Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Wednesday, 1 May 2013

Jathedar Rajoana's Message To The Sikh Nation I 1st May 2013




ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਜੂਨ 1984 ਨੂੰ ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਸਿੱਖ ਧਰਮ ਤੇ ਕੀਤੇ ਹਮਲੇ ਦੌਰਾਨ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਵਿਚ ਬਣੀ ਸ਼ਹੀਦੀ ਯਾਦਗਾਰ ਦੇ ਉਂਪਰ ਬਹੁਤ ਹੀ ਸ਼ਾਨਾਮੱਤੀ ਤਰੀਕੇ ਨਾਲ ਸੰਤ ਜਰਲੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਲਿਖਿਆ ਜਾ ਚੁੱਕਾ ਹੈ । ਇਸ ਨੂੰ ਹੁਣ ਮਿਟਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ ।ਕਿਉਂਕਿ ਅਜਿਹਾ ਕਰਨ ਵਾਲੇ ਲੋਕ ਖ਼ੁਦ ਹੀ ਮਿਟ ਜਾਣਗੇ ।ਅਜਿਹਾ ਕਰਨਾ ਸ਼ਹੀਦਾਂ ਦਾ ਅਪਮਾਨ ਹੋਵੇਗਾ ਅਤੇ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਹੁਕਮਰਾਨਾਂ ਨੂੰ ਸਿੱਖ ਕੌਮ ਕਦੇ ਵੀ ਮਾਫ਼ ਨਹੀਂ ਕਰੇਗੀ । ਸਿੱਖ ਕੌਮ ਦੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ ਦੇਸ਼ ਦੇ ਹੁਕਮਰਾਨਾਂ ਨੂੰ ਸਪੱਸਟ ਤੌਰ ਤੇ ਇਹ ਦੱਸ ਦੇਣਾ ਚਾਹੀਦਾ ਹੈ ਕਿ ਇਹ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ ਇਸ ਵਿਚ ਕਿਸੇ ਹੋਰ ਬਾਹਰੀ ਤਾਕਤ ਦੀ ਦਖ਼ਲਅੰਦਾਜੀ ਬਰਦਾਸਤ ਨਹੀਂ ਕੀਤੀ ਜਾਵੇਗੀ । ਖਾਲਸਾ ਜੀ , ਜਿਸ ਤਰ੍ਹਾਂ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਨੇ ਸੱਜਣ ਕੁਮਾਰ ਅਤੇ ਜਗਦੀਸ ਟਾਈਟਲਰ ਵਰਗੇ ਕਾਤਲਾਂ ਦੀ ਹਿਫ਼ਾਜਤ ਕੀਤੀ ਹੈ ਉਨ੍ਹਾਂ ਨੂੰ ਬਾ-ਇੱਜਤ ਬਰੀ ਕਰਵਾਇਆ ਹੈ ਠੀਕ ਉਸੇ ਤਰ੍ਹਾਂ ਸਿੱਖ ਕੌਮ ਦੇ ਨੇਤਾਵਾਂ ਨੂੰ ਵੀ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਆਪਣੇ ਕੌਮੀ ਸ਼ਹੀਦਾਂ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਬਣੀ ਸ਼ਹੀਦੀ ਯਾਦਗਾਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੇ ਨਾਮ ਲਿਖਣ ਵਿਚ ਵੀ ਮਾਣ ਮਹਿਸ਼ੂਸ ਕਰਨਾ ਚਾਹੀਦਾ ਹੈ ।