Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Sunday 18 January 2015

Kamaleep Kaur Rajoana's Husband Attacked By Badal Goons & Set Up

ਨਸ਼ਿਆਂ ਦੀ ਸੌਦਾਗਰ ਅਕਾਲੀ ਸਰਕਾਰ ਦੀ ਗੁੰਡਾਗਰਦੀ ਦੀ ਮੂੰਹ ਬੋਲਦੀ ਤਸਵੀਰ 


ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ ॥
ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ । ਖਾਲਸਾ ਜੀ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਮੇਰੇ ਹਸਬੈਂਡ ਸ.ਬਲਜੀਤ ਸਿੰਘ ਜੀ ਜਿੰਨ੍ਹੇ ਨੇ ਗੁਰੁਦੁਆਰਾ ਮਸਤੂਆਣਾ ਸਾਹਿਬ(ਬਾਬਾ ਕਾਲੀ ਕੰਬਲ ਵਾਲੇ) ਦੁੱਗਰੀ ਰੋਡ ਲੁਧਿਆਣਾ ਅਧੀਨ ਦੁਕਾਨ ਤੋਂ ਤਕਰੀਬਨ 50 ਫੁੱਟ ਦੀ ਦੂਰੀ ਤੇ ਸੜਕ ਕੋਲ ਗੱਡੀ ਸਕਾਰਪਿਓ ਫਭ 10 ਧਥ 1730 ਖੜ੍ਹੀ ਕੀਤੀ ਸੀ ਜੋ ਕਿ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੇ ਨਾਮ ਤੇ ਹੈ , ਨੂੰ ਦੁਕਾਨ ਮੂਹਰੇ ਹੋਣ ਦਾ ਬਹਾਨਾ ਲਾ ਕੇ 15-20 ਗੁੰਡੇ ਅਤੇ ਨਸ਼ਈ ਕਿਸਮ ਦੇ ਲੋਕਾਂ ਵੱਲੋਂ ਦੋ ਵਾਰ ਜਾਨ ਲੇਵਾ ਹਮਲਾ ਕੀਤਾ ਗਿਆ ।ਦੂਜੀ ਵਾਰ ਹਮਲਾ ਟਰੈਫਿਕ ਪੁਲਿਸ ਦੀ ਹਾਜਰੀ ਵਿਚ ਹੋਇਆ ,ਇਨ੍ਹਾਂ ਗੁੰਡਿਆਂ ਨੇ ਕਿਹਾ ਕਿ ਇਥੇ ਸ.ਬਲਵੰਤ ਸਿੰਘ ਰਾਜੋਆਣਾ ਦੀ ਗੱਡੀ ਨਹੀਂ ਖੜ੍ਹਨ ਦੇਣੀ ਅਤੇ ਆਪਣੇ ਭਈਏ ਨੂੰ ਕਿਹਾ ਕਿ ਰਾਜੋਆਣਾ ਦੀ ਗੱਡੀ ਤੇ ਪਿਸ਼ਾਬ ਕਰ । ਇਨ੍ਹਾਂ ਸਾਰੇ ਗੁੰਡਿਆਂ ਦੀ ਸਰਪ੍ਰਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਮੁੰਡਾ ਮਨਿੰਦਰ ਸਿੰਘ ਮੱਕੜ ਕੌਸ਼ਲਰ ਮਾਡਲ ਟਾਊਨ ਕਰ ਰਿਹਾ ਸੀ ।
ਇਸ ਹਮਲੇ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਉਲਟਾ ਪੁਲਿਸ ਨੇ ਮੇਰੇ ਪਤੀ ਸ. ਬਲਜੀਤ ਸਿੰਘ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਮੱਕੜ ਦੇ ਮੁੰਡੇ ਦੇ ਹੁਕਮਾਂ ਅਨੁਸਾਰ ਮੇਰੇ ਪਤੀ ਨੂੰ ਕੋਈ ਵੀ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਤੇ ਮੱਕੜ ਦੇ ਮੁੰਡੇ ਦੇ ਹੁਕਮਾਂ ਤੇ ਮੋਬਾਇਲ ਫੋਨ ਵੀ ਖੋਹ ਲਿਆ ਤੇ ਹਮਲਾਵਰਾਂ ਤੇ ਕੇਸ ਪਾਉਣ ਦੀ ਬਜਾਇ ਉਲਟਾ ਬਲਜੀਤ ਸਿੰਘ ਤੇ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆਂ । ਮੱਕੜ ਦਾ ਮੁੰਡਾ ਇਸ ਤਰ੍ਹਾਂ ਥਾਣੇ ਵਿਚ ਅਗਵਾਈ ਕਰ ਰਿਹਾ ਸੀ ਜਿਵੇਂ ਉਹ ਥਾਣੇ ਦਾ ਇੰਜਾਰਜ ਹੋਵੇ ।
ਇਥੇ ਇਹ ਜਿਕਰਯੋਗ ਹੈ ਕਿ ਉਪਰੋਕਤ ਹਮਲੇ ਵਾਲੀ ਸਥਾਨ ਤੇ ਵੱਖ ‐ਵੱਖ ਜਗ੍ਹਾਂ ਤੇ ਤਿੰਨ ਕੈਮਰੇ ਮੋਜੂਦ ਸਨ ।ਪੁਲਿਸ ਨੂੰ ਇਸ ਦੀ ਜਾਣਕਾਰੀ ਦੇਣ ਦੇ ਬਾਵਯੂਦ ਵੀ ਇਨ੍ਹਾਂ ਕੈਮਰਿਆਂ ਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਗਈ ।ਬਲਜੀਤ ਸਿੰਘ ਵੱਲੋਂ ਪੁਲਿਸ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਇਹ ਲੋਕ ਉਥੇ ਗੈਰਕਾਨੂੰਨੀ ਰੇੜ੍ਹੀਆਂ ਲਾ ਕੇ ਗੈਰਕਾਨੂੰਨੀ ਧੰਧੇ ਕਰਦੇ ਹਨ ਗੁੰਡਾਗਰਦੀ ਕਰਦੇ ਹਨ । ਇਸ ਗੁੰਡਾਗਰਦੀ ਸਬੰਧੀ ਸਾਡੇ ਵੱਲੋਂ ਪਹਿਲਾਂ ਹੀ ਕੰਪਲੇਟ ਕਰ ਦਿੱਤੀ ਗਈ ਸੀ ।ਜਿਸ ਦਾ ਨੰ ਲ਼ਧ੍ਹ-ਛਠ-513621 ਝਅਂ-16-2015 11:06ਫੰ ਹੈ ।
ਇਹ ਨਸ਼ਿਆਂ ਦੀ ਸੌਦਾਗਰ ਅਕਾਲੀ ਸਰਕਾਰ ਦੇ ਗੁੰਡਾਰਾਜ “ਰਾਜ ਨਹੀਂ ਸੇਵਾ” ਦੇ ਸੰਕਲਪ ਦੀ ਮੂੰਹ ਬੋਲਦੀ ਤਸਵੀਰ ਹੈ ।ਇਨ੍ਹਾਂ ਦੇ ਇਹੀ ਕਰਮ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਪਤਨ ਦੇ ਕਾਰਣ ਬਣਨਗੇ।
ਕਮਲਦੀਪ ਕੌਰ ਰਾਜੋਆਣਾ
ਭੈਣ ਸ. ਬਲਵੰਤ ਸਿੰਘ ਰਾਜੋਆਣਾ ਜੀ
17-01-2015 94643-54923,97794-13137

Penji Kamaldeep Kaur Rajoana's husband Bhai Baljit Singh was attacked by several thugs in Ludhiana led by the son of Avtar Makkar head of Badal's SGPC.Bhai Baljit Singh Ji was driving a car which is under the name of Jathedar Bhai Balwant Singh Ji Rajoana.The thugs went on to abuse Bhai Sahib & said they would urinate on 'Rajoana's Car'.Bhai Baljit Singh Ji was then arrested by the Police,his personal belongings taken from him and in a shocking turn of events Bhai Baljit Singh Ji was blamed & locked up.All this was led by Avtar Makkar's son Maninder Singh.It's to be noted that the Badal Goons are the biggest drug dealers & thugs in Panjab.

Blog Archive

Dal Khalsa UK's Facebook Page