ ਹੈ ਤਾਂ ਹੀ ਇਹ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਦੀ ਵਰਤੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਕਰਦੇ ਹਨ ਜਦੋਂ ਕਿ ਇਹ ਲੋਕ ਸੰਤਾਂ ਦੀ ਸੋਚ ਤੋਂ ਕੋਹਾਂ ਦੂਰ ਹਨ । ਸੰਤ ਜਰਨੈਲ ਸਿੰਘ ਖਾਲਸਾ ਤਾਂ “ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਰਾਖੀ ਕਰਦੇ ਹੋਏ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਭੇਜੀ ਫੌਜ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ ਪਰ ਇਹ ਲੋਕ ਦਿੱਲੀ ਦੇ ਹੁਕਮਰਾਨਾਂ ਦੀਆਂ ਹਦਾਇਤਾਂ ਤੇ ਹਮੇਸ਼ਾਂ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਵਕਾਰ ਨੂੰ ਢਾਹ ਲਾਉਣ ਦੀਆਂ ਕੋਸ਼ਿਸਾਂ ਕਰਦੇ ਰਹਿੰਦੇ ਹਨ ।

ਸੰਤ ਜੀ ਹਮੇਸ਼ਾਂ ਕਿਹਾ ਕਰਦੇ ਸਨ ਕਿ “ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ,ਜ਼ਮੀਰ ਦਾ ਮਰ ਜਾਣਾ ਯਕੀਕਨ ਮੌਤ ਹੈ” ਹੁਣ ਇਹ ਖਾਲਸਾ ਪੰਥ ਨੇ ਦੇਖਣਾ ਹੈ ਕਿ ਸਿੱਖ ਸ਼ੰਘਰਸ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਣ ਵਾਲੇ , ਦੁਸ਼ਮਣਾਂ ਦੀ ਈਨ ਮੰਨਣ ਵਾਲੇ , ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਦੀ ਚਾਕਰੀ ਕਰਨ ਵਾਲੇ , ਅਦਾਲਤਾਂ ਵਿੱਚ ਹੱਥ ਜੋੜੀ ਖੜੀਆਂ ਇਹ ਮਹਾਨ ਹਸਤੀਆਂ , ਗੁਰਦੁਆਰਿਆਂ ਦੇ ਵਿੱਚ ਖ਼ਾਲਿਸਤਾਨ ਦੇ ਨਾਹਰੇ ਲਾਉਣ ਵਾਲੇ ਅਤੇ ਪਾਰਲੀਮੈਂਟ ਵਿੱਚ ਖ਼ਾਲਿਸਤਾਨ ਦੇ ਨਾਹਰੇ ਲਾਉਣੇ ਭੁੱਲ ਜਾਣ ਵਾਲੇ ਇੰਨ੍ਹਾਂ ਲੋਕਾਂ ਵਿੱਚੋ ਕਿੰਨੇ ਕੁ ਲੋਕ ਜਿਉਂਦੀ ਜ਼ਮੀਰ ਵਾਲੇ ਹਨ ਅਤੇ ਸੰਤਾਂ ਦੇ ਵਾਰਿਸ ਹਨ ਇਸ ਵਾਰੇ ਫ਼ੈਸਲਾ ਖਾਲਸਾ ਪੰਥ ਨੇ ਆਪ ਕਰਨਾ ਹੈ ।

ਖਾਲਸਾ ਜੀ , ਇੰਨ੍ਹਾਂ ਲੋਕਾਂ ਨੇ ਕਿਹਾ ਹੈ ਕਿ ਮੈਂ ਜੇਲ੍ਹ ਵਿੱਚ ਸਹੂਲਤਾਂ ਲੈਣ ਲਈ ਹੀ ਕੋਈ ਬਿਆਨ ਜਾਰੀ ਕਰਦਾ ਹਾਂ , ਇੰਨ੍ਹਾਂ ਲੋਕਾਂ ਦੀ ਇਹ ਗੱਲ ਕਿੰਨੀ ਹਾਸੋਹੀਣੀ ਹੈ , ਹੋ ਸਕਦਾ ਹੈ ਕੱਲ੍ਹ ਇਹ ਲੋਕ ਇਹ ਬਿਆਨ ਜਾਰੀ ਕਰ ਦੇਣ ਕਿ ਇਹ ਬੰਦਾ ਤਾਂ ਜੇਲ੍ਹ ਵਿੱਚ ਸਹੂਲਤਾਂ ਲੈਣ ਲਈ ਫਾਂਸੀ ਦੇ ਤਖ਼ਤੇ ਤੇ ਚੜ੍ਹ ਗਿਆ । ਖਾਲਸਾ ਜੀ , ਅਸਲ ਵਿੱਚ ਸੱਚ ਇਹ ਹੈ ਕਿ ਜਿੰਨ੍ਹਾਂ ਦਾ ਆਪਣਾ ਸਾਰਾ ਸ਼ੰਘਰਸ , ਸਾਰਾ ਜੀਵਨ ਸਰਕਾਰੀ ਸਹੂਲਤਾਂ ਦੇ ਇਰਧ- ਗਿਰਧ ਘੁੰਮਦਾ ਹੋਵੇ , ਜਿਹੜੇ ਲੋਕ ਪਿਛਲੇ 28 ਸਾਲਾਂ ਤੋਂ ਸਿੱਖ ਸ਼ੰਘਰਸ ਨੂੰ ਅਰਸ਼ ਤੋਂ ਫ਼ਰਸ ਤੱਕ ਦਾ ਸਫ਼ਰ ਤੈਅ ਕਰਵਾ ਕੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਹੋਣ ਉਨ੍ਹਾਂ ਦੇ ਮਨਾਂ ਵਿੱਚ ਅਜਿਹੀਆਂ ਗੱਲਾਂ ਆਉਣੀਆਂ ਕੁਦਰਤੀ ਹਨ । ਤੁਸੀਂ ਦੇਖ ਲੈਣਾ ਜਦੋਂ ਵੀ ਇਹਨਾਂ ਦੇ ਖ਼ਾਲਿਸਤਾਨ ਦਾ ਮੌਜੂਦਾ ਮੁਖੀ ਮਰੇਗਾ ਹਿੰਦੋਸਤਾਨੀ ਪੁਲਿਸ ਸਰਕਾਰੀ ਹਥਿਆਰ ਪੁਠੇ ਕਰਕੇ ਸਲਾਮੀ ਦੇਵੇਗੀ ਉਦੋਂ ਤੁਹਾਨੂੰ ਇਨ੍ਹਾਂ ਦੇ ਅਸਲ ਸੱਚ ਦਾ ਪਤਾ ਜਨਤਕ ਤੌਰ ਤੇ ਲੱਗ ਜਾਵੇਗਾ ।