ਖਾਲਸਾ ਜੀ , ਇਹ ਗੱਲ ਪੂਰੇ ਖਾਲਸਾ ਪੰਥ ਲਈ ਸੋਚ ਵਿਚਾਰ ਦੀ ਹੈ ਕਿ ਕੀ ਹੁਣ ਸਾਨੂੰ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਆਪਣੇ ਮਾਣਮੱਤੇ ਸ਼ਹੀਦਾਂ ਦੇ ਨਾਮ ਸ਼ਹੀਦੀ ਯਾਦਗਾਰ ਤੇ ਲ਼ਿਖਣ ਦੀ ਇਜ਼ਾਜਤ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਮਲੇ ਦੀ ਹਮਾਇਤ ਕਰਨ ਵਾਲੇ ਲੋਕਾਂ ਤੋਂ ਲੈਣੀ ਪਵੇਗੀ । ਅਜਿਹਾ ਸੋਚਣਾ ਅਤੇ ਕਰਨਾ ਕੌਮੀ ਭਾਵਨਾਵਾਂ ਦਾ ਅਪਮਾਨ ਕਰਨਾ ਹੈ । ਮੇਰੀ ਸਮੁੱਚੇ ਖਾਲਸਾ ਪੰਥ ਦੀਆਂ ਧਾਰਮਿਕ ਸੰਸਥਾਵਾਂ ਅਤੇ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੂੰ ਇਹ ਬੇਨਤੀ ਹੈ ਕਿ ਸ਼ਹੀਦਾਂ ਦੇ ਨਾਮ ਹਟਾਉਣ ਦੀ ਬਜਾਏ ਸਾਰੇ ਸ਼ਹੀਦਾਂ ਦੇ ਨਾਮ ਅਤੇ ਜੂਨ 1984 ਨੂੰ ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਕੀਤੇ ਧਰਮ ਤੇ ਹਮਲੇ ਦੀ ਵਿਸਥਾਰ ਸਾਹਿਤ ਜਾਣਕਾਰੀ ਲਿਖ ਕੇ ਸੱਜਣ ਕੁਮਾਰ, ਜਗਦੀਸ ਟਾਈਟਲਰ , ਕਮਲ ਨਾਥ ਵਰਗੇ ਹਜ਼ਾਰਾਂ ਕਾਤਲਾਂ ਨੂੰ ਪਾਲਣ ਵਾਲੇ ਕਾਂਗਰਸੀ ਹੁਕਮਰਾਨਾਂ ਨੂੰ ਮੂੰਹ ਤੋੜ ਜੁਆਬ ਦੇਣਾ ਚਾਹੀਦਾ ਹੈ । ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਫੈਸਲਾ ਲੈ ਕੇ ਆਪਣੇ ਕੌਮੀ ਫ਼ਰਜ ਅਦਾ ਕਰਨੇ ਚਾਹੀਦੇ ਹਨ । ਖਾਲਸਾ ਜੀ , ਸਾਨੂੰ ਪੰਥਕ ਮਾਖੌਟੇ ਵਿਚ ਵਿਚਰਦੇ ਉਨ੍ਹਾਂ ਲੋਕਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਂਵਾਲਿਆਂ ਦੇ ਵਾਰਿਸ ਹੋਣ ਦਾ ਢੋਂਗ ਕਰ ਰਹੇ ਹਨ ਪਰ ਪੰਜਾਬ ਦੀ ਧਰਤੀ ਤੇ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਨੂੰ ਸਥਾਪਤ ਕਰਨ ਦੀਆਂ ਜੀਅ ਤੋੜ ਕੋਸ਼ਿਸਾਂ ਕਰਦੇ ਹਨ । ਇਹ ਲੋਕ ਗੱਲਾਂ ਖਾਲਿਸਤਾਨ ਦੀਆਂ ਅਤੇ ਕੌਮ ਦੀ ਆਜ਼ਾਦੀ ਦੀਆਂ ਕਰਦੇ ਹਨ । ਪਰ ਗੁਲਾਮੀ ਧਰਮ ਤੇ ਹਮਲਾ ਕਰਨ ਵਾਲੇ ਅਤੇ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਦੀ ਕਰਦੇ ਹਨ ਇਨ੍ਹਾਂ ਲੋਕਾਂ ਨੇ ਪਹਿਲਾਂ ਸ਼ਹੀਦੀ ਯਾਦਗਾਰ ਨੂੰ ਰੋਕਣ ਦੇ ਨਾਕਾਮ ਯਤਨ ਵੀ ਕੀਤੇ । ਖਾਲਸਾ ਪੰਥ ਨੂੰ ਇਨ੍ਹਾਂ ਗੁੰਮਰਾਹਕੁੰਨ ਲੋਕਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਮਿਤੀ ਬਲਵੰਤ ਸਿੰਘ ਰਾਜੋਆਣਾ
1-5-2013 ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)

