Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Wednesday, 1 May 2013

Jathedar Rajoana's Message To The Sikh Nation I 1st May 2013
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਜੂਨ 1984 ਨੂੰ ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਸਿੱਖ ਧਰਮ ਤੇ ਕੀਤੇ ਹਮਲੇ ਦੌਰਾਨ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਵਿਚ ਬਣੀ ਸ਼ਹੀਦੀ ਯਾਦਗਾਰ ਦੇ ਉਂਪਰ ਬਹੁਤ ਹੀ ਸ਼ਾਨਾਮੱਤੀ ਤਰੀਕੇ ਨਾਲ ਸੰਤ ਜਰਲੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਲਿਖਿਆ ਜਾ ਚੁੱਕਾ ਹੈ । ਇਸ ਨੂੰ ਹੁਣ ਮਿਟਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ ।ਕਿਉਂਕਿ ਅਜਿਹਾ ਕਰਨ ਵਾਲੇ ਲੋਕ ਖ਼ੁਦ ਹੀ ਮਿਟ ਜਾਣਗੇ ।ਅਜਿਹਾ ਕਰਨਾ ਸ਼ਹੀਦਾਂ ਦਾ ਅਪਮਾਨ ਹੋਵੇਗਾ ਅਤੇ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਹੁਕਮਰਾਨਾਂ ਨੂੰ ਸਿੱਖ ਕੌਮ ਕਦੇ ਵੀ ਮਾਫ਼ ਨਹੀਂ ਕਰੇਗੀ । ਸਿੱਖ ਕੌਮ ਦੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ ਦੇਸ਼ ਦੇ ਹੁਕਮਰਾਨਾਂ ਨੂੰ ਸਪੱਸਟ ਤੌਰ ਤੇ ਇਹ ਦੱਸ ਦੇਣਾ ਚਾਹੀਦਾ ਹੈ ਕਿ ਇਹ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ ਇਸ ਵਿਚ ਕਿਸੇ ਹੋਰ ਬਾਹਰੀ ਤਾਕਤ ਦੀ ਦਖ਼ਲਅੰਦਾਜੀ ਬਰਦਾਸਤ ਨਹੀਂ ਕੀਤੀ ਜਾਵੇਗੀ । ਖਾਲਸਾ ਜੀ , ਜਿਸ ਤਰ੍ਹਾਂ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਨੇ ਸੱਜਣ ਕੁਮਾਰ ਅਤੇ ਜਗਦੀਸ ਟਾਈਟਲਰ ਵਰਗੇ ਕਾਤਲਾਂ ਦੀ ਹਿਫ਼ਾਜਤ ਕੀਤੀ ਹੈ ਉਨ੍ਹਾਂ ਨੂੰ ਬਾ-ਇੱਜਤ ਬਰੀ ਕਰਵਾਇਆ ਹੈ ਠੀਕ ਉਸੇ ਤਰ੍ਹਾਂ ਸਿੱਖ ਕੌਮ ਦੇ ਨੇਤਾਵਾਂ ਨੂੰ ਵੀ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਆਪਣੇ ਕੌਮੀ ਸ਼ਹੀਦਾਂ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਬਣੀ ਸ਼ਹੀਦੀ ਯਾਦਗਾਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੇ ਨਾਮ ਲਿਖਣ ਵਿਚ ਵੀ ਮਾਣ ਮਹਿਸ਼ੂਸ ਕਰਨਾ ਚਾਹੀਦਾ ਹੈ ।