ਖਾਲਸਾ ਜੀ , ਜਿੱਥੇ ਇਨ੍ਹਾਂ ਪੰਥਕ ਮਾਖੌਟੇ ਵਿੱਚ ਅਤੇ ਖ਼ਾਲਿਸਤਾਨੀ ਮਾਖੌਟੇ ਵਿੱਚ ਵਿਚਰਦੇ ਲੋਕਾਂ ਦਾ ਸ਼ੰਘਰਸ ਦਿੱਲੀ ਦੇ ਜ਼ਾਲਮ ਹੁਕਮਰਾਨਾਂ ਦੇ ਜ਼ੁਲਮ ਨਾਲ ਲਹੂ- ਲੁਹਾਨ ਹੋਈਆਂ ਹਿੰਦੋਸਤਾਨ ਤੋਂ ਆਜ਼ਾਦੀ ਦੀ ਮੰਗ ਕਰਦੀਆਂ ਸਿੱਖ ਭਾਵਨਾਵਾਂ ਨੂੰ ਅਰਸ਼ ਤੋਂ ਫ਼ਰਸ ਤੱਕ ਦਾ ਸਫ਼ਰ ਤਹਿ ਕਰਵਾਉਂਦਾ ਹੈ , ਉਥੇ ਮੇਰਾ ਸ਼ੰਘਰਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਦਿੱਲੀ ਦੇ ਤਖ਼ਤ ਤੇ ਕਾਬਜ਼ ਹੁਕਮਰਾਨਾਂ ਨੇ ਆਪਣੇ ਮਨਾਂ ਵਿੱਚ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗ ਕੇ ਇਹ ਭਰਮ ਪਾਲ ਲਿਆ ਸੀ ਕਿ ਉਨ੍ਹਾਂ ਨੇ ਸਿੱਖਾਂ ਦੀ ਆਜ਼ਾਦੀ ਦੇ ਸ਼ੰਘਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ ਜਦੋਂ ਦੁਸ਼ਮਣ ਮੇਰੇ ਸ਼ਹੀਦ ਹੋਏ ਵੀਰਾਂ ਦੀਆਂ ਲਾਸ਼ਾਂ ਤੇ ਮੁੰਬਈ ਦੀਆਂ ਕੰਜਰੀਆਂ ਨੂੰ ਨਚਾ ਰਿਹਾ ਸੀ , ਪੰਜਾਬ ਦੀ ਪਵਿੱਤਰ ਧਰਤੀ ਮਾਂ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗ ਕੇ ਆਪ ਹੀ ਸਾਂਤੀ ਦਾ ਮਸੀਹਾ ਬਣ ਬੈਠਾ ਸੀ ਉਦੋਂ ਮੈਂ ਇੱਕ ਆਮ ਆਦਮੀ ਕੌਮੀ ਦਰਦ ਨੂੰ ਧੁਰ ਦਿਲ ਤੋਂ ਮਹਿਸੂਸ ਕਰਦਾ ਹੋਇਆ ਸਿਰ ਤੇ ਕੱਫਨ ਬੰਨ੍ਹ ਕੇ ਸੈਕਟਰੀਏਟ ਵਿੱਚ ਜਾ ਕੇ ਦੁਸ਼ਮਣ ਦੀ ਜਿੱਤ ਦੇ ਪ੍ਰਤੀਕ ਬਣੇ ਅਤੇ ਸਿੱਖ ਸ਼ੰਘਰਸ ਨੂੰ ਸਰਕਾਰੀ ਜ਼ਬਰ ਨਾਲ ਕੁਚਲ ਕੇ ਸ਼ੰਘਰਸ ਦੀ ਹਾਰ ਦਾ ਪ੍ਰਤੀਕ ਬਣੇ ਦੁਸ਼ਮਣ ਨੂੰ ਹਵਾ ਵਿੱਚ ਉਡਾ ਦੇਣ ਦੇ ਇੱਿਹਾਸਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਾ ਹੋਇਆ ਮੈਦਾਨੇ ਜੰਗ ਵਿੱਚ ਆਉਂਦਾ ਹਾਂ । ਫਿਰ ਦੁਸ਼ਮਣਾਂ ਦੇ ਹੱਥ ਆ ਜਾਣ ਤੇ 16 ਸਾਲ ਬਿਨਾਂ ਕਿਸੇ ਬਾਹਰੀ ਮੱਦਦ ਦੇ , ਬਿਨਾਂ ਕਿਸੇ ਪੰਥਕ ਆਗੂ ਦੀ ਮੱਦਦ ਦੇ ਆਪਣੀ ਰੱਬ ਵਰਗੀ ਭੈਣ ਦੇ ਸਹਿਯੋਗ ਨਾਲ ਇੱਕਲਾ ਹੀ ਫ਼ਕੀਰਾਂ ਵਾਂਗ ਜਿੰਦਗੀ ਜਿਉਂਦਾ ਦੁਸ਼ਮਣ ਦੀ ਅਦਾਲਤ ਵਿੱਚ ਦੁਸ਼ਮਣ ਦੀਆਂ ਸਾਰੀਆਂ ਚਾਲਾਂ ਨੂੰ ਨਾਕਾਮ ਕਰਦਾ ਹੋਇਆ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਹਿੰਦੋਸਤਾਨ ਦੇ ਨਿਆਇਕ ਸਿਸਟਿਮ ਦੇ ਮੱਥੇ ਉਪਰ ਹਿੰਦੋਸਤਾਨ ਹੁਕਮਰਾਨਾਂ ਵੱਲੋਂ ਸਿੱਖ ਕੌਮ ਤੇ ਹੋਏ ਜ਼ੁਲਮ ਦੀ ਕਹਾਣੀ ਨੂੰ ਲਿਖਦਾ ਰਿਹਾ ।ਇਸ ਨਿਆਇਕ ਸਿਸਟਿਮ ਅੱਗੇ ਖੜ੍ਹ ਕੇ ਕੌਮ ਦੀ ਆਜ਼ਾਦੀ ਦੀ ਮੰਗ ਕਰਦਾ ਰਿਹਾ ।ਮੇਰਾ ਸ਼ੰਘਰਸ ਇਸ ਨਿਆਇਕ ਸਿਸਟਿਮ ਵੱਲੋਂ ਮੇਰੇ ਕੰਮ ਬਦਲੇ ਮੈਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਪ੍ਰਮਾਤਮਾ ਦਾ ਪ੍ਰਸਾਦਿ ਸਮਝ ਕੇ ਇਸਨੂੰ ਸਵੀਕਾਰ ਕਰਦਾ ਹੋਇਆ ਦੁਸ਼ਮਣਾਂ ਵੱਲੋਂ ਸਿੱਖ ਕੌਮ ਦੀ ਆਜ਼ਾਦੀ ਦੇ ਸ਼ੰਘਰਸ ਨੂੰ ਖ਼ਤਮ ਕਰਨ ਦੇ ਪਾਲੇ ਹੋਏ ਭਰਮ ਨੂੰ ਤੋੜਦਾ ਹੋਇਆ ਘਰ-ਘਰ ਉੱਪਰ ਖਾਲਸਾਈ ਸੋਚ ਦੇ ਕੇਸਰੀ ਝੰਡੇ ਲਹਿਰਾਉਂਦਾ ਹਰ ਗਲੀ , ਹਰ ਮੋੜ ਤੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਂਦਾ ਹੋਇਆ ਹਿੰਦੋਸਤਾਨ ਤੋਂ ਆਜ਼ਾਦੀ ਦੀ ਮੰਗ ਕਰਦਾ ਇੱਕ ਅਲੌਕਿਕ ਨਜ਼ਾਰਾਂ ਪੇਸ਼ ਕਰਕੇ ਆਪਣੇ ਕੌਮੀ ਆਜ਼ਾਦੀ ਲਈ ਸ਼ਹੀਦ ਹੋਏ ਵੀਰਾਂ ਨੂੰ ਸਰਧਾਂਜਲੀ ਦਿੰਦਾ ਹੈ ।ਮੇਰਾ ਸ਼ੰਘਰਸ ਜੇਲ੍ਹ ਵਿੱਚ ਕਿਸੇ ਸਹੂਲਤ ਲੈਣ ਲਈ ਨਹੀਂ ਸਗੋਂ ਕੌਮੀ ਸਵੈਮਾਨ ਲਈ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਝੁਕਣ ਤੋਂ ਇਨਕਾਰ ਕਰਦਾ ਹੋਇਆ ਉਨ੍ਹਾਂ ਤੋਂ ਆਜ਼ਾਦੀ ਦੀ ਮੰਗ ਕਰਦਾ ਹੋਇਆ ਫਾਂਸੀ ਦੇ ਤਖ਼ਤੇ ਤੇ ਖੜ੍ਹਾ ਆਪਣੀ ਵਾਰੀ ਦੀ ਇੰਤਜਾਮ ਕਰ ਰਿਹਾ ਹੈ ।ਮੇਰਾ ਸ਼ੰਘਰਸ ਉਸ ਅਕਾਲ ‐ਪੁਰਖ ਵਾਹਿਗੁਰੂ ਦੇ ਆਸ਼ੀਰਵਾਦ ਸਦਕਾ ਖਾਲਸਾਈ ਸੋਚ ਨੂੰ , ਨਿਰਾਸ਼ ਸਿੱਖ ਭਾਵਨਾਵਾਂ ਨੂੰ ਫ਼ਰਸ ਤੋਂ ਅਰਸ਼ ਤੱਕ ਲੈ ਜਾਣ ਦਾ ਯਤਨ ਕਰਦਾ ਹੈ , ਬੱਚੇ ਤੋਂ ਲੈ ਕੇ ਬਜੁਰਗ ਨੂੰ ਖਾਲਸਾਈ ਸੋਚ ਤੇ ਮਾਣ ਕਰਵਾਉਂਦਾ ਹੈ ।