Jathedar Bhai Balwant Singh Rajoana Ji In Court | 1st May 2013 | Khalistan Zindabad


KHALISTAN ZINDABAD!

Jathedar Rajoana's Message Regarding Sajjan Kumar Killer Of Sikhs

JATHEDAR RAJOANA WAS IN COURT TODAY HE DECALRED KHALISTAN ZINDABAD & DEATH TO THE EVIL HINDUTVA INDIAN SYSTEM HE ALSO GAVE A MESSAGE
ਅੱਜ ਪਟਿਆਲਾ ਕਚਹਿਰੀਆਂ ਵਿਚ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਅਸਲਾ ਐਕਟ ਅਧੀਨ ਤਾਰੀਕ ਸੀ । ਵੀਰਜੀ ਨੇ ਅਦਾਲਤ ਵਿਚ ਵੀ ਅਤੇ ਅਦਾਲਤ ਵਿਚੋਂ ਬਾਹਰ ਆ ਕੇ ਨਿਆਂਇਕ ਸਿਸਟਿਮ ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ । ਵੀਰਜੀ ਨੇ ਅੱਜ ਦੋ ਬਿਆਨ ਜਾਰੀ ਕੀਤੇ ਸਨ ।ਇੱਕ ਬਿਆਨ ਸ਼ਹੀਦੀ ਯਾਦਗਾਰ ਵਾਰੇ ਹੈ ਅਤੇ ਦੂਸਰਾ ਬਿਆਨ ਕਾਤਲ ਸੱਜਣ ਕੁਮਾਰ ਦੇ ਬਰੀ ਹੋਣ ਤੇ ਹੈ ।



ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਕੱਲ ਦਿੱਲੀ ਦੀ ਇੱਕ ਅਦਾਲਤ ਵੱਲੋਂ ਨਵੰਬਰ 1984 ਦੇ ਕਤਲੇਆਮ ਲਈ ਸਿੱਧੇ ਤੌਰ ਤੇ ਜਿੰਮੇਵਾਰ ਸੱਜਣ ਕੁਮਾਰ ਨੂੰ ਬਾ-ਇੱਜਤ ਬਰੀ ਕੀਤੇ ਜਾਣ ਤੋਂ ਬਾਅਦ ਸਿੱਖ ਕੌਮ ਦੇ ਵੱਖ-ਵੱਖ ਧਾਰਮਿਕ ਅਤੇ ਰਾਜਸੀ ਆਗੂਆਂ ਵੱਲੋਂ ਭਾਰਤੀ ਨਿਆਂਇਕ ਸਿਸਟਿਮ ਵਾਰੇ ਕੀਤੀਆਂ ਜਾ ਰਹੀਆਂ ਸਖ਼ਤ ਟਿੱਪਣੀਆਂ ਅਤੇ ਜੱਜਾਂ ਵੱਲ ਨੂੰ ਸੁੱਟੀਆਂ ਜਾ ਰਹੀਆਂ ਜੁੱਤੀਆਂ ਫਿਲਮੀ ਐਕਟਰਾਂ ਫਿਲਮਾਂ ਵਿਚ ਕੀਤੀ ਜਾਂਦੀ ਐਕਟਿੰਗ ਵਾਂਗ ਹੀ ਹੈ । ਨਹੀਂ ਤਾਂ ਜਿਹੜੇ ਕੌਮੀ ਨੇਤਾਵਾਂ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਂਇਕ ਸਿਸਟਿਮ ਵਿਚ ਪਿਛਲੇ 29 ਸਾਲਾਂ ਤੋਂ ਪੂਰਨ ਭਰੋਸਾ ਹੈ ਉਨ੍ਹਾਂ ਨੂੰ ਇਸ ਅਦਾਲਤੀ ਫੈਸਲੇ ਤੇ ਕੋਈ ਸਖ਼ਤ ਟਿੱਪਣੀ ਕਰਨ ਦਾ ਕੀ ਨੈਤਿਕ ਹੱਕ ਹੈ ? ਅਸਲ ਵਿਚ ਸਿੱਖ ਕੌਮ ਦੇ ਇਨ੍ਹਾਂ ਧਾਰਮਿਕ ਅਤੇ ਰਾਜਸੀ ਨੇਤਾਵਾਂ ਦੇ ਦੋਗਲੇਪਣ ਅਤੇ ਸਿਰਫ ਅਖ਼ਬਾਰੀ ਬਿਆਨਾਂ ਤੱਕ ਸੀਮਤ ਹੋਣ ਕਾਰਣ ਹੀ ਇਹ ਸੱਜਣ ਕੁਮਾਰ ਵਰਗੇ ਕਾਤਲ ਬਾ-ਇੱਜਤ ਬਰੀ ਹੁੰਦੇ ਹਨ ।ਕਿਉਂਕਿ ਇਨ੍ਹਾਂ ਕੌਮੀ ਨੇਤਾਵਾਂ ਨੇ ਅਤੇ ਧਾਰਮਿਕ ਆਗੂਆਂ ਨੇ ਕਦੇ ਇਨ੍ਹਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅਤੇ ਭਾਰਤੀ ਨਿਆਂਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਤੇ ਕਦੇ ਕੋਈ ਕੌਮੀ ਸ਼ੰਘਰਸ ਨਹੀਂ ਕੀਤਾ । ਅੱਜ ਇਸ ਫੈਸਲੇ ਤੇ ਅਤੇ ਭਾਰਤੀ ਨਿਆਂਇਕ ਸਿਸਟਿਮ ਤੇ ਸਖ਼ਤ ਟਿੱਪਣੀਆਂ ਕਰਨ ਵਾਲੇ ਇਹ ਆਗੂ ਕੱਲ੍ਹ ਫਿਰ ਇਸੇ ਸਿਸਟਿਮ ਅੱਗੇ ਅਤੇ ਕਿਸੇ ਅਦਾਲਤ ਵਿਚ ਹੱਥ ਜੋੜੀ ਖੜ੍ਹੇ ਦਿਖਾਈ ਦੇਣਗੇ।ਅਤੇ ਕਹਿਣਗੇ ਕਿ ਸਾਨੂੰ ਇਸ ਨਿਆਂਇਕ ਸਿਸਟਿਮ ਵਿਚ ਪੂਰਨ ਭਰੋਸਾ ਹੈ । ਮੇਰਾ ਕੌਮ ਦੇ ਇਨ੍ਹਾਂ ਅਖ਼ਬਾਰੀ ਸੇਰਾਂ ਨੂੰ ਇਹੀ ਕਹਿਣਾ ਹੈ ਕਿ ਉਹ ਇਨ੍ਹਾਂ ਹਿੰਦੋਸਤਾਨੀ ਕਾਤਲ ਹੁਕਮਰਾਨਾਂ ਤੋਂ ਅਤੇ ਇਨ੍ਹਾਂ ਦੇ ਹੀ ਇਸ਼ਾਰਿਆਂ ਤੇ ਨੱਚਣ ਵਾਲੇ ਭਾਰਤੀ ਨਿਆਂਇਕ ਸਿਸਟਿਮ ਅੱਗੇ ਗਿੜਗਿੜਾਉਣ ਦੀ ਬਜਾਇ ਕੌਮ ਦੀ ਆਜ਼ਾਦੀ ਦੇ ਸ਼ੰਘਰਸ ਨੂੰ ਸਮਰਪਿਤ ਹੋਣ ।ਸਿੱਖ ਕੌਮ ਕੋਲ ਹੁਣ ਇਹੀ ਇਕੋ ਇੱਕ ਰਸਤਾ ਬਚਿਆ ਹੈ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ ।
ਮਿਤੀ ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
1-5-2013 ਕੋਠੀ ਨੰ:16 ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।