ਖਾਲਸਾ ਜੀ , ਇਹ ਗੱਲ ਪੂਰੇ ਖਾਲਸਾ ਪੰਥ ਲਈ ਸੋਚ ਵਿਚਾਰ ਦੀ ਹੈ ਕਿ ਕੀ ਹੁਣ ਸਾਨੂੰ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਆਪਣੇ ਮਾਣਮੱਤੇ ਸ਼ਹੀਦਾਂ ਦੇ ਨਾਮ ਸ਼ਹੀਦੀ ਯਾਦਗਾਰ ਤੇ ਲ਼ਿਖਣ ਦੀ ਇਜ਼ਾਜਤ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਮਲੇ ਦੀ ਹਮਾਇਤ ਕਰਨ ਵਾਲੇ ਲੋਕਾਂ ਤੋਂ ਲੈਣੀ ਪਵੇਗੀ । ਅਜਿਹਾ ਸੋਚਣਾ ਅਤੇ ਕਰਨਾ ਕੌਮੀ ਭਾਵਨਾਵਾਂ ਦਾ ਅਪਮਾਨ ਕਰਨਾ ਹੈ । ਮੇਰੀ ਸਮੁੱਚੇ ਖਾਲਸਾ ਪੰਥ ਦੀਆਂ ਧਾਰਮਿਕ ਸੰਸਥਾਵਾਂ ਅਤੇ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੂੰ ਇਹ ਬੇਨਤੀ ਹੈ ਕਿ ਸ਼ਹੀਦਾਂ ਦੇ ਨਾਮ ਹਟਾਉਣ ਦੀ ਬਜਾਏ ਸਾਰੇ ਸ਼ਹੀਦਾਂ ਦੇ ਨਾਮ ਅਤੇ ਜੂਨ 1984 ਨੂੰ ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਕੀਤੇ ਧਰਮ ਤੇ ਹਮਲੇ ਦੀ ਵਿਸਥਾਰ ਸਾਹਿਤ ਜਾਣਕਾਰੀ ਲਿਖ ਕੇ ਸੱਜਣ ਕੁਮਾਰ, ਜਗਦੀਸ ਟਾਈਟਲਰ , ਕਮਲ ਨਾਥ ਵਰਗੇ ਹਜ਼ਾਰਾਂ ਕਾਤਲਾਂ ਨੂੰ ਪਾਲਣ ਵਾਲੇ ਕਾਂਗਰਸੀ ਹੁਕਮਰਾਨਾਂ ਨੂੰ ਮੂੰਹ ਤੋੜ ਜੁਆਬ ਦੇਣਾ ਚਾਹੀਦਾ ਹੈ । ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਫੈਸਲਾ ਲੈ ਕੇ ਆਪਣੇ ਕੌਮੀ ਫ਼ਰਜ ਅਦਾ ਕਰਨੇ ਚਾਹੀਦੇ ਹਨ । ਖਾਲਸਾ ਜੀ , ਸਾਨੂੰ ਪੰਥਕ ਮਾਖੌਟੇ ਵਿਚ ਵਿਚਰਦੇ ਉਨ੍ਹਾਂ ਲੋਕਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਂਵਾਲਿਆਂ ਦੇ ਵਾਰਿਸ ਹੋਣ ਦਾ ਢੋਂਗ ਕਰ ਰਹੇ ਹਨ ਪਰ ਪੰਜਾਬ ਦੀ ਧਰਤੀ ਤੇ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਨੂੰ ਸਥਾਪਤ ਕਰਨ ਦੀਆਂ ਜੀਅ ਤੋੜ ਕੋਸ਼ਿਸਾਂ ਕਰਦੇ ਹਨ । ਇਹ ਲੋਕ ਗੱਲਾਂ ਖਾਲਿਸਤਾਨ ਦੀਆਂ ਅਤੇ ਕੌਮ ਦੀ ਆਜ਼ਾਦੀ ਦੀਆਂ ਕਰਦੇ ਹਨ । ਪਰ ਗੁਲਾਮੀ ਧਰਮ ਤੇ ਹਮਲਾ ਕਰਨ ਵਾਲੇ ਅਤੇ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਦੀ ਕਰਦੇ ਹਨ ਇਨ੍ਹਾਂ ਲੋਕਾਂ ਨੇ ਪਹਿਲਾਂ ਸ਼ਹੀਦੀ ਯਾਦਗਾਰ ਨੂੰ ਰੋਕਣ ਦੇ ਨਾਕਾਮ ਯਤਨ ਵੀ ਕੀਤੇ । ਖਾਲਸਾ ਪੰਥ ਨੂੰ ਇਨ੍ਹਾਂ ਗੁੰਮਰਾਹਕੁੰਨ ਲੋਕਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਮਿਤੀ ਬਲਵੰਤ ਸਿੰਘ ਰਾਜੋਆਣਾ
1-5-2013 ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)

Blog Archive

Dal Khalsa UK's Facebook Page