ਖਾਲਸਾ ਜੀ , ਜਿੱਥੇ ਇੰਨ੍ਹਾਂ ਦਿੱਲੀ ਦਰਬਾਰੀ ਖ਼ਾਲਿਸਤਾਨੀਆਂ ਦਾ ਸ਼ੰਘਰਸ ਕੌਮੀ ਆਜ਼ਾਦੀ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਦਾ ਹੋਇਆ ਇਨਾਮ ਵਜੋਂ ਦਿੱਲੀ ਦੇ ਕਾਤਲ ਹੁਕਮਰਾਨਾਂ ਦੀਆਂ ਸਹੂਲਤਾਂ ਦਾ ਆਨੰਦ ਮਾਣਦਾ ਹੈ । ਉਥੇ ਮੇਰਾ ਸ਼ੰਘਰਸ ਬਿਨਾਂ ਕਿਸੇ ਨਿੱਜੀ ਸੁਆਰਥ ਦੇ , ਲੋਭ ਲਾਲਚ ਦੇ ਉਸ ਅਕਾਲ-ਪੁਰਖ ਵਾਹਿਗੁਰੂ ਨੂੰ , ਸੱਚ ਨੂੰ ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਸਮਰਪਿਤ ਹੈ ।ਮੇਰਾ ਸ਼ੰਘਰਸ ਕਿਸੇ ਜੇਲ੍ਹ ਦੀਆਂ ਸਹੂਲਤਾਂ ਲੈਣ ਲਈ ਨਹੀਂ ਸਗੋਂ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਘਰ- ਘਰ ਵਿੱਚ ਪਹੁੰਚਾ ਕੇ ਆਪਣੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨਾ ਲੋਚਦਾ ਹੈ ।
ਖਾਲਸਾ ਜੀ , ਇਹ ਦਿੱਲੀ ਦਰਬਾਰੀ ਖ਼ਾਲਿਸਤਾਨੀ ਹੋਣ ਦਾ ਮਾਖੌਟਾ ਪਾਈ ਫਿਰਦੇ ਕਾਂਗਰਸੀ ਕੇਸਰੀ ਵਰਤਾਰੇ ਵਿੱਚੋਂ ਉਪਜੀਆਂ ਭਾਵਨਾਵਾਂ ਤੇ ਕਾਬਜ਼ ਹੋ ਕੇ ਇਸਨੂੰ ਗੁੰਮਰਾਹ ਕਰਨ ਲਈ ਯਤਨਸ਼ੀਲ ਹਨ ਤੁਸੀ ਇੰਨ੍ਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੈ ਇਹ ਲੋਕ ਚਿਹਰੇ ਬਦਲਣ , ਮਾਖੌਟੇ ਬਦਲਣ ਵਿੱਚ ਪੂਰੀ ਤਰ੍ਹਾਂ ਮਾਹਿਰ ਹਨ ਮੇਰਾ ਇੰਨ੍ਹਾਂ ਦਿੱਲੀ ਦਰਬਾਰੀਆਂ ਨੂੰ ਇਹੀ ਕਹਿਣਾ ਹੈ ਕਿ ਉਹ ਕੇਸਰੀ ਵਰਤਾਰੇ ਵਿੱਚੋਂ ਉਪਜੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਤੇ ਕਾਬਜ਼ ਹੋਣ ਦੀਆਂ ਜਿੰਨੀਆਂ ਮਰਜੀ ਕੋਸ਼ਿਸਾਂ ਕਰ ਲੈਣ , ਮੇਰੇ ਖ਼ਿਲਾਫ ਜਿੰਨਾਂ ਮਰਜੀ ਕੂੜ ਪ੍ਰਚਾਰ ਕਰ ਲੈਣ ਉਹ ਮੇਰੇ ਜਿਉਂਦੇ ਜੀਅ ਅਤੇ ਮੇਰੇ ਮਰਨ ਤੋਂ ਬਾਅਦ ਵੀ ਕਦੇ ਕਾਮਯਾਬ ਨਹੀਂ ਹੋ ਸਕਦੇ । ਖਾਲਸਾ ਜੀ , ਕੇਸਰੀ ਵਰਤਾਰੇ ਵਿੱਚੋਂ ਉਪਜੀਆਂ ਖਾਲਸਾਈ ਭਾਵਨਾਵਾਂ ਨੇ ਮੇਰੀ ਕੌਮ ਦੇ ਨੌਜਵਾਨ ਵਾਰਿਸਾਂ ਦੇ ਮਨਾਂ ਰੂਪੀ ਖਾਲਸਾਈ ਧਰਤੀ ਤੇ ਜੋ ਆਜ਼ਾਦੀ ਰੂਪੀ ਬੀਜ ਬੀਜਿਆ ਹੈ ਇਸ ਨੂੰ ਆਪਣੇ ਖੂਨ ਨਾਲ ਸਿੰਜਣ ਦਾ ਜਦੋਂ ਵੀ ਵਕਤ ਆਇਆ ਅਤੇ ਖਾਲਸਾ ਪੰਥ ਵੱਲੋਂ ਘਰ- ਘਰ ਉੱਪਰ ਲਹਿਰਾਏ ਗਏ ਕੇਸਰੀ ਝੰਡਿਆਂ ਦੇ ਕਰਜ਼ ਨੂੰ ਉਤਾਰਨ ਦਾ ਜਦੋਂ ਵੀ ਮੌਕਾ ਆਇਆ ਤਾਂ ਖਾਲਸਾ ਜੀ ਮੈਂ ਉਸ ਅਕਾਲ- ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦਾ ਹੋਇਆ ਇੱਕ ਵਾਰ ਵੀ ਪਿਛੇ ਮੁੜ ਕੇ ਨਹੀਂ ਦੇਖਾਂਗਾ ।ਬਸ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ । ਮੇਰਾ ਸ਼ੰਘਰਸ ਇੰਨ੍ਹਾਂ ਦਿੱਲ਼ੀ ਦਰਬਾਰੀਆਂ ਦੇ ਕਿਸੇ ਵੀ ਮਕਸਦ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ । ਅਸਲ ਵਿੱਚ ਇਹ ਦਿੱਲੀ ਦਰਬਾਰੀ ਕਿਸੇ ਖਾਲਸਾ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਨਹੀਂ ਸਗੋਂ ਖ਼ਾਲਿਸਤਾਨ ਦੇ ਸ਼ੰਘਰਸ ਨੂੰ ਗੁੰਮਰਾਹ ਕਰਨ ਲਈ ਸਿੱਖੀ ਭੇਸ ਵਿੱਚ ਪਾਲੇ ਹੋਏ ਦਿੱਲੀ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਏਜੰਟ ਹਨ ।