Sajjan Kumar Declared Innocent By Hindutva Courts - United Sikh Media Canada


Sikh Genocide 1984 who would you to to Justice for ?


Tuesday, 30 April 2013

Hindutva State Declares Killer Of Sikhs Sajjan Kumar Innocent

SAJJAN KUMAR GENOCIDAL KILLER OF SIKHS DECLARED INNOCENT - NO SURPRISE THERE SIKHS NEED TO STOP BEGGING LIKE FOOLS THE DELHI TAKHT THE HINDUTVA ENEMY STATE FOR JUSTICE...FOLLOW JATHEDAR RAJOANA'S PATH EMPOWER SRI AKAL TAKHT FREE SRI AKAL TAKHT FROM HINDUTVA RULE ONLY THE KHALSA CAN BRING JUSTICE KARNAIL SINGH PEERMOHAMMED ARRESTED FOR THROWING A SHOE AT THE JUDGE

Sunday, 28 April 2013

Rehayian Raj Kakra Dedicated To Prof Davinderpal Singh Bhullar & All Those Sikhs In Jail



THE LEGENDARY RAJ KAKRA'S SONG DEDICATED TO PROF DAVINDERPAL SINGH BHULLAR & ALL SIKHS IN JAIL PLS SHARE

Blog Archive

Dal Khalsa UK's Facebook Page