ਖਾਲਸਾ ਜੀ , ਮੈਂ ਇੱਕ ਵਾਰ ਫਿਰ ਸਪੱਸਟ ਕਰ ਦੇਵਾਂ ਕਿਉਂਕਿ ਹੁਣ ਕੋਈ ਚੋਣਾਂ ਵੀ ਨਹੀਂ ਹਨ ਮੇਰਾ ਮਾਨ ਦਲ ਨਾਲ , ਪੰਚ ਪ੍ਰਧਾਨੀ ਅਤੇ ਹੋਰ ਇੰਨ੍ਹਾਂ ਦੇ ਜਿੰਨੇ ਵੀ ਸਾਥੀ ਪੰਥਕ ਮਾਖੌਟੇ ਵਿੱਚ ਵਿਚਰਦੇ ਹਨ ਮੇਰਾ ਇੰਨ੍ਹਾਂ ਨਾਲ ਨਾ ਕਦੇ ਕੋਈ ਸਬੰਧ ਸੀ ਅਤੇ ਨਾ ਹੀ ਇਸ ਜਨਮ ਵਿੱਚ ਕਦੇ ਹੋਵੇਗਾ । ਮੈਨੂੰ ਇੰਨ੍ਹਾਂ ਲੋਕਾਂ ਦੀ , ਇੰਨ੍ਹਾਂ ਦਿੱਲੀ ਦਰਬਾਰੀ ਕਾਂਗਰਸੀ ਏਜੰਟਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਹਮਦਰਦੀ ਦੀ ਕੋਈ ਲੋੜ ਨਹੀਂ ਹੈ । ਮੇਰੀ ਮੌਤ ਤੋਂ ਬਾਅਦ ਮੇਰੇ ਸਮੁੱਚੇ ਸ਼ੰਘਰਸ ਦੀ ਵਾਰਿਸ ਮੇਰੀ ਭੈਣ ਬੀਬੀ ਕਮਲਦੀਪ ਕੌਰ ਹੋਵੇਗੀ । ਤੁਸੀਂ ਮੇਰੀ ਭੈਣ ਬੀਬੀ ਕਮਲਦੀਪ ਕੌਰ ਨਾਲ ਪੂਰਨ ਸਹਿਯੋਗ ਕਰਨਾ । ਮੇਰੀ ਖਾਲਸਾ ਪੰਥ ਅੱਗੇ ਇਹੀ ਬੇਨਤੀ ਹੈ । ਮੇਰੀ ਭੈਣ ਮੇਰੇ ਪੂਰੇ ਸ਼ੰਘਰਸ ਦੌਰਾਨ ਸਾਏ ਦੀ ਤਰ੍ਹਾਂ ਮੇਰੇ ਨਾਲ ਰਹੀ ਹੈ ।ਮੇਰੀ ਜਿੰਦਗੀ ਦਾ ਅਤੇ ਇਹ ਪਵਿੱਤਰ ਸੱਚ ਹੈ ਜੇਕਰ ਮੇਰੀ ਭੈਣ ਮੇਰੇ ਨਾਲ ਨਾ ਹੁੰਦੀ ਤਾਂ ਇਹ ਸਾਇਦ ਇਹ ਕੇਸਰੀ ਵਰਤਾਰਾ ਵੀ ਨਾ ਹੁੰਦਾ ।ਖਾਲਸਾ ਜੀ , ਫੈਸ ਬੁੱਕਾਂ ਤੇ ਇੰਨ੍ਹਾਂ ਦਿੱਲੀ ਦਰਬਾਰੀ ਕਾਂਗਰਸੀ ਏਜੰਟਾਂ ਨੇ ਮੇਰੀ ਭੈਣ ਦੇ ਖ਼ਿਲਾਫ , ਮੇਰੇ ਖਿਲਾਫ਼ ਬਹੁਤ ਕੂੜ ਪ੍ਰਚਾਰ ਕੀਤਾ ਹੈ ।ਇੰਨ੍ਹਾਂ ਦੇ ਸਾਨੂੰ ਤੋੜਨ ਦੇ ਸਾਰੇ ਯਤਨ ਫੇਲ੍ਹ ਹੋ ਗਏ ਹਨ । ਇਹ ਦਿੱਲੀ ਦਰਬਾਰੀ ਆਪਣੀ ਮੌਤ ਆਪ ਹੀ ਮਰ ਜਾਣਗੇ । ਮੇਰੀ ਮੌਤ ਇੰਨ੍ਹਾਂ ਦੇ ਤਬੂਤ ਤੇ ਆਖ਼ਰੀ ਕਿੱਲ ਠੋਕ ਕੇ ਇੰਨ੍ਹਾਂ ਨੂੰ ਸਦਾ ਲਈ ਦਫ਼ਨ ਕਰ ਦੇਵੇਗੀ ।ਇੰਨ੍ਹਾਂ ਲੋਕਾਂ ਦੇ ਕਰਮਾਂ ਦੀ ਇਹੀ ਸਜ਼ਾ ਹੈ ।ਇੰਨ੍ਹਾਂ ਨੂੰ ਖ਼ਤਮ ਕਰਕੇ ਅੱਗੇ ਵਧਣਾ ਮੇਰਾ ਸ਼ੰਘਰਸ ਹੈ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ ।

ਮਿਤੀ 23-2-2013 ਤੁਹਾਡਾ ਆਪਣਾ

ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ 16
ਕੇਂਦਰੀ ਜੇਲ੍ਹ ,ਪਟਿਆਲਾ




Satkaryog Khalsa Jio
Waheguru Ji ka Khalsa
Waheguru Ji ki Fateh

Sab ton pehlan mein samuche Khalsa Panth di chardi kalah de layi os Akal Purakh Waheguru age ardaas karda haan. Khalsa Ji,
Khalsa Ji Maan Dal de kuj lokan valon mere te eh ilzaam laye gaye han ke mein chona doran ehna de Khalistan de mission nu dhah lon layi hi koi beyaan jari karda han. Khalsa Ji jadon ki sach eh hai me mein Khalistan de mission nu dhah lon layi nhi sagon Khalse di dharti uthe sikh dharam te hamla karan valeya ate hazaraan hi nirdosh sikhan diya katil taktan de mission nu dhah lon layi beyaan jari karda han. Jadon jadon eha katil takhtan nu jitoun layi mere naam di varto kiti jandi rahegi mein beyaan jari karda rahanga,

Khalsa Ji ena lokan de Khalistan de mission di menu ajj tak samaj nhi lagi. Khalsa ji ao ena de Khalistan de mission te ik chaat mariye. June 1984 nu Sikh dharam te Hindustan de congressi hukamrana valon kite vehshi hamle naal lahu luhaan hoiyan sikh bhavnava ena lokan te puran bharosa kardiyan han ate ehna nu Khalistan de neta samaj ke quom di azaadi len di jimevari sompdiyan han. Ena lokan nu Khalsa Panth valon record tor votan naal jitaa ke Hindustan di parliament vich bhejeyan janda hai tan ke eh othe ja ke Hindustan ton quom di azaadi di mang kar sakan, Par jadon ehna netavan di Khalistan de mission layi qurbani den di vaari ayi tan eh jaan-bhujke tin foot di kirpan nu muda banaa ke parliament de andar jan ton inkari ho ke parliament de bahar hi dharna de ke beth gaye.

Ona lahu luhaan hoiyan karoran bhavnava nal dhokha karke katilan nal vafaa kar gaye. Khalsa Ji chahida ta eh si ke eh lok sikh bhavnava anusaar parliament de andar ja ke quom te hoye zulam nu puri dunia nu das ke Hindustan ton azaadi di mang karke chona vich hoi khalsayi soch di itihasik jit nal ik maanmata ithaas sirajde. Par eh lok ise layi hi parliament de andar jan ton inkari hoye kyun ke ena lokan da mission kade Khalistan hai hi nhi si ate na hi ajj hai. Eh lok ona karoran sikhan diyan zakhmi hoiyan bhavnava nu kabu karke on ate kaabaj ho ke ona nu gumrah karan layi hi Delhi de bheje hoye numainde san. Tin foot di kirpan piche quomi azaadi di ik ithaasik moke nu gavaa ke eh lok ajj tak tin foot di kirpan chad ke jahazaa de chutey le rahe han. Fir jadon eh kirpan chad ke Hindustan di parliament de andar gaye vi tan vi quom di azaadi di gal na kar sake, ate na hi Khalistan Zindabad de nahre hi la sake. Eh lok har saal June de mahine ‘Sri Akal Takht Sahib’ te ja ke Khalistan Zindabad de nahre lone nhi bhulde par Delhi ja ke eh lok parliament de andar jan bahar aksar Khalistan Zindabad de nahre lone bhul hi jande han. Ehna lokan da Khalistan da mission record tor votan di jit naal shuru ho ke ajj har gali, har muhale vich jaanbujke haar jan reha hai tan ke dharam te hamla karan vali ate hazaran hi nirdosh sikhan di katil congress nu jitaya ja sake.

Khalsa Ji, jehre lok Khalistan de naam te chona larke quom di azaadi layi shaheed hoye mere veeran di soch diyan jamantan jabat karva ke koi gambheer vichar karan di than mast hathi di chaal chal rahe han tan fir eh gal khalsa panth de soch vichar di hai ke mere shaheed hoye veeran diyan lashan te mast haathi di chaal chalan vale eh lok kaun han? Kyunke eni namoshin ton baad ajehi mast chaal koi Khalistani nahi sagon Delhi darbari hi chal sakda hai. Eh lok kade jitan layi koi chon larde hi nhi tan hi ehna nu namoshi bhariyan haraan nal vi koi farak nhi penda kyunke asal vich haraan hi ehna diyan praptiyan han.

Khalsa Ji jadon pichle saal March 2012 nu samucha Khalsa Panth ik kesri nishaan heth ikathe ho ke ‘Sri Akal Takht Sahib’ nu samaprit hoyan tan eh gal Delhi de katil congressi hukamrana nu hazam nhi hoi tan hi ta ena Delhi darbari Khalistanian ne ‘Sri Akal Takht Sahib’ de vkaar nu dhah laun layi kayi chalan chaliyan. Pehlan June 1984 de shaheedan di yaad vich ‘Sri Akal Takht Sahib’ di rehnumayi heth banan vali shaheedi yaadgaar nu rokan diyan kai kosishan kitiyan. ‘Sri Akal Takht Sahib’ te ja ke hularbaji karde hoye Khalistan Zindabad ne nahre laye tan ke shaheedi yadgar de
Khilfaaf karvayi karan layi Delhi da rah padhra kita ja sake. Par Khalsa Panth valon mili shaheedi yadgaar nu hamayat ton eh lok ate Delhi de hukamran kabra gaye, fer ehna ne shaheedi yaadgar nu tohan diyan galan kitiyan par jadon ehna di koi vi vah nhi chali tan waraich pind de gurudwara sahib nu le ke ehna ne ‘Sri Akal Takht Sahib’ de jathedar sahibaan da boycott karde sangharsh shuru karan da elaan kita. Ehna da eh sangharsh vi Dera Beyas de mukhi de jahaaz de chootey len ton baad khatam ho geya. Asal vich ehna da maksad ‘Sri Akal Takht Sahib’ prati lokan de ho rahe jhukaaw nu rokna si.

Khalsa Ji, eh lok keh rahe han ehna ne fansi di saza muaf karoun layi kai vadiyan-vadiyan rallyian kitiyan. Mein ehna lokan ton eh puchna chunda han ke jekar tusi fansi di sazaa rad karvoun layi vadiyaan-vadiyaan rallyian kitiyan tan fer natija ki nikleya? Bhullar Sahab di petition rastarpati ne rad kar diti ate meri mout de warrant jari ho gaye. Ehna lokan nu sharam da ghata hai. Vaise mein ethe ik gal sapasht kar deyan ke mein ehna panthak lokan nu na kade koi rally karan layi keha hai, na hi kade kahangaa. Vaise vi ehna lokan da vadiyaan-vadiyaan rallyian karan da maksad kise di vi fansi rad karvouna hai hi nhi, ehna da maksad tan faansi ton baad zakhmi hoiyan sikh bhavnava nu Khalistan de naam te aapne nal jod ke ohna nu asal marag ton gumrah karke quom da nuksaan karna ate Khalse di dharti te katil congress de raaj di sthapna karna hai. Ehna lokan da sara sangarsh hi gumrahkun hai tan hi eh lok Sant Jarnail Singh Bhindrawaleyan de naam di varton lokan nu aapne naal jodan layi karde han jadon ke eh lok Santan di soch ton kohan dur han. Sant Jarnail Singh Khalsa tan ‘Sri Akal Takht Sahib’ di raakhi karde hoye Delhi de congressi hukamrana valon peji fouj naal jhoojde hoye shaheed ho gaye par eh lok Delhi de hukamrana diyan hadaytan te hamesha ‘Sri Akal Takht Sahib’ de vakaar nu tah loun diyan kosishan karde rehnde han. Sant Ji hamesha keha karde san ki “ Mein sareerak mout nu mout nhi manda, zameer da mar jana yakeenan mout hai”. Hun eh Khalsa panth ne dekhna hai ke Sikh sangharsh nu Delhi de peran vich rolan vale, dushmana di een manan vale, dharam te hamla karan valeyan ate hazaaran nirdosh sikhan di katil congress di chakri karan vale, adaltaan vich hath jori khariyan eh mahaan hastiyan, gurudwareyan de vich Khalistan de nahre loun vale ate parliament vich Khalistan de nahre loune bhul jaan vale eha lokan vich kine-ku lok jyindi zameer vale han ate Santan de vaaris han; is varey faisla Khalsa Panth ne aap karna hai.

Khalsa Ji ehna lokan ne keha hai ke mein jail vich sahooltan len layi hi koi beyaan jaari karda han, ehna lokan di eh gal kini hasiheenee hai. Ho sakda hai kal eh lok eh beyaan jari kar den ke eh banda tan jail vich sahultan len layi fansi de takhte te char geya .

Khalsa ji asal vich sach eh hai ke jina da aapna sara sangahrsh, sara jeevan sarkari sahultan de-irad-girad ghumda hove, jehre lok pichle 28 saalan ton sikh sangharsh nu arsh ton farsh tak da safar tai karva ke sarkari sahultan da aanad maan rahe hon ona de manaa vich ajehiyan galan auniyan kudarti han.
Khalsa Ji tusi dekh lena jadon vi ehna de Khalistan da mojuda mukhi marega Hindustani police sarkari hathyaar puthe karke salaami devegi. Odon tuhanu ehna de asal sach da ptaa jantak tour te lag javegaa.
Khalsa Ji, jithe ehna panthak makhote vich ate khalistani makhote vich vicharde lokan da sangharsh Delhi de zaalum hukamrana de zulam naal laho-luhaan hoiyan, Hindustan ton azaadi di mang kardiyan sikh bhavnavan nu arsh ton farsh tak da safar teh karvounda hai, othe mera sangahrsh odon shuru hunda hai jadon Delhi de takht te kaabaj hukamrana ne aapne manaa vich Punjab di pavitar dharti nu nirdosh sikhan de khun nal rang ke ik bharam paal leya si ke ohna ne sikhan di azaadi de sangharsh nu poori tarahn khatam kar dita hai. Jadon dushman mere shaheed hoye veeran diyan lashan te Mumbai diyan kanjriyan nu nachaa reha si, Punjab di pavitar dharti maan nu nirdosh sikhan de khun naal rang ke aap hi shaanti da maseeha ban betha si odon mein ik aam aadmi quomi dard nu dhur dilon mehsoos karda hoya sir te kafan ban ke secretariat vich ja ke dushman di jit de prateek bane ate sikh sangharsh nu sarkari jabar naal kuchal ke sangharsh di hard a prateek bane dushman nu havaa vich udaa den de ithasik karaj vich aapna yogdaan ponda hoya medan-e-jung vich aunda han.

Fir dushmana de hath aa jaan te 16 saal bina kise bahri madad de, bina kise panthak agu di madad de aapni Rab vargi bhein de sehyog naal ikala hi fakeeran vang zindagi jyonda dushman di adalat vich dushman diyan sariyan chalaan nu nakaam karda hoya aapne shaheed hoye veeran di soch nu samarpit ho ke Hindustan de neyaik system de mathe upar Hindustan hukamrana lalon sikh quom te hoye zulam di kahani nu likhda reha. Is neyaik system age khar ke quom di aazadi di mang karda reha. Mera sangharsh is neyaik system valon mere kam badle menu sunayi mout di sazaa nu parmatma da prashad samajh ke isnu savikaar karda hoya dushmana valon sikh quom di azaadi de sangharsh nu khatam karan de paley hoe bharam nu torda hoeya ghar-ghar upar Khalistani soch de kesri jhande lehronda har gali, har morh te Khalistan Zindabaad de nahre londa hoya Hindustan ton azaadi di mang karda ik alokik nazaara pesh karke aapne quomi azaadi layi shaheed hoye veeran nu shardhanjli dinda hai.

Mera sangharsh jail vich kise sahulat len layi nhi sagon quomi savehmaan layi sikh dharam te hamla karan vale ate hazaaran nirdosh sikhan de katilan age jhukan ton inkaar karda hoya ohna ton azaadi di mang karda hoya faansi de takhte te khara aapni vaari da intezaar kar reha hai. Mera sangharsh os Akal-Purakh Waheguru de aashirvaad sadka Khalistani soch nu, niraash sikh bhavnava nu farsh ton arsh tak le jaan da yatan karda hai, bache ton le ke bazurag nu Khalistani soch te maan karvonda hai.
Khalsa Ji, jithe ehna Delhi darbari Khalistaniyan da sangharsh quomi azaadi layi shaheed hoe mere veeran di soch nu Delhi de peran vich rolda hoya inaam vajon Delhi de katil hukamrana diyan sahultan da aanand maanda hai, othe mera sangharsh bina kise niji suarth de, lobh laalach de os Akal-Purakh Waheguru nu, sach nu ate ‘Sri Akal Takht Sahib’ ji nu samarpit hai. Mera sangahrsh kise jail diyan sahultan lain layi nahi sagon aapne shaheed hoye veeran di soch nu ghar-ghar vich pohnchaa ke aapne Guru diyan khushiyan prapat karna lochda hai.

Khalsa Ji eh Delhi darbari Khalistani hon da makhota payi firde congressi kesri vartare vichon upjiyan bhavnava te kabaj ho ke isnu gumraah akran layi yatansheel han. Tusi ehna ton puri tarhan suchet rehna hai. Eh lok chehre badlan, makhote badlan vich puri tarhan maahar han. Mera ehna Delhi darbariyan nu ehi kehna hai ke oh kesri vartaare vichon upjiyan sachiyan suchiyan bhavnavan te kaabaj hon diyan jiniyan marzi kosishan kar lain, mere khilaaf jina marzi kurh parchaar kar lain oh mere jyonde jee ate mere maran ton baad vi kade kamyaab nhi ho sakde.

Khalsa ji, kesri vartarey vichon upjiyan khalsayi bhavnavan ne meri quom de noujavaan varisan de manaan roopi khalsayi dharti te jo azaadi roopi beej bijeya hai is nu aapne khoon nal sinjhan da jadon vi vakht aeya ate Khalsa Panth valon ghar-ghar upar leheraye gaye kesri jhandeyan de karz nu utaran da jadon vi moka aya tan Khalsa Ji mein os Akal-Purakh Waheguru da shukar karda hoya ik vaar vi piche mur ke nahi dekhangaa. Bas mera tuhade naal ehi vaayda hai.
Mera sangharsh ehna Delhi darbariyan de kise vi maksad nu kaamyab nhi hon devegaa. Asal vich eh Delhi darbari kise Khalsa Raaj ( Khalistan) di prapti layi nahi sagon Khalistan di praapti layi nhi sagon Khalistan de sangharsh nu gumrah karan layi sikhi bhes vich paley hoye delhi de katil congressi hukamrana de agent han.
Khalsa Ji, mein ik vaar fer sapasht kar devan kyunke hun koi chona vi nhi han mera Maan Dal naal, Panch pardhani ate hor ehna de jiney vi saathi panthak makhote vich vicharde han mera ehna naam na kade koi sambandh si na hi iss janam vich kade hovega. Menu ehna lokan di, ehna Delhi darbari congressi agentan di kise tarhan di vi koi hamdardi di koi lorh nhi hai.

Meri mout ton baad mere samuche sangharsh di vaaris meri bhein Bibi Kamaldeep Kaur hovegi. Tusi meri bhein Bibi Kamaldeep Kaur naal puran sehyog karna. Meri Khalsa Panth age ehi benti hai. Meri bhein mere pure sangharsh doran saye di tarhan mere naal rahi hai, Meri zindagi da ate mere sangharsh da ehi pavitar sach hai ; jekar meri bhein mere naal na hundi tan shayad eh kesri vartara vi na hunda.
Khalsa ji facebook te ehna Delhi darbari congressi agentan ne meri bhein de khilaf, mere khilaf bahut kurh parchar kita hai. Ehna de sanu toran de sarey yatan fail ho gaye han. Eh Delhi darbari aapni mout aape hi mar jange. Meri mout ehna de taboot te aakhri kill thok ke ehna nu sada layi dafan kar devegi. Ehna lokan de karman die hi sazaa hai. Ehna nu khatam karke agey vadhna mera sangharsh hai.
Hamesha hi Khalsa Panth nu chardi kalah vich dekhan da chahvaan.

Tuhada aapna,

Balwant Singh Rajoana
Kothi No. 16
Kendri Jail
Patiala
Punjab.
Miti 23/2/2013

Blog Archive

Dal Khalsa UK's Facebook Page